OMG: ਚੰਡੀਗੜ੍ਹ ‘ਚ Traffic ਰੋਕ ਡਾਂਸ ਕਰਨ ਵਾਲੀ ਔਰਤ ਦੀ ਗਲਤੀ ਦਾ ਪਤੀ ਨੂੰ ਕਰਨਾ ਪਿਆ ਭੁਗਤਾਨ, ਮੁਅੱਤਲ
Viral Video: ਚੰਡੀਗੜ੍ਹ ਵਿੱਚ ਸੜਕ ਦੇ ਵਿਚਕਾਰ ਰੀਲ ਬਣਾਉਣ ਵਾਲੀ ਔਰਤ ਵਿਰੁੱਧ ਕਾਰਵਾਈ ਕੀਤੀ ਗਈ ਹੈ। ਔਰਤ ਦੇ ਕਾਂਸਟੇਬਲ ਪਤੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਵੀਡੀਓ ਵਿੱਚ ਔਰਤ Red Light ਹੋਣ 'ਤੇ ਡਾਂਸ ਕਰ ਕੇ ਰੀਲ ਬਣਾਉਂਦੀ ਨਜ਼ਰ ਆਈ। ਇਹ ਵੀਡੀਓ 12 ਦਿਨ ਪੁਰਾਣਾ ਹੈ।
ਚੰਡੀਗੜ੍ਹ ਵਿੱਚ ਇਕ ਔਰਤ ਸੜਕ ‘ਤੇ Traffic ਰੋਕ ਕੇ ਡਾਂਸ ਕਰ ਕੇ ਰੀਲ ਬਣਾ ਰਹੀ ਸੀ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਉਸ ‘ਤੇ ਕਾਰਵਾਈ ਕੀਤੀ ਗਈ। ਚੰਡੀਗੜ੍ਹ ਪੁਲਿਸ ਨੇ ਔਰਤ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।ਰੀਲ ਬਣਾਉਣ ਵਾਲੀ ਔਰਤ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਵਿਭਾਗ ਨੇ ਹੁਣ ਉਸਦੇ ਪੁਲਿਸ ਕਾਂਸਟੇਬਲ ਪਤੀ ਨੂੰ ਮੁਅੱਤਲ ਕਰ ਦਿੱਤਾ ਹੈ। ਔਰਤ ਨੇ ਸੈਕਟਰ-20 ਦੇ ਗੁਰਦੁਆਰਾ ਚੌਕ ‘ਤੇ ਸੜਕ ਦੇ ਵਿਚਕਾਰ ਨੱਚ ਕੇ ਰੀਲ ਬਣਾਈ ਸੀ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਔਰਤ ਦੇ ਡਾਂਸ ਵੀਡੀਓ ਨੂੰ ਉਸਦੇ ਪਤੀ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਅਪਲੋਡ ਕੀਤਾ ਗਿਆ ਸੀ। ਵੀਡੀਓ ਵਿੱਚ ਔਰਤ ਨੂੰ ਸੜਕ ਦੇ ਵਿਚਕਾਰ ਨੱਚਦੇ ਦੇਖਿਆ ਜਾ ਸਕਦਾ ਹੈ ਜਦੋਂ ਕਿ ਜ਼ੈਬਰਾ ਕਰਾਸਿੰਗ ‘ਤੇ ਉਸ ਦੇ ਆਲੇ-ਦੁਆਲੇ ਵਾਹਨ ਰੁਕੇ ਹੋਏ ਹਨ। ਇਹ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਕੀਤੀ।
ਪੁਲਿਸ ਮੁਲਾਜ਼ਮ ਦੀ ਲਾਪਰਵਾਹੀ ਆਈ ਸਾਹਮਣੇ
ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਪਤੀ ਅਜੈ ਕੁੰਡੂ ਦੀ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਇਸ ਤੋਂ ਪਹਿਲਾਂ, ਸੈਕਟਰ-20 ਸਥਿਤ ਪੁਲਿਸ ਕਲੋਨੀ ਦੀ ਰਹਿਣ ਵਾਲੀ ਔਰਤ ਜੋਤੀ ਅਤੇ ਉਸਦੀ ਭਰਜਾਈ ਪੂਜਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ।
ਮਾਮਲਾ ਦਰਜ ਕਰਨ ਤੋਂ ਬਾਅਦ, ਪੁਲਿਸ ਵੱਲੋਂ ਦੋਵਾਂ ਔਰਤਾਂ ਤੋਂ ਪੁੱਛਗਿੱਛ ਕੀਤੀ ਗਈ। ਇਸ ਵਿੱਚ ਉਸਨੇ ਦੱਸਿਆ ਸੀ ਕਿ ਉਹ ਮੰਦਰ ਵਿੱਚ ਪੂਜਾ ਕਰਨ ਗਈ ਸੀ। ਮੰਦਰ ਤੋਂ ਵਾਪਸ ਆਉਂਦੇ ਸਮੇਂ, ਉਸਨੇ ਇੱਕ ਹਰਿਆਣਵੀ ਗੀਤ ਵਜਾ ਕੇ ਇਹ ਰੀਲ ਬਣਾਈ। ਜਿਸ ਤੋਂ ਬਾਅਦ ਔਰਤ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਕਾਂਸਟੇਬਲ ਪਤੀ ਨੂੰ ਮੁਅੱਤਲ ਕਰ ਦਿੱਤਾ ਗਿਆ।
ਇਹ ਘਟਨਾ 20 ਮਾਰਚ ਦੀ ਹੈ। ਹੈੱਡ ਕਾਂਸਟੇਬਲ ਜਸਬੀਰ ਵੱਲੋਂ ਸੈਕਟਰ-34 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਸੈਕਟਰ-20 ਦੇ ਗੁਰਦੁਆਰਾ ਚੌਕ ‘ਤੇ ਇੱਕ ਔਰਤ ਸੜਕ ਦੇ ਵਿਚਕਾਰ ਨੱਚਣ ਲੱਗ ਪਈ। ਉਸਦਾ ਇੱਕ ਦੋਸਤ ਉਸਦੇ ਡਾਂਸ ਦੀ ਸ਼ੂਟਿੰਗ ਕਰ ਰਿਹਾ ਸੀ। ਇਹ ਔਰਤ ਜ਼ੈਬਰਾ ਕਰਾਸਿੰਗ ‘ਤੇ ਖੜ੍ਹੇ ਵਾਹਨਾਂ ਦੇ ਸਾਹਮਣੇ ਨੱਚ ਰਹੀ ਸੀ । ਉਸਦੇ ਫ਼ੋਨ ਵਿੱਚ ਇੱਕ ਹਰਿਆਣਵੀ ਗਾਣਾ ਚੱਲ ਰਿਹਾ ਸੀ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਸ਼ਖਸ ਨੇ ਨਦੀ ਵਿੱਚ ਚਲਾਈ SUV, ਦ੍ਰਿਸ਼ ਦੇਖ ਕੇ ਦੰਗ ਰਹਿ ਗਈ ਜਨਤਾ
ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰ ਲਿਆ ਸੀ। ਇਸ ਤੋਂ ਬਾਅਦ, ਔਰਤਾਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਅਤੇ ਥਾਣੇ ਤੋਂ ਹੀ ਉਨ੍ਹਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।