10 Oct 2023
TV9 Punjabi
ਚੇਨਈ 'ਚ ਪਹਿਲਾ ਮੈਚ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੁਣ ਦਿੱਲੀ 'ਚ ਹੈ। ਇੱਥੇ ਉਹ ਆਪਣਾ ਦੂਜਾ ਵਿਸ਼ਵ ਕੱਪ ਮੈਚ 11 ਅਕਤੂਬਰ ਨੂੰ ਅਫਗਾਨਿਸਤਾਨ ਖਿਲਾਫ ਖੇਡੇਗੀ।
ਅਫਗਾਨਿਸਤਾਨ ਖਿਲਾਫ ਦਿੱਲੀ 'ਚ ਹੋਣ ਵਾਲਾ ਮੈਚ ਵਿਰਾਟ ਕੋਹਲੀ ਦਾ ਆਪਣੇ ਗ੍ਰਹਿ ਸ਼ਹਿਰ 'ਚ ਆਖਰੀ ਵਿਸ਼ਵ ਕੱਪ ਮੈਚ ਹੋ ਸਕਦਾ ਹੈ।
ਅਜਿਹਾ ਇਸ ਲਈ ਕਿਉਂਕਿ ਪਹਿਲਾਂ ਤਾਂ ਟੀਮ ਇੰਡੀਆ ਦਾ ਇਸ ਵਿਸ਼ਵ ਕੱਪ 'ਚ ਅਫਗਾਨਿਸਤਾਨ ਖਿਲਾਫ ਮੈਚ ਤੋਂ ਬਾਅਦ ਕੋਈ ਵੀ ਮੈਚ ਦਿੱਲੀ 'ਚ ਨਹੀਂ ਹੈ ਅਤੇ ਦੂਜਾ, ਵਿਰਾਟ ਵੀ ਹੁਣ ਕ੍ਰਿਕਟ ਖੇਡਣ ਦੇ ਆਖਰੀ ਪੜਾਅ 'ਤੇ ਹਨ।
ਸਾਫ਼ ਹੈ ਕਿ ਅਜਿਹੇ 'ਚ ਅਫਗਾਨਿਸਤਾਨ ਦੇ ਖਿਲਾਫ ਮੈਚ ਵਿਰਾਟ ਕੋਹਲੀ ਦਾ ਆਪਣੇ ਘਰੇਲੂ ਮੈਦਾਨ 'ਤੇ ਆਖਰੀ ਵਿਸ਼ਵ ਕੱਪ ਮੈਚ ਹੋਵੇਗਾ।
ਵਿਸ਼ਵ ਕੱਪ 2023 'ਚ ਵਿਰਾਟ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡੇ ਗਏ ਪਹਿਲੇ ਮੈਚ 'ਚ ਉਨ੍ਹਾਂ ਨੇ ਮੁਸ਼ਕਿਲ ਹਾਲਾਤ 'ਚ 85 ਦੌੜਾਂ ਬਣਾਈਆਂ ਸਨ।
85 ਦੌੜਾਂ ਬਨਾਮ ਆਸਟ੍ਰੇਲੀਆ
ਹੁਣ ਉਹ ਆਪਣੇ ਸ਼ਹਿਰ ਦਿੱਲੀ 'ਚ ਵੀ ਇਸੇ ਪ੍ਰਦਰਸ਼ਨ ਨੂੰ ਅੱਗੇ ਵਧਾਉਣਾ ਚਾਹੁਣਗੇ, ਤਾਂ ਜੋ ਘਰੇਲੂ ਮੈਦਾਨ 'ਤੇ ਵਿਸ਼ਵ ਕੱਪ ਦੇ ਆਪਣੇ ਆਖਰੀ ਮੈਚ ਨੂੰ ਯਾਦਗਾਰ ਬਣਾ ਸਕੇ।