Shocking Video: ਅਜਗਰ ਨੂੰ ਫੜਨ ਚੱਲਿਆ ਸੀ ਬੰਦਾ, ਹੋਏ ਇੰਨੇ ਅਟੈਕ ਕਿ ਛੁੱਟ ਗਏ ਪਸੀਨੇ, ਵੀਡੀਓ ਦੇਖ ਕੰਬ ਜਾਵੇਗੀ ਰੂਹ

Updated On: 

29 Jan 2026 12:55 PM IST

Pyhton Attack Viral Video:: ਵਿਸ਼ਾਲ ਅਜਗਰਾਂ ਨੂੰ ਦੇਖ ਕੇ ਆਮ ਤੌਰ 'ਤੇ ਲੋਕ ਘਬਰਾ ਜਾਂਦੇ ਹਨ। ਇਸਨੂੰ ਫੜਣ ਦਾ ਤਾਂ ਭਲਾ ਕੌਣ ਹੀ ਸੋਚੇਗਾ ? ਹਾਲਾਂਕਿ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਇੱਕ ਅਜਿਹਾ ਕੁਝ ਨਜਰ ਆ ਰਿਹਾ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ।

Shocking Video: ਅਜਗਰ ਨੂੰ ਫੜਨ ਚੱਲਿਆ ਸੀ ਬੰਦਾ, ਹੋਏ ਇੰਨੇ ਅਟੈਕ ਕਿ ਛੁੱਟ ਗਏ ਪਸੀਨੇ, ਵੀਡੀਓ ਦੇਖ ਕੰਬ ਜਾਵੇਗੀ ਰੂਹ

Image Credit source: X/@pmcafrica

Follow Us On

ਸੱਪ ਅਜਿਹੇ ਜੀਵ ਹਨ ਜਿਨ੍ਹਾਂ ਨਾਲ ਕਦੇ ਵੀ ਛੇੜਛਾੜ ਨਹੀਂ ਕਰਨੀ ਚਾਹੀਦੀ, ਕਿਉਂਕਿ ਉਨ੍ਹਾਂ ਦੇ ਹਮਲੇ ਅਕਸਰ ਘਾਤਕ ਸਾਬਤ ਹੋ ਸਕਦੇ ਹਨ। ਹਾਲਾਂਕਿ, ਦੁਨੀਆ ਵਿੱਚ ਕੁਝ ਲੋਕ ਹਨ ਜੋ ਆਪਣੀ ਹਿੰਮਤ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨਾਲ ਲੋਕਾਂ ਦੇ ਪਸੀਨੇ ਛੁੱਟ ਰਹੇ ਹਨ। ਦਰਅਸਲ, ਇਹ ਵੀਡੀਓ ਇੱਕ ਆਦਮੀ ਅਤੇ ਇੱਕ ਵਿਸ਼ਾਲ ਅਜਗਰ ਵਿਚਕਾਰ ਇੱਕ ਖ਼ਤਰਨਾਕ ਟਕਰਾਅ ਨੂੰ ਦਰਸਾਉਂਦਾ ਹੈ ਜੋ ਕਿਸੇ ਥ੍ਰਿਲਰ ਫਿਲਮ ਦੇ ਦ੍ਰਿਸ਼ ਤੋਂ ਘੱਟ ਨਹੀਂ ਲੱਗਦਾ। ਆਦਮੀ ਨੇ ਅਜਗਰ ਦੇ ਸਾਹਮਣੇ ਇੰਨੀ ਹਿੰਮਤ ਦਿਖਾਈ ਕਿ ਲੋਕ ਹੈਰਾਨ ਰਹਿ ਗਏ।

ਵੀਡੀਓ ਵਿੱਚ, ਤੁਸੀਂ ਆਦਮੀ ਨੂੰ ਅਜਗਰ ਦੀ ਪੂਛ ਫੜ ਕੇ ਝਾੜੀਆਂ ਵਿੱਚੋਂ ਬਾਹਰ ਕੱਢਦੇ ਹੋਏ ਦੇਖ ਸਕਦੇ ਹੋ। ਜਿਵੇਂ ਹੀ ਉਸਨੇ ਇਸਨੂੰ ਬਾਹਰ ਕੱਢਿਆ, ਉਸਨੇ ਸ਼ਖਸ ‘ਤੇ ਹਮਲਾ ਕਰ ਦਿੱਤਾ। ਹਾਲਾਂਕਿ, ਉਹ ਪਹਿਲਾਂ ਹੀ ਸੁਚੇਤ ਸੀ, ਇਸ ਲਈ ਸੱਪ ਦੇ ਹਮਲਾ ਹੁੰਦੇ ਹੀ ਉਹ ਪਿੱਛੇ ਹਟ ਗਿਆ। ਇਸ ਤੋਂ ਬਾਅਦ ਅਜਗਰ ਨੇ ਕਈ ਵਾਰ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹਰ ਵਾਰ ਬਚ ਗਿਆ। ਅੰਤ ਵਿੱਚ, ਉਸਨੇ ਆਪਣੇ ਤਜਰਬੇ ਦਾ ਫਾਇਦਾ ਉਠਾਉਂਦਿਆਂ ਅਜਗਰ ਨੂੰ ਫੜ ਲਿਆ, ਤਾਂ ਜੋ ਉਹ ਉਸ ਉੱਤੇ ਹਮਲਾ ਨਾ ਕਰ ਸਕੇ। ਅਜਿਹੀ ਹਿੰਮਤ ਲੋਕਾਂ ਵਿੱਚ ਘੱਟ ਹੀ ਦੇਖਣ ਨੂੰ ਮਿਲਦੀ ਹੈ।

ਲੱਖਾਂ ਵਾਰ ਦੇਖਿਆ ਗਿਆ ਵੀਡੀਓ

ਲੂ-ਕੰਡੇ ਖੜੇ ਕਰ ਦੇਣ ਵਾਲੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ @pmcafrica ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਸੀ। ਇਸ ਇੱਕ ਮਿੰਟ ਅਤੇ ਨੌਂ ਸਕਿੰਟ ਦੇ ਵੀਡੀਓ ਨੂੰ 1.9 ਮਿਲੀਅਨ ਯਾਨੀ 19 ਲੱਖ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਵਿੱਚ 6,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀਆਂ ਕੀਤੀਆਂ ਹਨ।

ਵੀਡੀਓ ਦੇਖ ਕੇ, ਕੁਝ ਲੋਕਾਂ ਨੇ ਇਸਨੂੰ ਇੱਕ ਪਾਗਲਪਨ ਵਾਲਾ ਕੰਮ ਦੱਸਿਆ, ਜਦੋਂ ਕਿ ਕੁਝ ਲੋਕਾਂ ਨੇ ਕਿਹਾ, “ਕਲਪਨਾ ਕਰੋ, ਅਜਿਹੇ ਲੋਕ ਹਨ ਜੋ ਸੱਪਾਂ ਤੋਂ ਡਰਦੇ ਹਨ। ਦੇਖੋ ਇਹ ਚੀਜ਼ਾਂ ਕਿੰਨੀਆਂ ਮਜੇਦਾਰ ਹਨ।” ਇੱਕ ਯੂਜਰ ਨੇ ਇਸਨੂੰ “ਖਤਰਨਾਕ” ਦੱਸਿਆ, ਦੂਜੇ ਨੇ ਕਿਹਾ, “ਇਹ ਸੱਚ ਨਹੀਂ ਹੋ ਸਕਦਾ।” ਇੱਕ ਤੀਜੇ ਯੂਜਰ ਨੇ ਆਦਮੀ ਨੂੰ “ਅਸਲ ਜ਼ਿੰਦਗੀ ਦਾ ਟਾਰਜ਼ਨ” ਕਰਾਰ ਦਿੱਤਾ ਹੈ।

ਇੱਥੇ ਦੇਖੋ ਵੀਡੀਓ