ਡੂੰਘਾਈ ਨਾਲ ਜਾਂਚ ਜਾਰੀ, ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਦਿੱਲੀ ਧਮਾਕੇ ‘ਤੇ ਬੋਲੇ ਰਾਜਨਾਥ ਸਿੰਘ

| Edited By: Kusum Chopra

| Nov 11, 2025 | 2:32 PM IST

ਤਰੀ ਰਾਜਨਾਥ ਸਿੰਘ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੀਆਂ ਪ੍ਰਮੁੱਖ ਜਾਂਚ ਏਜੰਸੀਆਂ ਇਸ ਘਟਨਾ ਦੀ ਤਨਦੇਹੀ ਅਤੇ ਡੁੰਘਾਈ ਨਾਲ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਦੇ ਨਤੀਜੇ ਜਲਦੀ ਹੀ ਜਨਤਕ ਕੀਤੇ ਜਾਣਗੇ, ਜਿਸ ਨਾਲ ਘਟਨਾ ਦੇ ਪਿੱਛੇ ਦੇ ਤੱਥਾਂ ਬਾਰੇ ਸਪੱਸ਼ਟਤਾ ਮਿਲੇਗੀ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦਿੱਲੀ ਦੇ ਲਾਲ ਕਿਲ੍ਹਾ ਖੇਤਰ ਵਿੱਚ ਕੱਲ੍ਹ ਹੋਏ ਦੁਖਦਾਈ ਧਮਾਕੇ ਤੋਂ ਬਾਅਦ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਸਾਰੇ ਲੋਕਾਂ ਪ੍ਰਤੀ ਦਿਲੋਂ ਸੰਵੇਦਨਾ ਪ੍ਰਗਟ ਕੀਤੀ ਅਤੇ ਇਸ ਮੁਸ਼ਕਲ ਸਮੇਂ ਵਿੱਚ ਦੁਖੀ ਪਰਿਵਾਰਾਂ ਨੂੰ ਤਾਕਤ ਅਤੇ ਦਿਲਾਸਾ ਦੇਣ ਲਈ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ। ਮੰਤਰੀ ਰਾਜਨਾਥ ਸਿੰਘ ਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਦੇਸ਼ ਦੀਆਂ ਪ੍ਰਮੁੱਖ ਜਾਂਚ ਏਜੰਸੀਆਂ ਇਸ ਘਟਨਾ ਦੀ ਤਨਦੇਹੀ ਅਤੇ ਡੁੰਘਾਈ ਨਾਲ ਜਾਂਚ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਾਂਚ ਦੇ ਨਤੀਜੇ ਜਲਦੀ ਹੀ ਜਨਤਕ ਕੀਤੇ ਜਾਣਗੇ, ਜਿਸ ਨਾਲ ਘਟਨਾ ਦੇ ਪਿੱਛੇ ਦੇ ਤੱਥਾਂ ਬਾਰੇ ਸਪੱਸ਼ਟਤਾ ਮਿਲੇਗੀ। ਦੇਖੋ ਵੀਡੀਓ

Published on: Nov 11, 2025 12:55 PM IST