AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Viral News: ‘ਵਰਕ ਫੋਰ ਹੋਮ’ ਔਰਤ ਨੂੰ ਨੌਕਰੀ ਤੋਂ ਕੱਢਿਆ, ਹੁਣ ਦੇਣ ਪਏਗੀ ਸਾਰੀ ਉਮਰ ਦੀ ਤਨਖਾਹ

Trending News: ਅਮਰੀਕਾ 'ਚ ਰਹਿਣ ਵਾਲੀ ਇਕ ਔਰਤ ਇਨ੍ਹੀਂ ਦਿਨੀਂ ਸੁਰਖੀਆਂ 'ਚ ਹੈ ਕਿਉਂਕਿ ਜਿਸ ਕੰਪਨੀ ਨੇ 'ਵਰਕ ਫੋਰ ਹੋਮ' ਮੰਗ ਣ'ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ, ਉਹ ਹੁਣ ਕਹਿ ਰਹੀ ਹੈ ਕਿ ਉਹ ਉਸ ਦੀ ਉਮਰ ਭਰ ਤਨਖਾਹ ਦੇਣ ਲਈ ਤਿਆਰ ਹੈ। ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਔਰਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਹਾਣੀ ਵੀ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਕੰਪਨੀ ਦੇ ਸੀਈਓ ਨੂੰ ਮੁਆਫੀ ਮੰਗਣੀ ਪਈ ਸੀ।

Viral News: 'ਵਰਕ ਫੋਰ ਹੋਮ' ਔਰਤ ਨੂੰ ਨੌਕਰੀ ਤੋਂ ਕੱਢਿਆ, ਹੁਣ ਦੇਣ ਪਏਗੀ ਸਾਰੀ ਉਮਰ ਦੀ ਤਨਖਾਹ
ਟੀਵੀ 9 ਹਿੰਦੀ ਤਸਵੀਰ
tv9-punjabi
| Published: 20 Jan 2024 07:32 AM IST
Share

ਦੁਨੀਆ ਵਿੱਚ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕੋਵਿਡ ਮਹਾਂਮਾਰੀ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਕਰਮਚਾਰੀਆਂ ਨੂੰ ‘ਵਰਕ ਫੋਰ ਹੋਮ’ ਦੀ ਸਹੂਲਤ ਪ੍ਰਦਾਨ ਕਰ ਰਹੀਆਂ ਹਨ, ਪਰ ਜਦੋਂ ਮਹਾਂਮਾਰੀ ਆਈ ਤਾਂ ਕਈ ਹੋਰ ਕੰਪਨੀਆਂ ਨੇ ਵੀ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਪ੍ਰਦਾਨ ਕੀਤੀ। ਕਈ ਕੰਪਨੀਆਂ ‘ਚ ਕੰਮ ਕਰਨ ਵਾਲੇ ਕਰਮਚਾਰੀ ਇਸ ਸਹੂਲਤ ਦਾ ਅਜੇ ਵੀ ਖੁਸ਼ੀ-ਖੁਸ਼ੀ ਫਾਇਦਾ ਉਠਾ ਰਹੇ ਹਨ ਪਰ ਅੱਜਕਲ ‘ਵਰਕ ਫਰਾਮ ਹੋਮ’ ਨਾਲ ਜੁੜਿਆ ਇੱਕ ਅਜਿਹਾ ਮਾਮਲਾ ਵਾਇਰਲ ਹੋ ਰਿਹਾ ਹੈ, ਜਿਸ ਨੇ ਨਾ ਸਿਰਫ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਸਗੋਂ ਕੁਝ ਲੋਕਾਂ ਨੂੰ ਗੁੱਸਾ ਵੀ ਆਇਆ ਹੈ। ਇਹ ਮਾਮਲਾ ਅਮਰੀਕਾ ਦੇ ਟੈਕਸਾਸ ਦਾ ਹੈ।

ਦਰਅਸਲ ਹੋਇਆ ਇਹ ਕਿ ਇਕ ਮਹਿਲਾ ਕਰਮਚਾਰੀ ਨੇ ਆਪਣੇ ਬੌਸ ਨੂੰ ਕੁਝ ਦਿਨਾਂ ਲਈ ‘ਵਰਕ ਫਰਾਮ ਹੋਮ’ ਲਈ ਕਿਹਾ ਸੀ ਪਰ ਕੰਪਨੀ ਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ। ਔਰਤ ਦਾ ਨਾਂਅ ਮਾਰੀਸਾ ਹਿਊਜ ਹੈ। ਉਹ Kayte Baby ਨਾਮ ਦੀ ਇੱਕ ਕੰਪਨੀ ਵਿੱਚ ਕੰਮ ਕਰਦੀ ਸੀ, ਜੋ ਇੱਕ ਕੱਪੜੇ ਵੇਚਣ ਵਾਲੀ ਕੰਪਨੀ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮੈਰੀਸਾ ਦਾ ਵਿਆਹ ਹੋ ਚੁੱਕਾ ਹੈ, ਪਰ ਉਸ ਦੇ ਕੋਈ ਬੱਚੇ ਨਹੀਂ ਹਨ। ਅਜਿਹੇ ‘ਚ ਉਨ੍ਹਾਂ ਨੇ ਇੱਕ ਬੱਚਾ ਗੋਦ ਲਿਆ ਸੀ। ਪਰ ਕੁਝ ਦਿਨਾਂ ‘ਚ ਹੀ ਬੱਚੇ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਆਈਸੀਯੂ ‘ਚ ਭਰਤੀ ਕਰਵਾਉਣਾ ਪਿਆ, ਕਿਉਂਕਿ ਬੱਚੇ ਦੇ ਦਿਲ ਤੇ ਫੇਫੜਿਆਂ ‘ਚ ਛੇਕ ਸਨ।

‘ਵਰਕ ਫੋਰ ਹੋਮ’ ਨਹੀਂ ਵਧਾਇਆ

ਹੁਣ ਬੱਚੇ ਦੀ ਸਿਹਤ ਖ਼ਰਾਬ ਹੋਣ ਕਾਰਨ ਮੈਰੀਸਾ ਨੇ ਆਪਣੇ ਬੌਸ ਨੂੰ ‘ਵਰਕ ਫੋਰ ਹੋਮ’ ਲਈ ਕਿਹਾ। ਫਿਰ ਬੌਸ ਨੇ ਉਸ ਨੂੰ ਇਸ ਸ਼ਰਤ ‘ਤੇ ਦੋ ਹਫ਼ਤਿਆਂ ਲਈ ‘ਵਰਕ ਫੋਰ ਹੋਮ’ ਦਿੱਤਾ ਕਿ ਜੇਕਰ ਉਹ ਦਫ਼ਤਰ ਵਾਪਸ ਨਾ ਆਈ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ। ਹੁਣ ਬੱਚੇ ਦੀ ਹਾਲਤ ਨਾਜ਼ੁਕ ਹੋਣ ਕਰਕੇ ਮੈਰੀਸਾ ਲਈ ਉਸ ਨੂੰ ਘਰ ਵਿਚ ਇਕੱਲਾ ਛੱਡਣਾ ਸੰਭਵ ਨਹੀਂ ਸੀ, ਇਸ ਲਈ ਉਸ ਨੇ ਫਿਰ ਆਪਣੇ ਬੌਸ ਨੂੰ ਕੁਝ ਦਿਨਾਂ ਲਈ ‘ਵਰਕ ਫੋਰ ਹੋਮ’ ਕਰਨ ਲਈ ਕਿਹਾ, ਪਰ ਬੌਸ ਨੇ ਉਸ ਨੂੰ ‘ਘਰ ਤੋਂ ਕੰਮ’ ਵਧਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੀ ਬਜਾਏ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ।

ਜੀਵਨ ਭਰ ਤਨਖਾਹ ਦੇਵੇਗੀ ਕੰਪਨੀ

ਹੁਣ ਜਦੋਂ ਮਾਰੀਸਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਦੁੱਖ ਭਰੀ ਕਹਾਣੀ ਸੁਣਾਈ ਅਤੇ ਲੋਕਾਂ ਨੇ ਹੰਗਾਮਾ ਮਚਾ ਦਿੱਤਾ ਤਾਂ ਕੰਪਨੀ ਦੇ ਸੀਈਓ ਯਿੰਗ ਲਿਊ ਨੂੰ ਉਸ ਤੋਂ ਮੁਆਫੀ ਮੰਗਣੀ ਪਈ। ਸੀਈਓ ਨੇ ਮਾਰੀਸਾ ਨੂੰ ਇੱਕ ਸ਼ਾਨਦਾਰ ਔਰਤ ਦੱਸਿਆ ਹੈ ਕਿਉਂਕਿ ਉਸਨੇ ਇੱਕ ਬੱਚਾ ਗੋਦ ਲਿਆ ਹੈ। ਸੀਈਓ ਨੇ ਇਹ ਵੀ ਕਿਹਾ ਕਿ ਮੈਰੀਸਾ ਜਦੋਂ ਤੱਕ ਚਾਹੇ ਘਰ ਵਿੱਚ ਰਹਿ ਸਕਦੀ ਹੈ ਅਤੇ ਕੰਪਨੀ ਉਸ ਨੂੰ ਤਨਖਾਹ ਦਿੰਦੀ ਰਹੇਗੀ ਅਤੇ ਉਸ ਨੂੰ ਸਾਰੀ ਉਮਰ ਇਹ ਤਨਖਾਹ ਮਿਲਦੀ ਰਹੇਗੀ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...