ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਹੁਣ ਗੋਂਡਾ ‘ਚ ਹੋਣ ਵਾਲੀ ਸੱਸ ਨਾਲ ਭੱਜ ਗਿਆ ਜਵਾਈ, ਲਾੜੀ ਨਾਲ ਟੁੱਟ ਗਿਆ ਸੀ ਰਿਸ਼ਤਾ; ਅਲੀਗੜ੍ਹ ਕੇਸ ਵਰਗੀ ਹੈ ਕਹਾਣੀ

Gonda Saas Damad Love Story: ਉੱਤਰ ਪ੍ਰਦੇਸ਼ ਵਿੱਚ, ਇੱਕ ਹੋਰ ਸੱਸ ਆਪਣੇ ਹੋਣ ਵਾਲੇ ਜਵਾਈ ਨਾਲ ਭੱਜ ਗਈ। ਇਹ ਮਾਮਲਾ ਅਲੀਗੜ੍ਹ ਤੋਂ ਨਹੀਂ ਸਗੋਂ ਗੋਂਡਾ ਤੋਂ ਸਾਹਮਣੇ ਆਇਆ ਹੈ। ਗੋਂਡਾ ਦੀ ਇਸ ਸੱਸ ਅਤੇ ਜਵਾਈ ਦੀ ਕਹਾਣੀ ਵੀ ਅਲੀਗੜ੍ਹ ਕੇਸ ਨਾਲ ਕਾਫ਼ੀ ਮਿਲਦੀ-ਜੁਲਦੀ ਹੈ। ਆਓ ਜਾਣਦੇ ਹਾਂ ਇਸ ਪ੍ਰੇਮ ਕਹਾਣੀ ਦੀ ਪੂਰੀ ਕਹਾਣੀ ਵਿਸਥਾਰ ਵਿੱਚ

OMG: ਹੁਣ ਗੋਂਡਾ ‘ਚ ਹੋਣ ਵਾਲੀ ਸੱਸ ਨਾਲ ਭੱਜ ਗਿਆ ਜਵਾਈ, ਲਾੜੀ ਨਾਲ ਟੁੱਟ ਗਿਆ ਸੀ ਰਿਸ਼ਤਾ; ਅਲੀਗੜ੍ਹ ਕੇਸ ਵਰਗੀ ਹੈ ਕਹਾਣੀ
ਸੰਕਤਕ ਤਸਵੀਰ
Follow Us
tv9-punjabi
| Published: 29 Apr 2025 11:32 AM

ਜਿਵੇਂ ਹੀ ਅਲੀਗੜ੍ਹ ਦੀ ਸੱਸ ਅਤੇ ਜਵਾਈ ਦੀ ਪ੍ਰੇਮ ਕਹਾਣੀ ਸੁਰਖੀਆਂ ਵਿੱਚ ਆਈ, ਯੂਪੀ ਦੇ ਗੋਂਡਾ ਤੋਂ ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿੱਥੇ ਇਕ ਜਵਾਈ ਆਪਣੀ ਹੋਣ ਵਾਲੀ ਸੱਸ ਨਾਲ ਭੱਜ ਗਿਆ ਹੈ। ਜਾਣਕਾਰੀ ਮੁਤਾਬਕ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਦੋਵੇਂ ਬੰਗਲੁਰੂ ਭੱਜ ਗਏ ਹਨ। ਦੋਵੇਂ ਹੀ ਪਰਿਵਾਰ ਇਸ ਸਮੇਂ ਸਦਮੇ ਦਾ ਮਾਹੌਲ ਹੈ। ਲਾੜੀ ਦੇ ਪਰਿਵਾਰ ਨੂੰ ਉਸ ਵੇਲੇ ਸ਼ੱਕ ਹੋਇਆ ਜਦੋਂ ਲਾੜਾ ਅਤੇ ਲਾੜੀ ਦੀ ਮਾਂ ਫੋਨ ‘ਤੇ ਘੰਟਿਆਂਬੱਧੀ ਗੱਲਾਂ ਕਰਦੇ ਰਹਿੰਦੇ ਸੀ। ਅਲੀਗੜ੍ਹ ਮਾਮਲੇ ਨੂੰ ਦੇਖਦੇ ਹੋਏ, ਲਾੜੀ ਦੇ ਪਰਿਵਾਰ ਨੇ ਸਮੇਂ ਰਹਿੰਦੇ ਹੀ ਰਿਸ਼ਤਾ ਤੋੜ ਦਿੱਤਾ ਸੀ। ਜਿਸ ਤੋਂ ਬਾਅਦ ਕੁੜੀ ਦਾ ਰਿਸ਼ਤਾ ਕਿੱਥੇ ਹੋਰ ਤੈਅ ਕਰ ਦਿੱਤਾ ਗਿਆ ਸੀ। ਉਸ ਦਾ ਵਿਆਹ 9 ਮਈ ਨੂੰ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸਦੀ ਮਾਂ ਭੱਜ ਗਈ। ਉਹ ਵੀ ਉਸ ਵਿਅਕਤੀ ਨਾਲ ਜਿਸ ਨਾਲ ਕੁੜੀ ਦਾ ਵਿਆਹ ਪਹਿਲਾਂ ਤੈਅ ਹੋਇਆ ਸੀ।

ਡੁਬੌਲੀਆ ਥਾਣਾ ਖੇਤਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਦਾ ਵਿਆਹ ਖੋਡਾਰੇ ਥਾਣਾ ਖੇਤਰ ਵਿੱਚ ਰਹਿਣ ਵਾਲੀ ਇੱਕ ਲੜਕੀ ਨਾਲ ਤੈਅ ਹੋਇਆ ਸੀ। ਦੋਵਾਂ ਦੇ ਵਿਆਹ ਨੂੰ ਸਮਾਂ ਸੀ ਜਿਸ ਕਾਰਨ ਮੁੰਡਾ-ਕੁੜੀ ਇੱਕ ਦੂਜੇ ਨਾਲ ਫੋਨ ‘ਤੇ ਗੱਲਾਂ ਕਰਨ ਲੱਗ ਪਏ। ਮੁੰਡਾ ਆਪਣੇ ਹੋਣ ਵਾਲੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵੀ ਗੱਲਾਂ ਕਰਦਾ ਸੀ। ਪਰ ਜਦੋਂ ਉਸਦੀ ਗੱਲਬਾਤ ਆਪਣੀ ਹੋਣ ਵਾਲੀ ਸੱਸ ਨਾਲ ਸ਼ੁਰੂ ਹੋਈ ਤਾਂ ਦੋਵਾਂ ਵਿਚਕਾਰ ਪਿਆਰ ਸ਼ੁਰੂ ਹੋ ਗਿਆ।

ਕਿਉਂਕਿ ਕੁਝ ਸਮਾਂ ਪਹਿਲਾਂ, ਅਲੀਗੜ੍ਹ ਤੋਂ ਸੱਸ ਅਤੇ ਜਵਾਈ ਦੇ ਭੱਜਣ ਦਾ ਮਾਮਲਾ ਬਹੁਤ ਸੁਰਖੀਆਂ ਵਿੱਚ ਰਿਹਾ। ਜਿੱਥੇ ਰਾਹੁਲ ਨਾਮ ਦਾ ਇੱਕ ਜਵਾਈ ਆਪਣੀ ਸੱਸ ਨਾਲ ਭੱਜ ਗਿਆ ਸੀ। ਜਿਸ ਕਾਰਨ ਕੁੜੀ ਦੇ ਪਰਿਵਾਰ ਨੂੰ ਵੀ ਆਪਣੇ ਹੋਣ ਵਾਲੇ ਜਵਾਈ ਅਤੇ ਸੱਸ ਵਿਚਕਾਰ ਹੋਈ ਗੱਲਬਾਤ ਬਾਰੇ ਕੁਝ ਸਹੀ ਨਹੀਂ ਸੀ ਲੱਗ ਰਿਹਾ। ਤਾਂ ਕੁੜੀ ਵਾਲਿਆਂ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਇਸ ਰਿਸ਼ਤੇ ਨੂੰ ਖ਼ਤਮ ਕਰ ਦੇਣਗੇ। ਜਿਸ ਦੇ ਚੱਲਦੇ ਕੁੜੀ ਨੇ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਇਸ ‘ਤੇ ਦੋਵਾਂ ਪਾਸਿਆਂ ਤੋਂ ਰਿਸ਼ਤਾ ਟੁੱਟ ਗਿਆ।

ਜਵਾਈ ਸੱਸ ਨਾਲ ਭੱਜ ਗਿਆ

ਕੁੜੀ ਦੇ ਪਰਿਵਾਰ ਨੇ ਉਸਦਾ ਰਿਸ਼ਤਾ ਕਿਤੇ ਹੋਰ ਕਰਵਾ ਦਿੱਤਾ। ਕੁੜੀ ਦਾ ਵਿਆਹ 9 ਮਈ ਨੂੰ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮਾਂ ਭੱਜ ਗਈ। ਉਹ ਵੀ ਉਸ ਮੁੰਡੇ ਨਾਲ ਜਿਸ ਨਾਲ ਕੁੜੀ ਦਾ ਵਿਆਹ ਪਹਿਲਾਂ ਤੈਅ ਹੋਇਆ ਸੀ। ਜਿਵੇਂ ਹੀ ਪਰਿਵਾਰ ਨੂੰ ਸੱ-ਜਵਾਈ ਦੇ ਭੱਜਣ ਬਾਰੇ ਪਤਾ ਲੱਗਾ, ਉਹ ਸਦਮੇ ਵਿੱਚ ਚੱਲੇ ਗਏ। ਦੋਵਾਂ ਦੀ ਭਾਲ ਤੁਰੰਤ ਸ਼ੁਰੂ ਕਰ ਦਿੱਤੀ ਗਈ। ਪਰਿਵਾਰ ਖੋਡਾਰੇ ਥਾਣੇ ਪਹੁੰਚ ਗਿਆ। ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕੀਤੀ ਅਤੇ ਸੱਸ ਅਤੇ ਜਵਾਈ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਪਾਣੀ ਵੇਚਣ ਲਈ ਦੁਕਾਨਦਾਰ ਨੇ ਅਪਣਾਇਆ ਅਨੋਖਾ ਤਰੀਕਾ, ਡੇਢ ਕਰੋੜ ਲੋਕਾਂ ਨੇ ਦੇਖ ਲਿਆ VIDEO

10 ਦਿਨ ਬਾਅਦ ਘਰ ਆਉਣੀ ਸੀ ਬਰਾਤ

ਔਰਤ ਦਾ ਪਰਿਵਾਰ ਖੋਡਾਰੇ ਥਾਣੇ ਦੀ ਪੁਲਿਸ ਨਾਲ ਨੌਜਵਾਨ ਦੇ ਘਰ ਪਹੁੰਚਿਆ। ਖੋਡਾਰੇ ਥਾਣੇ ਦੀ ਪੁਲਿਸ ਨੇ ਦੁਬੌਲਿਆ ਪੁਲਿਸ ਨੂੰ ਵੀ ਪੂਰੀ ਘਟਨਾ ਬਾਰੇ ਜਾਣਕਾਰੀ ਦਿੱਤੀ। ਦੁਬੌਲਿਆ ਪੁਲਿਸ ਨੇ ਮੁੰਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੱਲਬਾਤ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਘਰੋਂ ਭੱਜਣ ਤੋਂ ਬਾਅਦ ਦੋਵਾਂ ਨੇ ਅਯੁੱਧਿਆ ਦੇ ਇਕ ਮੰਦਰ ਵਿੱਚ ਵਿਆਹ ਕਰਵਾ ਲਿਆ ਸੀ। ਜਿਸ ਤੋਂ ਬਾਅਦ ਦੋਵੇਂ ਬੰਗਲੁਰੂ ਚਲੇ ਗਏ। ਫਿਲਹਾਲ ਪੁਲਿਸ ਸੱਸ ਅਤੇ ਜਵਾਈ ਦੀ ਭਾਲ ਵਿੱਚ ਕਰ ਰਹੀ ਹੈ।

ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...