Viral Video: ਡਿਲੀਵਰੀ ਬੁਆਏ ਹੈ ਜਾਂ ਸਪਾਈਡਰ-ਮੈਨ? ਮੁੰਡੇ ਦਾ ਸਟੰਟ ਦੇਖ ਕੇ ਸੋਚਾਂ ਵਿੱਚ ਪੈ ਗਈ ਜਨਤਾ
Boy Stunt Video Viral: @djempress_ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਲਿਖਿਆ, 'ਸਪਾਈਡਰਮੈਨ ਐਮਾਜ਼ਾਨ ਲਈ ਡਿਲੀਵਰੀ ਕਰ ਰਿਹਾ ਹੈ।' 24 ਮਾਰਚ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 3 ਲੱਖ 18 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ, ਜਦੋਂ ਕਿ ਕਈ ਯੂਜ਼ਰਸ ਨੇ ਕੁਮੈਂਟਸ ਕੀਤੇ ਹਨ।

ਇਨ੍ਹੀਂ ਦਿਨੀਂ, ਇੱਕ ਐਮਾਜ਼ਾਨ ਡਿਲੀਵਰੀ ਬੁਆਏ ਦਾ ਵੀਡੀਓ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਵਾਇਰਲ ਹੋ ਰਿਹਾ ਹੈ। ਇਸ ਵਿਅਕਤੀ ਨੇ ਘਰ ਵਿੱਚ ਆਰਡਰ ਪਹੁੰਚਾਉਂਦੇ ਸਮੇਂ ਜੋ ਵੀ ਕੀਤਾ, ਉਹ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਆਲਮ ਇਹ ਹੈ ਕਿ ਲੋਕ ਉਸਦੀ ਤੁਲਨਾ ਸਪਾਈਡਰ ਮੈਨ ਨਾਲ ਕਰ ਰਹੇ ਹਨ।
ਵਾਇਰਲ ਹੋ ਰਹੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਿਲੀਵਰੀ ਬੁਆਏ ਮੇਨ ਗੇਟ ਰਾਹੀਂ ਅੰਦਰ ਦਾਖਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਕਿ ਉਹ ਬੰਦਾ ਪਾਰਸਲ ਪਹੁੰਚਾਉਂਦਾ, ਘਰ ਦੇ ਅੰਦਰ ਪਾਲਤੂ ਕੁੱਤੇ ਅਚਾਨਕ ਉਸ ਵੱਲ ਭੱਜੇ। ਇਹ ਦੇਖ ਕੇ ਉਹ ਸ਼ਖਸ ਡਰ ਗਿਆ ਅਤੇ ਫਿਰ ਕੀ ਹੋਇਆ, ਵਿਸ਼ਵਾਸ ਕਰੋ ਇਹ ਦੇਖ ਕੇ ਤੁਹਾਡਾ ਮੂੰਹ ਵੀ ਖੁੱਲ੍ਹਾ ਰਹਿ ਜਾਵੇਗਾ।
ਕੁੱਤੇ ਨੂੰ ਆਪਣੇ ਵੱਲ ਆਉਂਦਾ ਦੇਖ ਕੇ, ਆਦਮੀ ਘਬਰਾ ਜਾਂਦਾ ਹੈ ਅਤੇ ਸੀਨੇ ਤੱਕ ਦੇ ਉੱਚੇ ਗੇਟ ਉੱਤੋਂ ਛਾਲ ਮਾਰ ਦਿਦਾ ਹੈ ਜਿਵੇਂ ਉਹ ਸਪਾਈਡਰ-ਮੈਨ ਹੋਵੇ। ਯਕੀਨ ਕਰੋ, ਤੁਸੀਂ ਇਹ ਕਲਿੱਪ ਦੋ ਵਾਰ ਜ਼ਰੂਰ ਦੇਖੋਗੇ। ਕਿਉਂਕਿ, ਉਸ ਸ਼ਖਸ ਗਜਬ ਦੀ ਛਾਲ ਮਾਰਦੇ ਹੋਏ ਕੈਮਰੇ ਵਿੱਚ ਕੈਦ ਹੋਇਆ ਹੈ।
View this post on Instagram
ਇਹ ਵੀ ਪੜ੍ਹੋ
@djempress_ ਨਾਮ ਦੇ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਇਸ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, ‘ਸਪਾਈਡਰਮੈਨ ਇੱਥੇ ਐਮਾਜ਼ਾਨ ਲਈ ਡਿਲੀਵਰੀ ਕਰ ਰਿਹਾ ਹੈ।’ 24 ਮਾਰਚ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੂੰ ਹੁਣ ਤੱਕ 3 ਲੱਖ 18 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ, ਜਦੋਂ ਕਿ ਕਈ ਉਪਭੋਗਤਾਵਾਂ ਨੇ ਕੁਮੈਂਟਸ ਵੀ ਕੀਤੇ ਹਨ।
ਇੱਕ ਯੂਜ਼ਰ ਨੇ ਕੁਮੈਂਟ ਕੀਤਾ, ਬੰਦੇ ਨੇ ਗਜਬ ਦੀ ਛਾਲ ਮਾਰੀ। ਇੱਕ ਹੋਰ ਯੂਜ਼ਰ ਨੇ ਕਿਹਾ, ਡਿਲੀਵਰੀ ਬੁਆਏ ਦੇ ਸਟੰਟ ਤੋਂ ਕੁੱਤਾ ਵੀ ਪ੍ਰਭਾਵਿਤ ਹੋਇਆ ਹੋਵੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ, ਕੀ ਇਹ ਹੁਣ ਤੱਕ ਦੀ ਸਭ ਤੋਂ ਵਧੀਆ ਛਾਲ ਸੀ? ਉਹ ਕਿੰਨੀ ਆਸਾਨੀ ਨਾਲ ਛਾਲ ਮਾਰ ਗਿਆ। ਇੱਕ ਹੋਰ ਯੂਜ਼ਰ ਨੇ ਟਿੱਪਣੀ ਕੀਤੀ, ਇਸਨੂੰ ਕਹਿੰਦੇ ਹਨ ਸਮੂਦ ਜੰਮ। ਘਬਰਾਹਟ ਵਿੱਚ, ਭਰਾ ਨੇ ਪੈਕੇਟ ਵੀ ਡਿੱਗਣ ਨਹੀਂ ਦਿੱਤਾ।