10 Oct 2023
TV9 Punjabi
ਚਿਆ ਸੀਡਸ ਵਿੱਚ ਐਂਟੀ-ਏਜਿੰਗ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਤੁਸੀਂ ਇਨ੍ਹਾਂ ਬੀਜਾਂ ਨੂੰ ਚਿਹਰੇ 'ਤੇ ਸਕਰਬ ਅਤੇ ਫੇਸ ਪੈਕ ਦੇ ਤੌਰ 'ਤੇ ਵੀ ਵਰਤ ਸਕਦੇ ਹੋ।
ਚਿਆ ਸੀਡਸ ਸਕਿਨ ਨੂੰ ਹਾਈਡਰੇਟ ਰੱਖਣ ਦਾ ਕੰਮ ਕਰਦੇ ਹਨ। ਇਹ ਖੁਸ਼ਕ ਸਕਿਨ ਨੂੰ ਨਰਮ ਰੱਖਣ ਦਾ ਕੰਮ ਕਰਦੇ ਹਨ।
ਇਨ੍ਹਾਂ ਬੀਜਾਂ ਦੀ ਵਰਤੋਂ ਕਰਨ ਨਾਲ ਬੇਜਾਨ ਅਤੇ ਫਿੱਕੀ ਸਕਿਨ ਤਾਜ਼ੀ ਦਿਖਣ ਲੱਗਦੀ ਹੈ। ਇਨ੍ਹਾਂ ਬੀਜਾਂ ਦਾ ਫੇਸ ਪੈਕ ਤੁਹਾਡੀ ਸਕਿਨ ਨੂੰ ਨਿਖਾਰਦਾ ਹੈ।
ਮਾੜੀ ਜੀਵਨ ਸ਼ੈਲੀ ਕਾਰਨ ਉਮਰ ਤੋਂ ਪਹਿਲਾਂ ਹੀ ਚਿਹਰੇ 'ਤੇ ਝੁਰੜੀਆਂ ਆਉਣ ਲੱਗਦੀਆਂ ਹਨ। ਅਜਿਹੇ 'ਚ ਚਿਆ ਸੀਡਸ ਦੀ ਵਰਤੋਂ ਇਸ ਸਮੱਸਿਆ ਤੋਂ ਬਚਾਉਂਦੀ ਹੈ।
ਚਿਆ ਸੀਡਸ ਦੀ ਵਰਤੋਂ ਨਾਲ ਮੁਹਾਸੇ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਇਸ ਦੀ ਵਰਤੋਂ ਨਾਲ ਸਕਿਨ ਦੇ ਪੋਰਸ ਸਾਫ਼ ਹੁੰਦੇ ਹਨ।
ਐਕਨੇ ਦੀ ਸਮੱਸਿਆ
ਕਈ ਵਾਰ ਮੁਹਾਸੇ ਦੇ ਕਾਰਨ ਚਿਹਰੇ 'ਤੇ ਦਾਗ-ਧੱਬੇ ਨਜ਼ਰ ਆਉਣ ਲੱਗ ਪੈਂਦੇ ਹਨ। ਅਜਿਹੇ 'ਚ ਚਿਆ ਸੀਡਸ ਦੀ ਵਰਤੋਂ ਇਨ੍ਹਾਂ ਦਾਗ-ਧੱਬਿਆਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ।
ਡਾਰਕ ਸਰਕਲ ਤੁਹਾਡੀ ਖੂਬਸੂਰਤੀ ਨੂੰ ਖਰਾਬ ਕਰ ਦਿੰਦੇ ਹਨ। ਚਿਆ ਸੀਡਸ ਦੀ ਵਰਤੋਂ ਨਾਲ ਕਾਲੇ ਘੇਰਿਆਂ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।