AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Viral Video : ਪ੍ਰਯਾਗਰਾਜ ਚ ਧੁੱਪ ਨਾਲ ਪੱਕਿਆ ਅੰਡਾ! ਵੀਡੀਓ ਨੇ ਲੋਕਾਂ ਨੂੰ ਕੀਤਾ ਹੈਰਾਨ

Prayagraj Man Fries Egg On Roof: ਪ੍ਰਯਾਗਰਾਜ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਆਦਮੀ ਛੱਤ ਤੇ ਅੰਡਾ ਤੋੜ ਕੇ ਉਸਨੂੰ ਧੁੱਪ ਵਿੱਚ ਫ੍ਰਾਈ ਕਰਦਾ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹਨ ਕਿ ਕੀ ਗਰਮੀ ਨੇ ਸੱਚਮੁੱਚ ਸਾਰੇ ਰਿਕਾਰਡ ਤੋੜ ਦਿੱਤੇ ਹਨ? ਦੇਖੋ ਇਸ ਵਾਇਰਲ ਰਿਆਲਿਟੀ ਟੈਸਟ ਦੀ ਅਸਲ ਹਕੀਕਤ।

Viral Video : ਪ੍ਰਯਾਗਰਾਜ ਚ ਧੁੱਪ ਨਾਲ ਪੱਕਿਆ ਅੰਡਾ! ਵੀਡੀਓ ਨੇ ਲੋਕਾਂ ਨੂੰ ਕੀਤਾ ਹੈਰਾਨ
ਪ੍ਰਯਾਗਰਾਜ ਦਾ ਇਹ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਗਿਆ
tv9-punjabi
| Published: 21 May 2026 11:00 AM IST
Share

ਉੱਤਰੀ ਭਾਰਤ ਵਿੱਚ ਇਸ ਵੇਲੇ ਸੂਰਜ ਦੇ ਤਿੱਖੇ ਤੇਵਰ ਲੋਕਾਂ ਨੂੰ ਬੇਹਾਲ ਕਰ ਰਹੇ ਹਨ। ਗਰਮੀ ਦਾ ਕਹਿਰ ਇਸ ਕਦਰ ਵੱਧ ਗਿਆ ਹੈ ਕਿ ਲੋਕ ਮਜ਼ਾਕ ਵਿੱਚ ਕਹਿ ਰਹੇ ਹਨ ਕਿ ਖਾਣਾ ਬਣਾਉਣ ਲਈ ਹੁਣ LPG ਸਿਲੰਡਰ ਦੀ ਨਹੀਂ, ਸਿਰਫ਼ ਛੱਤ ਤੇ ਜਾਣ ਦੀ ਲੋੜ ਹੈ। ਇਸੇ ਦੌਰਾਨ ਪ੍ਰਯਾਗਰਾਜ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਆਦਮੀ ਨੇ ਦੁਪਹਿਰ ਦੀ ਤਿੱਖੀ ਧੁੱਪ ਵਿੱਚ ਆਪਣੀ ਛੱਤ ਦੇ ਫਰਸ਼ ਤੇ ਅੰਡਾ ਤੋਂੜਿਆ ਅਤੇ ਉਹ ਕੁਝ ਹੀ ਸਮੇਂ ਵਿੱਚ ਆਮਲੇਟ ਵਾਂਗ ਪਕਦਾ ਨਜ਼ਰ ਆਇਆ। ਆਓ ਜਾਣਦੇ ਹਾਂ ਇਸ ਵਾਇਰਲ ਵੀਡੀਓ ਦੀ ਅਸਲ ਸੱਚਾਈ ਕੀ ਹੈ ਅਤੇ ਉੱਤਰੀ ਭਾਰਤ ਵਿੱਚ ਗਰਮੀ ਦੇ ਮੌਜੂਦਾ ਹਾਲਾਤ ਕੀ ਹਨ।

ਪ੍ਰਯਾਗਰਾਜ ਵਿੱਚ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੀ ਉੱਪਰ ਪਹੁੰਚ ਗਿਆ ਹੈ। ਦੁਪਹਿਰ ਵੇਲੇ ਬਾਹਰ ਕਦਮ ਰੱਖਣਾ ਮਾਨੋ ਸੜਦੀ ਭੱਠੀ ਵਿੱਚ ਛਾਲ ਮਾਰਨ ਵਰਗਾ ਮਹਿਸੂਸ ਹੋ ਰਿਹਾ ਹੈ। ਇਸੇ ਭਿਆਨਕ ਗਰਮੀ ਨੂੰ ਦਰਸਾਉਣ ਲਈ ਫੈਜ਼ ਨਾਮ ਦੇ ਇੱਕ ਨੌਜਵਾਨ ਨੇ ਆਪਣੀ ਛੱਤ ਤੇ ਇੱਕ ਐਕਸਪੇਰੀਮੈਂਟ ਕੀਤਾ। ਉਸ ਨੇ ਤਿੱਖੀ ਧੁੱਪ ਨਾਲ ਤਪ ਰਹੀ ਛੱਤ ਦੇ ਫਰਸ਼ ਤੇ ਥੋੜ੍ਹਾ ਸਰੋਂ ਦਾ ਤੇਲ ਪਾਇਆ ਅਤੇ ਫਿਰ ਉਸ ਤੇ ਇੱਕ ਅੰਡਾ ਤੋਂੜ ਦਿੱਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਬਿਨਾਂ ਕਿਸੇ ਗੈਸ ਜਾਂ ਚੂਲੇ ਦੇ, ਸਿਰਫ਼ ਛੱਤ ਦੀ ਗਰਮੀ ਨਾਲ ਹੀ ਅੰਡਾ ਹੌਲੀ-ਹੌਲੀ ਪਕਣ ਲੱਗ ਪਿਆ।

ਸੋਸ਼ਲ ਮੀਡੀਆ ਤੇ ਮੀਮਜ਼ ਦਾ ਹੜ੍ਹ

ਇਹ ਵੀਡੀਓ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਤੇ ਅੱਗ ਵਾਂਗ ਫੈਲ ਰਿਹਾ ਹੈ। ਲੋਕ ਇਸ ਤੇ ਖੂਬ ਮਜ਼ੇਦਾਰ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਲਿਖ ਰਹੇ ਹਨ, ਚਲੋ ਘੱਟੋ-ਘੱਟ ਹੁਣ ਗੈਸ ਸਿਲੰਡਰ ਦੇ ਪੈਸੇ ਤਾਂ ਬਚਣਗੇ, ਸਿੱਧਾ ਛੱਤ ਤੇ ਤਵਾ ਰੱਖੋ ਤੇ ਨਾਸ਼ਤਾ ਤਿਆਰ ਕਰੋ। ਉੱਥੇ ਹੀ ਕੁਝ ਹੋਰ ਨੇਟੀਜ਼ਨ ਇਸਨੂੰ ਗਰਮੀ ਦਾ ਅਸਲੀ ਟ੍ਰੇਲਰ ਦੱਸ ਰਹੇ ਹਨ।

ਕੀ ਸੱਚਮੁੱਚ ਧੁੱਪ ਨਾਲ ਅੰਡਾ ਪੱਕ ਸਕਦਾ ਹੈ?

ਵਿਗਿਆਨਕ ਨਜ਼ਰੀਏ ਨਾਲ ਦੇਖਿਆ ਜਾਵੇ ਤਾਂ ਅੰਡੇ ਵਿੱਚ ਮੌਜੂਦ ਪ੍ਰੋਟੀਨ ਨੂੰ ਜਮਣ ਲਈ ਲਗਭਗ 70 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਭਾਵੇਂ ਹਵਾ ਦਾ ਤਾਪਮਾਨ 47 ਡਿਗਰੀ ਹੀ ਕਿਉਂ ਨਾ ਹੋਵੇ, ਪਰ ਕੰਕਰੀਟ ਦੀਆਂ ਛੱਤਾਂ ਜਾਂ ਲੋਹੇ ਦੀਆਂ ਚਾਦਰਾਂ ਸਿੱਧੀ ਧੁੱਪ ਵਿੱਚ ਤਪ ਕੇ 60 ਤੋਂ 65 ਡਿਗਰੀ ਜਾਂ ਇਸ ਤੋਂ ਵੀ ਵੱਧ ਗਰਮ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਅੰਡਾ ਕੁਝ ਹੱਦ ਤੱਕ ਪੱਕ ਸਕਦਾ ਹੈ।

ਮੌਸਮ ਵਿਭਾਗ ਦਾ ਰੈੱਡ ਅਲਰਟ

ਮੌਸਮ ਵਿਭਾਗ ਦੇ ਮੁਤਾਬਕ ਪ੍ਰਯਾਗਰਾਜ, ਆਗਰਾ, ਝਾਂਸੀ ਅਤੇ ਦਿੱਲੀ-ਐਨਸੀਆਰ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਫਿਲਹਾਲ ਗਰਮੀ ਤੋਂ ਰਾਹਤ ਦੇ ਕੋਈ ਆਸਾਰ ਨਹੀਂ ਹਨ। ਕਈ ਜ਼ਿਲ੍ਹਿਆਂ ਵਿੱਚ ਹੀਟਵੇਵ ਤੋਂ ਲੈ ਕੇ ਸੀਵਿਅਰ ਹੀਟਵੇਵ ਤੱਕ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।ਦੁਪਹਿਰ ਦੇ ਸਮੇਂ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਵੱਧ ਹੋਣ ਦੀ ਖ਼ਬਰ ਹੈ। ਇਹ ਵਾਇਰਲ ਵੀਡੀਓ ਭਾਵੇਂ ਦੇਖਣ ਵਿੱਚ ਮਜ਼ੇਦਾਰ ਜਾਂ ਹੈਰਾਨ ਕਰਨ ਵਾਲਾ ਲੱਗੇ, ਪਰ ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਬਾਹਰ ਦਾ ਮਾਹੌਲ ਮਨੁੱਖੀ ਸਰੀਰ ਲਈ ਕਿੰਨਾ ਖਤਰਨਾਕ ਬਣ ਚੁੱਕਾ ਹੈ।

ਖੁਦ ਨੂੰ ਕਿਵੇਂ ਬਚਾਈਏ?

TV9 ਆਪਣੇ ਪਾਠਕਾਂ ਨੂੰ ਇਸ ਪ੍ਰਯੋਗ ਨੂੰ ਦੁਹਰਾਉਣ ਤੋਂ ਬਚਣ ਦੀ ਅਪੀਲ ਕਰਦਾ ਹੈ। ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ, ਦੁਪਹਿਰ ਦੇ ਸਮੇਂ ਘਰ ਤੋਂ ਬਾਹਰ ਨਿਕਲਣ ਤੋਂ ਬਚੋ। ਭਾਵੇਂ ਪਿਆਸ ਨਾ ਵੀ ਲੱਗੇ, ਫਿਰ ਵੀ ਲਗਾਤਾਰ ਪਾਣੀ ਪੀਂਦੇ ਰਹੋ। ਕਿਉਂਕਿ ਸਰੀਰ ਵਿੱਚ ਪਾਣੀ ਦੀ ਕਮੀ ਅਤੇ ਖਾਲੀ ਪੇਟ ਰਹਿਣ ਕਾਰਨ ਲੂ ਲੱਗਣ ਦਾ ਖਤਰਾ ਵੱਧ ਜਾਂਦਾ ਹੈ।

View this post on Instagram

A post shared by Faiz Muhammad (@faizsailor)

Source: TV9 Hindi.com

Follow Us
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story
ਜਲੰਧਰ 'ਚ ਲੇਡੀ ਡਾਕਟਰ ਨੇ ਕੀਤਾ ਸੁਸਾਈਡ ਜਾਂ ਹੋਇਆ ਕਤਲ....? ਜਾਣੋ Inside Story...
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ
ਕੇਵਲ ਸਿੰਘ ਨੇ ਨੱਢਾ ਨੂੰ ਲਿਖਿਆ ਪੱਤਰ, ਕਿਸਾਨਾਂ ਲਈ DAP ਤੇ ਯੂਰੀਆ ਦੀ ਸਪਲਾਈ ਦੀ ਮੰਗ...
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ
ਦਿੱਗਜ ਨਿਸ਼ਾਨੇਬਾਜ਼ ਜਸਪਾਲ ਰਾਣਾ ਦਾ ਦੇਹਾਂਤ, ਏਸ਼ੀਅਨ ਗੇਮਸ 'ਤੇ CWG 'ਚ ਲਹਿਰਾਇਆ ਸੀ ਤਿਰੰਗਾ...
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ
ਭਾਖੜਾ ਡੈਮ ਦੇ ਪਾਣੀ ਦਾ ਵਧਿਆ ਪੱਧਰ? ਮੰਤਰੀ ਬਰਿੰਦਰ ਗੋਇਲ ਨੇ ਦੱਸਿਆ ਸੱਚ... ਵੇਖੋ ਖਾਸ ਮੁਲਾਕਾਤ...
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ
Sukhbir Badal ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਗਿਆਨੀ ਰਘਬੀਰ ਨੇ SIT ਅੱਗੇ ਦਰਜ ਕਰਵਾਏ ਬਿਆਨ...
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!
Delhi Gym Firing: Guru Randhawa ਦੇ ਜਿੰਮ ਦੇ ਬਾਹਰ ਅੰਨ੍ਹੇਵਾਹ ਫਾਈਰਿੰਗ, Lawrence Bishnoi ਨੇ ਲਈ ਜਿੰਮੇਦਾਰੀ!...
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ
North India Weather Update: ਮੌਸਮ ਦਾ ਬਦਲਿਆ ਮਿਜਾਜ਼, ਗਰਮੀ ਤੋਂ ਮਿਲੇਗੀ ਰਾਹਤ, 17 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ...
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!
ਗੁਟਬਾਜੀ 'ਚ ਫਸੀ ਪੰਜਾਬ ਕਾਂਗਰਸ ਨੂੰ ਜੋੜੇਗੀ ਰਾਹੁਲ ਗਾਂਧੀ ਦੀ ਬੱਸ ਯਾਤਰਾ!...
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ
ਚੰਡੀਗੜ੍ਹ 'ਚ ਕੈਬ ਡਰਾਈਵਰਾਂ ਦਾ ਵਿਰੋਧ ਪ੍ਰਦਰਸ਼ਨ, ਬੋਲੇ - ਨਹੀਂ ਮੰਨੀਆਂ ਮੰਗਾਂ ਤਾਂ ਖੁਦ ਨੂੰ ਗੱਡੀ ਸਮੇਤ ਕਰਾਂਗੇ ਅੱਗ ਹਵਾਲੇ...