AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

“ਅਜਿਹੇ ਲੋਕਾਂ ਕਰਕੇ ਹੀ ਦੇਸ਼ ਹੁੰਦਾ ਹੈ ਸ਼ਰਮਿੰਦਾ!” ਮਨਾਲੀ ‘ਚ ਵਿਦੇਸ਼ੀ ਔਰਤ ਨਾਲ ਸਰੇਆਮ ਛੇੜਛਾੜ, VIDEO ਦੇਖ ਕੇ ਭੜਕੇ ਲੋਕ!

Manali Viral Video: ਇਸ ਵੀਡੀਓ ਨੂੰ X (ਪਹਿਲਾਂ ਟਵਿੱਟਰ) 'ਤੇ @gharkekalesh ਹੈਂਡਲ ਦੁਆਰਾ ਸ਼ੇਅਰ ਕੀਤਾ ਗਿਆ ਸੀ। ਯੂਜਰ ਨੇ ਗੁੱਸੇ ਵਿੱਚ ਕੈਪਸ਼ਨ ਲਿਖਿਆ, "ਇਸ ਮੁੰਡੇ ਨੂੰ ਚੰਗੀ ਤਰ੍ਹਾਂ ਨਾਲ ਕੁਟਾਪਾ ਚਾੜ੍ਹਣਾ ਚਾਹੀਦਾ ਹੈ।" ਵੀਡੀਓ ਦੇਖਣ ਤੋਂ ਬਾਅਦ, ਲੋਕ ਮੁਲਜਮ ਨੌਜਵਾਨਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।

ਅਜਿਹੇ ਲੋਕਾਂ ਕਰਕੇ ਹੀ ਦੇਸ਼ ਹੁੰਦਾ ਹੈ ਸ਼ਰਮਿੰਦਾ! ਮਨਾਲੀ 'ਚ ਵਿਦੇਸ਼ੀ ਔਰਤ ਨਾਲ ਸਰੇਆਮ ਛੇੜਛਾੜ, VIDEO ਦੇਖ ਕੇ ਭੜਕੇ ਲੋਕ!
Image Credit source: X/@gharkekalesh
tv9-punjabi
| Updated On: 05 Jun 2026 14:00 PM IST
Share

Manali Viral Video: ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਵੀਡੀਓ ਸਾਹਮਣੇ ਆਇਆ ਹੈ ਜਿਸਨੂੰ ਦੇਖ ਕੇ ਕਿਸੇ ਦਾ ਵੀ ਖੂਨ ਖੌਲ ਉੱਠੇਗਾ। ਸਿਰਫ਼ 36 ਸਕਿੰਟ ਦੀ ਸੀਸੀਟੀਵੀ ਫੁਟੇਜ ਨੇ ਇੰਟਰਨੈੱਟ ‘ਤੇ ਹੰਗਾਮਾ ਮਚਾ ਦਿੱਤਾ ਹੈ। ਮਨਾਲੀ ਵਿੱਚ ਇੱਕ ਵਿਦੇਸ਼ੀ ਮਹਿਲਾ ਸੈਲਾਨੀ ਨਾਲ ਦਿਨ-ਦਿਹਾੜੇ ਕੁਝ ਨੌਜਵਾਨਾਂ ਦੁਆਰਾ ਕੀਤੇ ਗਏ ਘਿਣਾਉਣੇ ਕੰਮ ਨੇ ਦੇਵਤਿਆਂ ਦੀ ਧਰਤੀ, ਹਿਮਾਚਲ ਪ੍ਰਦੇਸ਼ ਅਤੇ ਪੂਰੇ ਦੇਸ਼ ਨੂੰ ਸ਼ਰਮਸਾਰ ਕਰ ਦਿੱਤਾ ਹੈ। ਵਾਇਰਲ ਸੀਸੀਟੀਵੀ ਫੁਟੇਜ ਦੇ ਅਨੁਸਾਰ, ਇਹ ਹੈਰਾਨ ਕਰਨ ਵਾਲੀ ਘਟਨਾ 4 ਮਈ ਨੂੰ ਦੁਪਹਿਰ 1:45 ਵਜੇ ਵਾਪਰੀ।

ਹੱਸਦੇ ਹੋਏ ਆਏ ਅਤੇ ਕਰ ਦਿੱਤੀ ਸ਼ਰਮਨਾਕ ਹਰਕਤ

ਵਾਇਰਲ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਪਹਿਰ ਦੇ ਤਕਰੀਬਨ 1:45 ਵਜੇ ਦੇ ਲੋਕ ਆਮ ਵਾਂਗ ਸੜਕ ਤੇ ਆ-ਜਾ ਰਹੇ ਹਨ। ਲਾਲ ਟੀ-ਸ਼ਰਟ ਪਹਿਨਿਆ ਇੱਕ ਨੌਜਵਾਨ ਹੱਸਦਾ ਹੋਇਆ ਨੇੜੇ ਆਉਂਦਾ ਹੈ, ਅਤੇ ਫਿਰ ਪਿੱਛੇ ਮੁੜ ਜਾਂਦਾ ਹੈ। ਦੋ ਹੋਰ ਨੌਜਵਾਨ, ਜਿਨ੍ਹਾਂ ਨੇ ਟੀ-ਸ਼ਰਟ ਅਤੇ ਸ਼ਾਰਟਸ ਪਹਿਨੇ ਹੋਏ ਹਨ, ਦੂਜੇ ਪਾਸਿਓਂ ਆਉਂਦੇ ਹਨ। ਫਿਰ, ਇੱਕ ਚਿੱਟੀ ਟੀ-ਸ਼ਰਟ ਪਹਿਨਿਆ ਇੱਕ ਨੌਜਵਾਨ ਅੱਗੇ ਵਧਦਾ ਹੈ ਅਤੇ ਤੇਜ਼ ਰਫ਼ਤਾਰ ਨਾਲ ਆਪਣੇ ਸਾਹਮਣੇ ਆ ਰਹੀ ਇੱਕ ਵਿਦੇਸ਼ੀ ਸੈਲਾਨੀ ਨਾਲ ਗਲਤ ਹਰਕਤ ਕਰਦਾ ਹੈ ਤੇ ਅੱਗੇ ਨਿਕਲ ਜਾਂਦਾ ਹੈ।

ਸਦਮੇ ਵਿੱਚ ਆ ਗਈ ਵਿਦੇਸ਼ੀ ਔਰਤ

ਦਿਨ-ਦਿਹਾੜੇ ਹੋਈ ਇਸ ਬਦਸਲੂਕੀ ਨੇ ਵਿਦੇਸ਼ੀ ਔਰਤ ਨੂੰ ਪੂਰੀ ਤਰ੍ਹਾਂ ਡਰਾ ਦਿੱਤਾ। ਤੁਸੀਂ ਦੇਖੋਗੇ ਕਿ ਉਹ ਔਰਤ ਇੱਕ ਪਲ ਲਈ ਉੱਥੇ ਹੀ ਠਿਠਕ ਜਾਂਦੀ ਹੈ ਅਤੇ ਸਦਮੇ ਵਿੱਚ ਆ ਜਾਂਦੀ ਹੈ, ਹੈਰਾਨ, ਕਿਉਂਕਿ ਉਸਨੂੰ ਅੰਦਾਜ਼ਾ ਨਹੀਂ ਸੀ ਕਿ ਦੇਵਤਿਆਂ ਦੀ ਧਰਤੀ ‘ਤੇ ਉਸ ਨਾਲ ਅਜਿਹਾ ਘਿਣਾਉਣਾ ਕੰਮ ਹੋਵੇਗਾ। ਵੀਡੀਓ ਦੇ ਪਿਛੋਕੜ ਵਿੱਚ, ਇੱਕ ਆਦਮੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, “ਸਥਾਨਕ ਲੋਕ ਮਨਾਲੀ ਵਿੱਚ ਸੈਲਾਨੀਆਂ ਨੂੰ ਕੁੱਟਦੇ ਹਨ। ਦੇਖੋ, ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਹਨ ਇਹ ਲੋਕ।” ਕਿਰਪਾ ਕਰਕੇ ਇਸ ਵੀਡੀਓ ਨੂੰ ਖੂਬ ਵਾਇਰਲ ਕਰੋ।

“ਇਸੇ ਕਰਕੇ ਭਾਰਤ ਆਉਣ ਤੋਂ ਝਿਜਕਦੇ ਹਨ ਵਿਦੇਸ਼ੀ…”

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਲੋਕ ਕੁਮੈਂਟ ਸੈਕਸ਼ਨ ਵਿੱਚ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਇੱਕ ਵਿਦੇਸ਼ੀ ਯੂਜਰ ਨੇ ਲਿਖਿਆ, “ਜੇਕਰ ਅਜਿਹੇ ਮਾਮਲਿਆਂ ਵਿੱਚ ਤੁਰੰਤ ਸਜ਼ਾ ਨਾ ਦਿੱਤੀ ਗਈ, ਤਾਂ ਅਜਿਹੇ ਲੋਕਾਂ ਦੀ ਹਿੰਮਤ ਵਧਦੀ ਰਹੇਗੀ। ਕਲਪਨਾ ਕਰੋ ਕਿ ਇੱਕ ਔਰਤ ਲਈ ਦੂਜੇ ਦੇਸ਼ ਵਿੱਚ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਕਿੰਨਾ ਭਿਆਨਕ ਅਤੇ ਦਰਦਨਾਕ ਹੁੰਦਾ ਹੈ।” ਇ

ਹ ਵੀ ਪੜ੍ਹੋ: 9 Viral Video: ਟ੍ਰੇਨ ਚ ਨਹੀਂ ਫਿੱਟ ਹੋਇਆ ਵੱਡਾ Box, ਔਰਤ ਨੇ ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਲੱਭਿਆ ਹੱਲ

ਇੱਕ ਹੋਰ ਯੂਜਰ ਨੇ ਦੇਸ਼ ਦੀ ਸਾਖ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, “ਇਹ ਬਹੁਤ ਸ਼ਰਮਨਾਕ ਹੈ। ਇਸ ਮਾੜੇ ਵਿਵਹਾਰ ਕਾਰਨ, ਭਾਰਤ ਵਿੱਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਘੱਟ ਰਹੀ ਹੈ। ਜੇਕਰ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਤਾਂ ਦੁਨੀਆ ਵਿੱਚ ਸਾਡੀ ਛਵੀ ਹੋਰ ਵਿਗੜ ਜਾਵੇਗੀ।” ਇੱਕ ਹੋਰ ਯੂਜਰ ਨੇ ਹਿਮਾਚਲ ਪੁਲਿਸ ਨੂੰ ਟੈਗ ਕੀਤਾ ਅਤੇ ਪੁੱਛਿਆ, “ਕੀ ਅਸੀਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਦੀ ਉਮੀਦ ਕਰ ਸਕਦੇ ਹਾਂ? ਕੀ ਇਹ ਬਹੁਤ ਵੱਡੀ ਮੰਗ ਹੈ?” ਇੱਕ ਹੋਰ ਯੂਜਰ ਨੇ ਕਿਹਾ, “ਇਹ ਅਜਿਹੇ ਜਾਹਿਲਾ ਲੋਕਾਂ ਕਰਕੇ ਹੀ ਦੇਸ਼ ਸ਼ਰਮਸਾਰ ਹੈ।”

ਇਹ ਵੀ ਪੜ੍ਹੋ: Aaja Sohneya ਗਾਣੇ ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਨੇ ਜਿੱਤਿਆ ਲੋਕਾਂ ਦਾ ਦਿਲ

ਇੱਥੇ ਦੇਖੋ ਵੀਡੀਓ

Follow Us
ਭਾਰਤ ਅਲ ਨੀਨੋ ਦਾ ਖ਼ਤਰਾ, ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ
ਭਾਰਤ ਅਲ ਨੀਨੋ ਦਾ ਖ਼ਤਰਾ,  ਸਰਕਾਰ ਨੇ ਫਸਲ ਅਤੇ ਖਾਦ ਸੁਰੱਖਿਆ ਨੂੰ ਲੈ ਕੇ ਬਣਾਇਆ ਐਕਸ਼ਨ ਪਲਾਨ...
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ
ਪ੍ਰੀ ਮਾਨਸੂਨ ਦੀ ਬਾਰਿਸ਼ ਨੇ ਡੋਡਾ 'ਚ ਮਚਾਇਆ ਕਹਿਰ, ਲੈਂਡ ਸਲਾਈਡ ਦੀਆਂ ਡਰਾਉਣ ਵਾਲੀਆਂ ਤਸਵੀਰਾਂ...
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ
India Weather Update: ਦੇਸ਼ ਭਰ ਵਿੱਚ ਬਦਲੇਗਾ ਮੌਸਮ, ਪੰਜਾਬ, ਹਰਿਆਣਾ ਅਤੇ ਦਿੱਲੀ-NCR ਸਮੇਤ ਕਈ ਰਾਜਾਂ ਵਿੱਚ ਗਰਮੀ ਤੋਂ ਮਿਲੇਗੀ ਰਾਹਤ...
"ਛਾਲ ਮਾਰੋ, ਛਾਲ ਮਾਰੋ!"... ਦਿੱਲੀ ਮਾਲਵੀਆ ਨਗਰ ਅੱਗ ਹਾਦਸੇ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ
ਤੈਅ ਹੱਦ ਤੋਂ ਵੱਧ ਵਧਾਈ ਫੀਸ ਤਾਂ ਪ੍ਰਾਈਵੇਟ ਸਕੂਲਾਂ ਦੀ ਖੈਰ ਨਹੀਂ, ਪੰਜਾਬ ਸਰਕਾਰ ਨੇ ਕੱਸਿਆ ਸ਼ਿੰਕਜਾ...
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ
ਕੇਵਲ ਢਿੱਲੋਂ ਨੇ ਪੰਜਾਬ BJP ਪ੍ਰਧਾਨ ਦਾ ਸਾਂਭਿਆ ਅਹੁਦਾ, ਬਿੱਟੂ ਨੇ ਕਾਂਗਰਸ ਨੂੰ ਲਪੇਟਿਆ...
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ
ਦਿੱਲੀ ਦੇ ਰੈਸਟੋਰੈਂਟ ਵਿੱਚ ਲੱਗੀ ਅੱਗ ਨਾਲ 20 ਮੌਤਾਂ, ਕਈ ਝੁਲਸੇ...
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?
ਅੰਮ੍ਰਿਤਸਰ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ ਦਾ ਜ਼ਿੰਮੇਵਾਰ ਕੌਣ... ਸਕੂਲ ਜਾਂ ਸਿਸਟਮ?...
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ
CBSE Class 12 Re-evaluation 2026: CBSE ਦੇ OSM ਕਾਂਟ੍ਰੈਕਟ ਤੇ ਸਿੱਖਿਆ ਮੰਤਰਾਲੇ ਦੀ ਜਾਂਚ ਤੇਜ, ਉੱਠੇ ਗੰਭੀਰ ਸਵਾਲ...