ਪਤਨੀ ਨੇ ਆਨਲਾਈਨ ਖਰੀਦੀ 77 ਹਜ਼ਾਰ ਰੁਪਏ ਦੀ Key Chain, ਦੇਖਣ ਲਾਇਕ ਹਨ ਪਤੀ ਦੇ Reactions

tv9-punjabi
Updated On: 

09 Apr 2025 11:06 AM

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ ਜਿਸ ਵਿੱਚ ਇੱਕ ਔਰਤ ਆਪਣੇ ਵਿਦੇਸ਼ੀ ਪਤੀ ਨਾਲ ਪ੍ਰੈਂਕ ਕਰਦੀ ਦਿਖਾਈ ਦੇ ਰਹੀ ਹੈ। ਵਾਇਰਲ ਕਲਿੱਪ ਵਿੱਚ ਵਿਅਕਤੀ ਦੀ ਪ੍ਰਤੀਕਿਰਿਆ ਦੇਖਣ ਯੋਗ ਹੈ। ਵੀਡੀਓ ਦੇਖ ਨੇਟੀਜ਼ਨ ਬਹੁਤ ਮਜ਼ੇ ਲੈ ਰਹੇ ਹਨ।

ਪਤਨੀ ਨੇ ਆਨਲਾਈਨ ਖਰੀਦੀ 77 ਹਜ਼ਾਰ ਰੁਪਏ ਦੀ Key Chain, ਦੇਖਣ ਲਾਇਕ ਹਨ ਪਤੀ ਦੇ Reactions
Follow Us On

ਇਕ ਔਰਤ ਦੇਖਣਾ ਚਾਹੁੰਦੀ ਸੀ ਕਿ ਜਦੋਂ ਉਸਦੇ ਪਤੀ ਨੂੰ ਉਹ ਦੱਸੇਗੀ ਕਿ ਉਸ ਨੇ ਇਕ KeyChain ‘ਤੇ ‘ਤੇ ਹਜ਼ਾਰਾਂ ਰੁਪਏ ਖਰਚ ਕੀਤੇ ਹਨ ਤਾਂ ਉਹ ਕਿਵੇਂ React ਕਰੇਗਾ। ਪਤੀ ਦੇ Reactions ਬਿਲਕੁਲ ਉਸੇ ਤਰ੍ਹਾਂ ਦੇ ਸੀ ਜਿਵੇਂ ਔਰਤ ਨੇ ਉਮੀਦ ਕੀਤੀ ਸੀ। ਇਹ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ। ਕਲਿੱਪ ਵਿੱਚ ਵਿਅਕਤੀ ਦੀ ਪ੍ਰਤੀਕਿਰਿਆ ਦੇਖਣ ਯੋਗ ਹੈ, ਜਿਸ ‘ਤੇ ਨੇਟੀਜ਼ਨ ਬਹੁਤ ਮਜ਼ੇ ਲੈ ਰਹੇ ਹਨ।

ਕ੍ਰਿਸਟੀਨਾ ਕੈਰੀ ਨਾਮ ਦੀ ਇਸ ਭਾਰਤੀ ਔਰਤ ਦਾ ਇਕ ਪ੍ਰੈਂਕ ਹਾਸੋਹੀਣੇ ਪਲ ਵਿੱਚ ਬਦਲ ਗਿਆ ਜਦੋਂ ਉਸਨੇ ਆਪਣੇ ਵੈਲਸ਼ ਪਤੀ ਨੂੰ ਯਕੀਨ ਦਿਵਾਉਣ ਦੀ ਕੋਸ਼ਿਸ਼ ਕੀਤੀ ਕਿ ਉਸਨੇ ਬਿੱਲੀ ਦੀ ਸ਼ੇਪ ਵਿੱਚ ਇਕ ਚਮਕਦਾਰ KeyChain ‘ਤੇ 700 ਪੌਂਡ (ਭਾਵ ਲਗਭਗ 77 ਹਜ਼ਾਰ ਰੁਪਏ) ਖਰਚ ਕੀਤੇ ਹਨ।

ਵਾਇਰਲ ਹੋ ਰਹੇ ਵੀਡੀਓ ਵਿੱਚ ਔਰਤ ਨੂੰ ਕੈਮਰੇ ‘ਤੇ ਲੋਕਾਂ ਨੂੰ ਤੇਲਗੂ ਵਿੱਚ ਆਪਣੀ ਨਵੀਂ ਕੀਚੇਨ ਬਾਰੇ ਉਤਸ਼ਾਹਿਤ ਹੁੰਦਿਆਂ ਦੇਖਿਆ ਜਾ ਸਕਦਾ ਹੈ ਜਦੋਂ ਕਿ ਪਤੀ ਬੱਚੇ ਨੂੰ ਗੋਦ ਵਿੱਚ ਲੈ ਕੇ ਲੈਪਟਾਪ ‘ਤੇ ਕੰਮ ਕਰਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ, ਔਰਤ ਕਹਿੰਦੀ ਹੈ, ਮੈਂ ਇਹ KeyChain 700 ਪੌਂਡ ਵਿੱਚ ਔਨਲਾਈਨ ਖਰੀਦੀ ਸੀ। ਇਹ ਸੁਣ ਕੇ ਪਤੀ ਦੇ ਕੰਨ ਖੜ੍ਹੇ ਹੋ ਜਾਂਦੇ ਹਨ ਅਤੇ ਉਹ ਹੈਰਾਨੀ ਭਰੀਆਂ ਅੱਖਾਂ ਨਾਲ ਆਪਣੀ ਪਤਨੀ ਵੱਲ ਦੇਖਣ ਲੱਗ ਜਾਂਦਾ ਹੈ।

ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਔਰਤ ਦੀ ਗੱਲ ਸੁਣਨ ਤੋਂ ਬਾਅਦ, ਪਤੀ ਪਰੇਸ਼ਾਨ ਹੈ ਅਤੇ ਕੁਝ ਹੱਦ ਤੱਕ ਗੁੱਸੇ ਵਿੱਚ ਹੈ। ਇਸ ਤੋਂ ਬਾਅਦ ਉਹ KeyChain ਆਪਣੇ ਹੱਥ ਵਿੱਚ ਲੈਂਦਾ ਹੈ ਅਤੇ ਕਹਿੰਦਾ ਹੈ, ਇਹ ਕੀ ਬਕਵਾਸ ਹੈ। ਤੁਹਾਡਾ ਦਿਮਾਗ ਤਾਂ ਖ਼ਰਾਬ ਨਹੀਂ ਹੋ ਗਿਆਹੈ? ਤੁਸੀਂ ਇਸ ਲਈ ਬਹੁਤ ਸਾਰਾ ਪੈਸਾ ਬਰਬਾਦ ਕੀਤਾ।

ਇਸ ਦੌਰਾਨ ਔਰਤ ਆਪਣੇ ਹਾਸੇ ਨੂੰ ਕਾਬੂ ਕਰਦੀ ਹੈ ਅਤੇ ਆਪਣੇ ਪਤੀ ਨੂੰ ਤੇਲਗੂ ਵਿੱਚ KeyChain ਬਾਰੇ ਦੱਸਦੀ ਰਹਿੰਦੀ ਹੈ। ਫਿਰ ਉਹ ਮਜ਼ਾਕੀਆ ਢੰਗ ਨਾਲ ਇਸਦੀ ਕੀਮਤ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਪਤੀ ਉਸ ਨਾਲ ਸਹਿਮਤ ਨਹੀਂ ਹੁੰਦਾ ਅਤੇ ਨਿਰਾਸ਼ ਹੋ ਕੇ ਕੁਝ ਕਹਿ ਕੇ ਚਲਾ ਜਾਂਦਾ ਹੈ।

ਇਹ ਵੀ ਪੜ੍ਹੋ- ਪਤਨੀ ਨੂੰ ਸਬਕ ਸਿਖਾਉਣ ਲਈ ਸ਼ਖਸ ਨੇ ਆਪਣੇ ਬੱਚੇ ਨਾਲ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਹੈ, ਇਸ ਤਰ੍ਹਾਂ ਫੜਿਆ ਗਿਆ ਰਾਖਸ਼

ਇਹ ਵੀਡੀਓ ਪਿਛਲੇ ਸਾਲ ਅਕਤੂਬਰ ਵਿੱਚ ਇੰਸਟਾਗ੍ਰਾਮ ਹੈਂਡਲ @indian_girl_and_welsh_man ਤੋਂ ਸ਼ੇਅਰ ਕੀਤਾ ਗਿਆ ਸੀ, ਜੋ ਅਜੇ ਵੀ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਇਸ ਪੋਸਟ ‘ਤੇ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਭਰਾ ਦੇ Reactions ਦੇਖਣ ਯੋਗ ਹੈ। ਇੱਕ ਹੋਰ ਯੂਜ਼ਰ ਨੇ ਕਿਹਾ, ਤੁਸੀਂ ਜੋ ਵੀ ਕਹੋ, ਦੋਵਾਂ ਵਿਚਕਾਰ ਕੈਮਿਸਟਰੀ ਮਜ਼ਬੂਤ ​​ਲੱਗ ਰਹੀ ਸੀ। ਇੱਕ ਹੋਰ ਯੂਜ਼ਰ ਨੇ ਲਿਖਿਆ, ਇਹ ਸਕ੍ਰਿਪਟਡ ਸੀ ਪਰ ਇਹ ਜ਼ੋਰਦਾਰ ਸੀ।