ਕੂਪਨ ਦੇ ਸਹਾਰੇ ਆਪਣੀ ਜ਼ਿੰਦਗੀ ਕਰਦਾ ਹੈ ਬਤੀਤ ਇਹ ਕਰੋੜਪਤੀ , ਕੰਜੂਸੀ ਦਾ ‘ਬੇਤਾਜ ਬਾਦਸ਼ਾਹ’ ਹੈ ਇਹ ਸ਼ਖਸ।
God of Freebies: ਜਾਪਾਨ ਦੀ ਇੱਕ ਕਹਾਣੀ ਇਨ੍ਹੀਂ ਦਿਨੀਂ ਲੋਕਾਂ ਵਿੱਚ ਚਰਚਾ ਵਿੱਚ ਹੈ। ਜਿੱਥੇ ਕੋਈ ਸ਼ਖਸ ਕਰੋੜਪਤੀ ਹੋਣ ਦੇ ਬਾਵਜੂਦ ਕੂਪਨ 'ਤੇ ਹੀ ਆਪਣਾ ਜੀਵਨ ਬਤੀਤ ਕਰਦਾ ਹੈ। ਜਦੋਂ ਇਸ ਸ਼ਖਸ ਦੀ ਕਹਾਣੀ ਲੋਕਾਂ ਦੇ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ।
ਕੂਪਨ ‘ਤੇ ਕਿਵੇਂ ਬਤੀਤ ਕਰਦੇ ਹਨ ਜ਼ਿੰਦਗੀ ਕਿਰੀਤਾਨੀ ?
ਹੁਣ ਤੁਹਾਡੇ ਦਿਮਾਗ ਵਿੱਚ ਇੱਕ ਸਵਾਲ ਉੱਠ ਰਿਹਾ ਹੋਵੇਗਾ ਕਿ ਇੰਨਾ ਪੈਸਾ ਹੋਣ ਦੇ ਬਾਵਜੂਦ ਕੋਈ ਵਿਅਕਤੀ ਕੰਜੂਸ ਕਿਵੇਂ ਹੋ ਸਕਦਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ 2008 ਵਿੱਚ ਸ਼ੇਅਰ ਬਾਜ਼ਾਰ ਦੇ ਕਰੈਸ਼ ਤੋਂ ਬਾਅਦ ਉਹਨਾਂ ਨੂੰ 20 ਕਰੋੜ ਯੇਨ ਦਾ ਨੁਕਸਾਨ ਝੱਲਣਾ ਪਿਆ ਸੀ। ਜਿਸ ਤੋਂ ਬਾਅਦ ਕਿਰੀਤਾਨੀ ਨੇ ਫੈਸਲਾ ਕੀਤਾ ਕਿ ਹੁਣ ਇਕ ਪੈਸਾ ਵੀ ਬਰਬਾਦ ਨਹੀਂ ਹੋਵੇਗਾ। ਇਸ ਦੇ ਲਈ, ਉਹਨਾਂ ਨੇ 1,000 ਤੋਂ ਵੱਧ ਕੰਪਨੀਆਂ ਦੇ ਸ਼ੇਅਰ ਖਰੀਦੇ ਅਤੇ ਉਨ੍ਹਾਂ ਦੇ ਕੂਪਨ ਅਤੇ ਸ਼ੇਅਰਧਾਰਕਾਂ ਦੇ ਲਾਭਾਂ ਦੀ ਵਰਤੋਂ ਸ਼ੁਰੂ ਕੀਤੀ। ਅਸਲ ਵਿੱਚ, ਕੁਝ ਜਾਪਾਨੀ ਕੰਪਨੀਆਂ ਆਪਣੇ ਸ਼ੇਅਰਧਾਰਕਾਂ ਨੂੰ ਛੂਟ ਵਾਲੇ ਕੂਪਨ, ਮੁਫਤ ਉਤਪਾਦ ਦੇ ਨਮੂਨੇ, ਮੁਫਤ ਟਿਕਟਾਂ, ਤੋਹਫ਼ੇ, ਬੋਨਸ, ਅਤੇ ਕੰਪਨੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਪ੍ਰਦਾਨ ਕਰਦੀਆਂ ਹਨ। ਇਹ ਕੰਪਨੀ ਦੇ ਨਿਵੇਸ਼ਕਾਂ ਦੀ ਵਫ਼ਾਦਾਰੀ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ, ਕਿਰੀਤਾਨੀ ਸਵੇਰੇ-ਸਵੇਰੇ ਆਪਣਾ ਸਾਈਕਲ ਚੁੱਕਦਾ ਹੈ ਅਤੇ ਮੁਫਤ ਖਾਣਾ ਇਕੱਠਾ ਕਰਨਾ ਸ਼ੁਰੂ ਕਰ ਦਿੰਦਾ ਹੈ, ਉਹ ਜਿਮ ਵਿੱਚ ਮੁਫਤ ਕਸਰਤ ਕਰਦਾ ਹੈ ਅਤੇ ਮੁਫਤ ਫਿਲਮ ਟਿਕਟਾਂ ਰਾਹੀਂ ਹਰ ਸਾਲ 140 ਫਿਲਮਾਂ ਵੀ ਦੇਖਦਾ ਹੈ। ਇਹ ਵੀ ਪੜ੍ਹੌਂ – Girlfriend ਨੂੰ ਇਪ੍ਰੈਂਸ ਕਰਨ ਲਈ ਸ਼ੇਰਾਂ ਦੇ ਪਿੰਜਰੇ ਚ ਦਾਖਲ ਹੋ ਕੇ ਬਣਾ ਰਿਹਾ ਸੀ ਵੀਡੀਓ , ਕੈਮਰੇ ਚ ਕੈਦ ਹੋਇਆ ਦਰਦਨਾਕ ਦ੍ਰਿਸ਼ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਫਿਲਮਾਂ ਦੇਖਣ ਦਾ ਮਜ਼ਾ ਨਹੀਂ ਆਉਂਦਾ, ਸਗੋਂ ਉਹ ਥੀਏਟਰ ਦੀਆਂ ਆਰਾਮਦਾਇਕ ਸੀਟਾਂ ‘ਤੇ ਸੌਂ ਜਾਂਦੇ ਹਨ। ਕਿਰਤਾਨੀ ਦਾ ਕਹਿਣਾ ਹੈ ਕਿ ਹੁਣ ਮੇਰੀ ਜ਼ਿੰਦਗੀ ਦਾ ਸਹੀ ਮਕਸਦ ਕੂਪਨ ਦੀ ਵਰਤੋਂ ਕਰਨਾ ਬਣ ਗਿਆ ਹੈ। ਸੋਸ਼ਲ ਮੀਡੀਆ ‘ਤੇ ਲੋਕ ਉਸ ਦੇ ਜੀਵਨ ਸ਼ੈਲੀ ਦੀ ਤਾਰੀਫ ਕਰ ਰਹੇ ਹਨ।
Follow Us
