Shocking Video: ‘ਸਵਰਗ ਦੀ ਪੌੜੀ’ ਚੜ੍ਹ ਰਿਹਾ ਸੀ ਸ਼ਖਸ, ਪਹਾੜਾਂ ਤੋਂ ਅਚਾਨਕ ਤਿਲਕਿਆ ਪੈਰ, 300 ਫੁੱਟ ਡਿੱਗਿਆ ਹੇਠਾਂ

kusum-chopra
Published: 

22 Sep 2023 13:29 PM

Viral Video: ਕੁਝ ਲੋਕ ਕੁਝ ਵੱਖਰਾ ਕਰਨ ਦੇ ਚੱਕਰ ਵਿੱਚ ਆਪਣੀ ਜਿੰਦਗੀ ਨੂੰ ਦਾਅ ਤੇ ਲਗਾਉਣ ਤੋਂ ਵੀ ਹਿਚਕਦੇ। ਮਸ਼ਹੂਰ ਹੋਣ ਇਹ ਲੋਕ ਕਿਸੇ ਹੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਆਸਟ੍ਰੀਆ ਦੇ ਇੱਕ ਜੰਗਲ ਦਾ ਹੈ, ਜਿੱਥੇ ਇਕ ਬ੍ਰਿਟਿਸ਼ ਸ਼ਖਸ ਦੋ ਪਹਾੜਾਂ ਵਿਚਕਾਰ ਪੌੜੀਆਂ ਤੋਂ ਲੰਘ ਰਿਹਾ ਸੀ। ਪਰ ਇਕ ਗਲਤੀ ਕਾਰਨ ਉਹ 300 ਫੁੱਟ ਜ਼ਮੀਨ 'ਤੇ ਡਿੱਗ ਪਿਆ। ਇੰਨੀ ਉਚਾਈ ਤੋਂ ਡਿੱਗ ਕੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

Shocking Video: ਸਵਰਗ ਦੀ ਪੌੜੀ ਚੜ੍ਹ ਰਿਹਾ ਸੀ ਸ਼ਖਸ, ਪਹਾੜਾਂ ਤੋਂ ਅਚਾਨਕ ਤਿਲਕਿਆ ਪੈਰ, 300 ਫੁੱਟ ਡਿੱਗਿਆ ਹੇਠਾਂ
Follow Us On

ਯੂਰਪੀਅਨ ਦੇਸ਼ ਆਸਟਰੀਆ ਵਿੱਚ ਡੈਚਸਟੀਨ ਪਹਾੜ ਮੌਜੂਦ ਹਨ, ਜਿੱਥੇ ਲੋਕ ਆਪਣੀਆਂ ਤਸਵੀਰਾਂ ਕਲਿੱਕ ਕਰਵਾਉਣ ਲਈ ਪਹੁੰਚਦੇ ਹਨ। ਇਸ ਦੇ ਇੱਕ ਹਿੱਸੇ ਨੂੰ ਡੋਨਰਕੋਗਲ ਪਹਾੜ ਕਿਹਾ ਜਾਂਦਾ ਹੈ। ਇਸ ਪਹਾੜ ਦੇ ਦੋ ਹਿੱਸੇ ਹਨ। ਇੱਕ ਛੋਟਾ ਅਤੇ ਇੱਕ ਵੱਡਾ ਹਿੱਸਾ। ਦੋਵਾਂ ਹਿੱਸਿਆਂ ਨੂੰ ਜੋੜਨ ਲਈ 130 ਫੁੱਟ ਦੀ ਪੌੜੀ ਲਗਾਈ ਗਈ, ਜਿਸ ‘ਤੇ ਚੜ੍ਹ ਕੇ ਲੋਕ ਇਕ ਥਾਂ ਤੋਂ ਦੂਜੀ ਥਾਂ ‘ਤੇ ਪਹੁੰਚਦੇ ਹਨ। ਇਸ ਦੌਰਾਨ ਹੇਠਾਂ ਦੀ ਡੂੰਘਾਈ 300 ਫੁੱਟ ਤੱਕ ਹੁੰਦੀ ਹੈ। ਲੋਕ ਫੋਟੋਆਂ ਖਿੱਚਣ ਲਈ ਇਸ ਪੌੜੀ ‘ਤੇ ਚੜ੍ਹ ਕੇ ਇੱਥੇ ਪਹੁੰਚਦੇ ਹਨ।

ਆਪਣੀ ਗਲਤੀ ਕਾਰਨ ਗਈ ਜਾਨ

ਨਿਊਯਾਰਕ ਪੋਸਟ ਦੀ ਖਬਰ ਮੁਤਾਬਕ ਬ੍ਰਿਟਿਸ਼ ਵਿਅਕਤੀ ਇਕੱਲਾ ਹੀ ਇਸ ਪੌੜੀ ‘ਤੇ ਚੜ੍ਹ ਰਿਹਾ ਸੀ ਅਤੇ ਛੋਟੇ ਹਿੱਸੇ ਤੋਂ ਡੋਨਰਕੋਗੇਲ ਪਹਾੜ ਦੇ ਵੱਡੇ ਹਿੱਸੇ ਤੱਕ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਕੁਝ ਪਰੇਸ਼ਾਨੀ ਹੋਈ ਅਤੇ ਫਿਰ ਉਹ 300 ਫੁੱਟ ਹੇਠਾਂ ਘਾਟੀ ‘ਚ ਡਿੱਗ ਗਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਅਕਤੀ ਦੀ ਆਪਣੀ ਗਲਤੀ ਕਾਰਨ ਡਿੱਗ ਕੇ ਮੌਤ ਹੋ ਗਈ। ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਵਿਅਕਤੀ ਦੀ ਮੌਤ ਕਿਸੇ ਲਾਪਰਵਾਹੀ ਕਾਰਨ ਹੋਈ ਹੈ।

ਪੌੜੀਆਂ ‘ਤੇ ਸੇਫਟੀ ਦਾ ਰੱਖਿਆ ਜਾਂਦਾ ਹੈ ਪੂਰਾ ਧਿਆਨ

ਦਰਅਸਲ, ਪਹਾੜ ਦੇ ਦੋ ਹਿੱਸਿਆਂ ਨੂੰ ਜੋੜਨ ਵਾਲੀ ਇਸ ਪੌੜੀ ਦਾ ਪ੍ਰਚਾਰ ਬਹੁਤ ਜ਼ੋਰਦਾਰ ਢੰਗ ਨਾਲ ਕੀਤਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਕੋਈ ਸੱਚਮੁੱਚ ਰੋਮਾਂਚ ਦਾ ਆਨੰਦ ਲੈਣਾ ਚਾਹੁੰਦਾ ਹੈ, ਤਾਂ ਉਸਨੂੰ ਇਸ ਪੌੜੀ ‘ਤੇ ਚੜ੍ਹ ਕੇ ਆਉਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਲੋਕਾਂ ਨੂੰ ਬਿਨਾਂ ਕਿਸੇ ਸੇਫਟੀ ਗੀਅਰ ਦੇ ਇਸ ‘ਤੇ ਚੜ੍ਹਨ ਦੀ ਇਜਾਜ਼ਤ ਮਿਲ ਜਾਂਦੀ ਹੈ। ਪੌੜੀ ‘ਤੇ ਪੈਰ ਰੱਖਣ ਤੋਂ ਪਹਿਲਾਂ ਕਿਸੇ ਵੀ ਵਿਅਕਤੀ ਨੂੰ ਇੱਕ ਹਾਰਨੇਸ ਰਾਹੀਂ ਅਟੈਚ ਕੀਤਾ ਜਾਂਦਾ ਹੈ, ਤਾਂ ਜੋ ਜੇਕਰ ਉਹ ਡਿੱਗ ਵੀ ਜਾਵੇ ਤਾਂ ਉਸ ਨੂੰ ਜ਼ਮੀਨ ‘ਤੇ ਡਿੱਗਣ ਤੋਂ ਬਚਾਇਆ ਜਾ ਸਕੇ।