Viral Video: ਡੂੰਘੇ ਖੱਡ ‘ਚ ਮੁੱਧੇ ਮੁੰਹ ਡਿੱਗਿਆ ਬਲਦ, ਬਚੀ ਜਾਨ ਤਾਂ ਪਤਾ ਕਰਨ ਪਹੁੰਚਿਆ ਗਾਵਾਂ ਦਾ ਸਾਰਾ ਭਾਈਾਚਾਰਾ

kusum-chopra
Published: 

13 Sep 2023 11:47 AM

Viral Video: ਬਲਦ ਦੇ ਰੈਸਕਿਊ ਦਾ ਇਹ ਸ਼ਾਨਦਾਰ ਵੀਡੀਓ ਮਾਈਕ੍ਰੋ ਬਲੋਗਿੰਗ ਸਾਈਟ ਐਕਸ (ਪਹਿਲਾਂ ਟਵਿਟਰ) ਤੇ @_billyreid ਨਾਂ ਤੇ ਅਕਾਉਂਟ ਤੋਂ ਪੋਸਟ ਕੀਤਾ ਗਿਆ ਹੈ। ਇਸ ਵੀਡੀਓ ਨੂੰ ਹੁਣ ਤੱਕ 14 ਹਜ਼ਾਰ ਲੋਕ ਦੇਖ ਚੁੱਕੇ ਹਨ ਅਤੇ ਰੈਸਕਿਊ ਟੀਮ ਦੇ ਕੰਮ ਦੀ ਜੰਮ ਕੇ ਤਾਰੀਫ ਕਰ ਰਹੇ ਹਨ।

Viral Video: ਡੂੰਘੇ ਖੱਡ ਚ ਮੁੱਧੇ ਮੁੰਹ ਡਿੱਗਿਆ ਬਲਦ, ਬਚੀ ਜਾਨ ਤਾਂ ਪਤਾ ਕਰਨ ਪਹੁੰਚਿਆ ਗਾਵਾਂ ਦਾ ਸਾਰਾ ਭਾਈਾਚਾਰਾ
Follow Us On

Viral Video: ਅਕਸਰ ਸੁਣਨ ਅਤੇ ਵੇਖਣ ਵਿੱਚ ਆਉਂਦਾ ਹੈ ਕਿ ਸੜਕ ਜਾਂ ਪਾਰਕਾਂ ਚ ਘੁੰਮ ਰਹੇ ਅਵਾਰਾ ਜਾਨਵਰ ਦੂਜਿਆਂ ਲਈ ਮੁਸੀਬਤ ਦਾ ਸਬਬ ਬਣਨ ਦੇ ਨਾਲ-ਨਾਲ ਆਪਣੇ ਆਪ ਨੂੰ ਵੀ ਕਿਸੇ ਨਾ ਕਿਸੇ ਮੁਸੀਬਤ ਵਿੱਚ ਪਾ ਲੈਂਦੇ ਹਨ। ਕਈ ਵਾਰ ਇਹ ਅਜਿਹੀ ਸਥਿਤੀ ਵਿੱਚ ਫੱਸ ਜਾਂਦੇ ਹਨ ਕਿ ਲੋਕਾਂ ਨੂੰ ਇਨ੍ਹਾਂ ਦੀ ਮਦਦ ਲਈ ਅੱਗੇ ਆਉਣਾ ਪੈਂਦਾ ਹੈ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਬਲਦ ਡੂੰਘੇ ਖੱਡ ‘ਚ ਮੁੱਧੇ ਮੁੰਹ ਡਿੱਗ ਜਾਂਦਾ ਹੈ। ਖੱਡ ਵਿੱਚ ਡਿੱਗਦਿਆਂ ਹੀ ਉਸ ਨੂੰ ਸਾਹ ਲੈਣ ਵਿੱਚ ਵੀ ਦਿੱਕਤ ਆਉਣ ਲੱਗਦੀ ਹੈ। ਬਲਦ ਨੂੰ ਮੁਸੀਬਤ ਵਿੱਚ ਵੇਖ ਕੇ ਉੱਥੇ ਮੌਜੂਦ ਲੋਕ ਕਰੇਨ ਨੂੰ ਬੁਲਾਉਂਦੇ ਹਨ, ਜਿਸ ਦੀ ਮਦਦ ਨਾਲ ਉਸਨੂੰ ਬਾਹਰ ਕੱਢਿਆ ਜਾਂਦਾ ਹੈ। ਕਰੇਨ ਨੂੰ ਇਸ ਕੰਮ ਵਿੱਚ ਕਾਫੀ ਮਸ਼ੱਕਤ ਕਰਨੀ ਪੈਂਦੀ ਹੈ ਪਰ ਆਖਰਕਾਰ ਉਹ ਉਸਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਜਾਂਦੀ ਹੈ।

ਇਸ ਤੋਂ ਬਾਅਦ ਇੱਕ ਹੋਰ ਸ਼ਾਨਦਾਰ ਦ੍ਰਿਸ਼ ਵੇਖਣ ਨੂੰ ਮਿਲਦਾ ਹੈ। ਖੱਡ ਚੋਂ ਬਾਹਰ ਨਿਕਲਦਿਆਂ ਹੀ ਜਦੋਂ ਬਲਦ ਉੱਠ ਕੇ ਖੜਾ ਹੋ ਜਾਂਦਾ ਹੈ ਤਾਂ ਉਸਦਾ ਹਾਲ ਜਾਣਨ ਲਈ ਦੂਜੀਆਂ ਗਾਵਾਂ ਅਤੇ ਬਲਦ ਉਸਦੇ ਆਲੇ ਦੁਆਲੇ ਇੱਕਠੇ ਹੋ ਜਾਂਦੇ ਹਨ।

ਦੱਸਿਆ ਜਾ ਰਿਹਾ ਹੈ ਕਿ ਇਹ ਬਲਦ ਆਪਣੇ ਝੁੰਡ ਨਾਲ ਘੁੰਮ ਰਿਹਾ ਸੀ। ਜਿਵੇਂ ਹੀ ਉਹ ਟੋਏ ਦੇ ਨੇੜੇ ਪਹੁੰਚਿਆ ਤਾਂ ਉਸਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਮੁੱਧੇ ਮੁੰਹ ਅੰਦਰ ਜਾ ਡਿੱਗਿਆ। ਇਸ ਵੀਡੀਓ ਤੇ ਸੋਸ਼ਲ ਮੀਡੀਆ ਯੂਜ਼ਰਜ਼ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਬਲਦ ਨੂੰ ਬਾਹਰ ਕੱਢਣ ਵਾਲੇ ਲੋਕਾਂ ਦੀ ਸ਼ਲਾਘਾ ਵੀ ਕਰ ਰਹੇ ਹਨ।