AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਸਰੀਰ ਨੇ ਛੱਡ ਦਿੱਤਾ ਸਾਥ, ਪਰ ਹਿੰਮਤ ਨਹੀਂ ਹਾਰੀ… ਅਪਾਹਜ ਈ-ਰਿਕਸ਼ਾ ਡਰਾਈਵਰ ਦੀ ਇਹ ਵੀਡੀਓ ਦੇਖ ਕੇ ਲੋਕ ਹੋਏ ਭਾਵੁਕ

Viral Video: ਅੱਜ ਦੀ ਦੁਨੀਆਂ ਵਿੱਚ, ਜਿੱਥੇ ਲੋਕ ਟ੍ਰੈਫਿਕ ਜਾਮ ਜਾਂ ਮਾਮੂਲੀ ਗੱਲਾਂ 'ਤੇ ਰੱਬ ਨੂੰ ਕੋਸਦੇ ਹਨ, ਇਸ ਅਪਾਹਜ ਈ-ਰਿਕਸ਼ਾ ਡਰਾਈਵਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿਰਫ਼ ਉਹੀ ਲੋਕ ਆਪਣੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹਨ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਖੰਭ ਨਾਲ ਕੁਝ ਨਹੀਂ ਹੁੰਦਾ, ਉਡਾਣ ਤਾਂ ਹੌਸਲਿਆਂ ਨਾਲ ਹੁੰਦੀ ਹੈ।

ਸਰੀਰ ਨੇ ਛੱਡ ਦਿੱਤਾ ਸਾਥ, ਪਰ ਹਿੰਮਤ ਨਹੀਂ ਹਾਰੀ... ਅਪਾਹਜ ਈ-ਰਿਕਸ਼ਾ ਡਰਾਈਵਰ ਦੀ ਇਹ ਵੀਡੀਓ ਦੇਖ ਕੇ ਲੋਕ ਹੋਏ ਭਾਵੁਕ
ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਸ਼ਿਕਾਇਤ ਕਰਨੀ ਛੱਡ ਦਿਓਗੇ!
tv9-punjabi
| Published: 15 Apr 2026 10:34 AM IST

ਇਨ੍ਹਾਂ ਦਿਨਾਂ ਸੋਸ਼ਲ ਮੀਡੀਆ ਤੇ ਇੱਕ ਅਪਾਹਜ ਈ-ਰਿਕਸ਼ਾ ਡਰਾਈਵਰ ਦਾ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ ਅਤੇ ਦਿਲ ਇੱਜ਼ਤ ਨਾਲ ਭਰ ਜਾਂਦਾ ਹੈ। ਇਹ ਸਿਰਫ਼ ਇੱਕ ਰੀਲ ਨਹੀਂ, ਸਗੋਂ ਉਹਨਾਂ ਸਾਰੇ ਲੋਕਾਂ ਲਈ ਇੱਕ ਸਬਕ ਹੈ ਜੋ ਛੋਟੀ ਜਿਹੀ ਮੁਸ਼ਕਲ ਆਉਣ ਤੇ ਹੀ ਹਾਰ ਮੰਨ ਲੈਂਦੇ ਹਨ।

ਅੱਜ ਦੇ ਸਮੇਂ ਵਿੱਚ ਜਿੱਥੇ ਲੋਕ ਟ੍ਰੈਫਿਕ ਜਾਮ ਜਾਂ ਛੋਟੀਆਂ-ਮੋਟੀਆਂ ਗੱਲਾਂ ਤੇ ਹੀ ਤੰਗ ਆ ਕੇ ਰੱਬ ਨੂੰ ਕੋਸਣ ਲੱਗ ਪੈਂਦੇ ਹਨ, ਉੱਥੇ ਇਸ ਅਪਾਹਜ ਈ-ਰਿਕਸ਼ਾ ਡਰਾਈਵਰ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਮੰਜ਼ਿਲ ਉਹਨਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ। ਖੰਭ ਨਾਲ ਕੁਝ ਨਹੀਂ ਹੁੰਦਾ, ਉਡਾਣ ਤਾਂ ਹੌਸਲਿਆਂ ਨਾਲ ਹੁੰਦੀ ਹੈ।

ਜਸਲੀਨ ਸਿੰਘ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਦੁਆਰਾ ਸਾਂਝਾ ਕੀਤਾ ਗਿਆ ਇਹ ਵੀਡੀਓ ਇੱਕ ਈ-ਰਿਕਸ਼ਾ ਡਰਾਈਵਰ ਦਾ ਆਪਣੇ ਵਾਹਨ ਤੋਂ ਬਾਹਰ ਨਿਕਲਣ ਲਈ ਸੰਘਰਸ਼ ਕਰਨ ਨਾਲ ਸ਼ੁਰੂ ਹੁੰਦਾ ਹੈ। ਉਸਦਾ ਸਰੀਰ ਉਸਦਾ ਪੂਰਾ ਸਾਥ ਨਹੀਂ ਦੇ ਰਿਹਾ ਅਤੇ ਹਰ ਹਰਕਤ ਦਰਦ ਅਤੇ ਸੰਘਰਸ਼ ਨੂੰ ਦਰਸਾਉਂਦੀ ਹੈ। ਪਰ ਜਿਵੇਂ ਹੀ ਉਹ ਗੁਰਦੁਆਰੇ ਦੀ ਦਹਿਲੀਜ਼ ‘ਤੇ ਪਹੁੰਚਦਾ ਹੈ, ਉਸਦੇ ਚਿਹਰੇ ਤੇ ਇਕ ਵੱਖਰਾ ਹੀ ਸੁਕੂਨ ਅਤੇ ਚਮਕ ਦਿਖਾਈ ਦਿੰਦੀ ਹੈ।

ਇਸ ਵੀਡੀਓ ਨੇ ਇੰਟਰਨੈੱਟ ਤੇ ਧਮਾਲ ਮਚਾ ਦਿੱਤਾ ਹੈ। ਹੁਣ ਤੱਕ ਇਸਨੂੰ 47 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ ਲਗਭਗ 6 ਲੱਖ ਲੋਕ ਇਸਨੂੰ ਲਾਈਕ ਕਰ ਚੁੱਕੇ ਹਨ। ਇਹ ਗਿਣਤੀ ਲਗਾਤਾਰ ਵੱਧ ਰਹੀ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਨਾ ਸਿਰਫ਼ ਭਾਵੁਕ ਹੋ ਰਹੇ ਹਨ, ਸਗੋਂ ਇਸਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਪ੍ਰੇਰਣਾ ਸਰੋਤ ਮੰਨ ਰਹੇ ਹਨ।

ਇੱਕ ਯੂਜ਼ਰ ਨੇ ਕਮੈਂਟ ਕੀਤਾ, ਅਸੀਂ ਆਪਣੀਆਂ ਛੋਟੀਆਂ ਮੁਸ਼ਕਲਾਂ ਦਾ ਰੋਣਾ ਰੋਂਦੇ ਹਾਂ, ਪਰ ਇਸ ਬੰਦੇ ਨੇ ਸਾਨੂੰ ਸ਼ੀਸ਼ਾ ਦਿਖਾ ਦਿੱਤਾ। ਦੂਜੇ ਨੇ ਕਿਹਾ, ਇਸ ਵੀਡੀਓ ਨੇ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਬਦਲ ਦਿੱਤਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਰੱਬ ਕੋਲ ਕੁਝ ਮੰਗਣ ਦੀ ਇੱਛਾ ਹੀ ਖਤਮ ਹੋ ਗਈ। ਮਾਲਕ ਦਾ ਸ਼ੁਕਰ ਹੈ।

ਇੱਥੇ ਦੇਖੋ ਵੀਡੀਓ

Follow Us
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ
PM Modi on Women Reservation Bill : ਪ੍ਰਧਾਨ ਮੰਤਰੀ ਮੋਦੀ ਦੀ 'ਮਹਿਲਾ ਸ਼ਕਤੀ ਵੰਦਨ' ਮੁਹਿੰਮ...
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ
ਆਸ਼ਾ ਭੋਂਸਲੇ ਦੇ ਦਿਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ, ਬੋਲੇ- ਸੂਰਾਂ ਦਾ ਸੁੰਦਰ ਬਾਗ਼ ਉਜੜ ਗਿਆ...
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...