Monitor Lizard ਅਤੇ ਅਜਗਰ ਵਿਚਾਲੇ ਛਿੜੀ ਖ਼ਤਰਨਾਕ ਜੰਗ, ਵੀਡੀਓ ਵਾਇਰਲ
Monitor Lizard Viral Video: ਸੋਸ਼ਲ ਮੀਡੀਆ 'ਤੇ ਜਾਨਵਰਾਂ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਕੋਈ ਕਾਫੀ ਮਜ਼ੇਦਾਰ ਹੁੰਦੀ ਹੈ ਤਾਂ ਕੋਈ ਬਹੁਤ ਹੀ ਜ਼ਿਆਦਾ ਖੂੰਖਾਰ ਹੁੰਦੀਆਂ ਹਨ। ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹੀ ਹੀ ਮਾਨੀਟਰ ਲੀਜ਼ਰਡ ਅਤੇ ਅਜਗਰ ਦੀ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦੋਵੇਂ ਹੀ ਆਪਣੇ ਆਪ ਵਿੱਚ ਖ਼ਤਰਨਾਕ ਜਾਨਵਰ ਹਨ, ਇਸ ਲਈ ਇਹ ਕਹਿਣਾ ਮੁਸ਼ਕਿਲ ਹੈ ਕਿ ਕੌਣ ਜਿੱਤੇਗਾ, ਪਰ ਲੋਕਾਂ ਨੇ ਇਹ ਵੀਡੀਓ ਦੇਖਕੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਦੋਵਾਂ ਵਿੱਚੋਂ ਕਿਸਦੀ ਜਿੱਤ ਹੋਵੇਗੀ। ਤੁਸੀਂ ਵੀ ਇਹ ਹੈਰਾਨ ਕਰਨ ਵਾਲੀ ਵੀਡੀਓ ਨੂੰ ਦੇਖੋ।

ਤੁਸੀਂ ਛਿਪਕਲੀਆਂ ਨੂੰ ਤਾਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੇਖਿਆ ਹੀ ਹੋਵੇਗਾ। ਆਮ ਤੌਰ ‘ਤੇ ਉਹ ਘਰ ਦੀਆਂ ਕੰਧਾਂ ‘ਤੇ ਇੱਧਰ-ਉੱਧਰ ਘੁੰਮਦੇ ਦੇਖੇ ਜਾਂਦੇ ਹਨ।ਉਂਜ ਤਾਂ ਇਹ ਆਕਾਰ ਵਿਚ ਬਹੁਤ ਛੋਟੀਆਂ ਹੁੰਦੀਆਂ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਧਰਤੀ ‘ਤੇ ਕੁਝ ਅਜਿਹੀਆਂ ਛਿਪਕਲੀਆਂ ਹਨ ਜਿਨ੍ਹਾਂ ਦਾ ਆਕਾਰ ਮਗਰਮੱਛ ਜਿੰਨਾ ਵੱਡਾ ਹੈ। ਹਾਂ, ਉਨ੍ਹਾਂ ਨੂੰ ਮਾਨੀਟਰ ਲੀਜ਼ਰਡ ਵਜੋਂ ਜਾਣਿਆ ਜਾਂਦਾ ਹੈ। ਇਹ ਆਪਣੇ ਆਕਾਰ ਦੇ ਹਿਸਾਬ ਨਾਲ ਕਾਫੀ ਖਤਰਨਾਕ ਹਨ। ਇਹ ਬੱਕਰੀ ਅਤੇ ਹਿਰਨ ਵਰਗੇ ਵੱਡੇ ਜਾਨਵਰਾਂ ਦਾ ਵੀ ਆਸਾਨੀ ਨਾਲ ਸ਼ਿਕਾਰ ਕਰ ਲੈਂਦੇ ਹਨ। ਇਸ ਸਮੇਂ ਇੱਕ ਮਾਨੀਟਰ ਲੀਜ਼ਰਡ ਅਤੇ ਅਜਗਰ ਦੀ ਖਤਰਨਾਕ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕ ਕਾਫੀ ਹੈਰਾਨ ਹਨ।
ਦਰਅਸਲ, ਇਸ ਵੀਡੀਓ ਵਿੱਚ ਇੱਕ ਮਾਨੀਟਰ ਲੀਜ਼ਰਡ ਅਤੇ ਇੱਕ ਅਜਗਰ ਦੀ ਅਜਿਹੀ ਖ਼ਤਰਨਾਕ ਲੜਾਈ ਦਿਖਾਈ ਦੇ ਰਹੀ ਹੈ ਕਿ ਕਿਸੇ ਦੇ ਵੀ ਰੌਂਗਟੇ ਖੜ੍ਹੇ ਹੋ ਜਾਣ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮਾਨੀਟਰ ਲੀਜ਼ਰਡ ਜਦੋਂ ਆਪਣੇ ਬਿੱਲ ਵਿੱਚ ਘੁਸਣ ਦੀ ਕੋਸ਼ਿਸ਼ ਕਰਦੀ ਹੈ ਉਸ ਸਮੇਂ ਹੀ ਉੱਥੇ ਅਜਗਰ ਪਹੁੰਚ ਜਾਂਦਾ ਹੈ। ਉਸ ਨੂੰ ਦੇਖ ਕੇ ਛਿਪਕਲੀ ਭੜਕ ਹੀ ਜਾਂਦੀ ਹੈ ਅਤੇ ਸਿੱਧਾ ਉਸ ‘ਤੇ ਹਮਲਾ ਕਰ ਦਿੰਦੀ ਹੈ। ਉਹ ਉਸ ਦਾ ਮੂੰਹ ਹੀ ਫੜ ਲੈਂਦੀ ਹੈ, ਪਰ ਅਜਗਰ ਵੀ ਘੱਟ ਨਹੀਂ ਸੀ। ਮਾਨੀਟਰ ਲੀਜ਼ਰਡ ਦੇ ਹਮਲੇ ਤੋਂ ਬਚਣ ਲਈ, ਅਜਗਰ ਉਸ ਨੂੰ ਆਪਣੇ ਸਰੀਰ ਨਾਲ ਜਕੜ ਲੈਂਦਾ ਹੈ ਅਤੇ ਜਾਣ ਨਹੀਂ ਦਿੰਦਾ। ਦੇਖਿਆ ਜਾਵੇ ਤਾਂ ਇਸ ਖਤਰਨਾਕ ਲੜਾਈ ‘ਚ ਮਾਨੀਟਰ ਲੀਜ਼ਰਡ ਹੀ ਹਾਰਦੀ ਹੋਈ ਨਜ਼ਰ ਆ ਰਹੀ ਹੈ।
ਰੌਂਗਟੇ ਖੜ੍ਹੇ ਕਰਨ ਦੇਣ ਵਾਲੀ ਇਸ ਵੀਡੀਓ ਨੂੰ @TheBrutalNature ਆਈਡੀ ਨਾਮ ਨਾਲ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਸ਼ੇਅਰ ਕੀਤਾ ਗਿਆ ਹੈ। ਮਹਿਜ਼ 42 ਸੈਕਿੰਡ ਦੇ ਇਸ ਵੀਡੀਓ ਨੂੰ ਹੁਣ ਤੱਕ 55 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦੋਂਕਿ ਸੈਂਕੜੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਲਾਇਕ ਵੀ ਕੀਤਾ ਜਾ ਚੁੱਕਿਆ ਹੈ ਅਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਦੇ ਚੁੱਕੇ ਹਨ।
ਕੋਈ ਪੁੱਛ ਰਿਹਾ ਹੈ, ‘ਇਹ ਲੜਾਈ ਕੌਣ ਜਿੱਤਿਆ’, ਜਦੋਂ ਕਿ ਕੋਈ ਕਹਿ ਰਿਹਾ ਹੈ, ‘ਮੇਰਾ ਅੰਦਾਜ਼ਾ ਹੈ ਕਿ ਮਾਨੀਟਰ ਲੀਜ਼ਰਡ ਨੇ ਆਜਗਰ ਨੂੰ ਡੰਗ ਲਿਆ ਹੋਵੇਗਾ ਅਤੇ ਆਪਣਾ ਜ਼ਹਿਰ ਫੈਲਾਇਆ ਹੋਵੇਗਾ’। ਇਸ ਦੇ ਨਾਲ ਹੀ ਕੁਝ ਯੂਜ਼ਰਸ ਕਹਿ ਰਹੇ ਹਨ ਕਿ ਅਜਗਰ ਦੀ ਜਿੱਤ ਜ਼ਰੂਰ ਹੋਈ ਹੈ, ਕਿਉਂਕਿ ਇਸ ਨੇ ਕਿਰਲੀ ਨੂੰ ਬੁਰੀ ਤਰ੍ਹਾਂ ਫੜ ਲਿਆ ਸੀ।
ਇਹ ਵੀ ਪੜ੍ਹੋ
— NATURE IS BRUTAL (@TheBrutalNature) January 22, 2024