OMG : ਕੁੜੀ ਨੇ ਮੂੰਹ ਨਾਲ ਚਲਦਾ ਪੱਖਾ ਰੋਕਿਆ, ਖ਼ਤਰਨਾਕ ਸਟੰਟ ਦੇਖ ਕੇ ਲੋਕ ਹੋਏ ਹੈਰਾਨ
Shocking Video: ਔਰਤ ਦੇ ਇਸ ਸਟੰਟ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਪਰ ਸੁਰੱਖਿਆ ਸੰਬੰਧੀ ਕੁਝ ਸਵਾਲ ਵੀ ਖੜ੍ਹੇ ਕੀਤੇ ਹਨ। ਲੋਕਾਂ ਨੇ ਕਿਹਾ ਕਿ ਦੰਦਾਂ ਨਾਲ ਚੱਲਦੇ ਪੱਖੇ ਨੂੰ ਰੋਕਣਾ ਬਹੁਤ ਖ਼ਤਰਨਾਕ ਹੋ ਸਕਦਾ ਹੈ। ਇਸ ਨਾਲ ਔਰਤ ਦੇ ਦੰਦ ਟੁੱਟ ਸਕਦੇ ਸਨ ਜਾਂ ਗੰਭੀਰ ਸੱਟਾਂ ਲੱਗ ਸਕਦੀਆਂ ਸੀ। ਇਸ ਤੋਂ ਇਲਾਵਾ, ਪੱਖੇ ਦੇ ਬਲੇਡਾਂ ਤੋਂ ਗੰਭੀਰ ਸੱਟ ਲੱਗਣ ਜਾਂ ਬਿਜਲੀ ਦੇ ਝਟਕੇ ਦਾ ਖ਼ਤਰਾ ਹੋ ਸਕਦਾ ਸੀ।
ਹਰ ਰੋਜ਼ ਕੋਈ ਨਾ ਕੋਈ ਅਨੋਖਾ ਅਤੇ ਹੈਰਾਨੀਜਨਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦਾ ਰਹਿੰਦਾ ਹੈ। ਹਾਲ ਹੀ ਵਿੱਚ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਦਰਅਸਲ, ਵੀਡੀਓ ਵਿੱਚ ਇੱਕ ਔਰਤ ਆਪਣੇ ਦੰਦਾਂ ਨਾਲ ਪੱਖੇ ਨੂੰ ਰੋਕਦੀ ਦਿਖਾਈ ਦੇ ਰਹੀ ਸੀ। ਔਰਤ ਦੇ ਇਸ ਖ਼ਤਰਨਾਕ ਸਟੰਟ ਨੇ ਨਾ ਸਿਰਫ਼ ਲੋਕਾਂ ਨੂੰ ਹੈਰਾਨ ਕਰ ਦਿੱਤਾ ਸਗੋਂ ਲੋਕਾਂ ਨੂੰ ਹੱਸਣ ਦਾ ਮੌਕਾ ਵੀ ਦਿੱਤਾ।
ਵਾਇਰਲ ਵੀਡੀਓ ਵਿੱਚ, ਇੱਕ ਔਰਤ ਨੂੰ ਸਟੂਲ ‘ਤੇ ਖੜ੍ਹੀ ਦੇਖਿਆ ਜਾ ਸਕਦਾ ਹੈ ਅਤੇ ਉਹ ਛੱਤ ਨਾਲ ਲਟਕਦੇ ਪੱਖੇ ਨੂੰ ਧਿਆਨ ਨਾਲ ਦੇਖ ਰਹੀ ਹੈ। ਕੁਝ ਦੇਰ ਬਾਅਦ ਉਹ ਅਚਾਨਕ ਆਪਣੇ ਦੰਦਾਂ ਨਾਲ ਪੱਖੇ ਦੇ ਬਲੇਡ ਨੂੰ ਫੜ ਲੈਂਦੀ ਹੈ, ਜਿਸ ਕਾਰਨ ਪੱਖਾ ਰੁਕ ਜਾਂਦਾ ਹੈ। ਔਰਤ ਦੇ ਇਸ ਜੋਖਮ ਭਰੇ ਸਟੰਟ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 2 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ 16 ਲੱਖ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @davyaaaaaa ਨਾਮ ਦੇ ਇੱਕ ਯੂਜ਼ਰ ਨੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ- ਟ੍ਰੇਨ ਚ Bed ਲਗਾ ਕੇ ਸੌਂਦੇ ਦਿਖੇ ਮੁੰਡੇ, ਲੋਕ ਬੋਲੇ- ਆਰਕੈਸਟਰਾ ਦੀ ਹੀ ਕਮੀ ਰਹਿ ਗਈ
ਇਹ ਵੀ ਪੜ੍ਹੋ
ਜਿਵੇਂ ਹੀ ਵੀਡੀਓ ਵਾਇਰਲ ਹੋਇਆ, ਲੋਕਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ। ਕਈ ਲੋਕਾਂ ਨੇ ਵੀਡੀਓ ‘ਤੇ ਕਮੈਂਟ ਕੀਤਾ ਅਤੇ ਲਿਖਿਆ – ਇਹ ਕਾਕੀ ਤਾਂ ਖ਼ਤਰਿਆਂ ਦੀ ਖਿਡਾਰਨ ਨਿਕਲੀ। ਇੱਕ ਹੋਰ ਨੇ ਲਿਖਿਆ – ਆਂਟੀ ਕਿਸੇ ਸੁਪਰਹੀਰੋ ਤੋਂ ਘੱਟ ਨਹੀਂ ਹੈ। ਅਜਿਹੇ ਕਈ ਲੋਕਾਂ ਨੇ ਵੀਡੀਓ ‘ਤੇ ਕਮੈਂਟ ਕੀਤੇ। ਜਿੱਥੇ ਕੁਝ ਲੋਕਾਂ ਨੇ ਕਿਹਾ ਕਿ ਵੀਡੀਓ ਐਡਿਟ ਕੀਤਾ ਗਿਆ ਹੈ, ਉੱਥੇ ਹੀ ਕੁਝ ਲੋਕਾਂ ਨੇ ਚਿੰਤਾ ਪ੍ਰਗਟ ਕਰਦੇ ਹੋਏ ਇਸ ਸਟੰਟ ਨੂੰ ਖ਼ਤਰਨਾਕ ਦੱਸਿਆ। ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਅਜਿਹਾ ਸਟੰਟ ਘਾਤਕ ਵੀ ਹੋ ਸਕਦਾ ਹੈ। ਇੱਕ ਹੋਰ ਨੇ ਲਿਖਿਆ – ਰੀਲਾਂ ਲਈ ਆਪਣੀ ਜਾਨ ਜੋਖਮ ਵਿੱਚ ਪਾਉਣਾ ਮੂਰਖਤਾ ਹੈ।