Shocking: ਪਾਰਕ ‘ਚ ਖੜ੍ਹੀ ਕਾਰ ‘ਚ ਲੁੱਕਿਆ ਸੀ 6 ਫੁੱਟ ਲੰਬਾ ਪਾਈਥਨ ਸੱਪ, ਵੇਖੋ ਕਿਵੇਂ ਸ਼ਖ਼ਸ ਨੇ ਬਹਾਦਰੀ ਨਾਲ ਕੱਢਿਆ ਬਾਹਰ
ਦਿੱਲੀ ਦੇ ਸੀਆਰ ਪਾਰਕ ਵੀਡੀਓ ਤੇਜ਼ੀ ਨਾਲ ਇੰਸਟਾਗ੍ਰਾਮ ਤੇ ਵਾਇਰਲ ਹੋ ਰਿਹਾ ਹੈ। ਇੱਕ ਕਾਰ ਦੇ ਇੰਜਣ ਵਿੱਚੋਂ 6 ਫੁੱਟ ਲੰਬਾ ਇੰਡੀਅਨ ਰਾਕ ਪਾਈਥਨ ਮਿਲਣ ਦਾ ਹੈ। ਕਾਰ ਮਾਲਕ ਨੇ ਜੰਗਲਾਤ ਵਿਭਾਗ ਨੂੰ ਫੋਨ ਕੀਤਾ ਤਾਂ ਜੋ ਇਸ ਨੂੰ ਸਹੀ ਸਲਾਮਤ ਕੱਢ ਲਿਆ ਜਾਵੇ। ਲੋਕ ਲਗਾਤਾਰ ਕੁਮੈਂਟਸ ਕਰ ਰਹੇ ਹਨ। ਇਸ ਵੀਡੀਓ ਨੂੰ ਵੇਖ ਕੇ ਜੰਗਲਾਤ ਵਿਭਾਗ ਦੇ ਕੰਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਕੁਝ ਇਸ ਡਰਾਇਵਰ ਦੀ ਸਮਝਦਾਰ ਦੀ ਪ੍ਰਸ਼ੰਸਾਂ ਕਰ ਰਹੇ ਹਨ।

ਦਿੱਲੀ (Delhi) ਦੇ ਚਿਤਰੰਜਨ ਪਾਰਕ ਦਾ ਇੱਕ ਵੀਡੀਓ ਤੇਜ਼ੀ ਨਾਲ ਇੰਸਟਾਗ੍ਰਾਮ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇੱਕ ਕਾਰ ਦੇ ਇੰਜਣ ਵਿੱਚੋਂ 6 ਫੁੱਟ ਲੰਬਾ ਇੰਡੀਅਨ ਰਾਕ ਪਾਈਥਨ ਲੁੱਕਿਆ ਹੋਇਆ ਹੈ। ਇਸ ਪਾਈਥਨ ਨੂੰ ਬਾਹਰ ਕੱਢਣ ਲਈ ਕਾਰ ਮਾਲਕ ਨੇ ਜੰਗਲਾਤ ਵਿਭਾਗ ਨੂੰ ਫੋਨ ਕੀਤਾ ਤਾਂ ਜੋ ਇਸ ਨੂੰ ਸਹੀ ਸਲਾਮਤ ਕੱਢ ਲਿਆ ਜਾਵੇ। ਜੰਗਲਾਤ ਵਿਭਾਗ ਨੇ ਕਰਮਚਾਰੀਆਂ ਦੀ ਕਰੀਬ ਇੱਕ ਘੰਟੇ ਦੇ ਕਰੀਬ ਮਿਹਨਤ ਤੋਂ ਬਾਅਦ ਇਸ ਪਾਈਥਮ ਨੂੰ ਕਾਰ ਦੇ ਇੰਜਨ ਚੋਂ ਕੱਢਿਆ ਗਿਆ।
ਇਹ ਵੀਡੀਓ ਦਿੱਲੀ ਦੇ ਸੀਆਰ ਪਾਰਕ ਦਾ ਦੱਸਿਆ ਜਾ ਰਿਹਾ ਹੈ। ਇਸ ਵਾਇਰਲ ਵੀਡੀਓ (Viral Video) ਵਿੱਚ ਇੱਕ ਪਾਈਥਨ ਸੱਪ ਨੂੰ ਕਾਰ ਚੋਂ ਬੜੀ ਮੁਸ਼ੱਕਤ ਤੋਂ ਬਾਅਦ ਕੱਢਿਆ ਅਤੇ ਜੰਗਲਾਤ ਵਿਭਾਗ ਦੇ ਹਵਾਲੇ ਕੀਤੀ ਗਿਆ ਹੈ। ਕਾਰ ਸੀਆਰ ਪਾਕਰ ਕੋਲ ਖੜੀ ਸੀ ਅਤੇ ਸੱਪ ਗੱਡੀ ਦੇ ਇੰਜਨ ਕੋਲ ਜਾ ਕੇ ਬੈਠ ਗਿਆ ਸੀ ਜਿਸ ਨੂੰ ਕੱਢਣ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਕਾਰ ਦੇ ਹੇਠਾਂ ਜਾਣਾ ਪਿਆ। ਇਸ ਨੂੰ ਲੈ ਕੇ ਲੋਕ ਲਗਾਤਾਰ ਕੁਮੈਂਟਸ ਕਰ ਰਹੇ ਹਨ। ਕੁਝ ਲੋਕ ਜੰਗਲਾਤ ਵਿਭਾਗ ਦੇ ਕੰਮ ਦੀ ਸ਼ਲਾਘਾ ਕਰ ਰਹੇ ਹਨ ਅਤੇ ਕੁਝ ਇਸ ਡਰਾਇਵਰ ਦੀ ਸਮਝਦਾਰ ਦੀ ਪ੍ਰਸ਼ੰਸਾਂ ਕਰ ਰਹੇ ਹਨ।
View this post on Instagram
ਇਸ ਨੂੰ ਲੈ ਇੰਸਟਾਗ੍ਰਾਮ ‘ਤੇ ਇੱਕ ਯੂਜ਼ਰ ਨੇ ਪੋਸਟ ਪਾਈ ਹੈ ਕਿ,” ਦੱਖਣੀ ਦਿੱਲੀ ਵਿੱਚ ਇੱਕ ਵੱਡੇ ਅਜਗਰ ਨੂੰ ਇੱਕ ਕਾਰ ਵਿੱਚ ਅਚਾਨਕ ਜਾ ਕੇ ਲੁੱਕ ਗਿਆ। ਕਾਰ ਦੇ ਮਾਲਕ ਨੇ ਤੁਰੰਤ ਸਹਾਇਤਾ ਲਈ ਵਾਈਲਡਲਾਈਫ ਐਸਓਐਸ ਨੂੰ ਬੁਲਾਇਆ। ਚੰਗੀ ਤਰ੍ਹਾਂ ਟਰੇਂਡ ਟੀਮ ਜੰਗਲਾਤ ਵਿਭਾਗ ਅਧਿਕਾਰੀਆਂ ਅਤੇ ਪੁਲਿਸ ਦੇ ਤਾਲਮੇਲ ਨਾਲ ਕੰਮ ਕਰਦੇ ਹੋਏ ਤੁਰੰਤ ਘਟਨਾ ਸਥਾਨ ‘ਤੇ ਪਹੁੰਚੇ। ਟੀਮ ਨੇ ਸੂਝ-ਬੂਝ ਨਾਲ ਉਸ ਨੂੰ ਬਾਹਰ ਕੱਢਿਆ। ਇਹ ਨੇ ਇੰਜਣ ਕੋਲ ਜਾ ਕੇ ਲੁੱਕ ਗਿਆ ਸੀ। ਮੁਸ਼ੱਕਤ ਤੋਂ ਬਾਅਦ ਸੱਪ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਜੰਗਲਾਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ।