ਅੱਖ ਕੀ ਦਿਖਾਉਂਦੀ ਹੈ… ਟ੍ਰੇਨ ਵਿੱਚ ਬੈਠੀ ਇੱਕ ਔਰਤ ਅਤੇ ਇੱਕ ਆਂਟੀ ਵਿਚਾਲੇ ਹੋਈ ਤਿੱਖੀ ਬਹਿਸ
Train Viral Video: ਟ੍ਰੇਨ ਦੇ ਅੰਦਰ ਇੱਕ ਔਰਤ ਅਤੇ ਇੱਕ ਆਂਟੀ ਵਿਚਕਾਰ ਹੋਈ ਲੜਾਈ ਦਾ ਵੀਡੀਓ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਔਰਤ ਆਂਟੀ ਵੱਲ ਗੁੱਸੇ ਨਾਲ ਘੂਰਦੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਵੀ ਇਸ ਵੀਡੀਓ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

Train Viral Video: ਰੋਜ਼ਾਨਾ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਰੰਹਿਦੇ ਹਨ। ਕਈ ਵੀਡੀਓ ਲੋਕਾਂ ਨੂੰ ਬਹੁਤ ਖੁਸ਼ ਕਰ ਦਿੰਦੇ ਹਨ ਜਿਸ ਨਾਲ ਉਹਨਾਂ ਦਾ ਦਿਨ ਬਣ ਜਾਂਦਾ ਹੈ। ਪਰ ਕੁੱਝ ਵਾਇਰਲ ਹੋਏ ਵੀਡੀਓ ਲੋਕਾਂ ਦਾ ਦਿਮਾਗ ਘੁੰਮਾ ਕੇ ਰੱਖ ਦਿੰਦੇ ਹਨ।
ਇਸ ਲੜੀ ਦੇ ਵਿੱਚ ਇਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ। ਟ੍ਰੇਨ ਦੇ ਅੰਦਰ ਇੱਕ ਔਰਤ ਅਤੇ ਇੱਕ ਆਂਟੀ ਵਿਚਕਾਰ ਹੋਈ ਲੜਾਈ ਦਾ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਔਰਤ ਆਂਟੀ ਵੱਲ ਗੁੱਸੇ ਨਾਲ ਘੂਰਦੀ ਦਿਖਾਈ ਦੇ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਵੀ ਇਸ ਵੀਡੀਓ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।
ਰੇਲਗੱਡੀ ਦੇ ਅੰਦਰ ਯਾਤਰਾ ਕਰਦੇ ਸਮੇਂ ਦੂਜੇ ਯਾਤਰੀਆਂ ਨਾਲ ਸੰਜਮ ਨਾਲ ਪੇਸ਼ ਆਉਣਾ ਇੱਕ ਸਮਝਦਾਰ ਸ਼ਖਸ ਦੀ ਨਿਸ਼ਾਨੀ ਹੈ। ਪਰ ਟ੍ਰੇਨਾਂ ਤੋਂ ਲੈ ਕੇ ਬੱਸਾਂ ਅਤੇ ਮੈਟਰੋ ਤੱਕ ਦੇ ਟਕਰਾਵਾਂ ਦੇ ਵੀਡੀਓ ਹਰ ਰੋਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਸ ਵਾਰ ਵਾਇਰਲ ਵੀਡੀਓ ਵਿੱਚ, ਇੱਕ ਬਜ਼ੁਰਗ ਆਂਟੀ ਅਤੇ ਇੱਕ ਔਰਤ ਵਿਚਕਾਰ ਇੱਕ ਗਰਮਾ-ਗਰਮ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ। ਇਹ ਸੁਣ ਕੇ ਯੂਜ਼ਰਸ ਵੀ ਸਖ਼ਤ ਪ੍ਰਤੀਕਿਰਿਆ ਦੇ ਰਹੇ ਹਨ।
अखियो से गोली मारने वाली आंटी मिल गई
😜😜😜😂😜😜 pic.twitter.com/mUXo1uzP1P— HasnaZarooriHai🇮🇳 (@HasnaZaruriHai) March 5, 2025
ਕਲਿੱਪ ਵਿੱਚ, ਆਂਟੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ‘ਉਹ ਬੈਠੇ ਹਨ, ਅਸੀਂ ਖੜ੍ਹੇ ਹਾਂ, ਖੜ੍ਹੇ ਲੋਕਾਂ ਨੂੰ ਕੋਈ ਕੁੱਝ ਨਹੀਂ ਕਹਿ ਸਕਦਾ।’ ਲਗਭਗ 17 ਸਕਿੰਟਾਂ ਦੀ ਇਹ ਛੋਟੀ ਜਿਹੀ ਕਲਿੱਪ ਇਸ ਨਾਲ ਖ਼ਤਮ ਹੁੰਦੀ ਹੈ। X ‘ਤੇ ਇਸ ਵੀਡੀਓ ਨੂੰ ਪੋਸਟ ਕਰਦੇ ਸਮੇਂ, @HasnaZaruriHai ਨਾਂਅ ਦੇ ਇੱਕ ਹੈਂਡਲ ਨੇ ਲਿਖਿਆ- ਆਪਣੀਆਂ ਅੱਖਾਂ ਨਾਲ ਗੋਲੀ ਮਾਰਨ ਵਾਲੀ ਆਂਟੀ ਮਿਲ ਗਈ ਹੈ।
ਇਹ ਵੀ ਪੜ੍ਹੋ- Girl Viral Video: ਕੁੜੀ ਨੇ ਲਗਾਈ ਸ਼ਾਨਦਾਰ ਮਹਿੰਦੀ, ਹੱਥ ਤੇ ਛਾਪ ਲਈ Biology ਦੀ ਕਿਤਾਬ
ਇਸ ਵੀਡੀਓ ਨੂੰ ਹੁਣ ਤੱਕ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਹੁਣ ਤੱਕ ਹਜ਼ਾਰ ਤੋਂ ਵੱਧ ਯੂਜ਼ਰਸ ਨੇ ਲਾਈਕ ਕੀਤਾ ਹੈ। ਇਸ ਵੀਡੀਓ ਤੇ ਕਈ ਯੂਜ਼ਰਸ ਨੇ ਕੂਮੇਂਟ ਵੀ ਕੀਤਾ ਹੈ।
ਇਹ ਵੀ ਪੜ੍ਹੋ- Instagram ਤੇ ਰੀਲ ਬਣਾਉਣ ਵਾਲੀਆਂ ਮਾਵਾਂ, ਧਿਆਨ ਨਾਲ ਸੁਣੋ ਇਸ ਬੱਚੇ ਦੀ ਗੱਲ, ਮੁੰਡੇ ਨੇ ਸਟੇਜ ਤੇ ਦਿੱਤਾ ਸ਼ਾਨਦਾਰ ਭਾਸ਼ਣ