AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral: ਪਹਾੜਾਂ ‘ਚ ਸਫਰ ਬਣਿਆ ਖਤਰਾ, ਸੜਕ ਧੱਸਦੇ ਹੀ ਟਰੱਕ ਫਸਿਆ, ਦੇਖੋ ਇਹ VIDEO

Viral Video: ਮਨਾਲੀ-ਲੇਹ ਹਾਈਵੇ 'ਤੇ ਅਚਾਨਕ ਸੜਕ ਧੱਸਣ ਕਾਰਨ ਇੱਕ ਭਰੇ ਹੋਏ ਟਰੱਕ ਦਾ ਪਿੱਛਲਾ ਹਿੱਸਾ ਜ਼ਮੀਨ ਵਿੱਚ ਧੱਸ ਗਿਆ। ਪਿੱਛੇ ਆ ਰਹੇ ਕਾਰ ਚਾਲਕ ਨੇ ਸਮੇਂ ਸਿਰ ਸਾਵਧਾਨੀ ਦਿਖਾਉਂਦੇ ਹੋਏ ਆਪਣੀ ਗੱਡੀ ਰੋਕ ਲਈ, ਜਿਸ ਨਾਲ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।

Viral: ਪਹਾੜਾਂ 'ਚ ਸਫਰ ਬਣਿਆ ਖਤਰਾ, ਸੜਕ ਧੱਸਦੇ ਹੀ ਟਰੱਕ ਫਸਿਆ, ਦੇਖੋ ਇਹ VIDEO
ਪਹਾੜ ‘ਤੇ ਟਲਿਆ ਹਾਦਸਾ
tv9-punjabi
| Published: 03 May 2026 10:27 AM IST
Share

ਘੁੰਮਦੀਆਂ ਪਹਾੜੀ ਸੜਕਾਂ ‘ਤੇ ਯਾਤਰਾ ਕਰਨਾ ਇੱਕ ਵਿਲੱਖਣ ਅਨੁਭਵ ਹੁੰਦਾ ਹੈ। ਹਰਿਆਲੀ, ਠੰਢੀਆਂ ਹਵਾਵਾਂ ਅਤੇ ਉਚਾਈ ਤੋਂ ਸੁੰਦਰ ਦ੍ਰਿਸ਼ ਇੱਕ ਆਰਾਮਦਾਇਕ ਅਨੁਭਵ ਪ੍ਰਦਾਨ ਕਰਦੇ ਹਨ। ਪਰ ਇਸ ਖੂਬਸੂਰਤੀ ਦੇ ਪਿੱਛੇ ਇੱਕ ਸੱਚਾਈ ਇਹ ਵੀ ਹੈ ਕਿ ਅਜਿਹੇ ਰਸਤੇ ਜਿੰਨੇ ਆਕਰਸ਼ਕ ਹੁੰਦੇ ਹਨ, ਉਨ੍ਹੇ ਹੀ ਖਤਰਨਾਕ ਵੀ ਸਾਬਤ ਹੋ ਸਕਦੇ ਹਨ। ਹਾਲ ਹੀ ਵਿੱਚ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ ‘ਤੇ ਇੱਕ ਘਟਨਾ ਨੇ ਇਸ ਤੱਥ ਨੂੰ ਇੱਕ ਵਾਰ ਫਿਰ ਉਜਾਗਰ ਕੀਤਾ।

ਇਸ ਹਾਦਸੇ ਵਿੱਚ ਇੱਕ ਭਾਰੀ-ਭਰਕਮ ਟਰੱਕ ਸੜਕ ‘ਤੇ ਅੱਗੇ ਵੱਧ ਰਿਹਾ ਸੀ। ਸਭ ਕੁਝ ਆਮ ਲੱਗ ਰਿਹਾ ਸੀ, ਪਰ ਅਚਾਨਕ ਹੀ ਸੜਕ ਦਾ ਇੱਕ ਹਿੱਸਾ ਧੱਸ ਗਿਆ। ਦੇਖਦੇ ਹੀ ਦੇਖਦੇ ਟਰੱਕ ਦਾ ਪਿੱਛਲਾ ਹਿੱਸਾ ਜ਼ਮੀਨ ਵਿੱਚ ਧਸਣ ਲੱਗ ਪਿਆ। ਅਜਿਹਾ ਲੱਗ ਰਿਹਾ ਸੀ ਜਿਵੇਂ ਧਰਤੀ ਨੇ ਅਚਾਨਕ ਆਪਣਾ ਮੂੰਹ ਖੋਲ੍ਹ ਲਿੱਤਾ ਹੋਵੇ ਅਤੇ ਵਾਹਨ ਨੂੰ ਨਿਗਲਣ ਦੀ ਕੋਸ਼ਿਸ਼ ਕਰ ਰਹੀ ਹੋਵੇ। ਇਹ ਦ੍ਰਿਸ਼ ਇੰਨਾ ਡਰਾਉਣਾ ਸੀ ਕਿ ਉੱਥੇ ਮੌਜੂਦ ਲੋਕ ਡਰ ਗਏ।

ਬਣ ਗਿਆ ਹਫੜਾ-ਦਫੜੀ ਦਾ ਮਾਹੌਲ

ਖਾਸ ਗੱਲ ਇਹ ਰਹੀ ਕਿ ਟਰੱਕ ਦੇ ਪਿੱਛੇ ਆ ਰਹੀ ਇੱਕ ਕਾਰ ਦੇ ਡਰਾਈਵਰ ਨੂੰ ਤੁਰੰਤ ਸਥਿਤੀ ਦਾ ਅਹਿਸਾਸ ਹੋ ਗਿਆ। ਜਿਵੇਂ ਹੀ ਉਸਨੇ ਸੜਕ ਨੂੰ ਧੱਸਦੇ ਦੇਖਿਆ, ਉਸਨੇ ਬਿਨਾਂ ਦੇਰ ਕੀਤੇ ਜ਼ੋਰ ਨਾਲ ਬ੍ਰੇਕ ਲਗਾਈ ਅਤੇ ਗੱਡੀ ਨੂੰ ਪਿੱਛੇ ਵੱਲ ਮੋੜ ਲਿਆ। ਉਸ ਦੀ ਸਾਵਧਾਨੀ ਅਤੇ ਸਮੇਂ ਤੇ ਲੀਤਾ ਗਿਆ ਫੈਸਲਾ ਇੱਕ ਵੱਡੇ ਹਾਦਸੇ ਨੂੰ ਟਾਲਣ ਵਿੱਚ ਅਹਿਮ ਸਾਬਤ ਹੋਇਆ। ਜੇਕਰ ਉਹ ਇੱਕ ਪਲ ਲਈ ਵੀ ਝਿਜਕਦਾ, ਤਾਂ ਉਸਦੀ ਕਾਰ ਵੀ ਉਸੇ ਟੋਏ ਵਿੱਚ ਫਸ ਸਕਦੀ ਸੀ।

ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਟਰੱਕ ਦਾ ਪਿੱਛਲਾ ਹਿੱਸਾ ਪੂਰੀ ਤਰ੍ਹਾਂ ਜ਼ਮੀਨ ਵਿੱਚ ਧੱਸ ਚੁੱਕਾ ਹੈ, ਜਦਕਿ ਅੱਗਲਾ ਹਿੱਸਾ ਕਿਸੇ ਤਰ੍ਹਾਂ ਸੰਤੁਲਨ ਬਣਾਈ ਰੱਖਦਾ ਦਿਖਾਈ ਦੇ ਰਿਹਾ ਹੈ। ਆਸ-ਪਾਸ ਮੌਜੂਦ ਲੋਕਾਂ ਦੀ ਘਬਰਾਹਟ ਅਤੇ ਸਥਿਤੀ ਦੀ ਗੰਭੀਰਤਾ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਹੀ ਹੈ।

ਉੱਥੇ ਮੌਜੂਦ ਲੋਕਾਂ ਦੇ ਮੁਤਾਬਕ ਟਰੱਕ ਵਿੱਚ ਕਾਫ਼ੀ ਭਾਰੀ ਸਮਾਨ ਲੱਦਾ ਹੋਇਆ ਸੀ। ਪਹਾੜੀ ਇਲਾਕਿਆਂ ਵਿੱਚ ਸੜਕਾਂ ਅਕਸਰ ਮਿੱਟੀ ਅਤੇ ਢਿੱਲੀਆਂ ਚੱਟਾਨਾਂ ‘ਤੇ ਬਣੀਆਂ ਹੁੰਦੀਆਂ ਹਨ, ਜੋ ਸਮੇਂ-ਸਮੇਂ ਤੇ ਖਿਸਕਦੀਆਂ ਰਹਿੰਦੀਆਂ ਹਨ। ਅਜਿਹੇ ਵਿੱਚ ਭਾਰੀ ਵਜ਼ਨ ਦਾ ਦਬਾਅ ਸੜਕ ਦੀ ਮਜ਼ਬੂਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸੇ ਕਾਰਨ ਸੜਕ ਅਚਾਨਕ ਧੱਸ ਗਈ ਅਤੇ ਇਹ ਹਾਦਸਾ ਵਾਪਰਿਆ। ਘਟਨਾ ਤੋਂ ਬਾਅਦ ਮੌਕੇ ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਤੁਰੰਤ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਬਚਾਅ ਅਤੇ ਰਾਹਤ ਟੀਮਾਂ ਥੋੜ੍ਹੀ ਦੇਰ ਬਾਅਦ ਪਹੁੰਚੀਆਂ। ਟਰੱਕ ਨੂੰ ਖੱਡੇ ਵਿੱਚੋਂ ਕੱਢਣ ਲਈ ਵੱਡੀਆਂ ਜੇਸੀਬੀ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਕਾਫ਼ੀ ਕੋਸ਼ਿਸ਼ ਅਤੇ ਸਾਵਧਾਨੀ ਤੋਂ ਬਾਅਦ, ਟਰੱਕ ਨੂੰ ਆਖਰਕਾਰ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਦਿੱਤਾ ਗਿਆ। ਫਿਲਹਾਲ ਉਸ ਜਗ੍ਹਾ ‘ਤੇ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਸੁਰੱਖਿਆ ਕਾਰਨਾਂ ਕਰਕੇ, ਪ੍ਰਸ਼ਾਸਨ ਨੇ ਉਸ ਰਸਤੇ ‘ਤੇ ਆਵਾਜਾਈ ਨੂੰ ਅਸਥਾਈ ਤੌਰ ‘ਤੇ ਸੀਮਤ ਕਰ ਦਿੱਤਾ ਹੈ। ਯਾਤਰੀਆਂ ਨੂੰ ਵੀ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇੱਥੇ ਦੇਖੋ ਵੀਡੀਓ

Source ਟੀਵੀ9 ਭਾਰਤਵਰਸ਼

Follow Us
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ...
Petrol-Diesel Prices Hiked: ਪੈਟਰੋਲ-ਡੀਜ਼ਲ ਮਹਿੰਗਾ, ਤੁਹਾਡੇ ਸ਼ਹਿਰ 'ਚ ਕਿੰਨੀ ਹੋਈ ਕੀਮਤ? ਜਾਣੋ......
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ
PM ਮੋਦੀ ਦੀ ਪੰਜ ਦੇਸਾਂ ਦੀ ਅਹਿਮ ਯਾਤਰਾ ਸ਼ੁਰੂ, ਪੱਛਮੀ ਏਸ਼ੀਆ ਸੰਕਟ ਵਿਚਾਲੇ UAE ਦਾ ਮਹੱਤਵਪੂਰਨ ਦੌਰਾ...
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ
ਕੀ ਦੇਸ਼ ਵਿੱਚ Ban ਹੋਵੇਗੀ Bike Taxi, ਸਰਕਾਰੀ ਦੇ ਫੈਸਲੇ ਨਾਲ ਮੱਚਿਆ ਹੰਗਾਮਾ...
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ
NEET UG Scam: NEET UG ਪੇਪਰ ਲੀਕ 'ਚ CBI ਜਾਂਚ ਤੇਜ਼, ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਜਾਰੀ...
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?
PSEB 12th ਬੋਰਡ ਦੀ ਟੌਪਰ ਸੁਪਨੀਤ ਕੌਰ ਦਾ ਕੀ ਹੈ Success Mantra?...
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ
PSEB 12th Result: 12ਵੀਂ ਜਮਾਤ ਦੇ ਨਤੀਜਿਆਂ 'ਚ ਟਾਪ-3 'ਤੇ ਕੁੜੀਆਂ ਦਾ ਕਬਜਾ...
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ
PSEB 12th Result: 12ਵੀਂ 'ਚ ਤੀਜਾ ਸਥਾਨ ਹਾਸਿਲ ਕਰਨ ਵਾਲੀ ਦਿਵਾਂਸ਼ੀ ਨੇ ਦੱਸਿਆ ਕਾਮਯਾਬੀ ਦਾ ਰਾਜ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ...
ਪੀਐਮ ਮੋਦੀ ਦੀ ਸੋਨਾ ਨਾ ਖਰੀਦਣ ਦੀ ਅਪੀਲ ਤੋਂ ਬਾਅਦ ਸਰਾਫਾ ਬਜਾਰ ਵਿੱਚ ਮਾਯੂਸੀ, ਕੀ ਕਹਿ ਰਹੇ ਹਨ ਜੁਲਰਸ, ਜਾਣੋ......
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ
PM MODI ਦੀ ਅਪੀਲ ਦਾ ਅਸਰ, ਮੁੰਬਈ ਦਾ ਸਾਹਨੀ ਪਰਿਵਾਰ ਬਣਿਆ ਮਿਸਾਲ, ਘੱਟ ਕਰ ਰਿਹਾ ਗੱਡੀਆਂ ਦਾ ਇਸਤੇਮਾਲ...