Viral Video: ਬੱਚੀ ਨਾਲ ਕੀਤਾ ਪ੍ਰੈਂਕ ਤਾਂ ਹਿੱਲ ਗਈ ਮਾਸੂਮ, ਰਿਐਕਸ਼ਨਸ ਦੇਖ ਕੇ ਨਹੀਂ ਰੁਕੇਗਾ ਹਾਸਾ
Baby Girl Expressions Viral Video: ਇੱਕ ਬੱਚੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖਣ ਤੋਂ ਬਾਅਦ ਹਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਜਿਵੇਂ ਹੀ ਬੱਚੀ ਦਾ ਫੋਟੋ ਖਿੱਚ ਕੇ ਉਸ ਨੂੰ ਵਿਖਾਇਆ ਜਾਂਦਾ ਹੈ, ਉਹ ਅਚਾਨਕ ਚੌਂਕ ਜਾਂਦੀ ਹੈ ਤੇ ਅਜਿਹਾ ਰਿਐਕਸ਼ਨ ਦਿੰਦੀ ਹੈ ਕਿ ਦੇਖਣ ਵਾਲੇ ਦੀ ਹਾਸਾ ਨਹੀਂ ਰੁਕਦਾ।
ਬੱਚੇ ਸੱਚਮੁੱਚ ਬਹੁਤ ur ਮਾਸੂਮ ਤੇ ਭੋਲੇ ਹੁੰਦੇ ਹਨ। ਜੋ ਵੀ ਗੱਲ ਉਨ੍ਹਾਂ ਨੂੰ ਕਹੋ, ਉਹ ਉਸ ਨੂੰ ਸੱਚ ਮੰਨ ਲੈਂਦੇ ਹਨ। ਕਿਸੇ ਚੀਜ਼ ਨੂੰ ਸਿਰਫ਼ ਦਿਖਾ ਦਿਓ, ਉਹੀ ਉਨ੍ਹਾਂ ਲਈ ਹਕੀਕਤ ਬਣ ਜਾਂਦੀ ਹੈ। ਸ਼ਾਇਦ ਤੁਹਾਡੇ ਬਚਪਨ ਵਿੱਚ ਵੀ ਮਾਂ-ਪਿਉ ਨੇ ਅਜਿਹੀਆਂ ਪਿਆਰੀਆਂ ਕਹਾਣੀਆਂ ਸੁਣਾਈਆਂ ਹੋਣਗੀਆਂ, ਜਿਵੇਂ ਕਿ ਜਦੋਂ ਦੁੱਧ ਦੇ ਦੰਦ ਟੁੱਟ ਜਾਂਦੇ ਹਨ ਤਾਂ ਚੂਹਾ ਉਸਨੂੰ ਲੈ ਜਾਂਦਾ ਹੈ,ਜਾਂ ਜੇ ਸ਼ਰਾਰਤ ਕੀਤੀ ਤਾਂ ਸ਼ੈਤਾਨ ਚੱਕ ਕੇ ਲੈ ਜਾਵੇਗਾ ਜਾਂ ਸੌਂ ਜਾ ਨਹੀਂ ਤਾਂ ਭੂਤ ਆ ਜਾਵੇਗਾ।
ਪਰ ਅੱਜ-ਕੱਲ੍ਹੇ ਦੇ ਬੱਚੇ ਥੋੜੇ ਵੱਖਰੇ ਹਨ। ਬਹੁਤ ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਮੋਬਾਈਲ ਫੋਨ ਦਾ ਸ਼ੌਂਕ ਚੜ੍ਹ ਜਾਂਦਾ ਹੈ। ਕਈ ਬੱਚੇ ਤਾਂ ਫੋਟੋ ਖਿੱਚਵਾਉਣ ਲਈ ਵੀ ਬਹੁਤ ਉਤਸ਼ਾਹਿਤ ਰਹਿੰਦੇ ਹਨ, ਖਾਸ ਕਰਕੇ ਛੋਟੀਆਂ ਬੱਚੀਆਂ। ਹਾਲ ਹੀ ਵਿੱਚ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਨੰਨ੍ਹੀ ਬੱਚੀ ਦਾ ਰਿਐਕਸ਼ਨ ਇੰਨਾ ਕਿਊਟ ਹੈ ਕਿ ਹਰ ਕਿਸੇ ਦਾ ਦਿਲ ਜਿੱਤ ਲੈਂਦਾ ਹੈ।
ਵੀਡੀਓ ਵਿੱਚ ਕੀ ਆਇਆ ਨਜ਼ਰ?
ਵੀਡੀਓ ਵਿੱਚ ਬੱਚੀ ਖੁਸ਼ੀ-ਖੁਸ਼ੀ ਕੈਮਰੇ ਸਾਹਮਣੇ ਪੋਜ਼ ਦੇ ਰਹੀ ਹੁੰਦੀ ਹੈ। ਉਸਨੂੰ ਲੱਗਦਾ ਹੈ ਕਿ ਉਸਦੀ ਸੋਹਣੀ ਜਿਹੀ ਫੋਟੋ ਖਿੱਚੀ ਜਾ ਰਹੀ ਹੈ। ਪਰ ਜਿਵੇਂ ਹੀ ਉਸਦੇ ਨਾਲ ਖੜੀ ਕੁੜੀ ਉਸ ਨਾਲ ਛੋਟਾ ਜਿਹਾ ਪ੍ਰੈਂਕ ਕਰਦੀ ਹੈ, ਬੱਚੀ ਦਾ ਰਿਐਕਸ਼ਨ ਐਨਾ ਮਜ਼ੇਦਾਰ ਹੁੰਦਾ ਹੈ ਕਿ ਹਾਸੇ ਨੂੰ ਰੋਕਣਾ ਔਖਾ ਹੋ ਜਾਂਦਾ ਹੈ।
ਅਸਲ ਵਿੱਚ ਉਹ ਕੁੜੀ ਫੋਟੋ ਖਿੱਚਣ ਦਾ ਨਾਟਕ ਕਰਦੀ ਹੈ, ਪਰ ਕੈਮਰੇ ਦਾ ਫਲੈਸ਼ ਔਨ ਕਰਨ ਦੀ ਥਾਂ ਟਾਰਚ ਔਨ ਕਰ ਦਿੰਦੀ ਹੈ। ਬੱਚੀ ਨੂੰ ਲੱਗਦਾ ਹੈ ਕਿ ਹੁਣ ਉਸਦੀ ਫੋਟੋ ਖਿੱਚੀ ਗਈ ਹੈ, ਤੇ ਉਹ ਖੁਸ਼ੀ ਨਾਲ ਹੱਸਣ ਲੱਗਦੀ ਹੈ। ਪਰ ਖੁਸ਼ੀ ਕੁਝ ਸਕਿੰਟਾਂ ਵਿੱਚ ਹੀ ਗਾਇਬ ਹੋ ਜਾਂਦੀ ਹੈ।
ਵੀਡੀਓ ਇੱਥੇ ਦੇਖੋ।
The electric shock when she saw that picture pic.twitter.com/3cV8zZF1dx
— Kitten (@0nlyk1tt3n) November 1, 2025ਇਹ ਵੀ ਪੜ੍ਹੋ
ਫੋਟੋ ਖਿੱਚਣ ਦੀ ਥਾਂ, ਕੁੜੀ ਉਸਨੂੰ ਫੋਨ ਵਿੱਚ ਬੰਦਰ ਦੀ ਤਸਵੀਰ ਦਿਖਾ ਦਿੰਦੀ ਹੈ। ਜਿਵੇਂ ਹੀ ਬੱਚੀ ਉਹ ਤਸਵੀਰ ਵੇਖਦੀ ਹੈ, ਉਸਦਾ ਚਿਹਰਾ ਹੈਰਾਨੀ ਨਾਲ ਭਰ ਜਾਂਦਾ ਹੈ। ਉਸਨੂੰ ਲੱਗਦਾ ਹੈ ਕਿ ਉਸਦੀ ਥਾਂ ਬੰਦਰ ਦੀ ਫੋਟੋ ਆ ਗਈ ਹੈ। ਉਹ ਡਰ ਕੇ ਪਿੱਛੇ ਹਟ ਜਾਂਦੀ ਹੈ ਤੇ ਗੁੱਸੇ ਵਿੱਚ ਕਹਿੰਦੀ ਹੈ “ਇਹ ਕੀ ਕੀਤਾ! ਮੇਰੀ ਫੋਟੋ ਵਿੱਚ ਬੰਦਰ ਕਿਵੇਂ ਆ ਗਿਆ?”
ਉਸਦੇ ਨਾਲ ਖੜੀ ਕੁੜੀ ਉਸਦੇ ਇਸ ਮਾਸੂਮ ਰਿਐਕਸ਼ਨ ‘ਤੇ ਜੋਰ ਜੋਰ ਨਾਲ ਹੱਸਣ ਲੱਗ ਪੈਂਦੀ ਹੈ। ਬੱਚੀ ਦਾ ਨਾਰਾਜ਼ ਤੇ ਉਦਾਸ ਚਿਹਰਾ ਇੰਨਾ ਪਿਆਰਾ ਲੱਗਦਾ ਹੈ ਕਿ ਦੇਖਣ ਵਾਲੇ ਵੀ ਹਾਸਾ ਰੋਕ ਨਹੀਂ ਪਾਉਂਦੇ। ਇਹ ਵੀਡੀਓ X (ਪਹਿਲਾਂ ਟਵਿੱਟਰ) ‘ਤੇ @0nlyk1tt3n ਨਾਂ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ।


