Viral Video: ਔਰਤ ਨੇ ਬਣਾਈ Matcha Biryani …ਰੈਸਿਪੀ ਦੇਖ ਕੇ ਹੈਰਾਨ ਰਹਿ ਗਏ ਲੋਕ!
Viral Video: ਤੁਸੀਂ ਬਹੁਤ ਤਰ੍ਹਾਂ ਦੀ ਬਿਰਿਆਨੀ ਖਾਧੀ ਹੋਵੇਗੀ, ਪਰ ਕੀ ਤੁਸੀਂ ਕਦੇ ਮਾਚਾ ਬਿਰਿਆਨੀ ਖਾਧੀ ਹੈ? ਜੇ ਨਹੀਂ, ਤਾਂ ਅੱਜ ਦੇਖੋ ਕਿ ਇਹ ਬਵਾਲ ਟਾਈਪ ਚੀਜ਼ ਕਿਵੇਂ ਬਣਾਈ ਜਾਂਦੀ ਹੈ। ਮੁੰਬਈ ਦੀ ਇੱਕ ਔਰਤ ਨੇ ਇਸਦੀ ਰੈਸਿਪੀ ਸ਼ੇਅਰ ਕੀਤੀ ਹੈ, ਜਿਸਨੂੰ ਦੇਖ ਕੇ ਯੂਜ਼ਰਸ ਹੈਰਾਨ ਰਹਿ ਗਏ ਹਨ। ਇਹ ਵਾਇਰਲ Recipe ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ 'ਤੇ ਲੋਕਾਂ ਵੱਲੋਂ ਖੂਬ ਕਮੈਂਟ ਵੀ ਕੀਤੇ ਜਾ ਰਹੇ ਹਨ।

ਮੁੰਬਈ ਦੀ ਸ਼ੈੱਫ ਹਿਨਾ ਕੌਸਰ ਰਾਡ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੂਫਾਨ ਮਚਾ ਰਿਹਾ ਹੈ। ਦਰਅਸਲ, ਮਹਿਲਾ ਸ਼ੈੱਫ ਨੇ ਅਜਿਹੀ ਬਿਰਿਆਨੀ ਡਿਸ਼ ਬਣਾਈ ਹੈ ਕਿ ਇਸਦੀ ਰੈਸਿਪੀ ਦੇਖ ਕੇ ਨੇਟੀਜ਼ਨ ਹੈਰਾਨ ਰਹਿ ਗਏ ਹਨ। ਵਾਇਰਲ ਹੋ ਰਹੀ ਵੀਡੀਓ ਵਿੱਚ, ਔਰਤ ਨੂੰ ‘Matcha Biryani’ ਬਣਾਉਂਦੇ ਦੇਖਿਆ ਜਾ ਸਕਦਾ ਹੈ।
ਵਾਇਰਲ ਵੀਡੀਓ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਔਰਤ ਇੱਕ ਵੱਡੇ ਭਾਂਡੇ ਦੇ ਸਾਹਮਣੇ ਖੜ੍ਹੀ ਹੈ, ਜੋ ਚਮਕੀਲੇ ਹਰੇ ਰੰਗ ਦੇ ਚੌਲਾਂ ਨਾਲ ਭਰਿਆ ਹੋਇਆ ਹੈ। ਸ਼ੈੱਫ ਹਿਨਾ ਦੱਸਦੀ ਹੈ ਕਿ ਇਹ ਅਨੋਖਾ ਰੰਗ ਜਾਪਾਨ ਵਿੱਚ ਇਸਤੇਮਾਲ ਕੀਤੀ ਜਾਣ ਵਾਲੀ ਹਰੀ ਚਾਹ ‘ਮਾਚਾ’ ਦੇ ਕਾਰਨ ਹੈ। ਪਰ ਬਿਰਿਆਨੀ ਨੂੰ ਨਿਓਨ-ਹਰੇ ਪਾਲਕ ਵਰਗੇ ਰੰਗ ਨਾਲ ਰੰਗਿਆ ਦੇਖ ਕੇ ਨੇਟੀਜ਼ਨ ਦੰਗ ਰਹਿ ਗਏ ਹਨ।
View this post on Instagram
ਫਿਰ ਕੀ ਹੋਇਆ, ਮਹਿਲਾ ਸ਼ੈੱਫ ਦੀ ਇੰਸਟਾਗ੍ਰਾਮ ਪੋਸਟ ਮਜ਼ੇਦਾਰ ਕਮੈਂਟਸ ਨਾਲ ਭਰ ਗਈ। ਜਿੱਥੇ ਕੁਝ ਲੋਕਾਂ ਨੇ ਉਸਦੀ Creativity ਦੀ ਪ੍ਰਸ਼ੰਸਾ ਕੀਤੀ, ਉੱਥੇ ਹੀ ਜ਼ਿਆਦਾਤਰ ਯੂਜ਼ਰਸ ਨੇ ਇੱਕ ਸੁਰ ਵਿੱਚ ਕਿਹਾ – ਘੱਟੋ ਘੱਟ ਮੈਡਮ ਬਿਰਿਆਨੀ ਛੱਡ ਦਿਓ। ਅਤੇ ਹਾਂ, ਇਹ ਮਾਚਾ ਬਿਰਿਆਨੀ ਬਿਲਕੁਲ ਨਹੀਂ ਚੱਲੇਗੀ। ਇੱਕ ਯੂਜ਼ਰ ਨੇ ਤਾਂ ਇਹ ਵੀ ਕਿਹਾ, ਤੁਹਾਨੂੰ ਇਹ ਖਾਣ ਲਈ ਹਿੰਮਤ ਦੀ ਲੋੜ ਪਵੇਗੀ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਭੁੰਨੇ ਹੋਏ ਡੱਡੂ ਨੂੰ ਖਾਣ ਤੋਂ ਬਾਅਦ ਯੂਟਿਊਬਰ ਦਾ ਹੋਇਆ ਅਜਿਹਾ ਹਾਲ, ਦੇਖ ਕੇ ਦੰਗ ਰਹਿ ਗਏ ਲੋਕ!
Matcha Biryani ਕੀ ਹੈ?
ਜਿਨ੍ਹਾਂ ਨੂੰ ਨਹੀਂ ਪਤਾ, ਉਨ੍ਹਾਂ ਨੂੰ ਦੱਸ ਦੇਈਏ ਕਿ ‘ਮੈਚਾ’ ਇੱਕ ਬਾਰੀਕ ਪੀਸਿਆ ਹੋਇਆ ਪਾਊਡਰ ਹੈ, ਜੋ ਵਿਸ਼ੇਸ਼ ਤੌਰ ‘ਤੇ ਉਗਾਈਆਂ ਗਈਆਂ ਹਰੀ ਚਾਹ ਦੀਆਂ ਪੱਤੀਆਂ ਤੋਂ ਤਿਆਰ ਕੀਤਾ ਜਾਂਦਾ ਹੈ। ਜਦੋਂ ਕਿ ਆਮ ਹਰੀ ਚਾਹ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਬਣਾਈ ਜਾਂਦੀ ਹੈ, ਮੈਚਾ ਪਾਊਡਰ ਨੂੰ ਪਾਣੀ ਜਾਂ ਦੁੱਧ ਵਿੱਚ ਮਿਲਾ ਕੇ ਪੀਤਾ ਜਾਂਦਾ ਹੈ।