AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

OMG!3 ਕਰੋੜ ਦੀ ਲਾਟਰੀ ਦਾ ਮਿਲ ਗਿਆ ਵਿਨਰ, ਇੱਟਾਂ ਦੇ ਭੱਠੇ ਦਾ ਹੈ ਮਾਲਕ, ਬੋਲੇ, “ਆਪਣੀ ਕਿਸਮਤ ‘ਤੇ ਨਹੀਂ ਸੀ ਭਰੋਸਾ”

3 Crore Lottery Winner Found: ਜਿਵੇਂ ਹੀ ਇਹ ਖ਼ਬਰ ਫੈਲੀ ਕਿ ਫਿਲੌਰ ਦੇ ਇੱਕ ਕਾਊਂਟਰ ਤੇ 3 ਕਰੋੜ ਰੁਪਏ ਦੀ ਜੇਤੂ ਟਿਕਟ ਨਿਕਲੀ, ਇਹ ਸ਼ਹਿਰ ਦੀ ਚਰਚਾ ਬਣ ਗਈ। ਏਜੰਸੀ ਦੇ ਦਫ਼ਤਰ ਚ ਮਠਿਆਈਆਂ ਵੰਡੀਆਂ ਗਈਆਂ। ਚੇਅਰਮੈਨ ਸ਼ਿਆਮ ਸੁੰਦਰ ਭਨੋਟ ਨੇ ਕਿਹਾ ਕਿ ਜਦੋਂ ਕਿ ਪਹਿਲਾਂ ਉਨ੍ਹਾਂ ਦੀ ਏਜੰਸੀ ਰਾਹੀਂ ਬਹੁਤ ਸਾਰੇ ਲੋਕ ਕਰੋੜਪਤੀ ਬਣ ਚੁਕੇ ਹਨ। ਇੱਕੋ ਸਮੇਂ ਤਿੰਨ ਵੱਡੇ ਇਨਾਮ ਜਿੱਤਣਾ ਇੱਕ ਯਾਦਗਾਰੀ ਪ੍ਰਾਪਤੀ ਤੋਂ ਘੱਟ ਨਹੀਂ ਹੈ।

OMG!3 ਕਰੋੜ ਦੀ ਲਾਟਰੀ ਦਾ ਮਿਲ ਗਿਆ ਵਿਨਰ, ਇੱਟਾਂ ਦੇ ਭੱਠੇ ਦਾ ਹੈ ਮਾਲਕ, ਬੋਲੇ, ਆਪਣੀ ਕਿਸਮਤ 'ਤੇ ਨਹੀਂ ਸੀ ਭਰੋਸਾ
tv9-punjabi
| Updated On: 19 Mar 2026 16:05 PM IST

ਜਲੰਧਰ ਦੇ ਫਿੱਲੋਰ ਵਿੱਚ 3 ਕਰੋੜ ਰੁਪਏ ਦੀ ਲਾਟਰੀ ਦਾ ਜੇਤੂ ਮਿਲ ਗਿਆ ਹੈ। ਜਲੰਧਰ ਦੇ ਫਿਲੌਰ ਦੇ ਇੱਕ ਇੱਟਾਂ ਦੇ ਭੱਠੇ ਦੇ ਮਾਲਕ ਮੱਖਣ ਸਿੰਘ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਕੌਰ ਨੇ ਇਹ ਲਾਟਰੀ ਜਿੱਤੀ ਹੈ। ਇਹ ਖਬਰ ਸੁਣਨ ਤੋਂ ਬਾਅਦ ਦੋਵਾਂਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ।

ਜੋੜੇ ਦਾ ਕਹਿਣਾ ਹੈ ਕਿ ਉਹ ਟੀਵੀ ‘ਤੇ 3 ਕਰੋੜ ਰੁਪਏ ਦੀ ਲਾਟਰੀ ਜਿੱਤਣ ਬਾਰੇ ਪੜ੍ਹ ਅਤੇ ਸੁਣ ਰਹੇ ਸਨ। पर , ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ ਕਿ ਇਹ ਲਾਟਰੀ ਉਨ੍ਹਾਂ ਦੀ ਹੀ ਨਿਕਲੀ ਹੈ, ਇਸ ਲਈ ਉਨ੍ਹਾਂ ਨੇ ਇਸਨੂੰ ਨਜ਼ਰਅੰਦਾਜ਼ ਕਰ ਦਿੱਤਾ। ਉਨ੍ਹਾਂ ਨੇ ਕਿਹਾ, “ਰੱਬ ਦਾ ਸ਼ੁਕਰ ਹੈ। ਹੁਣ ਅਸੀਂ ਇਸ ਪੈਸੇ ਨੂੰ ਲੋੜ ਅਨੁਸਾਰ ਖਰਚ ਕਰਾਂਗੇ। ਅਸੀਂ ਇਸ ਵਿੱਚੋਂ ਕੁਝ ਸਮਾਜਿਕ ਕਾਰਜਾਂ ਲਈ ਵਰਤਾਂਗੇ।”

ਨਹੀਂ ਦਿੱਤਾ ਧਿਆਨ

ਇਨਾਮ ਜਿੱਤਣ ਤੋਂ ਖੁਸ਼ ਕਮਲੇਸ਼ ਕੌਰ ਨੇ ਦੱਸਿਆ, “ਅਸੀਂ ਆਪਣੇ ਫ਼ੋਨ ‘ਤੇ ਖ਼ਬਰ ਦੇਖ ਰਹੇ ਸੀ ਕਿ 3 ਕਰੋੜ ਰੁਪਏ ਦੀ ਲਾਟਰੀ ਜਿੱਤਣ ਵਾਲਾ ਨਹੀਂ ਮਿਲ ਰਿਹਾ ਹੈ। ਖ਼ਬਰ ਟੀਵੀ ‘ਤੇ ਚੱਲ ਰਹੀ ਸੀ। ਮੈਂ ਆਪਣੇ ਪਤੀ ਨੂੰ ਕਿਹਾ, ‘ਇਹ ਅਸੀਂ ਤਾਂ ਨਹੀਂ ਹੋ ਸਕਦੇ ਹਾਂ।'” ਉਸ ਤੋਂ ਬਾਅਦ, ਅਸੀਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਕਮਲੇਸ਼ ਕੌਰ ਅੱਗੇ ਕਹਿੰਦੀ ਹੈ, “ਅਗਲੇ ਦਿਨ, ਜਦੋਂ ਅਸੀਂ ਲਾਟਰੀ ਦੀ ਦੁਕਾਨ ਕੋਲੋਂ ਲੰਘ ਰਹੇ ਸੀ, ਤਾਂ ਲਾਟਰੀ ਵੇਚਣ ਵਾਲੇ ਨੇ ਕਿਹਾ, ‘ਤੁਸੀਂ ਲਾਟਰੀ ਜਿੱਤ ਲਈ ਹੈ। ਤੁਸੀਂ ਦੋ ਦਿਨਾਂ ਤੋਂ ਨਹੀਂ ਆਏ।’ ਅਸੀਂ ਬਹੁਤ ਖੁਸ਼ ਸੀ। ਜਦੋਂ ਅਸੀਂ ਆਪਣੀ ਟਿਕਟ ‘ਤੇ ਨੰਬਰ ਨੁਸੀਉਈ, ਤਾਂ ਇਹ ਉਹੀ ਸੀ। ਅਸੀਂ ਇਸ ਲਈ ਰੱਬ ਦਾ ਧੰਨਵਾਦ ਕਰਦੇ ਹਾਂ।”

ਮੱਖਣ ਬੋਲੇ, “ਮੈਂ ਬਹੁਤ ਸਮੇਂ ਤੋਂ ਲਾਟਰੀ ਟਿਕਟਾਂ ਖਰੀਦ ਰਿਹਾ ਹਾਂ।”

ਇਸ ਦੌਰਾਨ, ਮੱਖਣ ਸਿੰਘ ਨੇ ਕਿਹਾ ਕਿ ਉਹ ਬੰਪਰ ਲਾਟਰੀ ਟਿਕਟਾਂ ਖਰੀਦਦੇ ਰਹਿੰਦੇ ਸਨ। ਉਨ੍ਹਾਂ ਨੇ ਇਸ ਵਾਰ ਟਿਕਟ ਇਸੇ ਸੋਚ ਨਾਲ ਖਰੀਦੀ ਕਿ ਸ਼ਾਇਦ ਕਿਸਮਤ ਸਾਥ ਦੇ ਜਾਵੇ। ਉਹ ਪਹਿਲਾਂ 10-15 ਵਾਰ ਲਾਟਰੀ ਦੀਆਂ ਟਿਕਟਾਂ ਖਰੀਦ ਚੁੱਕੇ ਹਨ। ਉਨ੍ਹਾਂ ਨੇ ਅਜੇ ਤੱਕ ਇਸ ਪੈਸੇ ਨੂੰ ਖਰਚਣ ਬਾਰੇ ਕੋਈ ਯੋਜਨਾ ਨਹੀਂ ਬਣਾਈ ਹੈ, ਪਰ ਕੁਝ ਪੈਸਾ ਸਮਾਜਿਕ ਕੰਮਾਂ ਵਿੱਚ ਜਰੂਰ ਲਗਾਵਾਂਗੇ।

14 ਮਾਰਚ ਨੂੰ ਖੁੱਲ੍ਹੀ ਸੀ ਲਾਟਰੀ

ਪੰਜਾਬ ਰਾਜ ਲਾਟਰੀ ਵਿਭਾਗ ਦੁਆਰਾ 14 ਮਾਰਚ ਨੂੰ ਐਲਾਨੇ ਗਏ ਨਤੀਜਿਆਂ ਵਿੱਚ 3 ਕਰੋੜ ਦਾ ਪਹਿਲਾ ਇਨਾਮ ਸ਼ਾਮਲ ਸੀ, ਜਿਸ ਦਾ ਟਿਕਟ ਨੰਬਰ 791016 ਸੀ। 50 ਲੱਖ ਦਾ ਦੂਜਾ ਇਨਾਮ, ਜਿਸ ਦਾ ਟਿਕਟ ਨੰਬਰ B 862817 ਸੀ। ਇਸ ਤੋਂ ਬਾਅਦ ਏਜੰਸੀ ਨੇ ਜੇਤੂ ਦੀ ਭਾਲ ਕਰਨੀ ਸ਼ੁਰੂੀ ਕਰ ਦਿੱਤੀ ਸੀ।

Follow Us
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?
Iran-Israel War: ਯੇਰੂਸ਼ਲਮ 'ਤੇ ਮਿਜ਼ਾਈਲ ਹਮਲਾ, ਈਰਾਨ ਨੇ ਕਿਉਂ ਬਣਾਇਆ ਪਵਿੱਤਰ ਸਥਾਨਾਂ ਨੂੰ ਨਿਸ਼ਾਨਾ ?...
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ
Nora Fatehi: 5,000 ਤੋਂ 40 ਕਰੋੜ ਤੱਕ ਦਾ ਸਫ਼ਰ ਅਤੇ ਵਿਵਾਦ ਨਾਲ ਰਿਸ਼ਤਾ...
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?
ਜੰਗ ਦੌਰਾਨ ਸੋਨੇ ਅਤੇ ਚਾਂਦੀ ਦੀਆਂ ਡਿੱਗੀਆਂ ਕੀਮਤਾਂ, ਕੀ ਇਹ ਨਿਵੇਸ਼ ਕਰਨ ਦਾ ਸਹੀ ਮੌਕਾ ਹੈ?...
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ
Iran-Israel War Escalates: ਅਲੀ ਲਾਰੀਜਾਨੀ ਦੀ ਮੌਤ ਤੋਂ ਬਾਅਦ ਇਜ਼ਰਾਈਲ ਵਿੱਚ ਵਧਿਆ ਤਣਾਅ, ਵੇਖੋ ਗ੍ਰਾਉਂਡ ਰਿਪੋਰਟ...
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ
Harish Rana Case: ਇੱਕ ਮਾਂ ਦੀ 13 ਸਾਲਾਂ ਦੀ ਲੜਾਈ, ਸੁਪਰੀਮ ਕੋਰਟ ਦਾ ਫੈਸਲਾ, ਬ੍ਰਹਮ ਕੁਮਾਰੀ ਦਾ ਸਾਥ...
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ
LPG Crises: ਮੁੰਬਈ ਵਿੱਚ LPG ਸੰਕਟ ਵਿਚਕਾਰ ਦੇਸੀ ਚੁਲ੍ਹੇ 'ਤੇ ਖਾਣਾ ਬਣਾਉਣ ਨੂੰ ਮਜਬੂਰ ਹੋਟਲ ਇੰਡਸਟਰੀ...
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ
LPG Shortage: ਗੈਸ ਸੰਕਟ ਵਿਚਾਲੇ ਸਰਕਾਰ ਦਾ ਵੱਡਾ ਫੈਸਲਾ, ਉਤਪਾਦਨ 36% ਦਾ ਵਾਧਾ...
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ
ਘਰ ਦਾ ਖਾਣਾ ਹੀ ਹੈ ਸਭਤੋਂ ਹੈਲਦੀ? ਜਾਣ ਲਵੋਂ ਇਸਦੇ ਵੱਡੇ ਫਾਇਦੇ...
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...