Viral Video: ਟ੍ਰੇਨ ਰੁਕੀ ਤਾਂ ਸ਼ਖ਼ਸ ਨੇ ਡਰਾਈਵਰ ਨੂੰ ਇਸ ਤਰ੍ਹਾਂ ਖੁਆਇਆ ਛੱਠ ਪੂਜਾ ਦਾ ਪ੍ਰਸਾਦ, VIDEO ਨੇ ਜਿੱਤ ਲਿਆ ਦਿਲ

Published: 

29 Oct 2025 12:30 PM IST

Emotional Viral Video: ਛੱਠ ਪੂਜਾ ਦਾ ਮਾਹੌਲ ਹੋਵੇ ਅਤੇ ਕਿਸੇ ਨੂੰ ਪ੍ਰਸਾਦ ਨਾ ਮਿਲੇ, ਇਹ ਤਾਂ ਹੋ ਹੀ ਨਹੀਂ ਸਕਦਾ। ਚਾਹੇ ਟ੍ਰੇਨ ਹੀ ਕਿਉਂ ਨਾ ਰੁਕ ਜਾਵੇ, ਉਸਦੇ ਡਰਾਈਵਰ ਤੱਕ ਨੂੰ ਪ੍ਰਸਾਦ ਵੰਡਿਆ ਜਾਂਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੈ, ਜਿਸ ਵਿੱਚ ਇੱਕ ਵਿਅਕਤੀ ਟ੍ਰੇਨ ਡਰਾਈਵਰ ਨੂੰ ਛੱਠ ਪੂਜਾ ਦਾ ਪ੍ਰਸਾਦ ਦਿੰਦਾ ਨਜ਼ਰ ਆ ਰਿਹਾ ਹੈ।

Viral Video: ਟ੍ਰੇਨ ਰੁਕੀ ਤਾਂ ਸ਼ਖ਼ਸ ਨੇ ਡਰਾਈਵਰ ਨੂੰ ਇਸ ਤਰ੍ਹਾਂ ਖੁਆਇਆ ਛੱਠ ਪੂਜਾ ਦਾ ਪ੍ਰਸਾਦ, VIDEO ਨੇ ਜਿੱਤ ਲਿਆ ਦਿਲ

Image Credit source: X/@ChapraZila

Follow Us On

ਛੱਠ ਪੂਜਾ ਭਾਵੇਂ ਬਿਹਾਰ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ, ਪਰ ਅੱਜ ਇਹ ਸਾਰੀ ਦੁਨੀਆ ਵਿੱਚ ਆਪਣੀ ਖਾਸ ਪਛਾਣ ਬਣਾ ਚੁੱਕਾ ਹੈ। ਵਿਦੇਸ਼ਾਂ ਵਿੱਚ ਰਹਿੰਦੇ ਬਿਹਾਰੀ ਲੋਕ ਵੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਇਸ ਤਿਉਹਾਰ ਨੂੰ ਮਣਾਉਂਦੇ ਹਨ। ਇਹ ਤਿਉਹਾਰ ਸਿਰਫ਼ ਆਸਥਾ ਹੀ ਨਹੀਂ, ਸਨੇਹ, ਇਨਸਾਨੀਅਤ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੈ। ਇਸ ਨਾਲ ਜੁੜਿਆ ਇਹ ਵੀਡੀਓ ਲੋਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਅਤੇ ਲੱਖਾਂ ਲੋਕ ਇਸਨੂੰ ਪਿਆਰ ਦੇ ਰਹੇ ਹਨ।

ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸੇ ਦਰਿਆ ਦੇ ਕੰਢੇ ਛੱਠ ਘਾਟ ਤੇ ਬੜੀ ਗਿਣਤੀ ਵਿੱਚ ਲੋਕ ਮੌਜੂਦ ਹਨ ਅਤੇ ਓਥੇ ਹੀ ਇੱਕ ਟ੍ਰੇਨ ਖੜੀ ਹੈ। ਇਸੇ ਦੌਰਾਨ ਛੱਠ ਮਨਾ ਰਹੇ ਲੋਕਾਂ ਵਿਚੋਂ ਇੱਕ ਸ਼ਖ਼ਸ ਪ੍ਰਸਾਦ ਲੈ ਕੇ ਟ੍ਰੇਨ ਡਰਾਈਵਰ ਵੱਲ ਜਾਂਦਾ ਹੈ ਅਤੇ ਉਸਨੂੰ ਪ੍ਰਸਾਦ ਖੁਆ ਕੇ ਆਉਂਦਾ ਹੈ। ਇੱਕ ਵਿਆਕਤੀ ਨੇ ਇਸ ਪਲ ਨੂੰ ਕੈਮਰੇ ਚ ਕੈਦ ਕਰ ਲਿਆ ਅਤੇ ਇਹ ਵੀਡੀਓ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ਤੇ ਛਾ ਗਿਆ। ਇਹ ਨਜ਼ਾਰਾ ਵਾਕਈ ਦਿਲ ਛੂਹਣ ਵਾਲਾ ਹੈ — ਟ੍ਰੇਨ ਰੁਕਣ ਤੇ ਡਰਾਈਵਰ ਨੂੰ ਪ੍ਰਸਾਦ ਦੇਣਾ, ਇਹ ਦ੍ਰਿਸ਼ ਹਰ ਕਿਸੇ ਦੇ ਚਿਹਰੇ ਤੇ ਮੁਸਕਾਨ ਅਤੇ ਦਿਲ ਵਿੱਚ ਮਾਣ ਦੀ ਭਾਵਨਾ ਜਗਾ ਰਿਹਾ ਹੈ।

ਇਹ ਵੀ ਦੇਖੋ: Viral Video: ਮਹਿਲਾ ਨੇ ਮਿਕਸੀ ਚ ਹੀ ਧੋ ਲਏ ਕੱਪੜੇ, ਜੁਗਾੜ ਦਾ ਇਹ ਵੀਡੀਓ ਦੇਖ ਹੈਰਾਨ ਰਹਿ ਗਏ ਯੂਜ਼ਰਸ

ਹਜ਼ਾਰਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ

ਦਿਲ ਨੂੰ ਪਸੰਦ ਆਉਣ ਵਾਲਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ X ਤੇ @ChapraZila ਨਾਂ ਦੀ ਆਈਡੀ ਤੋਂ ਸ਼ੇਅਰ ਕੀਤਾ ਗਿਆ ਹੈ। ਕੈਪਸ਼ਨ ਵਿੱਚ ਲਿਖਿਆ ਹੈ — ਟ੍ਰੇਨ ਰੁਕੀ ਸੀ ਤਾਂ ਡਰਾਈਵਰ ਸਾਹਿਬ ਨੂੰ ਵੀ ਛੱਠ ਪੂਜਾ ਦਾ ਪ੍ਰਸਾਦ ਦਿੱਤਾ ਗਿਆ। 13 ਸਕਿੰਟ ਦੇ ਇਸ ਵੀਡੀਓ ਨੂੰ ਹੁਣ ਤੱਕ 90 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦਕਿ 9 ਹਜ਼ਾਰ ਤੋਂ ਵੱਧ ਲੋਕ ਲਾਈਕ ਅਤੇ ਕਮੇਂਟ ਕਰ ਚੁੱਕੇ ਹਨ।

ਵੀਡੀਓ ਤੇ ਰਿਐਕਸ਼ਨ ਦਿੰਦੇ ਹੋਏ ਕਿਸੇ ਨੇ ਲਿਖਿਆ — ਇਹ ਹੈ ਭਾਰਤ ਦੀ ਅਸਲੀ ਖੂਬਸੂਰਤੀ ਤਿਉਹਾਰ ਸਿਰਫ਼ ਘਰਾਂ ਚ ਨਹੀਂ, ਦਿਲਾਂ ਚ ਮਨਾਏ ਜਾਂਦੇ ਹਨ। ਇੱਕ ਨੇ ਕਿਹਾ —ਛੱਠ ਪੂਜਾ ਦਾ ਮਤਲਬ ਹੀ ਇਹ ਹੈ ਕਿ ਸਭ ਨੂੰ ਨਾਲ ਜੋੜ ਕੇ ਰੱਖਣਾ। ਕਿਸੇ ਯੂਜ਼ਰ ਨੇ ਲਿਖਿਆ — ਇਹ ਰਵਾਇਤ ਪੂਰੇ ਬਿਹਾਰ ਵਿੱਚ ਦੇਖਣ ਨੂੰੰ ਮਿਲਦੀ ਹੈ। ਛਠੀ ਮਈਆ ਦਾ ਪ੍ਰਸਾਦ ਲੋਕ ਮੰਗ ਕੇ ਵੀ ਲੈ ਲੈਂਦੇ ਹਨ। ਕਿਸੇ ਨੇ ਮਾਣ ਨਾਲ ਕਿਹਾ —ਇਹੀ ਤਾਂ ਬਿਹਾਰ ਦੀ ਖੂਬਸੂਰਤੀ ਹੈ।

ਇੱਥੇ ਦੇਖੋ ਵੀਡੀਓ