Viral Video : ਜ਼ਿੰਦਾ ਅਜਗਰ ਨੂੰ ਪਾੜ ਕੇ ਖਾ ਗਿਆ ਇਹ ਜਾਨਵਰ, ਵਾਇਰਲ ਵੀਡੀਓ ਨੇ ਲੋਕਾਂ ਨੂੰ ਕੀਤਾ ਹੈਰਾਨ
Shocking Viral Video: ਧਰਤੀ 'ਤੇ ਕੁਝ ਜਾਨਵਰ ਅਜਿਹੇ ਵੀ ਹਨ ਜੋ ਸਭ ਤੋਂ ਖਤਰਨਾਕ ਸੱਪਾਂ ਦਾ ਵੀ ਸ਼ਿਕਾਰ ਕਰਕੇ ਖਾ ਜਾਂਦੇ ਹਨ। ਓਪੋਸਮ ਵੀ ਇੱਕ ਅਜਿਹਾ ਜਾਨਵਰ ਹੈ, ਜੋ ਕਿ ਦਿਖਣ ਵਿੱਚ ਸ਼ਾਂਤ ਸੁਭਾਅ ਦਾ ਲੱਗਦਾ ਹੈ, ਪਰ ਇਹ ਸੱਪਾਂ ਦਾ ਕਾਲ ਹੁੰਦਾ ਹੈ। ਇਹ ਵੀਡੀਓ ਇਸੇ ਗੱਲ ਦੀ ਤਸਦੀਕ ਵੀ ਕਰ ਰਿਹਾ ਹੈ। ਦੇਖੋ ਕਿ ਕਿਵੇਂ ਇੱਕ ਓਪੋਸਮ ਇੱਕ ਅਜਗਰ ਨੂੰ ਮਾਰ ਕੇ ਖਾ ਗਿਆ।
Wildlife Video: ਸੱਪ ਉਹ ਜੀਵ ਹਨ ਜਿਨ੍ਹਾਂ ਤੋਂ ਨਾ ਸਿਰਫ਼ ਮਨੁੱਖ ਸਗੋਂ ਜਾਨਵਰ ਵੀ ਡਰਦੇ ਹਨ। ਹਾਲਾਂਕਿ, ਕੁਝ ਜਾਨਵਰ ਅਜਿਹੇ ਹਨ ਜੋ ਸੱਪਾਂ ਤੋਂ ਨਹੀਂ, ਸਗੋਂ ਸੱਪ ਉਨ੍ਹਾਂ ਤੋਂ ਡਰਦੇ ਹਨ, ਕਿਉਂਕਿ ਉਹ ਉਨ੍ਹਾਂ ਨੂੰ ਦੇਖ ਕੇ ਹਮਲਾਵਰ ਹੋ ਜਾਂਦੇ ਹਨ ਅਤੇ ਮਾਰ ਕੇ ਖਾ ਜਾਂਦੇ ਹਨ। ਇੱਕ ਹੈਰਾਨ ਕਰਨ ਵਾਲੀ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਕੁਦਰਤ ਦੀ ਬੇਰਹਿਮ ਸੱਚਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵੀਡੀਓ ਵਿੱਚ, ਇੱਕ ਛੋਟਾ ਜਾਨਵਰ ਅਜਗਰ ਵਰਗੇ ਖਤਰਨਾਕ ਸੱਪ ਨੂੰ ਮਾਰ ਕੇ ਖਾਂਦਾ ਦਿਖਾਈ ਦੇ ਰਿਹਾ ਹੈ। ਹੁਣ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹ ਛੋਟਾ ਜਿਹਾ ਦਿਖਾਈ ਦੇਣ ਵਾਲਾ ਜਾਨਵਰ ਅਸਲ ਵਿੱਚ ਕਿੰਨਾ ਖਤਰਨਾਕ ਹੈ।
ਵੀਡੀਓ ਦੇ ਸ਼ੁਰੂ ਵਿੱਚ, ਤੁਸੀਂ ਦੇਖ ਸਕਦੇ ਹੋ ਕਿ ਇੱਕ ਓਪੋਸਮ ਭੋਜਨ ਦੀ ਭਾਲ ਵਿੱਚ ਆਲੇ-ਦੁਆਲੇ ਦੇਖ ਰਿਹਾ ਹੈ। ਪਹਿਲੀ ਨਜ਼ਰ ਵਿੱਚ, ਜਾਨਵਰ ਸ਼ਾਂਤ ਅਤੇ ਮਾਸੂਮ ਦਿਖਾਈ ਦਿੰਦਾ ਹੈ, ਪਰ ਅਸਲੀਅਤ ਬਿਲਕੁਲ ਵੱਖਰੀ ਹੈ। ਜਦੋਂ ਇੱਕ ਵਿਸ਼ਾਲ ਅਜਗਰ ਅਚਾਨਕ ਇਸ ‘ਤੇ ਹਮਲਾ ਕਰ ਦਿੰਦਾ ਹੈ, ਤਾਂ ਇਸਦਾ ਅਸਲ ਸੁਭਾਅ ਪ੍ਰਗਟ ਹੁੰਦਾ ਹੈ। ਉਹ ਕਮਾਲ ਦੀ ਹਿੰਮਤ ਦਿਖਾਉਂਦਾ ਹੈ, ਪਹਿਲਾਂ ਅਜਗਰ ਨੂੰ ਆਪਣੇ ਤਿੱਖੇ ਦੰਦਾਂ ਨਾਲ ਮਾਰਦਾ ਹੈ ਅਤੇ ਫਿਰ ਅਜਗਰ ਦੇ ਮੂੰਹ ਤੋਂ ਸ਼ੁਰੂ ਹੋ ਕੇ ਉਸਨੂੰ ਚਬਾ ਕੇ ਖਾ ਜਾਂਦਾ ਹੈ। ਇਸ ਖ਼ਤਰਨਾਕ ਦ੍ਰਿਸ਼ ਦੇਕ ਕੇ ਹਰ ਕੋਈ ਹੈਰਾਨ ਹੈ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X (ਟਵਿੱਟਰ) ‘ਤੇ @Rainmaker1973 ਯੂਜ਼ਰ ਦੁਆਰਾ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਗਿਆ ਸੀ, “ਓਪੋਸਮ ਜ਼ਹਿਰੀਲੇ ਸੱਪਾਂ ਸਮੇਤ ਹਰ ਤਰ੍ਹਾਂ ਦੇ ਸੱਪਾਂ ਨੂੰ ਖ ਜਾਂਦੇ ਹਨ, ਕਿਉਂਕਿ ਇਹ ਜ਼ਿਆਦਾਤਰ ਸੱਪਾਂ ਦੇ ਜ਼ਹਿਰ ਪ੍ਰਤੀ ਇਮਿਊਨ ਹੁੰਦੇ ਹਨ। ਸੱਪ ਓਪੋਸਮ ਦੀ ਸਰਵਾਹਾਰੀ ਖੁਰਾਕ ਦਾ ਇੱਕ ਕੁਦਰਤੀ ਹਿੱਸਾ ਹਨ, ਅਤੇ ਉਹ ਫਲ, ਮੇਵੇ, ਕੀੜੇ ਅਤੇ ਸੜਿਆ ਹੋਇਆ ਮਾਂਸ ਵੀ ਖਾਂਦੇ ਹਨ।”
ਇਸ 17-ਸਕਿੰਟ ਦੇ ਵੀਡੀਓ ਨੂੰ 214,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਜਿਸ ਨੂੰ ਹਜ਼ਾਰਾਂ ਲੋਕਾਂ ਨੇ ਲਾਈਕ ਵੀ ਕੀਤਾ ਹੈ ਅਤੇ ਵੱਖ-ਵੱਖ ਪ੍ਰਤੀਕਿਰਿਆਵਾਂ ਸ਼ੇਅਰ ਕੀਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ, “ਇਹ ਜਾਣ ਕੇ ਬਹੁਤ ਵਧੀਆ ਲੱਗਾ ਹੈ, ਕਿਉਂਕਿ ਮੈਨੂੰ ਕੋਈ ਅੰਦਾਜ਼ਾ ਨਹੀਂ ਸੀ। ਮੈਂ ਸੋਚਿਆ ਸੀ ਕਿ ਉਹ ਸਿਰਫ਼ ਕੀੜੇ ਹੀ ਖਾਂਦੇ ਹਨ। ਕਦੇ ਵੀ ਉਨ੍ਹਾਂ ਨੂੰ ਗੋਲੀ ਨਾ ਮਾਰੋ ਜਾਂ ਨੁਕਸਾਨ ਨਾ ਪਹੁੰਚਾਓ। ਜਦੋਂ ਤੁਸੀਂ ਉਨ੍ਹਾਂ ਨੂੰ ਪਹਿਲੀ ਵਾਰ ਮਿਲਦੇ ਹੋ ਤਾਂ ਉਹ ਸਿਰਫ਼ ਡਰ ਜਾਂਦੇ ਹੋ, ਪਰ ਜਦੋਂ ਉਹ ਆਲੇ-ਦੁਆਲੇ ਹੁੰਦੇ ਹਨ ਤਾਂ ਉਹ ਬਹੁਤ ਮਦਦਗਾਰ ਹੁੰਦੇ ਹਨ।” ਇੱਕ ਹੋਰ ਯੂਜ਼ਰ ਨੇ ਲਿਖਿਆ, “ਕੁਦਰਤ ਹਮੇਸ਼ਾ ਚੀਜ਼ਾਂ ਨੂੰ ਸੰਤੁਲਿਤ ਕਰਨ ਦਾ ਤਰੀਕਾ ਲੱਭ ਹੀ ਲੈਂਦੀ ਹੈ, ਅਤੇ ਇਹ ਇੱਕ ਵਧੀਆ ਉਦਾਹਰਣ ਹੈ।”
ਇੱਥੇ ਦੇਖੋ ਵੀਡੀਓ
Opossums do eat snakes, including venomous ones, because they are immune to most snake venoms.
Snakes are a natural part of an opossum’s omnivorous diet, alongside fruits, nuts, insects, and carrion.pic.twitter.com/6ipbArPsI5 — Massimo (@Rainmaker1973) January 29, 2026ਇਹ ਵੀ ਪੜ੍ਹੋ


