AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Viral Dance Video: ਕੁੜੀ ਦੇ ਧਮਾਕੇਦਾਰ ਡਾਂਸ ਨੇ ਮਚਾਇਆ ਤਹਿਲਕਾ, ਮੂਵਜ਼ ਤੇ ਕਾਤਿਲ ਐਕਸਪ੍ਰੈਸ਼ਨ ਦੇਖ ਫੈਨ ਹੋਏ ਲੋਕ

Viral Dance Video: ਸੋਸ਼ਲ ਮੀਡੀਆ 'ਤੇ ਕੁੜੀ ਦਾ ਸ਼ਾਨਦਾਰ ਡਾਂਸ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਦੇ ਗਜ਼ਬ ਦੇ ਮੂਵਜ਼, ਕਾਤਿਲ ਐਕਸਪ੍ਰੈਸ਼ਨ ਅਤੇ ਕਾਨਫਿਡੈਂਟ ਅੰਦਾਜ਼ ਨੂੰ ਦੇਖ ਕੇ ਯੂਜ਼ਰਜ਼ ਜੰਮ ਕੇ ਤਾਰੀਫ਼ ਕਰ ਰਹੇ ਹਨ।

Viral Dance Video: ਕੁੜੀ ਦੇ ਧਮਾਕੇਦਾਰ ਡਾਂਸ ਨੇ ਮਚਾਇਆ ਤਹਿਲਕਾ, ਮੂਵਜ਼ ਤੇ ਕਾਤਿਲ ਐਕਸਪ੍ਰੈਸ਼ਨ ਦੇਖ ਫੈਨ ਹੋਏ ਲੋਕ
ਕੁੜੀ ਦੇ ਧਮਾਕੇਦਾਰ ਡਾਂਸ ਨੇ ਮਚਾਇਆ ਤਹਿਲਕਾ
tv9-punjabi
| Updated On: 21 Aug 2026 10:19 AM IST
Share

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਡਾਂਸ ਵੀਡੀਓ ਨੇ ਤਹਿਲਕਾ ਮਚਾਇਆ ਹੋਇਆ ਹੈ। ਜਿਵੇਂ ਹੀ ਤੁਸੀਂ ਰੀਲ ਸਕ੍ਰੋਲ ਕਰਦੇ ਹੋ, ਇਹ ਵੀਡੀਓ ਸਾਹਮਣੇ ਆ ਹੀ ਜਾਂਦੀ ਹੈ। ਇੱਕ ਕੁੜੀ ਦਾ ਗਜ਼ਬ ਦਾ ਡਾਂਸ, ਜੋ ਦੇਖਦੇ ਹੀ ਦੇਖਦੇ ਹਰ ਕਿਸੇ ਦੀ ਪਸੰਦ ਬਣ ਗਿਆ ਹੈ। ਵੀਡੀਓ ਦੀ ਗੱਲ ਕਰੀਏ ਤਾਂ ਕੁੜੀ ਨੇ ਜਿਸ ਗਾਣੇ ‘ਤੇ ਡਾਂਸ ਕੀਤਾ ਹੈ, ਉਸ ਦੀ ਬੀਟ ‘ਤੇ ਉਸ ਦੇ ਮੂਵਜ਼ ਬਿਲਕੁਲ ਪਰਫੈਕਟ ਬੈਠ ਰਹੇ ਹਨ। ਨਾ ਇੱਕ ਵੀ ਸਟੈਪ ਇੱਥੇ-ਉੱਥੇ , ਨਾ ਕੋਈ ਜਲਦਬਾਜ਼ੀ। ਹਰ ਇੱਕ ਮੂਵਮੈਂਟ ਇੰਨਾ ਸਾਫ਼ ਅਤੇ ਇੰਨਾ ਸਟਾਈਲਿਸ਼ ਹੈ ਕਿ ਨਜ਼ਰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰੋਂ ਉਸ ਦੇ ਐਕਸਪ੍ਰੈਸ਼ਨਜ਼… ਮਤਲਬ ਕੀ ਹੀ ਕਹੀਏ। ਅੱਖਾਂ, ਮੁਸਕਾਨ ਅਤੇ ਪੂਰੇ ਚਿਹਰੇ ਨਾਲ ਉਹ ਗਾਣੇ ਨੂੰ ਨੂੰ ਜੀ ਰਹੀ ਹੈ।

ਅਜਿਹਾ ਬਿਲਕੁਲ ਨਹੀਂ ਲੱਗ ਰਿਹਾ ਕਿ ਉਹ ਸਿਰਫ਼ ਕੈਮਰੇ ਲਈ ਡਾਂਸ ਕਰ ਰਹੀ ਹੈ, ਸਗੋਂ ਲੱਗ ਰਿਹਾ ਹੈ ਜਿਵੇਂ ਉਹ ਇਸ ਗਾਣੇ ਨੂੰ ਸੱਚਮੁੱਚ ਐਂਜੌਏ ਕਰ ਰਹੀ ਹੋਵੇ। ਅਤੇ ਸਭ ਤੋਂ ਵੱਡੀ ਗੱਲ ਹੈ ਉਸ ਦਾ ਕਾਨਫਿਡੈਂਸ। ਕਈ ਵਾਰ ਲੋਕ ਵਧੀਆ ਡਾਂਸ ਕਰ ਲੈਂਦੇ ਹਨ, ਪਰ ਉਨ੍ਹਾਂ ਵਿੱਚ ਕਾਨਫਿਡੈਂਸ ਦੀ ਕਮੀ ਨਜ਼ਰ ਆ ਜਾਂਦੀ ਹੈ। ਇਸ ਵੀਡੀਓ ਵਿੱਚ ਅਜਿਹਾ ਬਿਲਕੁਲ ਨਹੀਂ ਹੈ। ਕੁੜੀ ਪੂਰੇ ਆਤਮਵਿਸ਼ਵਾਸ ਨਾਲ, ਬੇਝਿਝਕ ਹੋ ਕੇ ਡਾਂਸ ਕਰ ਰਹੀ ਹੈ। ਉਸ ਦੀ ਬਾਡੀ ਲੈਂਗਵੇਜ ਹੀ ਦੱਸ ਰਹੀ ਹੈ ਕਿ ਉਸ ਨੂੰ ਆਪਣੇ ਡਾਂਸ ‘ਤੇ ਪੂਰਾ ਭਰੋਸਾ ਹੈ। ਇਹੀ ਅੰਦਾਜ਼ ਤਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਪਸੰਦ ਆ ਰਿਹਾ ਹੈ।

ਕਾਨਫਿਡੈਂਸ ਨੇ ਜਿੱਤਿਆ ਲੋਕਾਂ ਦਾ ਦਿਲ

ਹੁਣ ਜਿਵੇਂ ਹੀ ਇਹ ਵੀਡੀਓ ਲੋਕਾਂ ਤੱਕ ਪਹੁੰਚੀ, ਕਮੈਂਟ ਸੈਕਸ਼ਨ ਵਿੱਚ ਪਿਆਰ ਦੀ ਬਾਰਿਸ਼ ਹੋਣ ਲੱਗੀ। ਕੋਈ ਉਸ ਦੇ ਡਾਂਸ ਮੂਵਜ਼ ਦੀ ਤਾਰੀਫ਼ ਕਰ ਰਿਹਾ ਹੈ, ਤਾਂ ਕੋਈ ਉਸ ਦੇ ਐਕਸਪ੍ਰੈਸ਼ਨਜ਼ ਦਾ ਫੈਨ ਹੋ ਗਿਆ ਹੈ। ਕੋਈ ਲਿਖ ਰਿਹਾ ਹੈ, ਕੀ ਐਨਰਜੀ ਹੈ, ਤਾਂ ਕੋਈ ਕਹਿ ਰਿਹਾ ਹੈ ਕਿ ਵੀਡੀਓ ਦੇਖ ਕੇ ਦਿਨ ਬਣ ਗਿਆ। ਕੁਝ ਯੂਜ਼ਰਜ਼ ਤਾਂ ਇਸ ਨੂੰ ਵਾਰ-ਵਾਰ ਦੇਖ ਰਹੇ ਹਨ ਅਤੇ ਕਹਿ ਰਹੇ ਹਨ ਕਿ ਮਨ ਹੀ ਨਹੀਂ ਭਰ ਰਿਹਾ। ਕੁੜੀਆਂ ਲਈ ਤਾਂ ਇਹ ਇੱਕ ਤਰ੍ਹਾਂ ਨਾਲ ਇੰਸਪਿਰੇਸ਼ਨ ਬਣ ਗਿਆ ਹੈ ਕਿ ਕਿਵੇਂ ਕਾਨਫਿਡੈਂਸ ਨਾਲ ਖੁਦ ਨੂੰ ਪ੍ਰੈਜ਼ੈਂਟ ਕਰਨਾ ਹੈ।

ਸੋਸ਼ਲ ਮੀਡੀਆ ਦੀ ਤਾਕਤ ਹੀ ਇਹੀ ਹੈ ਕਿ ਜੇਕਰ ਟੈਲੈਂਟ ਸੱਚਾ ਹੈ ਤਾਂ ਉਸ ਨੂੰ ਵਾਇਰਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਹ ਵੀਡੀਓ ਵੀ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ। ਬਿਨਾਂ ਕਿਸੇ ਵੱਡੇ ਸੈੱਟਅਪ ਦੇ, ਬਿਨਾਂ ਕਿਸੇ ਪ੍ਰੋਫੈਸ਼ਨਲ ਟੀਮ ਦੇ, ਸਿਰਫ਼ ਆਪਣੇ ਟੈਲੈਂਟ ਦੇ ਦਮ ‘ਤੇ ਇਸ ਕੁੜੀ ਨੇ ਲੱਖਾਂ ਲੋਕਾਂ ਦਾ ਦਿਲ ਜਿੱਤ ਲਿਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਖੂਬਸੂਰਤ ਡਾਂਸ ਵੀਡੀਓ ਇੰਸਟਾਗ੍ਰਾਮ ‘ਤੇ @purvi_tripathi_17 ਨਾਮ ਦੀ ਆਈਡੀ ਤੋਂ ਪੋਸਟ ਕੀਤਾ ਗਿਆ ਹੈ। ਉੱਥੋਂ ਇਹ ਵੀਡੀਓ ਵਾਇਰਲ ਹੋਇਆ ਅਤੇ ਫਿਰ ਦੇਖਦੇ ਹੀ ਦੇਖਦੇ ਵ੍ਹਾਟਸਐਪ, ਫੇਸਬੁੱਕ ਅਤੇ ਹੋਰ ਥਾਵਾਂ ‘ਤੇ ਵੀ ਫੈਲ ਗਿਆ।

ਇੱਥੇ ਦੇਖੋ ਵੀਡੀਓ

Follow Us
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ
ਖੱਟਰ ਨੇ ਕਿਸਾਨਾਂ ਦੀਆਂ ਮੰਗਾਂ ਤੇ' ਜਤਾਈ ਸਹਿਮਤੀ, ਕਿਸਾਨਾਂ ਦਾ ਦਾਅਵਾ - ਪਹਿਲੀ ਵਾਰ ਸਰਕਾਰ ਦਾ ਪਾਜੇਟਿਵ ਰਿਸਪਾਂਸ...
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?
AI Toothbrush: ਕੀ 47,000 ਦਾ AI ਟੁੱਥਬ੍ਰਸ਼ ਬਦਲ ਦੇਵੇਗਾ ਸਵੇਰ ਦੀ ਰੁਟੀਨ ?...
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ
ਬਹਿਬਲ ਕਲਾਂ ਗੋਲੀ ਕਾਂਡ: SIT ਦੇ ਸਾਹਮਣੇ ਪੇਸ਼ ਹੋਏ ਵਿਜੇ ਸਾਂਪਲਾ...
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ
ਜਿਤੇਂਦਰ ਮਿਸ਼ਰਾ ਨੇ ਸਾਂਭਿਆ ਰਾਮ ਮੰਦਰ ਟ੍ਰਸਟ ਦੇ ਪਹਿਲੇ ਸੀਈਓ ਦਾ ਅਹੁਦਾ...
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ
Fact Check: ਨੇਪਾਲ ਹੜ੍ਹ 'ਚ ਮਿਲੇ 17 ਕਰੋੜ ਸਾਲ ਪੁਰਾਣੇ ਸ਼ਾਲੀਗ੍ਰਾਮ ਦਾ ਕੀ ਹੈ ਸੱਚ? TV9 ਦੀ ਪੜਤਾਲ...
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ
Mohali Firing: ਮੁਹਾਲੀ 'ਚ ਸੈਲੂਨ ਦੇ ਬਾਹਰ ਫਾਈਰਿੰਗ, ਮੁਲਜ਼ਮ ਫਰਾਰ...
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ
ਏਅਰ ਮਾਰਸ਼ਲ ਜਿਤੇਂਦਰ ਮਿਸ਼ਰਾ ਨੂੰ ਸੌਂਪੀ ਗਈ ਰਾਮ ਮੰਦਰ ਦੇ CEO ਦੀ ਕਮਾਨ...
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ
ਜਾਣਾ ਸੀ ਸ਼ਾਰਜਾਹ..ਭੇਜ ਦਿੱਤਾ ਓਮਾਨ... ਵਾਪਸ ਆਈ ਲਾਸ਼...ਕੈਨੇਡਾ ਫਰਾਡ ਨਾਲ ਵੀ ਜੁੜੇ ਤਾਰ...ਪੀੜਤਾਂ ਦਾ ਪ੍ਰਦਰਸ਼ਨ...
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO
Farmer Protest: ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਦਾ ਪੱਕਾ ਮੋਰਚਾ, ਕਿਹੋ ਜਿਹੇ ਹਨ ਹਾਲਾਤ?... ਵੇਖੋ VIDEO...