Shocking Video: ਖੁਸ਼ੀ ਮਾਤਮ ‘ਚ ਬਦਲੀ, ਨਿਕਾਹ ਦੌਰਾਨ ਲਾੜੇ ਨੂੰ ਆਇਆ ਹਾਰਟ ਅਟੈਕ, ਮੌਕੇ ‘ਤੇ ਹੀ ਮੌਤ

Updated On: 

20 Dec 2023 18:16 PM

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਲਾੜੇ ਨੂੰ ਨਿਕਾਗ ਦੌਰਾਨ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਲਾੜਾ-ਲਾੜੀ ਇਕੱਠੇ ਬੈਠੇ ਹਨ। ਉਸ ਦੇ ਆਲੇ-ਦੁਆਲੇ ਪਰਿਵਾਰਕ ਮੈਂਬਰ ਵੀ ਬੈਠੇ ਹਨ। ਫਿਰ ਅਚਾਨਕ ਲਾੜੇ ਨੂੰ ਦਿਲ ਦਾ ਦੌਰਾ ਪੈਂਦਾ ਹੈ ਅਤੇ ਉਹ ਡਿੱਗ ਜਾਂਦਾ ਹੈ।

Shocking Video: ਖੁਸ਼ੀ ਮਾਤਮ ਚ ਬਦਲੀ, ਨਿਕਾਹ ਦੌਰਾਨ ਲਾੜੇ ਨੂੰ ਆਇਆ ਹਾਰਟ ਅਟੈਕ, ਮੌਕੇ ਤੇ ਹੀ ਮੌਤ

Pic Credit: X/@MeAamAdmi

Follow Us On

ਸੋਸ਼ਲ ਮੀਡੀਆ ‘ਤੇ ਹਾਰਟ ਅਟੈਕ ਨਾਲ ਜੁੜੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਕਈ ਥਾਵਾਂ ‘ਤੇ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪੈ ਰਿਹਾ ਹੈ ਅਤੇ ਕਦੇ ਜਿੰਮ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ। ਇਸ ਦੌਰਾਨ ਪਾਕਿਸਤਾਨ ਦਾ ਇੱਕ ਵੀਡੀਓ ਵੀ ਤੇਜ਼ੀ ਨਾਲ ਵਾਇਰਲ (Viral) ਹੋ ਰਿਹਾ ਹੈ। ਇਹ ਵੀਡੀਓ ਸਿਆਲਕੋਟ ਦੇ ਇੱਕ ਵਿਆਹ ਦੀ ਦੱਸੀ ਜਾ ਰਹੀ ਹੈ। ਇੱਕ ਪਾਕਿਸਤਾਨ ਨਿਊਜ਼ ਚੈਨਲ ਮੁਤਾਬਕ ਇਹ ਵੀਡੀਓ ਸਿਆਲਕੋਟ ਦੀ ਡਸਕਾ ਤਹਿਸੀਲ ਦਾ ਹੈ। ਵੀਡੀਓ ‘ਚ ਲਾੜਾ-ਲਾੜੀ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਪਰਿਵਾਰ ਵਿੱਚ ਹਰ ਕੋਈ ਬਹੁਤ ਖੁਸ਼ ਨਜ਼ਰ ਆਉਂਦਾ ਹੈ, ਫਿਰ ਉਨ੍ਹਾਂ ਦੀਆਂ ਸਾਰੀਆਂ ਖੁਸ਼ੀਆਂ ਉਦਾਸੀ ਵਿੱਚ ਬਦਲ ਜਾਂਦੀਆਂ ਹਨ।

ਵਾਇਰਲ ਹੋ ਰਹੀ ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲਾੜਾ-ਲਾੜੀ ਇਕੱਠੇ ਬੈਠੇ ਹਨ। ਉਸ ਦੇ ਆਲੇ-ਦੁਆਲੇ ਪਰਿਵਾਰਕ ਮੈਂਬਰ ਵੀ ਬੈਠੇ ਹਨ। ਫਿਰ ਅਚਾਨਕ ਲਾੜੇ (Groom) ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਮੇਜ਼ ‘ਤੇ ਡਿੱਗ ਪਿਆ। ਇਸ ਤੋਂ ਬਾਅਦ ਸਾਰੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਹਨ।

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @MeAamAdmi ਨਾਮ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਵੀਡੀਓ ਨੂੰ ਹੁਣ ਤੱਕ ਕਈ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਲੋਕ ਕਾਫੀ ਹੈਰਾਨ ਹਨ ਅਤੇ ਇਸ ‘ਤੇ ਵਿਸ਼ਵਾਸ ਨਹੀਂ ਕਰ ਪਾ ਰਹੇ। ਇਸ ਦੇ ਨਾਲ ਹੀ ਕਈ ਲੋਕਾਂ ਨੇ ਇਸ ‘ਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਲੋਕ ਇਸ ਵੀਡੀਓ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ।

ਵਾਇਰਲ ਵੀਡੀਓ ‘ਤੇ ਲੋਕਾਂ ਦੀ ਪ੍ਰਤੀਕਿਰਿਆ

ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਇਹ ਦੇਖ ਕੇ ਬਹੁਤ ਦੁੱਖ ਹੋਇਆ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਵਿਸ਼ਵਾਸ ਕਰਨਾ ਮੁਸ਼ਕਿਲ ਹੈ।’