Viral Video: ਕਿਚਨ ‘ਚ ਕੰਮ ਕਰ ਰਹੀ ਸੀ ਔਰਤ ਕਿ ਅਚਾਨਕ ਫਟ ਗਿਆ ਸਿਲੰਡਰ, ਵੀਡੀਓ ਦੇਖ ਕੇ ਹੋ ਜਾਓਗੇ ਹੈਰਾਨ
Viral Video: ਦਿਲ ਦਹਿਲਾ ਦੇਣ ਵਾਲੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਕ ਔਰਤ ਰਸੋਈ ਵਿੱਚ ਭਾਂਡੇ ਧੋ ਰਹੀ ਸੀ ਕਿ ਅਚਾਨਕ ਉਸਦੇ ਕੋਲ ਰੱਖਿਆ ਗੈਸ ਸਿਲੰਡਰ ਫਟ ਗਿਆ। ਉਹ ਖੁਸ਼ਕਿਸਮਤ ਰਹੀ ਕਿ ਉਸ ਦੀ ਜਾਨ ਬਚ ਗਈ ਪਰ ਇਸ ਘਟਨਾ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ।
ਐੱਲ.ਪੀ.ਜੀ. ਗੈਸ ਨੇ ਭਾਵੇਂ ਲੋਕਾਂ ਦਾ ਕੰਮ ਆਸਾਨ ਕਰ ਦਿੱਤਾ ਹੋਵੇ ਪਰ ਇਹ ਬਹੁਤ ਖਤਰਨਾਕ ਵੀ ਹੈ। ਛੋਟੀ ਜਿਹੀ ਗਲਤੀ ਵੀ ਜਾਨਲੇਵਾ ਸਾਬਤ ਹੋ ਸਕਦੀ ਹੈ। ਤੁਸੀਂ ਅਜਿਹੇ ਬਹੁਤ ਸਾਰੇ ਮਾਮਲੇ ਸੁਣੇ ਹੋਣਗੇ ਜਦੋਂ ਕਿਸੇ ਘਰ ਵਿੱਚ ਅਚਾਨਕ ਸਿਲੰਡਰ ਫਟ ਜਾਂਦਾ ਹੈ ਅਤੇ ਲੋਕ ਜ਼ਖਮੀ ਹੋ ਜਾਂਦੇ ਹਨ ਜਾਂ ਕਿਸੇ ਦੀ ਜਾਨ ਚਲੀ ਜਾਂਦੀ ਹੈ। ਸੋਸ਼ਲ ਮੀਡੀਆ ‘ਤੇ ਅੱਜਕਲ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਗੈਸ ਸਿਲੰਡਰ ਫਟਦਾ ਦਿਖਾਇਆ ਗਿਆ ਹੈ। ਦਰਅਸਲ, ਇੱਕ ਔਰਤ ਰਸੋਈ ਵਿੱਚ ਖੜ੍ਹੀ ਕੰਮ ਕਰ ਰਹੀ ਸੀ ਜਦੋਂ ਅਚਾਨਕ ਸਿਲੰਡਰ ਫਟ ਗਿਆ, ਜਿਸ ਤੋਂ ਬਾਅਦ ਉਸਦੀ ਹਾਲਤ ਵਿਗੜ ਗਈ। ਖੁਸ਼ਕਿਸਮਤੀ ਰਹੀ ਕਿ ਉਸ ਦੀ ਜਾਨ ਬਚ ਗਈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਸ਼ਾਇਦ ਰਸੋਈ ‘ਚ ਭਾਂਡੇ ਧੋ ਰਹੀ ਹੈ ਅਤੇ ਇਸੇ ਦੌਰਾਨ ਅਚਾਨਕ ਉਸ ਦੇ ਕੋਲ ਰੱਖਿਆ ਸਿਲੰਡਰ ਫਟ ਗਿਆ, ਜਿਸ ਤੋਂ ਬਾਅਦ ਉਹ ਨਾ ਸਿਰਫ ਜ਼ਮੀਨ ‘ਤੇ ਡਿੱਗ ਪਈ, ਸਗੋਂ ਰਸੋਈ ਦਾ ਸਾਰਾ ਸਾਮਾਨ ਵੀ ਇਧਰ-ਉਧਰ ਖਿਲੱਰ ਗਿਆ। ਹੁਣ ਔਰਤ ਨੂੰ ਸਮਝ ਨਹੀਂ ਆ ਰਹੀ ਕਿ ਕੀ ਹੋਇਆ, ਇਸ ਲਈ ਉਹ ਉੱਚੀ-ਉੱਚੀ ਚੀਕਣ ਲੱਗ ਪਈ ਅਤੇ ਉੱਠ ਕੇ ਉੱਥੋਂ ਭੱਜਣ ਲੱਗ ਪਈ। ਇਹ ਸਾਰੀ ਘਟਨਾ ਘਰ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ, ਜੋ ਤੁਰੰਤ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਹਾਲਾਂਕਿ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਕਿੱਥੇ ਵਾਪਰੀ, ਇਸ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
LPG cylinder explodes in the kitchen #wtf pic.twitter.com/XoaWFvabpj
— Klip Entertainment (@klip_ent) June 8, 2024
ਇਹ ਵੀ ਪੜ੍ਹੋ- ਬਾਰਿਸ਼ ਚ ਸਰਫਿੰਗ ਕਰਨ ਲਈ ਮੁੰਡੇ ਨੇ ਲਗਾਇਆ ਜੁਗਾੜ, ਵੀਡੀਓ ਦੇਖ ਕੇ ਲੋਕਾਂ ਨੇ ਲਏ ਮਜ਼ੇ
ਇਹ ਵੀ ਪੜ੍ਹੋ
ਇਸ ਦਿਲ ਦਹਿਲਾ ਦੇਣ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @klip_ent ਨਾਮ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ। ਸਿਰਫ 28 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 13 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਲੋਕਾਂ ਨੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦਿੱਤੀਆਂ ਹਨ। ਕੋਈ ਕਹਿ ਰਿਹਾ ਹੈ ਕਿ ‘ਚੰਗਾ ਹੋਇਆ ਕਿ ਔਰਤ ਦੀ ਜਾਨ ਬਚ ਗਈ’, ਜਦਕਿ ਕੋਈ ਕਹਿ ਰਿਹਾ ਹੈ ਕਿ ‘ਸ਼ਾਇਦ ਸਿਲੰਡਰ ‘ਚ ਗੈਸ ਘੱਟ ਸੀ, ਇਸ ਲਈ ਧਮਾਕਾ ਓਨਾ ਘਾਤਕ ਸਾਬਤ ਨਹੀਂ ਹੋਇਆ’।
ਹਾਲ ਹੀ ‘ਚ ਤਾਮਿਲਨਾਡੂ ‘ਚ ਇਕ ਦੁਕਾਨ ‘ਚ ਗੈਸ ਸਿਲੰਡਰ ਫਟਣ ਦੀ ਘਟਨਾ ਸਾਹਮਣੇ ਆਈ ਸੀ, ਜਿਸ ‘ਚ ਕਈ ਲੋਕ ਜ਼ਖਮੀ ਹੋ ਗਏ ਸਨ ਅਤੇ ਕੁਝ ਦੁਕਾਨਾਂ ਵੀ ਸੜ ਗਈਆਂ ਸਨ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ।