Video: ਬੰਦ ਕਮਰੇ ਵਿੱਚ ਮੁੰਡਿਆਂ ਨੇ ਸ਼ੁਰੂ ਕੀਤਾ ਮੌਤ ਦਾ ਖੇਡ, ਨਜ਼ਾਰਾ ਦੇਖ ਤੁਸੀਂ ਰਹਿ ਜਾਓਗੇ ਹੈਰਾਨ

tv9-punjabi
Published: 

27 Apr 2025 10:54 AM

Viral Video: ਇਨ੍ਹੀਂ ਦਿਨੀਂ ਕੁਝ ਮੁੰਡਿਆਂ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਹ ਇੱਕ ਕਮਰੇ ਵਿੱਚ ਜੱਲਦੇ ਫੁੱਟਬਾਲ ਅਤੇ ਪਟਾਕਿਆਂ ਨਾਲ ਖੇਡਦੇ ਦਿਖਾਈ ਦੇ ਰਹੇ ਹਨ। ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਲੋਕਾਂ ਨੇ ਵੀਡੀਓ 'ਤੇ ਕੁਮੈਂਟ ਵੀ ਕੀਤੇ ਹਨ।

Video: ਬੰਦ ਕਮਰੇ ਵਿੱਚ ਮੁੰਡਿਆਂ ਨੇ ਸ਼ੁਰੂ ਕੀਤਾ ਮੌਤ ਦਾ ਖੇਡ, ਨਜ਼ਾਰਾ ਦੇਖ ਤੁਸੀਂ ਰਹਿ ਜਾਓਗੇ ਹੈਰਾਨ
Follow Us On

Viral Video: ਜਿੱਥੇ ਵੀ ਦੋ ਜਾਂ ਚਾਰ ਮੁੰਡੇ ਇਕੱਠੇ ਹੁੰਦੇ ਹਨ, ਉਨ੍ਹਾਂ ਦੀਆਂ ਸ਼ਰਾਰਤਾਂ ਆਪਣੇ ਆਪ ਸ਼ੁਰੂ ਹੋ ਜਾਂਦੀਆਂ ਹਨ। ਜੱਦੋਂ ਤੱਕ ਸ਼ਰਾਰਤਾਂ ਨਹੀਂ ਕਰਦੇ ਉਦੋਂ ਤੱਕ ਉਹਨਾਂ ਨੂੰ ਚੇਨ ਨਹੀਂ ਮਿਲਦਾ ਹੈ। ਕਈ ਵਾਰ ਉਹ ਸਿਰਫ਼ ਮਨੋਰੰਜਨ ਲਈ ਜਾਨਲੇਵਾ ਗੇਮਾਂ ਖੇਡਣਾ ਸ਼ੁਰੂ ਕਰ ਦਿੰਦੇ ਹਨ। ਕੁਝ ਅਜਿਹੇ ਹੀ ਸ਼ਰਾਰਤੀ ਮੁੰਡਿਆਂ ਦਾ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿੱਥੇ ਦੇਖਿਆ ਜਾ ਸਕਦਾ ਹੈ ਕਿ ਮੁੰਡੇ ਬੰਦ ਕਮਰੇ ਵਿੱਚ ਮੌਤ ਦਾ ਅਜਿਹਾ ਖੇਡ ਖੇਡਦੇ ਹਨ ਕਿ ਦੇਖਣ ਵਾਲਿਆਂ ਦੇ ਦਿਮਾਗ ਹਿੱਲ ਜਾਂਦੇ ਹਨ।

ਖ਼ਤਰੇ ਨਾਲ ਖੇਡਦੇ ਦਿਖਾਈ ਦੇ ਰਹੇ ਮੁੰਡੇ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਮੁੰਡੇ ਇੱਕ ਬੰਦ ਕਮਰੇ ਵਿੱਚ ਮੌਜੂਦ ਹਨ। ਸਭ ਤੋਂ ਪਹਿਲਾਂ, ਉਹ ਫਰਸ਼ ‘ਤੇ ਪੈਟਰੋਲ ਛਿੜਕਦੇ ਹਨ ਅਤੇ ਇਸਨੂੰ ਅੱਗ ਲਗਾ ਦਿੰਦੇ ਹਨ, ਹੌਲੀ-ਹੌਲੀ ਅੱਗ ਕਮਰੇ ਵਿੱਚ ਰੱਖੇ ਇੱਕ ਫੁੱਟਬਾਲ ਨੂੰ ਫੜ ਲੈਂਦੀ ਹੈ। ਫੁੱਟਬਾਲ ਨੂੰ ਅੱਗ ਲੱਗਣ ਤੋਂ ਬਾਅਦ, ਮੁੰਡੇ ਇਸ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ, ਕੁਝ ਲੋਕ ਕਮਰੇ ਵਿੱਚ ਪਟਾਕੇ ਚਲਾਉਂਦੇ ਵੀ ਦਿਖਾਈ ਦੇ ਰਹੇ ਹਨ। ਪਟਾਕਿਆਂ ਦੇ ਜਲਣ ਕਾਰਨ ਮੁੰਡੇ ਇੱਧਰ-ਉੱਧਰ ਛਾਲ ਮਾਰਨ ਲੱਗ ਪੈਂਦੇ ਹਨ। ਡਰਨ ਦੀ ਬਜਾਏ, ਮੁੰਡੇ ਇਸ ਪਲ ਦਾ ਬਹੁਤ ਆਨੰਦ ਮਾਣ ਰਹੇ ਹਨ। ਤਾਂ ਜੋ ਮਜ਼ੇ ਦੀ ਕੋਈ ਕਮੀ ਨਾ ਰਹੇ, ਮੁੰਡਿਆਂ ਨੇ ਕਮਰੇ ਦੇ ਅੰਦਰ ਬਹੁਤ ਸਾਰੇ ਪਟਾਕੇ ਸੜਦੇ ਛੱਡ ਦਿੱਤੇ ਅਤੇ ਉਨ੍ਹਾਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਭੱਜਦੇ ਹੋਏ ਦਿਖਾਈ ਦਿੱਤੇ।

ਲੋਕਾਂ ਨੇ ਵੀਡੀਓ ‘ਤੇ ਦਿੱਤੀ ਆਪਣੀ ਪ੍ਰਤੀਕਿਰਿਆ

ਇਹ ਵੀਡੀਓ ਇੰਸਟਾਗ੍ਰਾਮ ‘ਤੇ @sarcamax ਨਾਂਅ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖਿਆ ਹੈ ਅਤੇ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਲੋਕਾਂ ਨੇ ਵੀਡੀਓ ‘ਤੇ ਕੁਮੈਂਟ ਵੀ ਕੀਤੇ ਹਨ।

ਇਹ ਵੀ ਪੜ੍ਹੋ- ਵਿਆਹ ਦੇ ਕਾਰਡ ਤੇ ਲਾੜੇ ਦੀ Qualification ਦੇਖ ਕੇ ਹੈਰਾਨ ਰਹਿ ਗਏ ਲੋਕ, ਵਾਇਰਲ ਹੋ ਰਹੀ PHOTO

ਇੱਕ ਯੂਜ਼ਰ ਨੇ ਇਸ ਵੀਡੀਓ ‘ਤੇ ਕੁਮੈਂਟ ਕਰਦਿਆਂ ਲਿਖਿਆ – ਇਹੀ ਕਾਰਨ ਹੈ ਕਿ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਜਿਉਂਦੀਆਂ ਹਨ। ਇੱਕ ਹੋਰ ਨੇ ਲਿਖਿਆ – ਇਹ ਮੌਤ ਦੇ ਦਾ ਨੰਗਾਂ ਨਾਚ ਕਰ ਰਹੇ ਹਨ। ਤੀਜੇ ਨੇ ਲਿਖਿਆ – ਉਹ ਮੁੰਡੇ ਹਨ, ਸਰ, ਜਦੋਂ ਤੱਕ ਖੇਡ ਵਿੱਚ ਖ਼ਤਰਾ ਨਾ ਹੋਵੇ, ਉਹ ਨਹੀਂ ਖੇਡਦੇ।