AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Video: ਨੇਪਾਲ ਵਿੱਚ ਭਾਰਤੀ ਸੈਲਾਨੀ ਨੇ ਸੜਕ ‘ਤੇ ਥੁੱਕਿਆ ਗੁਟਖਾ, ਲੋਕਾਂ ਨੇ ਧੁਆਏ ਦਾਗ; ਦੇਖੋ ਵੀਡੀਓ

Viral Video: ਇਸ ਵਾਇਰਲ ਵੀਡੀਓ ਵਿੱਚ, ਇੱਕ ਨੇਪਾਲੀ ਸ਼ਖਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਇਹ ਇੰਡੀਆ ਨਹੀਂ ਹੈ, ਭਰਾ, ਨੇਪਾਲ ਹੈ। ਇੱਥੇ ਇਸਨੂੰ ਗੰਦਾ ਨਾ ਕਰੋ। ਆਓ, ਪਾਣੀ ਪਾਓ। ਤੁਸੀਂ ਲੋਕ ਇੰਨੇ ਵੱਡੇ ਦੇਸ਼ ਤੋਂ ਆਏ ਹੋ ਅਤੇ ਇੱਥੇ ਗੰਦਗੀ ਫੈਲਾ ਰਹੇ ਹੋ।"

Viral Video: ਨੇਪਾਲ ਵਿੱਚ ਭਾਰਤੀ ਸੈਲਾਨੀ ਨੇ ਸੜਕ 'ਤੇ ਥੁੱਕਿਆ ਗੁਟਖਾ, ਲੋਕਾਂ ਨੇ ਧੁਆਏ ਦਾਗ; ਦੇਖੋ ਵੀਡੀਓ
Image Credit source: X/@TyrantOppressor
tv9-punjabi
| Published: 08 Apr 2026 19:06 PM IST

Viral Video: ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਸਿਵਿਕ ਸੈਂਸ ਅਤੇ ਸੈਲਾਨੀਆਂ ਦੇ ਵਿਵਹਾਰ ਨੂੰ ਲੈ ਕੇ ਇੱਕ ਨਵੀਂ ਬਹਿਸ ਛੇੜ ਦਿੱਤੀ ਹੈ। ਨੇਪਾਲ ਦੇ ਇੱਕ ਸਥਾਨਕ ਵਿਅਕਤੀ ਨੇ ਨਾ ਸਿਰਫ਼ ਸੜਕ ‘ਤੇ ਗੁਟਖਾ ਥੁੱਕਣ ਵਾਲੇ ਇੱਕ ਭਾਰਤੀ ਸੈਲਾਨੀ ਨੂੰ ਨੂੰ ਝਿੜਕਿਆ, ਸਗੋਂ ਉਸਨੂੰ ਦਾਗ ਸਾਫ਼ ਕਰਨ ਲਈ ਵੀ ਮਜਬੂਰ ਕੀਤਾ।

ਵਾਇਰਲ ਵੀਡੀਓ ਵਿੱਚ ਕਾਰ ਰਾਹੀਂ ਨੇਪਾਲ ਜਾ ਰਹੇ ਭਾਰਤੀਆਂ ਦਾ ਇੱਕ ਗਰੁੱਪ ਨੂੰ ਨਜਰ ਆ ਰਿਹਾ ਹੈ। ਕਿਸੇ ਨੇ ਚਲਦੀ ਗੱਡੀ ਤੋਂ ਸੜਕ ‘ਤੇ ਗੁਟਖਾ ਥੁੱਕਿਆ। ਇਹ ਦੇਖ ਕੇ, ਇੱਕ ਨੇਪਾਲੀ ਨੌਜਵਾਨ ਗੁੱਸੇ ਵਿੱਚ ਆ ਗਿਆ। ਉਸਨੇ ਤੁਰੰਤ ਕਾਰ ਰੁਕਵਾਈ ਅਤੇ ਸੈਲਾਨੀਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਵਾਇਆ।

ਸੈਲਾਨੀਆਂ ਨੂੰ ਸਿਖਾਇਆ ‘ਸਫਾਈ ਦਾ ਸਬਕ’

ਵੀਡੀਓ ਵਿੱਚ, ਇੱਕ ਨੇਪਾਲੀ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਇਹ ਇੰਡੀਆ ਨਹੀਂ ਹੈ, ਭਰਾ, ਨੇਪਾਲ ਹੈ। ਇੱਥੇ ਗੰਦਾ ਨਾ ਕਰੋ। ਆਓ, ਪਾਣੀ ਪਾਓ। ਤੁਸੀਂ ਲੋਕ ਇੰਨੇ ਵੱਡੇ ਦੇਸ਼ ਤੋਂ ਆਏ ਹੋ ਅਤੇ ਇੱਥੇ ਆ ਕੇ ਕੂੜਾ ਕਰ ਰਹੇ ਹੋ।”

ਵੀਡੀਓ ਵਿੱਚ, ਤੁਸੀਂ ਦੇਖੋਗੇ ਕਿ, ਸਥਾਨਕ ਲੋਕਾਂ ਦੇ ਸਖ਼ਤ ਰਵੱਈਏ ਦਾ ਸਾਹਮਣਾ ਕਰਦੇ ਹੋਏ, ਗੁਟਖਾ ਥੁੱਕਣ ਵਾਲੇ ਸੈਲਾਨੀ ਨੇ ਨਾ ਸਿਰਫ਼ ਮੁਆਫੀ ਮੰਗੀ ਬਲਕਿ ਕਾਰ ਵਿੱਚੋਂ ਬਾਹਰ ਨਿਕਲ ਕੇ ਪਾਣੀ ਦੀ ਬੋਤਲ ਨਾਲ ਸੜਕ ਤੋਂ ਗੁਟਖੇ ਦੇ ਦਾਗ ਨੂੰ ਸਾਫ਼ ਵੀ ਕੀਤਾ। ਨੇਪਾਲੀ ਵਿਅਕਤੀ ਸੜਕ ਪੂਰੀ ਤਰ੍ਹਾਂ ਸਾਫ਼ ਹੋਣ ਤੱਕ ਉੱਥੇ ਹੀ ਖੜ੍ਹਾ ਰਿਹਾ।

ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਪ੍ਰਤੀਕਿਰਿਆਵਾਂ ਦਾ ਹੜ੍ਹ ਆ ਗਿਆ। ਨੇਟੀਜ਼ਨ ਨੇਪਾਲੀ ਨਾਗਰਿਕ ਦੇ ਆਪਣੇ ਦੇਸ਼ ਪ੍ਰਤੀ ਪਿਆਰ ਦੀ ਪ੍ਰਸ਼ੰਸਾ ਕਰ ਰਹੇ ਹਨ। ਇੱਕ ਨੇ ਲਿਖਿਆ, “ਭਰਾ ਨੂੰ ਸਲਾਮ। ਸਾਨੂੰ ਭਾਰਤ ਵਿੱਚ ਅਜਿਹੇ ਲੋਕਾਂ ਦੀ ਲੋੜ ਹੈ।” ਇਸ ਦੌਰਾਨ, ਕੁਝ ਯੂਜਰਸ ਨੇ ਭਾਰਤੀ ਸੈਲਾਨੀ ਦੀ ਹਰਕਤ ‘ਤੇ ਸ਼ਰਮਿੰਦਗੀ ਪ੍ਰਗਟ ਕੀਤੀ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, “ਇਸ ਤਰ੍ਹਾਂ ਦੇ ਕੁਝ ਲੋਕਾਂ ਕਾਰਨ ਹੀ ਦੇਸ਼ ਦਾ ਅਕਸ ਖਰਾਬ ਹੋਇਆ ਹੈ।”

ਇੱਥੇ ਦੇਖੋ ਵੀਡੀਓ

Follow Us
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!
ਅਮਰਨਾਥ ਯਾਤਰਾ ਤੋਂ ਪਹਿਲਾਂ LG ਮਨੋਜ ਸਿਨਹਾ ਨੇ ਬੁਲਾਈ ਉੱਚ ਪੱਧਰੀ ਮੀਟਿੰਗ, 20 ਅੱਤਵਾਦੀ ਬਣੇ ਸਿਰਦਰਦ!...
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ
ਬੱਚਿਆਂ ਨਾਲ ਫੁੱਟਬਾਲ ਖੇਡਦੇ ਨਜ਼ਰ ਆਏ PM Modi, ਵੇਖੋ ਤਸਵੀਰਾਂ...
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ
Patiala Railway Line Explosion: ਪਟਿਆਲਾ ਵਿੱਚ ਰੇਲਵੇ ਲਾਈਨ 'ਤੇ ਧਮਾਕਾ, ਵੱਡੀ ਸਾਜ਼ਿਸ਼ ਦਾ ਸ਼ੱਕ...
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ
ਸ਼ੇਖ ਯੂਸਫ਼ ਅਫਰੀਦੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ ਲਸ਼ਕਰ ਕਮਾਂਡਰ ਦੀ ਗੋਲੀ ਮਾਰ ਕੇ ਹੱਤਿਆ...
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO
ਜਸਟਿਸ ਸਵਰਨਕਾਂਤਾ ਸਾਹਮਣੇ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਕੀ ਕਿਹਾ, ਵੋਖੋ VIDEO...
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ
Trump Dinner Firing: ਟਰੰਪ ਦੇ ਵਾਸ਼ਿੰਗਟਨ ਹਿਲਟਨ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕੋਲ ਥਾਮਸ ਐਲਨ ਗ੍ਰਿਫ਼ਤਾਰ...
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ
ਬੀਜੇਪੀ ਸਾਡੇ ਕੰਮਾਂ ਤੋਂ ਡਰੀ... 7 ਰਾਜਸਭਾ MPs ਦੇ BJP 'ਚ ਜਾਣ 'ਤੇ ਬੋਲੇ CM ਮਾਨ...
"ਗੱਦਾਰਾਂ ਨੂੰ ਮੁਆਫ਼ ਨਹੀਂ ਕਰਨਗੇ ਪੰਜਾਬ ਦੇ ਲੋਕ," ਬਗਾਵਤ 'ਤੇ ਸੰਜੇ ਸਿੰਘ ਦਾ ਤਿੱਖਾ ਹਮਲਾ
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ...
'ਲਾਰੈਂਸ ਆਫ਼ ਪੰਜਾਬ' Docu Series 'ਤੇ ਰੋਕ, ਕੋਰਟ ਨੇ ਕੀ-ਕੀ ਕਿਹਾ? ਜਾਣੋ......