AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

School notebook viral video: ਕਿਵੇਂ ਬਣਦੀ ਹੈ ਸਕੂਲ ਦੀ ਕਾਪੀ? ਵਾਇਰਲ ਵੀਡੀਓ ‘ਚ ਦੇਖੋ ਇਸਨੂੰ ਬਣਾਉਣ ਦੀ ਪੂਰੀ ਪ੍ਰਕਿਰਿਆ

School notebook viral video: ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਕਾਪੀਆਂ ਬਣਾਉਣ ਦੀ ਪੂਰੀ ਪ੍ਰਕਿਰਿਆ ਦਿਖਾਈ ਗਈ ਹੈ। ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਕਿਵੇਂ ਵੱਡੀਆਂ ਕਾਗਜ਼ ਦੀਆਂ ਸ਼ੀਟਾਂ ਨੂੰ ਕੱਟ ਕੇ, ਪੰਨਿਆਂ ਨੂੰ ਸੈੱਟ ਕਰਕੇ, ਕਵਰ ਲਗਾ ਕੇ ਅਤੇ ਸਟੇਪਲਿੰਗ ਕਰਨ ਤੋਂ ਬਾਅਦ ਤਿਆਰ ਕਾਪੀਆਂ ਨੂੰ ਬਾਜ਼ਾਰ ਵਿੱਚ ਭੇਜਿਆ ਜਾਂਦਾ ਹੈ।

School notebook viral video: ਕਿਵੇਂ ਬਣਦੀ ਹੈ ਸਕੂਲ ਦੀ ਕਾਪੀ? ਵਾਇਰਲ ਵੀਡੀਓ 'ਚ ਦੇਖੋ ਇਸਨੂੰ ਬਣਾਉਣ ਦੀ ਪੂਰੀ ਪ੍ਰਕਿਰਿਆ
ਫੈਕਟਰੀ ਵਿੱਚ ਕਿਵੇਂ ਬਣਾਈਆਂ ਜਾਂਦੀਆਂ ਹਨ ਕਾਪੀਆਂ?
tv9-punjabi
| Published: 29 May 2026 11:14 AM IST
Share

ਸਕੂਲ, ਕਾਲਜ ਅਤੇ ਦਫ਼ਤਰਾਂ ਵਿੱਚ ਵਰਤੀ ਜਾਣ ਵਾਲੀਆਂ ਕਾਪੀਆਂ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹਨ। ਬੱਚੇ ਪੜ੍ਹਾਈ ਲਈ ਇਨ੍ਹਾਂ ਦਾ ਇਸਤੇਮਾਲ ਕਰਦੇ ਹਨ, ਜਦਕਿ ਵੱਡੇ ਲੋਕ ਜ਼ਰੂਰੀ ਨੋਟਸ ਅਤੇ ਦਫ਼ਤਰੀ ਕੰਮ ਲਿਖਣ ਲਈ ਇਨ੍ਹਾਂ ਨੂੰ ਵਰਤਦੇ ਹਨ। ਪਰ ਸ਼ਾਇਦ ਹੀ ਕਿਸੇ ਨੇ ਕਦੇ ਸੋਚਿਆ ਹੋਵੇ ਕਿ ਇੱਕ ਆਮ ਜਿਹੀ ਦਿਖਣ ਵਾਲੀ ਕਾਪੀ ਨੂੰ ਤਿਆਰ ਕਰਨ ਲਈ ਕਿੰਨੇ ਪੜਾਵਾਂ ਵਿਚੋਂ ਲੰਘਣਾ ਪੈਂਦਾ ਹੈ। ਵਾਇਰਲ ਹੋ ਰਹੇ ਇਸ ਵੀਡੀਓ ਨੇ ਲੋਕਾਂ ਨੂੰ ਇਹੀ ਦਿਖਾਇਆ ਕਿ ਫੈਕਟਰੀ ਵਿੱਚ ਆਖਿਰ ਕਾਪੀਆਂ ਕਿਵੇਂ ਬਣਦੀਆਂ ਹਨ।

ਵੀਡੀਓ ਦੀ ਸ਼ੁਰੂਆਤ ਵੱਡੀਆਂ-ਵੱਡੀਆਂ ਕਾਗਜ਼ ਦੀਆਂ ਸ਼ੀਟਾਂ ਨਾਲ ਹੁੰਦੀ ਹੈ। ਸਭ ਤੋਂ ਪਹਿਲਾਂ ਇਨ੍ਹਾਂ ਵਿਸ਼ਾਲ ਸ਼ੀਟਾਂ ਨੂੰ ਮਸ਼ੀਨਾਂ ਦੀ ਮਦਦ ਨਾਲ ਇੱਕੋ ਜਿਹੇ ਆਕਾਰ ਵਿੱਚ ਕੱਟਿਆ ਜਾਂਦਾ ਹੈ। ਇਸ ਕੰਮ ਵਿੱਚ ਕਾਫ਼ੀ ਸਾਵਧਾਨੀ ਵਰਤੀ ਜਾਂਦੀ ਹੈ ਤਾਂ ਜੋ ਹਰ ਪੰਨਾ ਬਿਲਕੁਲ ਬਰਾਬਰ ਹੋਵੇ। ਇਸ ਤੋਂ ਬਾਅਦ ਇਨ੍ਹਾਂ ਪੰਨਿਆਂ ਨੂੰ ਸਹੀ ਕ੍ਰਮ ਵਿੱਚ ਰੱਖਿਆ ਜਾਂਦਾ ਹੈ। ਮਸ਼ੀਨਾਂ ਰਾਹੀਂ ਉਨ੍ਹਾਂ ਤੇ ਮਾਰਕਿੰਗ ਕੀਤੀ ਜਾਂਦੀ ਹੈ ਅਤੇ ਫਿਰ ਇੰਡੈਕਸ ਪੇਜ ਸੈੱਟ ਕੀਤਾ ਜਾਂਦਾ ਹੈ। ਇਹ ਪ੍ਰਕਿਰਿਆ ਦੇਖਣ ਵਿੱਚ ਜਿੰਨੀ ਆਸਾਨ ਲੱਗਦੀ ਹੈ, ਅਸਲ ਵਿੱਚ ਉਨ੍ਹੀ ਹੀ ਬਰੀਕੀ ਮੰਗਦੀ ਹੈ।

ਵੀਡੀਓ ਵਿੱਚ ਦਿਖਾਇਆ ਗਿਆ ਇੱਕ-ਇੱਕ ਸਟੈਪ?

ਇਸ ਤੋਂ ਬਾਅਦ ਕਾਪੀ ਦੇ ਪੰਨਿਆਂ ਨੂੰ ਇੱਕ ਲਾਈਨ ਵਿੱਚ ਲਗਾ ਕੇ ਢੰਗ ਨਾਲ ਸੈੱਟ ਕੀਤਾ ਜਾਂਦਾ ਹੈ। ਫਿਰ ਉਨ੍ਹਾਂ ਤੇ ਕਵਰ ਚੜ੍ਹਾਇਆ ਜਾਂਦਾ ਹੈ ਤਾਂ ਜੋ ਕਾਪੀ ਨੂੰ ਆਕਰਸ਼ਕ ਲੁੱਕ ਮਿਲ ਸਕੇ। ਵੀਡੀਓ ਵਿੱਚ ਦਿਖਾਇਆ ਗਿਆ ਕਿ ਕਵਰ ਲਗਾਉਣ ਤੋਂ ਬਾਅਦ ਕਾਪੀਆਂ ਨੂੰ ਸਟੇਪਲ ਕੀਤਾ ਜਾਂਦਾ ਹੈ, ਜਿਸ ਨਾਲ ਸਾਰੇ ਪੰਨੇ ਮਜ਼ਬੂਤੀ ਨਾਲ ਜੁੜੇ ਰਹਿੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਤੇ ਪਲਾਸਟਿਕ ਸ਼ੀਟ ਲਗਾਈ ਜਾਂਦੀ ਹੈ। ਇਹ ਪਲਾਸਟਿਕ ਲੇਅਰ ਕਾਪੀ ਨੂੰ ਮਜ਼ਬੂਤ ਬਣਾਉਣ ਦੇ ਨਾਲ-ਨਾਲ ਉਸਨੂੰ ਜਲਦੀ ਖਰਾਬ ਹੋਣ ਤੋਂ ਵੀ ਬਚਾਉਂਦੀ ਹੈ।

ਕਾਪੀ ਤਿਆਰ ਹੋਣ ਤੋਂ ਬਾਅਦ ਅਗਲਾ ਪੜਾਅ ਉਸ ਦੀ ਕਟਿੰਗ ਦਾ ਹੁੰਦਾ ਹੈ। ਮਸ਼ੀਨਾਂ ਦੀ ਮਦਦ ਨਾਲ ਕਾਪੀਆਂ ਦੇ ਕਿਨਾਰਿਆਂ ਨੂੰ ਇੱਕੋ ਜਿਹਾ ਆਕਾਰ ਦਿੱਤਾ ਜਾਂਦਾ ਹੈ ਤਾਂ ਜੋ ਉਨ੍ਹਾਂ ਦੀ ਫਿਨਿਸ਼ਿੰਗ ਹੋਰ ਵਧੀਆ ਦਿਖਾਈ ਦੇਵੇ। ਇਸ ਤੋਂ ਬਾਅਦ ਤਿਆਰ ਕਾਪੀਆਂ ਨੂੰ ਬੰਡਲਾਂ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਫਿਰ ਬਾਜ਼ਾਰ ਵਿੱਚ ਭੇਜਣ ਲਈ ਤਿਆਰ ਕਰ ਦਿੱਤਾ ਜਾਂਦਾ ਹੈ। ਪੂਰੀ ਪ੍ਰਕਿਰਿਆ ਨੂੰ ਦੇਖ ਕੇ ਲੋਕ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਰੋਜ਼ਾਨਾ ਵਰਤੀ ਜਾਣ ਵਾਲੀ ਇਸ ਚੀਜ਼ ਦੇ ਪਿੱਛੇ ਇੰਨੀ ਮਿਹਨਤ ਲੁਕੀ ਹੋਈ ਹੈ, ਇਸ ਦਾ ਅੰਦਾਜ਼ਾ ਬਹੁਤ ਘੱਟ ਲੋਕਾਂ ਨੂੰ ਸੀ।

ਇਸ ਵੀਡੀਓ ਨੂੰ ਇੰਸਟਾਗ੍ਰਾਮ ਤੇ namma__oorukaaran ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਅਪਲੋਡ ਹੁੰਦੇ ਹੀ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਗਿਆ। ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਲਗਾਤਾਰ ਇਸ ਤੇ ਆਪਣੀਆਂ ਪ੍ਰਤੀਕ੍ਰਿਆਵਾਂ ਦੇ ਰਹੇ ਹਨ। ਕੁਝ ਲੋਕਾਂ ਨੇ ਫੈਕਟਰੀ ਕਰਮਚਾਰੀਆਂ ਦੀ ਮਿਹਨਤ ਦੀ ਤਾਰੀਫ਼ ਕੀਤੀ, ਤਾਂ ਕੁਝ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਸਮਝ ਆਇਆ ਕਿ ਇੱਕ ਆਮ ਕਾਪੀ ਤਿਆਰ ਕਰਨ ਵਿੱਚ ਕਿੰਨੀਆਂ ਪ੍ਰਕਿਰਿਆਵਾਂ ਸ਼ਾਮਲ ਹੁੰਦੀਆਂ ਹਨ।

ਇੱਥੇ ਦੇਖੋ ਵੀਡੀਓ

Follow Us
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ...
PoK Protest: ਮੁਨੀਰ-ਸ਼ਹਿਬਾਜ਼ ਖਿਲਾਫ ਉਬਾਲ, ਪਾਕਿਸਤਾਨ ਵਿੱਚ ਸਿਵਿਲ ਵਾਰ ਵਰਗਾ ਹਾਲ......