Viral Video: ਡੂੰਘਾ ਚਿੱਕੜ ਵੀ ਨਹੀਂ ਤੋੜ ਪਾਇਆ ਹੌਸਲਾ, ਲੋਕਾਂ ਨੇ ਇੰਝ ਉਡਾਈ ਮੁਫ਼ਤ ਦੀ ਦਾਅਵਤ, ਦੋਖੋ ਵੀਡੀਓ
Funny Viral Video: ਇਸ ਵਾਇਰਲ ਵੀਡੀਓ ਵਿੱਚ ਲੋਕ ਚਿੱਕੜ ਵਿੱਚ ਬੈਠਕੇ ਮੁਫਤ ਦੀ ਦਾਅਵਤ ਦਾ ਆਨੰਦ ਮਾਣ ਰਹੇ ਹਨ। ਖਾਸ ਗੱਲ ਇਹ ਹੈ ਕਿ ਕੁਝ ਮੁੰਡੇ ਚਿੱਕੜ ਵਿੱਚ ਹੀ ਲੋਕਾਂ ਨੂੰ ਖਾਣਾ ਪਰੋਸ ਰਹੇ ਹਨ। ਅਜਿਹਾ ਲੱਗਦਾ ਹੈ ਜਿਵੇਂ ਕਿਸੇ ਨੇ ਉਨ੍ਹਾਂ ਨੂੰ ਕਿਹਾ ਹੋਵੇ, "ਹਾਲਾਤ ਭਾਵੇਂ ਕੁਝ ਵੀ ਹੋਣ, ਮੁਫ਼ਤ ਦੀ ਦਾਅਵਤ ਤਾਂ ਉਡਾ ਕੇ ਹੀ ਜਾਵਾਂਗਾ।"
Image Credit source: Instagram/@rnrripan
ਜੇਕਰ ਤੁਹਾਨੂੰ ਵਿਆਹ ਦੀ ਦਾਅਵਤ ਵਿੱਚ ਲਜੀਜ਼ ਭੋਜਨ ਖਾਣ ਦਾ ਮੌਕਾ ਮਿਲੇ ਅਤੇ ਚਿੱਕੜ ਦਾ ਦਰਿਆ ਆ ਜਾਵੇ ਤਾਂ ਤੁਸੀਂ ਕੀ ਕਰੋਗੇ? ਤੁਸੀਂ ਸ਼ਾਇਦ ਘਰ ਵਾਪਸ ਜਾਣ ਦਾ ਫੈਸਲਾ ਕਰੋਗੇ। ਪਰ ਅੱਜ, ਅਸੀਂ ਤੁਹਾਨੂੰ ਕੁਝ ਦਲੇਰ ਲੋਕਾਂ ਦਾ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਭਿਆਨਕ ਚਿੱਕੜ ਦੇ ਬਾਵਜੂਦ ਮੁਫ਼ਤ ਦਾਅਵਤ ਦਾ ਪੂਰਾ ਆਨੰਦ ਮਾਣਿਆ, ਅਤੇ ਹੁਣ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੀਂਹ ਕਾਰਨ ਪੂਰਾ ਵਿਆਹ ਪੰਡਾਲ ਅਤੇ ਮੈਦਾਨ 4 ਤੋਂ 5 ਇੰਚ ਚਿੱਕੜ ਨਾਲ ਢੱਕ ਗਿਆ ਸੀ। ਉੱਥੇ ਪੈਰ ਰੱਖਣਾ ਵੀ ਮੁਸ਼ਕਲ ਹੈ, ਪਰ ਮੁਫ਼ਤ ਭੋਜਨ ਦਾ ਲਾਲਚ ਅਜਿਹਾ ਹੈ ਕਿ ਕੁਝ ਲੋਕ ਆਪਣੇ ਜੁੱਤੇ ਅਤੇ ਕੱਪੜਿਆਂ ਦੀ ਪਰਵਾਹ ਕੀਤੇ ਬਗੈਰ ਮੈਦਾਨ ਵਿੱਚ ਡਟੇ ਹੋਏ ਹਨ।
ਲੋਕ ਬੋਲੇ, “ਇਸ ਲਈ ਜਿਗਰਾ ਚਾਹੀਦਾ ਹੈ, ਭਰਾ!”
ਵੀਡੀਓ ਪੋਸਟ ‘ਤੇ ਨੇਟੀਜ਼ਨਸ ਦੇ ਰਿਐਕਸ਼ਨ ਘੱਟ ਮਜੇਦਾਰ ਨਹੀਂ ਹਨ। ਇੰਟਰਨੈੱਟ ‘ਤੇ ਕੁਮੈਂਟ ਸੈਕਸ਼ਨ ਵਿੱਚ ਜਨਤਾ ਰੱਜ ਕੇ ਮਜੇ ਲੈ ਰਹੀ ਹੈ। ਇੱਕ ਯੂਜਰ ਨੇ ਮਜ਼ਾਕ ਵਿੱਚ ਲਿਖਿਆ, “ਭਰਾ! ਇੰਨੀ ਚਿੱਕੜ ਵਿੱਚੋਂ ਲੰਘਣ ਅਤੇ ਮੁਫ਼ਤ ਦਾਅਵਤ ਦਾ ਆਨੰਦ ਲੈਣ ਲਈ ਹਿੰਮਤ ਦੀ ਲੋੜ ਹੁੰਦੀ ਹੈ।” ਇੱਕ ਹੋਰ ਨੇ ਕਿਹਾ, “ਉਨ੍ਹਾਂ ਲੋਕਾਂ ਨੂੰ ਸਲਾਮ ਜੋ ਅਜੇ ਵੀ ਅਜਿਹੀ ਚਿੱਕੜ ਵਿੱਚ ਖਾ ਰਹੇ ਹਨ।”
ਇੱਕ ਹੋਰ ਨੇ ਮਜ਼ਾਕ ਉਡਾਇਆ, “ਇੰਝ ਲੱਗਦਾ ਹੈ ਜਿਵੇਂ ਸ਼ਾਇਦ ਉਨ੍ਹਾਂ ਨੇ ਕੁਝ ਦਿਨਾਂ ਤੋਂ ਕੁਝ ਖਾਧਾ ਹੀ ਨਾ ਹੋਵੇ, ਇਸ ਲਈ ਉਹ ਇੰਨੇ ਸਮਰਪਿਤ ਹਨ।” ਹੁਣ ਲਈ, ਚਿੱਕੜ ਨਾਲ ਭਰੇ ਮੈਦਾਨ ਵਿੱਚ “ਮੁਫ਼ਤ ਦਾਅਵਤ” ਦਾ ਆਨੰਦ ਲੈਣ ਦਾ ਇਹ ਵਿਲੱਖਣ ਦ੍ਰਿਸ਼ ਸਾਰਿਆਂ ਨੂੰ ਹਸਾ-ਹਸਾ ਕੇ ਮੂਧਾ ਕਰ ਰਿਹਾ ਹੈ।
