OMG! ਮਗਰਮੱਛ ਨੇ ਭਰਿਆ ਸ਼ੇਰ ਦੇ ਟੱਬਰ ਦਾ ਢਿੱਡ, ਵੀਡੀਓ ਵੇਖ ਉੱਡੇ ਲੋਕਾਂ ਦੇ ਹੋਸ਼

Updated On: 

23 Nov 2023 13:14 PM

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਸ਼ੇਰ ਦੇ ਪਰਿਵਾਰ ਨੇ ਮਗਰਮੱਛ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਢਿੱਡ ਭਰਿਆ। ਮਗਰਮੱਛ ਨੇ ਆਪਣੇ ਆਖਿਰੀ ਸਾਹ ਤੱਕ ਸ਼ੇਰਾਂ ਤੋਂ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਤੱਕ ਜਿਸ ਨੇ ਵੀ ਇਸ ਵੀਡੀਓ ਨੂੰ ਦੇਖਿਆ ਹੈ ਉਹ ਸ਼ੇਰਾਂ ਦੀ ਇਸ ਹਿੰਮਤ ਨੂੰ ਵੇਖ ਕੇ ਹੈਰਾਨ ਹੈ।

OMG! ਮਗਰਮੱਛ ਨੇ ਭਰਿਆ ਸ਼ੇਰ ਦੇ ਟੱਬਰ ਦਾ ਢਿੱਡ, ਵੀਡੀਓ ਵੇਖ ਉੱਡੇ ਲੋਕਾਂ ਦੇ ਹੋਸ਼

Photo Credit: Youtube- Latest Sightings

Follow Us On

ਅਸੀਂ ਸਾਰੇ ਜਾਣਦੇ ਹਾਂ ਕਿ ਸ਼ੇਰ ਮੌਕਾ ਵੇਖ ਕੇ ਸ਼ਿਕਾਰ ਕਰਦਾ ਹੈ। ਜੰਗਲ ਦੇ ਸਾਰੇ ਜਾਨਵਰਾਂ ਦਾ ਸ਼ੇਰ ਸ਼ਿਕਾਰ ਕਰਦੇ ਹਨ ਪਰ ਆਮਤੌਰ ‘ਤੇ ਜੋਖਿਮ ਦੇ ਕਾਰਨ ਮਗਰਮੱਛਾਂ ਦਾ ਸ਼ਿਕਾਰ ਨਹੀਂ ਕਰਦੇ ਹਨ। ਪਰ ਇਸਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਸ਼ੇਰ ਮਗਰਮੱਛ ਦਾ ਸ਼ਿਕਾਰ ਨਹੀਂ ਕਰਦੇ। ਜਦੋਂ ਗੱਲ ਹੁੰਦੀ ਹੈ ਢਿੱਡ ਭਰਣ ਦੀ ਤਾਂ ਸ਼ੇਰ ਮਗਰਮੱਛ ਨੂੰ ਵੀ ਨਹੀਂ ਛੱਡਦੇ। ਉਹ ਕਿਸੇ ਵੀ ਜਾਨਵਰ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ।

ਜੰਗਲ ਦਾ ਰਾਜਾ ਸ਼ੇਰ ਜਿਸ ਦੀ ਇੱਕ ਦਹਾੜ ਸੁਣ ਕੇ ਸਾਰੇ ਜਾਨਵਰ ਜਾਨ ਬਚਾ ਕੇ ਭੱਜਦੇ ਹਨ। ਉਹ ਕਿਸਮਤ ਵਾਲਾ ਹੀ ਹੁੰਦਾ ਹੈ ਉਹ ਜੋ ਸ਼ੇਰਾਂ ਦੇ ਸ਼ਿੰਕਜੇ ਤੋਂ ਬਚ ਜਾਵੇ। ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਅਤੇ ਦਬੌਚਣ ਦਾ ਤਰੀਕਾ ਬਹੁਤ ਮਜ਼ਬੂਤ ਹੁੰਦਾ ਹੈ। ਇਸੇ ਨਾਲ ਜੁੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜੇਬਰਾ, ਹਿਰਣ ਅਤੇ ਹੋਰ ਛੋਟੇ ਜਾਨਵਰਾਂ ਨੂੰ ਤਾਂ ਸ਼ੇਰ ਬਹੁਤ ਛੇਤੀ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ, ਪਰ ਜਦੋਂ ਗੱਲ ਮਗਰਮੱਛ ਵਰਗ੍ਹੇ ਵੱਡੇ ਅਤੇ ਖਤਰਨਾਕ ਜਾਨਵਰ ਦੀ ਆਵੇ ਤਾਂ ਸ਼ੇਰਾਂ ਨੂੰ ਵੀ ਬਹੁਤ ਚੌਕਸੀ ਵਰਤਨੀ ਪੈਂਦੀ ਹੈ। ਪਰ ਉਹ ਇਸ ਚੁਣੌਤੀ ਨੂੰ ਸਵੀਕਰ ਕਰਕੇ ਉਹ ਆਪਣੇ ਪੂਰੇ ਟੱਬਰ ਦੀ ਪਾਰਟੀ ਦਾ ਪ੍ਰਬੰਦ ਕਰ ਹੀ ਲੈਂਦੇ ਹਨ। ਇਸ ਵੀਡੀਓ ਵਿੱਚ ਵੀ ਸ਼ੇਰ ਦੇ ਪੂਰੇ ਟੱਬਰ ਨੇ ਇੱਕ ਮਗਰਮੱਛ ਦਾ ਸ਼ਿਕਾਰ ਕੀਤਾ ਅਤੇ ਫੇਰ ਮਜ਼ੇ ਨਾਲ ਸਾਰਿਆਂ ਨੇ ਉਸਦੇ ਮਾਂਸ ਦਾ ਆਨੰਦ ਮਾਣਿਆ।

ਮਗਰਮੱਛ ਨੂੰ 1 ਮਿੰਟ ਦੇ ਅੰਦਰ ਨਿਪਟਾ ਦਿੱਤਾ

ਵੀਡੀਓ ਜਾੰਬਿਆ ਦੇ ਕਾਫਿਊ ਨੈਸ਼ਨਲ ਪਾਰਕ ਦੇ ਬੁਸਾਂਗਾ ਮੈਦਾਨਾਂ ਵਿੱਚੋਂ ਇੱਕ ਦਾ ਹੈ। ਜਿੱਥੇ ਸ਼ੇਰਾਂ ਦੇ ਇੱਕ ਝੁੰਡ ਨੇ ਵੱਡੇ ਮਗਰਮੱਛ ਨੂੰ 1 ਮਿੰਟ ਦੇ ਅੰਦਰ ਨਿਪਟਾ ਦਿੱਤਾ। ਇਸ ਪੂਰੀ ਘਟਨਾ ਨੂੰ ਨਿਊਟਨ ਮੁਲੇਂਗਾ ਨਾਮ ਦੇ ਟੂਰ ਗਾਇਡ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਜਿਸ ਦਾ ਕਲਿੱਪ ਹੁਣ ਸੋਸ਼ਲ ਮੀਡੀਆ ਵਾਇਰਲ ਹੋ ਰਿਹਾ ਹੈ।

ਮਗਰਮੱਛ ਬਣਿਆ ਸ਼ੇਰਾਂ ਦਾ ਸ਼ਿਕਾਰ

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸ਼ੇਰਾਂ ਦੇ ਇੱਕ ਝੁੰਡ ਨੇ ਮਗਰਮੱਛ ਨੂੰ ਦਬੋਚਿਆ ਹੋਇਆ ਹੈ। ਮਗਰਮੱਛ ਖੁੱਦ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਹੈ ਪਰ ਇਨ੍ਹੇ ਸਾਰੇ ਸ਼ੇਰਾਂ ਦੇ ਸਾਹਮਣੇ ਉਸਦੀ ਕੋਸ਼ਿਸ਼ ਦਾ ਕੋਈ ਅਸਰ ਨਹੀਂ ਹੁੰਦਾ, ਆਖਿਰਕਾਰ ਸ਼ੇਰ ਉਸਤੇ ਭਾਰੀ ਪੈ ਜਾਂਦੇ ਹਨ ਅਤੇ ਉਸਨੂੰ ਮਾਰ ਕੇ ਮਜੇ ਨਾਲ ਉਸਦਾ ਮਾਂਸ ਖਾਣ ਲੱਗਦੇ ਹਨ। ਇਸ ਵੀਡੀਓ ਨੂੰ 14 ਨਵੰਬਰ ਨੂੰ ਯੂਟਿਊਬ ਚੈਨਲ Latest Sightings ਵੱਲੋਂ ਪੋਸਟ ਕੀਤਾ ਗਿਆ ਹੈ।

ਵੀਡੀਓ ਵੇਖ ਉੱਡੇ ਲੋਕਾਂ ਦੇ ਹੋਸ਼

ਦੱਸ ਦਈਏ ਕਿ ਵੀਡੀਓ ਨੂੰ ਹੁਣ ਤੱਕ ਲੱਖਾਂ ਤੋਂ ਵੱਧ ਯੂਜਰਸ ਦੇਖ ਚੁੱਕੇ ਹਨ। ਇਸ ਵੀਡੀਓ ਨੂੰ ਲੋਕ ਕਾਫੀ ਲਾਇਕ ਅਤੇ ਸ਼ੇਅਰ ਵੀ ਕਰ ਰਹੇ ਹਨ। ਕਾਫੀ ਯੂਜਰਸ ਨੇ ਇਸ ਤੇ ਕੁਮੈਂਟ ਵੀ ਕੀਤੇ ਹਨ। ਇੱਕ ਨੇ ਲਿਖਿਆ ਹੈ- ਹੁਣ ਮਗਰਮੱਛ ਨੂੰ ਪਤਾ ਚਲੇਗਾ ਕਿ ਜੇਬਰਾ ਅਤੇ ਹੋਰ ਜਾਨਵਰਾਂ ਨੂੰ ਕਿਵੇਂ ਲੱਗਦਾ ਹੋਵੇਗਾ।