OMG News: ਲਾੜੇ ਦੀ ਥਾਂ ਸਹੁਰੇ ਨਾਲ ਹੋ ਗਿਆ ਵਿਆਹ, ਸਰਟੀਫਿਕੇਟ ਮਿਲਿਆ ਤਾਂ ਸਾਹਮਣੇ ਆਈ ਹਕੀਕਤ, ਰੇਡਿਓ ਸ਼ੋਅ ਦੌਰਾਨ ਔਰਤ ਦਾ ਖੁਲਾਸਾ
Australia News:ਇਹ ਮਾਮਲਾ ਆਸਟ੍ਰੇਲੀਆ ਦਾ ਹੈ। ਉੱਥੇ ਹੀ ਇੱਕ ਰੇਡੀਓ ਸ਼ੋਅ (Radio show) 'ਫਿਟਜ਼ੀ ਐਂਡ ਵਿਪਾ ਵਿਦ ਕੇਟ ਰਿਚੀ' ਵਿੱਚ ਇੱਕ ਔਰਤ ਨੇ ਆਪਣੇ ਵਿਆਹ ਨਾਲ ਜੁੜੀ ਇਸ ਗਲਤੀ ਦਾ ਜ਼ਿਕਰ ਕੀਤਾ। ਸ਼ੋਅ ਦੀ ਹੋਸਟ ਔਰਤ ਦੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ।
World News in Punjabi: ਵਿਆਹ ਦਾ ਏਡਾ ਵੱਡਾ ਆਯੋਜਨ ਹੁੰਦਾ ਹੈ ਤੇ ਅਕਸਰ ਵਿਆਹ ਦੀ ਰਸਮ ਵਿੱਚ ਕੋਈ ਗੜਬੜ ਹੋ ਜਾਂਦੀ ਹੈ। ਆਸਟ੍ਰੇਲੀਆ (Australia) ‘ਚ ਵੀ ਇਨ੍ਹੀਂ ਦਿਨੀਂ ਇਕ ਅਜਿਹੇ ਵਿਆਹ ਦੀਆਂ ਚਰਚਾਵਾਂ ਹਨ, ਜਿਸ ‘ਚ ਗਲਤੀ ਹੋ ਗਈ। ਇਹ ਗਲਤੀ ਇੰਨੀ ਵੱਡੀ ਹੈ ਕਿ ਇਸ ਬਾਰੇ ਪਹਿਲੀ ਵਾਰ ਸੁਣ ਕੇ ਸ਼ਾਇਦ ਹੀ ਕਿਸੇ ਨੂੰ ਯਕੀਨ ਹੋਵੇਗਾ। ਦਰਅਸਲ ਇੱਥੇ ਇੱਕ ਔਰਤ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਵਿਆਹ ਗਲਤੀ ਨਾਲ ਆਪਣੇ ਸਹੁਰੇ ਨਾਲ ਹੋ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਆਸਟ੍ਰੇਲੀਅਨ ਰੇਡੀਓ ਸ਼ੋਅ (Radio show) ‘ਫਿਟਜ਼ੀ ਐਂਡ ਵਿਪਾ ਵਿਦ ਕੇਟ ਰਿਚੀ’ ਦੇ ਹਾਲੀਆ ਐਪੀਸੋਡ ‘ਚ ਸਾਹਮਣੇ ਆਇਆ ਹੈ। ਸ਼ੋਅ ‘ਚ ਹੋਸਟ ਉਨ੍ਹਾਂ ਲੋਕਾਂ ਨਾਲ ਕਾਲ ‘ਤੇ ਗੱਲ ਕਰ ਰਿਹਾ ਸੀ, ਜਿਨ੍ਹਾਂ ਨੇ ਕਿਸੇ ਕੰਮ ਦੌਰਾਨ ਦਿਲਚਸਪ ਗਲਤੀਆਂ ਕੀਤੀਆਂ।
ਔਰਤ ਨੇ ਦੱਸੀ ਹੈਰਾਨੀਜਨਕ ਕਹਾਣੀ
ਸਭ ਤੋਂ ਹੈਰਾਨੀਜਨਕ ਕਹਾਣੀ ਦੀ ਟਰਾਫੀ ਇਕ ਔਰਤ ਨੂੰ ਮਿਲੀ ਜਿਸ ਨੇ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਵਿਆਹ ਵਾਲੇ ਦਿਨ ਗਲਤੀ ਨਾਲ ਆਪਣੇ ਸਹੁਰੇ ਨਾਲ ਵਿਆਹ ਕਰਵਾ ਲਿਆ। ਕਿਮ ਨੇ ਦੱਸਿਆ ਕਿ ਕੋਰਟ ਮੈਰਿਜ ਕਰਨ ਲਈ ਉਸਨੂੰ ਅਤੇ ਉਸਦੇ ਸਾਥੀ ਲਈ ਦੋ ਲੋਕਾਂ ਦੀ ਲੋੜ ਸੀ। ਲੜਕੀ ਦੀ ਮਾਂ ਅਤੇ ਲੜਕੇ ਦੇ ਪਿਤਾ ਗਵਾਹ ਬਣਨ ਲਈ ਰਾਜ਼ੀ ਹੋ ਗਏ।
ਕਾਨੂੰਨੀ ਪ੍ਰਕਿਰਿਆ (Legal process) ਤੋਂ ਬਾਅਦ ਜਦੋਂ ਪਤੀ-ਪਤਨੀ ਨੂੰ ਵਿਆਹ ਦਾ ਸਰਟੀਫਿਕੇਟ ਮਿਲਿਆ ਤਾਂ ਇਸ ਗਲਤੀ ਦਾ ਖੁਲਾਸਾ ਹੋਇਆ। ਕਿਮ ਦੇ ਅਨੁਸਾਰ, ਸਰਟੀਫਿਕੇਟ ਮਿਲਿਆ ਅਤੇ ਫਿਰ ਜਦੋਂ ਅਸੀਂ ਇਸਨੂੰ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਮੈਂ ਅਸਲ ਵਿੱਚ ਹੁਣ ਆਪਣੇ ਪਤੀ ਅਤੇ ਮੇਰੇ ਸਹੁਰੇ ਨਾਲ ਵਿਆਹੀ ਹੋਈ ਹਾਂ।
ਕਿਵੇਂ ਹੋ ਗਈ ਇੰਨੀ ਵੱਡੀ ਗਲਤੀ ?
ਦਰਅਸਲ, ਕਿਮ ਦੇ ਸਹੁਰੇ ਨੇ ਗਲਤੀ ਨਾਲ ਲਾੜੇ ਦੇ ਸਾਈਨ ਦੇ ਬਿਲਕੁਲ ਕੋਲ ਸਰਟੀਫਿਕੇਟ ‘ਤੇ ਦਸਤਖਤ ਕਰ ਦਿੱਤੇ, ਜਿਸ ਨਾਲ ਉਹ ਕਿਮ ਦਾ ਦੂਜਾ ਪਤੀ ਬਣ ਗਿਆ। ਕਿਮ ਦੀਆਂ ਗੱਲਾਂ ਸੁਣ ਕੇ ਸ਼ੋਅ ਦੇ ਹੋਸਟ ਵੀ ਹੈਰਾਨ ਰਹਿ ਗਏ। ਹਾਲਾਂਕਿ ਕਿਮ ਨੇ ਇਹ ਵੀ ਦੱਸਿਆ ਕਿ ਉਸ ਦੇ ਸਹੁਰੇ ਨੇ ਇਸ ਤਰ੍ਹਾਂ ਸਰਟੀਫਿਕੇਟ ‘ਤੇ ਦਸਤਖਤ ਕੀਤੇ ਹਨ, ਕਾਨੂੰਨੀ ਦਸਤਾਵੇਜ਼ਾਂ ‘ਤੇ ਨਹੀਂ।
ਇਹ ਵੀ ਪੜ੍ਹੋ
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ