Viral Video: ਸ਼ੇਰ ਦੇ ਰਾਹ ‘ਚ ਆ ਗਿਆ ਵਿਸ਼ਾਲ ਕੋਬਰਾ, ਕਿਸਦੀ ਹੋਈ ਜਿੱਤ, ਵੇਖੋ ਵਾਇਰਲ Video

Updated On: 

04 Apr 2025 17:52 PM

Lion & King Cobra Fight Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਇੰਨੀ ਦਿਨੀ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਸ਼ਾਲ ਕਿੰਗ ਕੋਬਰਾ 'ਜੰਗਲ ਦੇ ਰਾਜਾ' ਯਾਨੀ ਸ਼ੇਰ ਦੇ ਰਸਤੇ ਵਿੱਚ ਆ ਜਾਂਦਾ ਹੈ। ਇਸਤੋਂ ਬਾਅਦ ਜੋ ਕੁਝ ਵੀ ਹੋਇਆ, ਉਸਨੂੰ ਦੇਖ ਕੇ ਵਾਈਲਡਲਾਈਫ ਲਵਰਸ ਬਹੁਤ ਹੀ ਰੋਮਾਂਚਿਤ ਹਨ।

Viral Video: ਸ਼ੇਰ ਦੇ ਰਾਹ ਚ ਆ ਗਿਆ ਵਿਸ਼ਾਲ ਕੋਬਰਾ, ਕਿਸਦੀ ਹੋਈ  ਜਿੱਤ, ਵੇਖੋ ਵਾਇਰਲ Video

Image Credit source: Instagram/@heavenly_nature_1

Follow Us On

ਦੱਖਣ-ਪੂਰਬੀ ਏਸ਼ੀਆ ਅਤੇ ਭਾਰਤ ਵਿੱਚ ਪਾਇਆ ਜਾਣ ਵਾਲਾ ਕਿੰਗ ਕੋਬਰਾ (Ophiophagus hannah) ਦੁਨੀਆ ਦਾ ਸਭ ਤੋਂ ਲੰਬਾ ਜ਼ਹਿਰੀਲਾ ਸੱਪ ਹੈ, ਜੋ 5.6 ਮੀਟਰ (ਭਾਵ 18.5 ਫੁੱਟ) ਤੱਕ ਵਧ ਸਕਦਾ ਹੈ। ਇਹ ਸੱਪ ਇੱਕ ਵਾਰ ਵਿੱਚ 600 ਮਿਲੀਗ੍ਰਾਮ ਜ਼ਹਿਰ ਛੱਡਦਾ ਹੈ, ਜੋ ਕਿ 20 ਲੋਕਾਂ ਨੂੰ ਮਾਰਨ ਲਈ ਕਾਫ਼ੀ ਹੈ। ਹਾਲਾਂਕਿ, ਆਪਣੇ ਘਾਤਕ ਜ਼ਹਿਰ ਦੇ ਬਾਵਜੂਦ, ਇਹ ਸੁਭਾਅ ਤੋਂ ਬਹੁਤ ਸ਼ਰਮੀਲੇ ਹੁੰਦੇ ਹਨ। ਜਦੋਂ ਤੱਕ ਉਨ੍ਹਾਂ ਨੂੰ ਭੜਕਾਇਆ ਨਹੀਂ ਜਾਂਦਾ, ਉਹ ਹਮਲਾ ਨਹੀਂ ਕਰਦੇ, ਅਤੇ ਜੇ ਉਹ ਹਮਲਾ ਕਰਦੇ ਹਨ, ਤਾਂ ਉਹ ਉਦੋਂ ਤੱਕ ਨਹੀਂ ਛੱਡਦੇ ਜਦੋਂ ਤੱਕ ਉਹ ਜਾਨ ਨਹੀਂ ਲੈ ਲੈਂਦੇ। ਉੱਧਰ, ਸ਼ੇਰ ਸਭ ਤੋਂ ਨਿਡਰ ਜਾਨਵਰ ਹੈ। ਇਸ ਭਿਆਨਕ ਸ਼ਿਕਾਰੀ ਵਿੱਚ ਮਰਦੇ ਦੱਮ ਤੱਕ ਲੜਨ ਦੀ ਤਾਕਤ ਹੈ, ਇਸੇ ਕਰਕੇ ਇਸਨੂੰ ‘ਜੰਗਲ ਦਾ ਰਾਜਾ’ ਕਿਹਾ ਜਾਂਦਾ ਹੈ। ਹੁਣ ਜ਼ਰਾ ਸੋਚੋ, ਜੇ ਇਹ ਦੋ ਖ਼ਤਰਨਾਕ ਜੀਵ ਆਹਮੋ-ਸਾਹਮਣੇ ਆ ਜਾਣ, ਤਾਂ ਕੌਣ ਜਿੱਤੇਗਾ?

ਸੋਸ਼ਲ ਮੀਡੀਆ ‘ਤੇ ਅਜਿਹੀ ਹੀ ਇੱਕ ਵੀਡੀਓ ਨੇ ਨੇਟੀਜ਼ਨਸ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ਵਿੱਚ ਇੱਕ ਵਿਸ਼ਾਲ ਕਿੰਗ ਕੋਬਰਾ ‘ਜੰਗਲ ਦੇ ਰਾਜਾ’ ਯਾਨੀ ਸ਼ੇਰ ਦੇ ਰਸਤੇ ਵਿੱਚ ਆ ਜਾਂਦਾ ਹੈ। ਜੰਗਲੀ ਜੀਵ ਪ੍ਰੇਮੀ ਇਹ ਦੇਖ ਕੇ ਬਹੁਤ ਰੋਮਾਂਚਿਤ ਹਨ।

ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਸ਼ਾਲ ਕੋਬਰਾ ਸ਼ੇਰ ਦੇ ਰਸਤੇ ਵਿੱਚ ਆ ਜਾਂਦਾ ਹੈ, ਜੋ ਚੱਟਾਨ ਦੀ ਓਟ ਵਿੱਚ ਆਪਣਾ ਫਣ ਫੈਲਾ ਕੇ ਬੈਠਾ ਹੋਇਆ ਹੈ। ਤੁਸੀਂ ਦੇਖੋਗੇ ਕਿ ਸੱਪ ਨੂੰ ਦੇਖਣ ਦੇ ਬਾਵਜੂਦ, ਸ਼ੇਰ ਚੁੱਪਚਾਪ ਹਮਲਾ ਕਰਨ ਦੇ ਇਰਾਦੇ ਨਾਲ ਉਸ ਕੋਲ ਪਹੁੰਚਦਾ ਹੈ, ਪਰ ਜਿਵੇਂ ਹੀ ਉਹ ਨੇੜੇ ਆਉਂਦਾ ਹੈ, ਕੋਬਰਾ ਹਮਲਾ ਕਰ ਦਿੰਦਾ ਹੈ। ਸ਼ੇਰ ਕਿਸੇ ਤਰ੍ਹਾਂ ਛਾਲ ਮਾਰ ਕੇ ਆਪਣੇ ਆਪ ਨੂੰ ਬਚਾਉਂਦਾ ਹੈ ਅਤੇ ਵੀਡੀਓ ਇੱਥੇ ਹੀ ਖਤਮ ਹੋ ਜਾਂਦਾ ਹੈ।

ਇਹ ਵੀ ਦੇਖੋ: ਵਾਇਰਲ: ਵਿਦੇਸ਼ੀ ਔਰਤ ਨੇ ਗਾਇਆ ਅਜਿਹਾ ਗੀਤ, ਸੁਣ ਕੇ ਨਹੀਂ ਰੁਕੇਗਾ ਹਾਸਾ, ਬੋਲੀ- I Like ਕਚਰਾ Song

ਇੱਥੇ ਦੇਖੋ ਵੀਡੀਓ, ਜਦੋਂ ਸ਼ੇਰ ਦੇ ਰਾਹ ਵਿੱਚ ਆ ਗਿਆ ਕਿੰਗ ਕੋਬਰਾ

ਹਾਲਾਂਕਿ ਵੀਡੀਓ ਵਿੱਚ ਦੋਵਾਂ ਵਿਚਕਾਰ ਜਿੱਤ ਜਾਂ ਹਾਰ ਦਾ ਫੈਸਲਾ ਨਹੀਂ ਹੋ ਸਕਿਆ, ਪਰ ਬਹੁਤ ਸਾਰੇ ਯੂਜ਼ਰਸ ਨੂੰ ਲੱਗਦਾ ਹੈ ਕਿ ਕੋਬਰਾ ਜਿੱਤੇਗਾ ਕਿਉਂਕਿ ਇਹ ਬਹੁਤ ਜ਼ਹਿਰੀਲਾ ਹੈ। ਹਾਲਾਂਕਿ, ਸ਼ੇਰ ਆਕਾਰ ਵਿੱਚ ਵੱਡਾ, ਚੁਸਤ ਅਤੇ ਬਹੁਤ ਹੀ ਭਿਆਨਕ ਸ਼ਿਕਾਰੀ ਹੈ। ਇਸੇ ਲਈ ਉਹ ਕੋਬਰਾ ਨੂੰ ਆਸਾਨੀ ਨਾਲ ਹਰਾ ਸਕਦਾ ਹੈ। ਇਹ ਵੀਡੀਓ ਇੰਸਟਾਗ੍ਰਾਮ ‘ਤੇ @heavenly_nature_1 ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 2 ਲੱਖ 72 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ, ਜਦੋਂ ਕਿ ਕਈ ਯੂਜ਼ਰਸ ਨੇ ਕੁਮੈਂਟਸ ਵੀ ਕੀਤੇ ਹਨ।

ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਇਹ ਦੇਖਣ ਤੋਂ ਬਾਅਦ ਮੈਨੂੰ ਹਲਕਾ ਜਿਹਾ ਹਾਰਟ ਅਟੈਕ ਟਾਈਪ ਆ ਗਿਆ। ਦੂਸਰੇ ਯੂਜ਼ਰ ਨੇ ਕਿਹਾ, ਕੋਬਰਾ ਨੇ ਸ਼ੇਰ ਨੂੰ ਡੰਗ ਲਿਆ ਤਾਂ ਸਮਝੋ ਜੰਗਲ ਦੇ ਰਾਜੇ ਦਾ ਖੇਡ 30 ਮਿੰਟਾਂ ਵਿੱਚ ਖਤਮ। ਇੱਕ ਹੋਰ ਯੂਜ਼ਰ ਨੇ ਲਿਖਿਆ, ਆਖ਼ਿਰਕਾਰ ਸ਼ੇਰ ਤਾਂ ਸ਼ੇਰ ਹੀ ਹੁੰਦਾ ਹੈ ਭਾਈ। ਉਸਨੂੰ ਕੋਬਰਾ ਦੀ ਵੀ ਪਰਵਾਹ ਨਹੀਂ ਹੈ।