Typhoon Yagi ਦਾ ਕਹਿਰ! ਦੇਖਦਿਆਂ ਦੇਖਦਿਆਂ ਢਹਿ ਗਿਆ ਪੁੱਲ, ਟਰੱਕ ਵੀ ਵਹਿ ਗਏ

Updated On: 

11 Sep 2024 11:35 AM

Viral Video: ਸੁਪਰ ਟਾਈਫੂਨ ਯਾਗੀ ਨੇ ਵੀਅਤਨਾਮ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ, ਜਿਸ ਨਾਲ 15 ਲੱਖ ਲੋਕ ਬਿਜਲੀ ਤੋਂ ਵਾਂਝੇ ਰਹਿ ਗਏ ਹਨ। ਇਸ ਦੇ ਨਾਲ ਹੀ ਹਜ਼ਾਰਾਂ ਹੈਕਟੇਅਰ ਫਸਲ ਤਬਾਹ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਪੰਛੀਆਂ ਅਤੇ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ।

Typhoon Yagi ਦਾ ਕਹਿਰ! ਦੇਖਦਿਆਂ ਦੇਖਦਿਆਂ ਢਹਿ ਗਿਆ ਪੁੱਲ, ਟਰੱਕ ਵੀ ਵਹਿ ਗਏ

Typhoon Yagi ਦਾ ਕਹਿਰ! ਦੇਖਦਿਆਂ ਦੇਖਦਿਆਂ ਢਹਿ ਗਿਆ ਪੁੱਲ, ਟਰੱਕ ਵੀ ਵਹਿ ਗਏ (Pic Credit: X/@volcaholic1)

Follow Us On

Typhoon Yagi : ਸੁਪਰ ਟਾਈਫੂਨ ਯਾਗੀ ਨੇ ਵੀਅਤਨਾਮ ‘ਚ ਭਾਰੀ ਤਬਾਹੀ ਮਚਾਈ ਹੈ, ਖਾਸ ਤੌਰ ‘ਤੇ ਇਸ ਦਾ ਅਸਰ ਦੇਸ਼ ਦੇ ਉੱਤਰੀ ਹਿੱਸਿਆਂ ‘ਚ ਦੇਖਣ ਨੂੰ ਮਿਲਿਆ ਹੈ। ਤੂਫਾਨ ਕਾਰਨ ਫੂ ਥੋ ਸੂਬੇ ਦਾ ਇਕ ਮਹੱਤਵਪੂਰਨ ਪੁਲ ਫੋਂਗ ਚਾਉ ਢਹਿ ਗਿਆ। ਇਸ ਦੌਰਾਨ ਅੱਗੇ ਜਾ ਰਹੇ ਕਈ ਵਾਹਨ ਦਰਿਆ ਵਿੱਚ ਡਿੱਗ ਗਏ ਅਤੇ ਇੱਕ ਟਰੱਕ ਵੀ ਇਸ ਵਿੱਚ ਫਸ ਗਿਆ। ਪੁਲ ਦੇ ਡਿੱਗਣ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜੋ ਕਿ ਇਕ ਕਾਰ ਦੇ ਡੈਸ਼ਕੈਮ ‘ਚ ਰਿਕਾਰਡ ਕੀਤੀ ਗਈ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਫੂ ਥੋ ਸੂਬੇ ‘ਚ ਲਾਲ ਨਦੀ ‘ਤੇ ਬਣਿਆ ਇਹ ਸਟੀਲ ਪੁਲ ਸੋਮਵਾਰ ਸਵੇਰੇ ਢਹਿ ਗਿਆ। ਇਸ ਘਟਨਾ ਵਿੱਚ 10 ਕਾਰਾਂ, ਦੋ ਮੋਟਰਸਾਈਕਲ ਅਤੇ ਇੱਕ ਟਰੱਕ ਨਦੀ ਵਿੱਚ ਡਿੱਗ ਗਏ। ਇਸ ਤਬਾਹੀ ਕਾਰਨ ਹੁਣ ਤੱਕ 60 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ, ਜਦਕਿ 13 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਇੱਥੇ ਦੇਖੋ ਵੀਡੀਓ, ਜਦੋਂ ਪੁਲ ਟੁੱਟਿਆ ਅਤੇ ਟਰੱਕ ਨਦੀ ਵਿੱਚ ਡਿੱਗਿਆ।

ਤੂਫਾਨ ਨੇ ਵੀਅਤਨਾਮ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਨੁਕਸਾਨ ਕੀਤਾ ਹੈ, ਜਿਸ ਨਾਲ 1.5 ਮਿਲੀਅਨ ਲੋਕ ਬਿਜਲੀ ਤੋਂ ਬਿਨ੍ਹਾਂ ਹਨ। ਇਸ ਦੇ ਨਾਲ ਹੀ ਹਜ਼ਾਰਾਂ ਹੈਕਟੇਅਰ ਫਸਲ ਤਬਾਹ ਹੋ ਗਈ ਹੈ ਅਤੇ ਵੱਡੀ ਗਿਣਤੀ ਵਿੱਚ ਪੰਛੀਆਂ ਅਤੇ ਦਰੱਖਤਾਂ ਦਾ ਵੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪੁਲ ਡਿੱਗਣ ਅਤੇ ਜ਼ਮੀਨ ਖਿਸਕਣ ਦੀਆਂ ਵੱਖ-ਵੱਖ ਘਟਨਾਵਾਂ ‘ਚ 247 ਲੋਕ ਜ਼ਖਮੀ ਹੋਏ ਹਨ।

ਇਹ 30 ਸਾਲਾਂ ਵਿੱਚ ਵੀਅਤਨਾਮ ਵਿੱਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਮੰਨਿਆ ਜਾ ਰਿਹਾ ਹੈ, ਜੋ ਚੀਨ ਸਾਗਰ ਵਿੱਚ ਪੈਦਾ ਹੋਇਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਇਸ ਤੂਫਾਨ ਨੂੰ ‘ਯਾਗੀ’ ਦਾ ਨਾਂ ਦਿੱਤਾ ਹੈ। ਜਾਪਾਨੀ ਵਿੱਚ, ਯਾਗੀ ਦਾ ਅਰਥ ਹੈ ਬੱਕਰੀ ਜਾਂ ਮਗਰ ਰਾਸ਼ੀ। ਹਾਾਦਸੇ ਦਾ ਇਹ ਵੀਡੀਓ ਸ਼ੋਸਲ ਮੀਡੀਆ ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

Exit mobile version