ਪਹਿਲੀ ਵਾਰ ਆਪਣੀ ਮਾਂ ਨੂੰ ਸੈਲੂਨ ਲੈ ਗਈ Vlogger, ਮੇਕਅੱਪ ਤੋਂ ਬਾਅਦ ਵੀਡੀਓ ਨੇ ਜਿੱਤਿਆ ਯੂਜ਼ਰਸ ਦਾ ਦਿਲ
Viral Video: Vlogger ਪਹਿਲੀ ਵਾਰ ਆਪਣੀ ਮਾਂ ਨੂੰ ਬਿਊਟੀ ਪਾਰਲਰ ਲੈ ਕੇ ਗਈ । ਉਨ੍ਹਾਂ ਦੀ ਇਸ ਵੀਡੀਓ ਨੇ ਇੰਟਰਨੈੱਟ ਦੀ ਜਨਤਾ ਦਾ ਦਿਲ ਛੂਹ ਲਿਆ ਹੈ। Vlogger ਆਯੂਸ਼ੀ ਕਰਸੌਲੀਆ ਵੀਡੀਓ ਦੇ ਨਾਲ ਜ਼ਬਰਦਸਤ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕਾਰਨ ਲੋਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ।
ਸੋਸ਼ਲ ਮੀਡੀਆ ‘ਤੇ ਕਈ ਦਿਲ ਨੂੰ ਛੂਹ ਲੈਣ ਵਾਲੇ ਵੀਡੀਓ ਵੀ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜੋ ਇੱਕ Vlogger ਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਦਾ ਕਾਰਨ ਇਹ ਹੈ ਕਿ Vlogger ਆਯੂਸ਼ੀ ਕਰਸੌਲੀਆ ਪਹਿਲੀ ਵਾਰ ਆਪਣੀ ਮਾਂ ਨੂੰ ਸੈਲੂਨ ਲੈ ਕੇ ਜਾਂਦੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਇੱਕ ਜ਼ਬਰਦਸਤ ਸੰਦੇਸ਼ ਦੇਣ ਦੀ ਕੋਸ਼ਿਸ਼ ਵੀ ਕੀਤੀ ਹੈ।
ਆਯੂਸ਼ੀ ਕਰਸੌਲੀਆ ਨੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਉਹ ਆਪਣੀ ਮਾਂ ਨੂੰ ਬਿਊਟੀ ਪਾਰਲਰ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਰਾਹੀਂ ਉਹ ਕਹਿ ਰਹੀ ਹੈ ਕਿ ਮਾਵਾਂ ਆਪਣੀ ਪੂਰੀ ਜ਼ਿੰਦਗੀ ਪਰਿਵਾਰ ਲਈ ਸਮਰਪਿਤ ਕਰ ਦਿੰਦੀਆਂ ਹਨ ਅਤੇ ਆਪਣੇ ਆਪ ਨੂੰ ਪਹਿਲ ਦੇਣਾ ਬੰਦ ਕਰ ਦਿੰਦੀਆਂ ਹਨ। ਵੀਡੀਓ ‘ਚ ਉਹ ਕਹਿੰਦੀ ਨਜ਼ਰ ਆ ਰਹੀ ਹੈ- ‘ਮੈਂ ਆਪਣੀ ਮਾਂ ਨੂੰ ਪਹਿਲੀ ਵਾਰ ਬਿਊਟੀ ਪਾਰਲਰ ਲੈ ਕੇ ਜਾ ਰਹੀ ਹਾਂ।’
ਉਹ ਮਜ਼ਾਕ ਵਿੱਚ ਆਪਣੀ ਮਾਂ ਨੂੰ ਕਹਿੰਦੀ ਹੈ – ‘ਸਾਰੇ ਵਾਲ ਕੱਟਾ ਦਵਾਂਗੀ’। Vlogger ਦੀ ਮਾਂ ਵੀਡੀਓ ‘ਚ ਹੇਅਰ ਕਟ ਦੇ ਨਾਂ ‘ਤੇ ਗੁੱਸੇ ‘ਚ ਨਜ਼ਰ ਆ ਰਹੀ ਹੈ ਪਰ ਫੇਸ਼ੀਅਲ ਅਤੇ ਹੇਅਰ ਕੱਟ ਤੋਂ ਬਾਅਦ ਉਹ ਕਾਫੀ ਖੁਸ਼ ਵੀ ਨਜ਼ਰ ਆ ਰਹੀ ਹੈ। ਆਯੂਸ਼ੀ ਵੀਡੀਓ ਵਿੱਚ ਦੱਸਦੀ ਹੈ ਕਿ ਉਸਨੇ ਇੱਕ ਮਹੀਨੇ ਤੱਕ ਆਪਣੀ ਮਾਂ ਨੂੰ ਮਨਾਇਆ ਹੈ ਤੱਦ ਜਾ ਕੇ ਉਹ ਪਾਰਲਰ ਆਉਣ ਲਈ ਰਾਜ਼ੀ ਹੋ ਗਈ। ਉਹ ਇਹ ਵੀ ਕਹਿੰਦੀ ਹੈ ਕਿ ਉਸਦੀ ਮਾਂ ਨੇ ਜ਼ਿੰਦਗੀ ਦਾ ਇਹ ਪਾਸਾ ਨਹੀਂ ਦੇਖਿਆ ਹੈ।
ਇਹ ਵੀ ਪੜ੍ਹੋ
ਆਯੂਸ਼ੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਇਸ ਨੂੰ ਆਪਣੇ ਹੈਂਡਲ @ayushi__karsauliya ‘ਤੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ- ‘ਇਸ ਲਈ ਇੰਤਜ਼ਾਰ ਕਰੋ…ਮੰਮੀ।’
ਇਹ ਵੀ ਪੜ੍ਹੌਂ- ਨਵੇਂ ਸਾਲ 2025 ਤੇ ਅਬੂ ਧਾਬੀ ਨੇ ਤੋੜਿਆ ਪਟਾਕਿਆਂ ਦਾ ਗਿਨੀਜ਼ ਵਰਲਡ ਰਿਕਾਰਡ !ਦੇਖੋ ਵੀਡੀਓ
ਇਸ ਕਲਿੱਪ ‘ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ- ਮੈਂ ਹਮੇਸ਼ਾ ਆਪਣੇ ਮਾਤਾ-ਪਿਤਾ ਨੂੰ ਆਰਾਮ ਕਰਨ ਅਤੇ ਜ਼ਿੰਦਗੀ ਦਾ ਆਨੰਦ ਲੈਣ ਲਈ ਕਹਿੰਦਾ ਹਾਂ। ਇਕ ਹੋਰ ਯੂਜ਼ਰ ਨੇ ਲਿਖਿਆ- ਅੰਤ ‘ਚ ਆਂਟੀ ਜੋ ਮੁਸਕਰਾਹਟ ਦੇ ਰਹੀ ਹੈ, ਉਹ ਬਹੁਤ ਪਿਆਰੀ ਹੈ। ਉਨ੍ਹਾਂ ਨੂੰ ਪਾਰਲਰ ਦੀ ਵੀ ਲੋੜ ਨਹੀਂ ਹੈ। ਇਸ ਵੀਡੀਓ ਨੂੰ ਦੇਖਣ ਤੋਂ ਤੁਸੀ ਕਿ ਕਹਿਣਾ ਚਾਹੁੰਗੇ।