ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸੰਸਦ ਵਿੱਚ ਗਰਜੇ ਰਾਜਾ ਵੜਿੰਗ, ਭਗਵਾਨ ਰਾਮ ਦੀ ਵੀ ਕੀਤੀ ਗੱਲ

| Edited By: Isha Sharma

Jul 02, 2024 | 12:54 PM IST

ਤਿੰਨ ਖੇਤੀ ਕਾਨੂੰਨ ਅਤੇ ਕਿਸਾਨਾਂ ਦੇ ਹਰਿਆਣਾ ਬਾਰਡਰ ਤੇ ਚੱਲ ਅੰਦੋਲਨ ਦਾ ਮੁੱਦਾ ਵੀ ਅਮਰਿੰਦਰ ਸਿੰਘ ਬਰਾੜ ਨੇ ਸੰਸਦ ਵਿੱਚ ਚੁੱਕਿਆ। ਉਨ੍ਹਾਂ ਨੇ ਕਿਹਾ, ਮੈ ਆਪਣੇ ਕਿਸਾਨਾਂ ਦੀ ਗੱਲ ਕਰਨਾ ਚਾਹੁੰਦਾ ਹਾਂ, ਪਿਛਲੇ ਢੇਡ ਸਾਲ ਤੋਂ ਪੰਜਾਬ ਦਾ ਕਿਸਾਨ ਤੇ ਦੇਸ਼ ਦਾ ਕਿਸਾਨ ਦੁੱਖੀ ਹੈ। ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦਿੱਤੀ ਹੈ, ਪਰ ਇਹ ਐਮਐਸਪੀ 1967 ਵਿੱਚ ਦੇਸ਼ ਦੇ ਕਿਸਾਨਾਂ ਨੂੰ ਕਾਂਗਰਸ ਸਰਕਾਰ ਦੁਆਰਾ ਦਿੱਤੀ ਗਈ ਸੀ।

18ਵੀਂ ਲੋਕ ਸਭਾ ਦੇ ਗਠਨ ਤੋਂ ਬਾਅਦ ਸੰਸਦ ਦੇ ਪਹਿਲੇ ਸੈਸ਼ਨ ਵਿੱਚ ਵਿਰੋਧੀ ਧਿਰ ਇੰਡੀਆ ਗਠਜੋੜ ਨੇ ਸੱਤਾਧਾਰੀ ਐਨਡੀਏ ਸਰਕਾਰ ਤੇ ਹਮਲਾ ਬੋਲਿਆ। ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਬਰਾੜ (ਰਾਜਾ ਵੜਿੰਗ) ਨੂੰ ਪਹਿਲੇ ਸੈਸ਼ਨ ਦੇ ਛੇਵੇਂ ਦਿਨ ਭਾਸ਼ਣ ਦੇਣ ਦਾ ਮੌਕਾ ਮਿਲਿਆ। ਰਾਜਾ ਵੜਿੰਗ ਨੇ ਇਸ ਦੌਰਾਨ ਸਰਕਾਰ ਨੂੰ ਚਾਰੋਂ ਪਾਸੇ ਤੋਂ ਘੇਰਿਆ ਚਾਹੇ ਕਿਸਾਨਾਂ ਦੀ ਗੱਲ ਜਾਂ ਜਵਾਨਾਂ ਦੀ, ਅਮਰਿੰਦਰ ਸਿੰਘ ਨੇ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕੇ। ਇਸ ਦੇ ਨਾਲ ਉਨ੍ਹਾਂ ਨੇ ਨਵੇਂ ਕ੍ਰਿਮੀਨਾਲ ਕਾਨੂੰਨ ਦਾ ਵੀ ਜ਼ਿਕਰ ਕੀਤਾ ਅਤੇ ਪੰਜਾਬ ਦੀ ਲਾਅ ਅਤੇ ਆਰਡਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਚੁੱਕਿਆ।