Viral Video: ਟ੍ਰੈਫਿਕ ਪੁਲਿਸ ਵਾਲੇ ਨੇ ਦਲੇਰ ਮਹਿੰਦੀ ਦੇ ਅੰਦਾਜ਼ ‘ਚ ਗਾਇਆ ਨੋ ਪਾਰਕਿੰਗ ਗੀਤ, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
Viral Video: ਟ੍ਰੈਫਿਕ ਪੁਲਿਸ ਵਾਲੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ 'ਚ ਪੁਲਿਸ ਮੁਲਾਜ਼ਮ ਦਲੇਰ ਮਹਿੰਦੀ ਦੇ ਅੰਦਾਜ਼ 'ਚ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਦੇ ਨਜ਼ਰ ਆ ਰਿਹਾ ਹੈ।
ਆਪਣੇ ਕੰਮ ਨੂੰ ਪਿਆਰ ਕਰਨ ਵਾਲੇ ਲੋਕ ਕਦੇ ਵੀ ਆਪਣੇ ਕੰਮ ਬਾਰੇ ਬੁਰਾ ਨਹੀਂ ਮਹਿਸੂਸ ਕਰਦੇ ਅਤੇ ਨਾ ਹੀ ਉਹ ਆਪਣੇ ਕੰਮ ਤੋਂ ਕਦੇ ਬੋਰ ਹੁੰਦੇ ਹਨ। ਅਜਿਹੇ ਲੋਕ ਆਪਣਾ ਕੰਮ ਜ਼ਿਆਦਾ ਕ੍ਰੀਏਟੀਵੀਟੀ ਨਾਲ ਕਰਦੇ ਹਨ। ਇਹ ਦੇਖ ਕੇ ਹਰ ਕੋਈ ਉਨ੍ਹਾਂ ਦੇ ਕੰਮ ਦੀ ਤਾਰੀਫ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ। ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਇਸ ਟ੍ਰੈਫਿਕ ਪੁਲਿਸ ਮੁਲਾਜ਼ਮ ਦਾ ਨਾਂ ਗੁਰਦੀਪ ਸਿੰਘ ਦੱਸਿਆ ਗਿਆ ਹੈ। ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਕੰਮ ਕਰਨ ਦੀ ਸ਼ੈਲੀ ਇੰਨੀ ਵਿਲੱਖਣ ਹੈ ਕਿ ਲੋਕ ਉਸ ਦੀ ਵੀਡੀਓ ਰਿਕਾਰਡ ਕਰਨ ਤੋਂ ਨਹੀਂ ਖੁੰਝਦੇ।
ਦਰਅਸਲ, ਇਹ ਟ੍ਰੈਫਿਕ ਪੁਲਿਸ ਮੁਲਾਜ਼ਮ ਗੀਤ ਗਾ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਦੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਉਹ ਸੜਕ ‘ਤੇ ਗਲਤ ਪਾਰਕਿੰਗ ਨੂੰ ਲੈ ਕੇ ਲੋਕਾਂ ਨੂੰ ਪਾਰਕਿੰਗ ਨਿਯਮ ਸਮਝਾਉਣ ਦੀ ਕੋਸ਼ਿਸ਼ ਗੀਤਾਂ ਰਾਹੀਂ ਕਰਦੇ ਹਨ। ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਧੂਮ ਮਚਾ ਰਹੀ ਹੈ। ਲੋਕ ਇਸ ਗਾਇਕ ਦੀ ਵੀਡੀਓ ਨੂੰ ਕਾਫੀ ਸ਼ੇਅਰ ਕਰ ਰਹੇ ਹਨ। ਲੋਕਾਂ ਨੂੰ ਉਨ੍ਹਾਂ ਦਾ ਕੰਮ ਕਰਨ ਦਾ ਅੰਦਾਜ਼ ਇੰਨਾ ਪਸੰਦ ਆਇਆ ਕਿ ਉਹ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਅਸਲੀ ਹੀਰੋ ਕਹਿਣ ਲੱਗ ਪਏ।
ਮੱਧ ਪ੍ਰਦੇਸ਼ ਦੇ ਪੁਲਿਸ ਮੁਲਾਜ਼ਮਾਂ ਦੇ ਡਾਂਸ ਕਰਨ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਪਰ ਇਸ ਗਾਇਕ ਸਿਪਾਹੀ ਦੀ ਇਹ ਪਹਿਲੀ ਵੀਡੀਓ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਦਲੇਰ ਮਹਿੰਦੀ ਦੇ ਅੰਦਾਜ਼ ‘ਚ ਟ੍ਰੈਫਿਕ ਪੁਲਿਸ ਕਰਮਚਾਰੀ ਆਪਣੇ ਮਸ਼ਹੂਰ ਗੀਤ ‘ਬੋਲੋ ਤਾ ਰਾ ਰਾ’ ਰਾਹੀਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰ ਰਹੇ ਹਨ। ਪੁਲਿਸ ਵਾਲੇ ਦੇ ਗਾਣੇ ਨੂੰ ਧਿਆਨ ਨਾਲ ਸੁਣੋ ਤਾਂ ਸਮਝ ਜਾਓਗੇ ਕਿ ਪੁਲਿਸ ਵਾਲੇ ਨੇ ਨੋ ਪਾਰਕਿੰਗ ਦੇ ਇਸ ਗੀਤ ਦੇ ਕੁਝ ਸ਼ਬਦ ਬਦਲ ਦਿੱਤੇ ਹਨ। ਪਰ ਫਿਰ ਵੀ ਇਸ ਨੂੰ ਸੁਣ ਕੇ ਇੰਝ ਲੱਗਦਾ ਹੈ ਜਿਵੇਂ ਦਲੇਰ ਮਹਿੰਦੀ ਖੁਦ ਆਪਣਾ ਗੀਤ ‘ਬੋਲੋ ਤਾ ਰਾ ਰਾ ਰਾ…’ ਗਾ ਰਹੇ ਹੋਣ। ਪੁਲਿਸ ਵਾਲੇ ਦਾ ਗੀਤ ਸੁਣ ਕੇ ਤੁਸੀਂ ਵੀ ਕਹੋਗੇ ਕਿ ਸ਼ਬਦ ਭਾਵੇਂ ਬਦਲ ਗਏ ਹੋਣ ਪਰ ਅਹਿਸਾਸ ਉਹੀ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਆਵਾਰਾ ਕੁੱਤੇ ਨੇ ਪਹਿਲਾਂ ਜਤਾਇਆ ਪਿਆਰ, ਫਿਰ ਬੰਦੇ ਤੇ ਮਚਾਈ ਤਬਾਹੀ, ਵੀਡੀਓ ਹੋਈ ਵਾਇਰਲ
ਪੁਲਿਸ ਮੁਲਾਜ਼ਮ ਨੂੰ ਇਹ ਗੀਤ ਗਾਉਂਦੇ ਸੁਣ ਕੇ ਆਸ-ਪਾਸ ਖੜ੍ਹੇ ਲੋਕ ਉਨ੍ਹਾਂ ਦੀ ਵੀਡੀਓ ਨੂੰ ਆਪਣੇ ਕੈਮਰਿਆਂ ‘ਚ ਕੈਦ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾ ਰਹੇ ਹਨ। ਪੁਲਿਸ ਮੁਲਾਜ਼ਮ ਇੱਕ ਹੱਥ ਵਿੱਚ ਮਾਈਕ ਫੜ ਕੇ ਪੂਰੇ ਆਤਮ ਵਿਸ਼ਵਾਸ ਨਾਲ ਇਹ ਗੀਤ ਗਾ ਰਹੇ ਹਨ। ਦਲੇਰ ਮਹਿੰਦੀ ਦਾ ਇਹ ਗੀਤ ਅੱਜ ਵੀ ਲੋਕਾਂ ‘ਚ ਕਾਫੀ ਮਸ਼ਹੂਰ ਹੈ। ਅੱਜ ਹਰ ਪਾਰਟੀ ਅਤੇ ਫੰਕਸ਼ਨ ਵਿਚ ਲੋਕ ਡਾਂਸ ਸਟੇਜ ‘ਤੇ ਉਸ ਦੇ ਗੀਤਾਂ ਤੋਂ ਬਿਨਾਂ ਨੱਚ ਨਹੀਂ ਸਕਦੇ। ਵੀਡੀਓ ਨੂੰ @dharmenderkaushalkaushal ਨਾਮ ਦੇ ਯੂਜ਼ਰ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ 1 ਕਰੋੜ ਲੋਕਾਂ ਨੇ ਦੇਖਿਆ ਅਤੇ ਕਰੀਬ 5 ਲੱਖ ਲੋਕਾਂ ਨੇ ਲਾਈਕ ਕੀਤਾ।