ਮੌਤ ਨੂੰ ਛੂਹ ਕੇ ਵਾਪਸ ਆਏ ਬਾਈਕ ਸਵਾਰ, VIDEO ਵੇਖ ਕੇ ਕੰਬ ਜਾਵੇਗੀ ਰੂਹ, ਲੋਕ ਬੋਲੇ – ਯਮਰਾਜ਼ ਬਿਜ਼ੀ ਹੋਣਗੇ
Bike Riders Dangerous Video Viral: ਸੋਸ਼ਲ ਮੀਡੀਆ 'ਤੇ ਇਸ ਸਮੇਂ ਇਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ ਕਿਉਂਕਿ ਇਕ ਵਿਅਕਤੀ ਦੀ ਇਕ ਗਲਤੀ ਨਾਲ ਉਸ ਦੀ ਅਤੇ ਉਸ ਦੇ ਦੋਸਤ ਦੀ ਜਾਨ ਜਾ ਸਕਦੀ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 65 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ।
ਅੱਜ ਦੇ ਸਮੇਂ ਵਿੱਚ, ਹਰ ਕੋਈ ਸੋਸ਼ਲ ਮੀਡੀਆ ‘ਤੇ ਐਕਟਿਵ ਹੈ ਇਸੇ ਕਰਕੇ ਇੱਥੇ ਵੱਖ-ਵੱਖ ਤਰ੍ਹਾਂ ਦੇ ਲੱਖਾਂ-ਕਰੋੜਾਂ ਵੀਡੀਓ ਰੋਜ਼ਾਨਾ ਵੇਖਣ ਨੂੰ ਮਿਲਦੇ ਹਨ। ਇਨ੍ਹਾਂ ਚੋਂ ਕੁਝ ਵੀਡੀਓ ਤਾਂ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਰੂਹ ਤੱਕ ਕੰਬ ਜਾਂਦੀ ਹੈ। ਅਜਿਹਾ ਹੀ ਇੱਕ ਵੀਡੀਓ ਇੱਥੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਤੁਸੀਂ ਸ਼ਾਇਦ ਹੀ ਪਹਿਲਾਂ ਕਦੇ ਦੇਖਿਆ ਹੋਵੇਗਾ।
ਵਾਇਰਲ ਵੀਡੀਓ ‘ਚ ਕੀ ਆਇਆ ਨਜ਼ਰ?
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਇੱਕ ਟੂ ਵੇਅ ਸੜਕ ‘ਤੇ ਬਾਈਕ ਚਲਾ ਰਿਹਾ ਹੈ। ਅੱਗੇ ਸੜਕ ‘ਤੇ ਬਲਾਈਂਡ ਮੋੜ ਹੈ ਤੇ ਦੇਖਦੇ ਹੀ ਦੇਖਦੇ ਉਹ ਬਾਈਕ ਨੂੰ ਲਹਿਰਾ ਕੇ ਚਲਾਉਣ ਲੱਗਦਾ ਹੈ। ਉਸਦੇ ਪਿੱਛੇ ਉਸਦਾ ਇੱਕ ਦੋਸਤ ਵੀ ਬੈਠਾ ਹੈ। ਅਚਾਨਕ ਸਾਹਮਣੇ ਤੋਂ ਇੱਕ ਡੰਪਰ ਆਉਂਦਾ ਹੈ ਅਤੇ ਉਹ ਦੋਵੇਂ ਆਪਣੀ ਬਾਈਕ ‘ਤੇ ਇਸ ਦੇ ਬਿਲਕੁਲ ਸਾਹਮਣੇ ਆ ਜਾਂਦੇ ਹਨ। ਖੁਸ਼ਕਿਸਮਤੀ ਨਾਲ ਉਨ੍ਹਾਂ ਨੂੰ ਸਮਾਂ ਮਿਲ ਗਿਆ ਅਤੇ ਉਹ ਵਿਅਕਤੀ ਆਪਣੀ ਬਾਈਕ ਨੂੰ ਖਾਲੀ ਜਗ੍ਹਾ ਵੱਲ ਘੁੰਮਾ ਲੈਂਦਾ ਹੈ। ਇਸ ਤਰ੍ਹਾਂ ਉਨ੍ਹਾਂ ਦੀ ਜਾਨ ਬਚ ਜਾਂਦੀ ਹੈ। ਟੱਕਰ ਤੋਂ ਬਚਣ ਤੋਂ ਬਾਅਦ ਦੋਵਾਂ ਦੀ ਪ੍ਰਤੀਕਿਰਿਆ ਦੇਖ ਕੇ ਤੁਸੀਂ ਸਮਝ ਜਾਵੋਗੇ ਕਿ ਉਹ ਇਕ ਪਲ ਲਈ ਕਿੰਨਾ ਡਰਾਉਣਾ ਰਿਹਾ ਹੋਵੇਗਾ।
ਇੱਥੇ ਦੇਖੋ ਵਾਇਰਲ ਵੀਡੀਓ
M@ut ko chookar tak se vapas aa gaya 🥲 pic.twitter.com/k5r31aKuqM — Introvert //🙇🏻♂️ (@introvert_hu_ji) December 7, 2024
ਜੋ ਵੀਡੀਓ ਤੁਸੀਂ ਹੁਣੇ ਦੇਖਿਆ ਹੈ ਉਹ X ਪਲੇਟਫਾਰਮ ‘ਤੇ @introvert_hu_ji ਨਾਮ ਦੇ ਅਕਾਉਂਟ ਤੇ ਪੋਸਟ ਕੀਤਾ ਗਿਆ ਸੀ। ਵੀਡੀਓ ਪੋਸਟ ਕਰਦੇ ਹੋਏ, ਕੈਪਸ਼ਨ ਲਿਖਿਆ ਹੈ, ‘ਮੌਤ ਨੂੰ ਛੂਹਣ ਤੋਂ ਬਾਅਦ, ਉਹ ਸੁਰੱਖਿਅਤ ਵਾਪਸ ਆ ਗਿਆ।’ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਬਹੁਤ ਖੁਸ਼ਕਿਸਮਤ ਹਨ। ਇਕ ਹੋਰ ਯੂਜ਼ਰ ਨੇ ਲਿਖਿਆ- ਤੁਸੀਂ ਸਾਰੇ ਇੰਨਾ ਰਿਸਕ ਕਿਉਂ ਲੈਂਦੇ ਹੋ? ਤੀਜੇ ਯੂਜ਼ਰ ਨੇ ਲਿਖਿਆ- ਯਮਰਾਜ ਬਿਜ਼ੀ ਹੋਣਗੇ । ਚੌਥੇ ਯੂਜ਼ਰ ਨੇ ਲਿਖਿਆ- ਬੱਸ ਖਤਮ ਹੀ ਸੀ ਮੈਟਰ। ਇਕ ਹੋਰ ਯੂਜ਼ਰ ਨੇ ਲਿਖਿਆ- ਕੀ ਇਨ੍ਹਾਂ ਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਹੈ?