Viral Video: ਦਾਦੀ ਦਾ ਜਵਾਬ ਨਹੀਂ! ਸ਼ੋਲੇ ਸਟਾਈਲ ਵਿੱਚ ਭੈਣ ਨੂੰ ਸਕੂਟੀ ‘ਤੇ ਘੁਮਾਇਆ, ਦੇਖੋ ਵੀਡੀਓ
Dadi Viral Video:: ਅਹਿਮਦਾਬਾਦ ਦੀ ਇੱਕ 87 ਸਾਲਾ ਔਰਤ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਭੈਣ ਨਾਲ ਸ਼ੋਲੇ ਦੇ "ਜੈ-ਵੀਰੂ" ਦੇ ਅੰਦਾਜ਼ ਵਿੱਚ ਸਕੂਟੀ ਚਲਾਉਂਦੀ ਦਿਖਾਈ ਦੇ ਰਹੀ ਹੈ। ਉਸਦਾ ਅਣੋਖਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਵਧਦੀ ਉਮਰ ਸਰੀਰਕ ਗਤੀਵਿਧੀ ਨੂੰ ਘਟਾ ਸਕਦੀ ਹੈ, ਪਰ ਇਹ ਜੀਉਣ ਦੇ ਜਜਬੇ ਨੂੰ ਘੱਟ ਨਹੀਂ ਕਰ ਸਕਦੀ। ਇਹ ਕਹਵਾਤ ਗੁਜਰਾਤ ਦੇ ਅਹਿਮਦਾਬਾਦ ਦੀ ਇੱਕ ਦਾਦੀ ‘ਤੇ ਬਿਲਕੁਲ ਢੁੱਕਵੀ ਬੈਠਦੀ ਹੈ। 87 ਸਾਲਾ ਮੰਦਾਕਿਨੀ ਸ਼ਾਹ ਨੇ ਆਪਣੇ ਜਜਬੇ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ। ਉਸਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਛੋਟੀ ਭੈਣ, ਊਸ਼ਾ ਨਾਲ ਇਕਦਮ ਸ਼ੋਲੇ ਸਟਾਈਲ ਵਿੱਚ ਸਕੂਟਰ ਚਲਾਉਂਦੀ ਦਿਖਾਈ ਦੇ ਰਹੀ ਹੈ। ਉਸਨੇ ਦੱਸਿਆ ਕਿ ਇਸ ਉਮਰ ਵਿੱਚ ਵੀ, ਉਹ ਅਜੇ ਵੀ ਆਪਣੀ ਭੈਣ ਨਾਲ ਇਸ ਤਰ੍ਹਾਂ ਸ਼ਹਿਰ ਵਿੱਚ ਘੁੰਮਦੀ ਹੈ।
ਹਿਊਮਨਜ਼ ਆਫ਼ ਬੰਬੇ ਨਾਲ ਗੱਲਬਾਤ ਵਿੱਚ, ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਭੈਣ ਨਾਲ ਆਪਣੇ ਭਰੋਸੇਮੰਦ ਸਕੂਟਰ ‘ਤੇ ਰੋਮਾਂਚਕ ਸਫਰ ਤੇ ਜਾਣਾ ਪਸੰਦ ਹੈ। ਜਦੋਂ ਲੋਕ ਪੁੱਛਦੇ ਹਨ ਕਿ ਉਹ 87 ਸਾਲ ਦੀ ਉਮਰ ਵਿੱਚ ਸਕੂਟਰ ਕਿਉਂ ਚਲਾਉਂਦੀ ਹੈ, ਤਾਂ ਉਹ ਕਹਿੰਦੀ ਹੈ, “ਕਿਉਂ ਨਹੀਂ?” ਉਹ ਦੱਸਦੇ ਹਨ ਕਿ ਉਨ੍ਹਾਂ ਨੇ 62 ਸਾਲ ਦੀ ਉਮਰ ਵਿੱਚ ਸਕੂਟਰ ਚਲਾਉਣਾ ਸਿੱਖਿਆ ਸੀ ਅਤੇ ਹਮੇਸ਼ਾ ਆਪਣੀ ਆਜ਼ਾਦੀ ਦੀ ਕਦਰ ਕਰਦੀ ਰਹੀ ਹੈ। ਛੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੋਣ ਦੇ ਨਾਤੇ, ਮੰਦਾਕਿਨੀ ਸ਼ਾਹ ਨੇ ਛੋਟੀ ਉਮਰ ਵਿੱਚ ਹੀ ਜ਼ਿੰਮੇਵਾਰੀਆਂ ਸੰਭਾਲਣੀਆਂ ਸਿੱਖ ਲਈਆਂ। ਉਹ ਦੱਸਦੀ ਹੈ ਕਿ ਉਸਦੇ ਪਿਤਾ ਇੱਕ ਆਜ਼ਾਦੀ ਘੁਲਾਟੀਏ ਸਨ ਜੋ ਆਜ਼ਾਦੀ ਤੋਂ ਬਾਅਦ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਸਨ, ਪਰ ਪੈਸੇ ਦੀ ਘਾਟ ਕਾਰਨ ਅਜਿਹਾ ਨਹੀਂ ਕਰ ਪਾਏ ਸਨ।
16 ਸਾਲ ਦੀ ਉਮਰ ਵਿੱਚ ਬਣੀ ਸੀ ਟੀਚਰ
ਮੰਦਾਕਿਨੀ ਦੱਸਦੀ ਹੈ ਕਿ ਜਦੋਂ ਉਨ੍ਹਾਂ ਕੋਲ ਹਮੇਸ਼ਾ ਪੈਸੇ ਦੀ ਕਮੀ ਹੁੰਦੀ ਸੀ, ਅਜਿਹੇ ਵਿ4ਚ ਉਨ੍ਹਾਂ ਦੀ ਮਾਂ ਹਰ ਰੋਜ਼ ਸਖ਼ਤ ਮਿਹਨਤ ਕਰਦੀ ਸੀ, ਅਤੇ ਉਨ੍ਹਾਂਨੂੰ ਦੇਖ ਕੇ ਉਨ੍ਹਾਂ ਵਿੱਚ ਵਿਸ਼ਵਾਸ ਅਤੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਮਹੱਤਤਾ ਪੈਦਾ ਹੋਈ। ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਬਾਲ ਮੰਦਰ ਵਿੱਚ ਇੱਕ ਮੋਂਟੇਸਰੀ ਅਧਿਆਪਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ, ਉਹ ਸਮਾਜ ਭਲਾਈ ਪ੍ਰੋਜੈਕਟਾਂ ਵਿੱਚ ਸ਼ਾਮਲ ਹੋ ਗਈ, ਪਿੰਡ ਤੋਂ ਪਿੰਡ ਯਾਤਰਾ ਕੀਤੀ, ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਸਿੱਖਿਆ ਦਿੰਦੀਅਤੇ ਸਿਖਾਉਂਦੀ। ਇਨ੍ਹਾਂ ਯਾਤਰਾਵਾਂ ਦੌਰਾਨ, ਉਨ੍ਹਾਂ ਨੇ ਮੋਪੇਡ, ਜੀਪ ਅਤੇ ਫਿਰ, 62 ਸਾਲ ਦੀ ਉਮਰ ਵਿੱਚ ਸਕੂਟਰ ਚਲਾਉਣਾ ਸਿੱਖਿਆ। ਅੱਜ ਵੀ, ਉਹ ਆਪਣੀ ਭੈਣ ਨਾਲ ਉਸ ਸਕੂਟਰ ‘ਤੇ ਸ਼ਹਿਰ ਵਿੱਚ ਘੁੰਮਦੀ ਹੈ।
ਰਿਪੋਰਟਾਂ ਦੇ ਅਨੁਸਾਰ, ਮੰਦਾਕਿਨੀ ਨੇ ਕਦੇ ਵਿਆਹ ਨਹੀਂ ਕਰਵਾਇਆ, ਪਰ ਉਹ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀਉਂਦੀ ਹੈ। ਹੁਣ, ਜਦੋਂ ਉਨ੍ਹਾਂਦੀ ਕਹਾਣੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਤਾਂ ਲੋਕਾਂ ਨੇ ਕਈ ਤਰੀਕਿਆਂ ਨਾਲ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਕੁਝ ਨੇ ਕਿਹਾ, “ਤੁਸੀਂ ਸਾਨੂੰ ਪ੍ਰੇਰਿਤ ਕਰਦੇ ਹੋ, ਦਾਦੀ,” ਜਦੋਂ ਕਿ ਕੁਝ ਨੇ ਕਿਹਾ, “ਆਪਣੀ ਜ਼ਿੰਦਗੀ ਦਾ ਇਸੇ ਤਰ੍ਹਾਂ ਆਨੰਦ ਮਾਣਦੇ ਰਹੋ, ਦਾਦੀ।”


