OMG: 5500 ਰੁਪਏ ਵਿੱਚ Half ਚਿਕਨ, ਰੈਸਟੋਰੈਂਟ ਦਾ ਅਜੀਬ ਦਾਅਵਾ – ਸੰਗੀਤ ਸੁਣਦੇ ਅਤੇ ਦੁੱਧ ਪੀਂਦੇ ਹੋਇਆ ਵੱਡਾ; ਸੋਸ਼ਲ ਮੀਡੀਆ ‘ਤੇ ਹੰਗਾਮਾ!

tv9-punjabi
Updated On: 

25 Mar 2025 10:28 AM

Shocking News: ਇੱਕ ਰੈਸਟੋਰੈਂਟ ਵਿੱਚ 5500 ਰੁਪਏ ਵਿੱਚ ਮਿਲਣ ਵਾਲੀ ਹਾਫ ਪਲੇਟ ਚਿਕਨ ਡਿਸ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫ਼ੀ ਹੰਗਾਮਾ ਹੋ ਰਿਹਾ ਹੈ। ਲੋਕ ਮਾਮਲੇ ਵਿੱਚ ਬਹੁਤ ਮਜ਼ੇ ਲੈ ਰਹੇ ਹਨ,ਕਿਉਂਕਿ ਰੈਸਟੋਰੈਂਟ ਦਾ ਦਾਅਵਾ ਹੈ ਕਿ ਇਸ ਨਸਲ ਦੇ ਮੁਰਗੇ ਨੂੰ ਸੰਗੀਤ ਵਜਾ ਕੇ ਅਤੇ ਦੁੱਧ ਪਿਲਾ ਕੇ ਪਾਲਿਆ ਗਿਆ ਹੈ। ਜਾਣੋ ਕਿ ਘਟਨਾ ਕਿੱਥੇ ਵਾਪਰੀ।

OMG: 5500 ਰੁਪਏ ਵਿੱਚ Half ਚਿਕਨ, ਰੈਸਟੋਰੈਂਟ ਦਾ ਅਜੀਬ ਦਾਅਵਾ - ਸੰਗੀਤ ਸੁਣਦੇ ਅਤੇ ਦੁੱਧ ਪੀਂਦੇ ਹੋਇਆ ਵੱਡਾ; ਸੋਸ਼ਲ ਮੀਡੀਆ ਤੇ ਹੰਗਾਮਾ!
Follow Us On

ਇੱਕ ਰੈਸਟੋਰੈਂਟ ਵਿੱਚ 5,500 ਰੁਪਏ ਵਿੱਚ ਮਿਲਣ ਵਾਲਾ ਹਾਫ ਪਲੇਟ ਚਿਕਨ ਆਨਲਾਈਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੋਸ਼ਲ ਮੀਡੀਆ ਯੂਜ਼ਰਸ ਇਸਦਾ ਮਜ਼ਾਕ ਉਡਾ ਰਹੇ ਹਨ, ਕਿਉਂਕਿ ਰੈਸਟੋਰੈਂਟ ਨੇ ਇਹ ਅਜੀਬ ਦਾਅਵਾ ਕੀਤਾ ਹੈ ਕਿ ਮੁਰਗੀ ਸ਼ਾਸਤਰੀ ਸੰਗੀਤ ਸੁਣਦੇ ਅਤੇ ਦੁੱਧ ਪੀਂਦੇ ਵੱਡਾ ਹੋਇਆ ਹੈ। ਕਈ ਲੋਕਾਂ ਨੇ ਇਸ ਦਲੀਲ ਨੂੰ ਹਾਸੋਹੀਣਾ ਕਿਹਾ ਹੈ, ਜਦੋਂ ਕਿ ਕੁਝ ਲੋਕਾਂ ਨੇ ਕੀਮਤ ‘ਤੇ ਹੈਰਾਨੀ ਪ੍ਰਗਟ ਕੀਤੀ ਹੈ। ਇਹ ਘਟਨਾ ਜਲਦੀ ਹੀ ਵਾਇਰਲ ਹੋ ਗਈ, ਅਤੇ ਇਸ ‘ਤੇ ਮਜ਼ਾਕੀਆ ਟਿੱਪਣੀਆਂ ਦਾ ਹੜ੍ਹ ਆ ਗਿਆ।

ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਰਿਪੋਰਟ ਦੇ ਅਨੁਸਾਰ, ਸ਼ੰਘਾਈ ਦੇ ਇੱਕ ਰੈਸਟੋਰੈਂਟ ‘ਤੇ ਹਾਫ ਪਲੇਟ 480 ਯੂਆਨ (5,500 ਰੁਪਏ) ਵਿੱਚ ਵੇਚਣ ਦਾ ਆਰੋਪ ਲਗਾਇਆ ਗਿਆ ਹੈ। ਹਾਲਾਂਕਿ, ਰੈਸਟੋਰੈਂਟ ਨੇ ਕੀਮਤ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ ਉਸ ਨੂੰ ਸ਼ਾਸਤਰੀ ਸੰਗੀਤ ਅਤੇ ਦੁੱਧ ਪਿਲਾ ਕੇ ਵੱਡਾ ਕੀਤਾ ਗਿਆ ਹੈ।

ਹਾਲ ਹੀ ਵਿੱਚ ਇਕ ਸੋਸ਼ਲ ਮੀਡੀਆ Influencer ਨੇ ਸ਼ੰਘਾਈ ਕਲੱਬ ਰੈਸਟੋਰੈਂਟ ਵਿੱਚ ਆਪਣੇ ਸੁਆਦ ਦੇ ਅਨੁਭਵ ਨੂੰ ਸ਼ੇਅਰ ਕੀਤਾ, ਜਿੱਥੇ ਉਹ ਇੱਕ ਚਿਕਨ ਡਿਸ਼ ਦੀ ਕੀਮਤ ਦੇਖ ਕੇ ਹੈਰਾਨ ਰਹਿ ਗਈ। ਇਸ ਤੋਂ ਬਾਅਦ, ਉਸਨੇ ਮਜ਼ਾਕ ਵਿੱਚ ਰੈਸਟੋਰੈਂਟ ਦੇ ਸਟਾਫ ਤੋਂ ਪੁੱਛਿਆ ਕਿ ਕੀ ਉਸ ਨੂੰ ਸ਼ਾਸਤਰੀ ਸੰਗੀਤ ਵਜਾ ਕੇ ਅਤੇ ਦੁੱਧ ਪਿਲਾ ਕੇ ਪਾਲਿਆ ਹੈ?

ਇਸ ‘ਤੇ, ਰੈਸਟੋਰੈਂਟ ਸਟਾਫ ਨੇ ਪ੍ਰਭਾਵਕ ਦੇ ਬਿਆਨ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਹ ਇੱਕ ਦੁਰਲੱਭ ਨਸਲ ਹੈ, ਜਿਸਨੂੰ ‘ਸੂਰਜਮੁਖੀ ਚਿਕਨ’ ਵਜੋਂ ਜਾਣਿਆ ਜਾਂਦਾ ਹੈ। ਇਸਨੂੰ ਖਾਸ ਤੌਰ ‘ਤੇ ਗੁਆਂਗਡੋਂਗ ਸੂਬੇ ਦੇ ਇੱਕ ਫਾਰਮ ਵਿੱਚ ਪਾਲਿਆ ਜਾਂਦਾ ਹੈ।

ਫਾਰਮ ਦੀ ਵੈੱਬਸਾਈਟ ਦੇ ਅਨੁਸਾਰ, ਸੂਰਜਮੁਖੀ ਮੁਰਗੀਆਂ ਨੂੰ ਇੱਕ ਅਜਿਹੀ ਖੁਰਾਕ ਦਿੱਤੀ ਜਾਂਦੀ ਹੈ ਜਿਸ ਵਿੱਚ ਸੂਰਜਮੁਖੀ ਦੇ ਤਣਿਆਂ ਅਤੇ ਮੁਰਝਾਏ ਫੁੱਲਾਂ ਤੋਂ ਕੱਢਿਆ ਗਿਆ ਜੂਸ ਸ਼ਾਮਲ ਹੁੰਦਾ ਹੈ। ਇਸਨੂੰ ‘ਸਮਰਾਟ ਚਿਕਨ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਆਪਣੇ ਕੋਮਲ ਮਾਸ ਅਤੇ ਸੁਆਦ ਲਈ ਮਿਸ਼ੇਲਿਨ ਸਟਾਰ ਸ਼ੈੱਫਾਂ ਵਿੱਚ ਕਾਫ਼ੀ ਮਸ਼ਹੂਰ ਹੈ।

ਇਹ ਵੀ ਪੜ੍ਹੋ- ਭੜਕੇ ਹੋਏ ਹਾਥੀ ਨੇ ਕੀਤਾ ਅਟੈਕ, ਸ਼ਖਸ ਨੇ ਚਲਾਇਆ ਅਜਿਹਾ ਜਾਦੂ, ਪਿੱਛੇ ਭੱਜ ਗਿਆ ਜਾਨਵਰ

ਵੈੱਬਸਾਈਟ ਦੇ ਅਨੁਸਾਰ, ਸੂਰਜਮੁਖੀ ਚਿਕਨ ਨੂੰ ਕਾਫ਼ੀ ਪ੍ਰੀਮੀਅਮ ਮੰਨਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦੀ ਕੀਮਤ 200 ਯੂਆਨ (ਲਗਭਗ 2,400 ਰੁਪਏ) ਪ੍ਰਤੀ ਕਿਲੋਗ੍ਰਾਮ ਹੈ, ਜਦੋਂ ਕਿ ਰੈਸਟੋਰੈਂਟ ਵਿੱਚ ਇੱਕ ਪੂਰੇ ਚਿਕਨ ਦੀ ਕੀਮਤ 1,000 ਯੂਆਨ (11,800 ਰੁਪਏ ਤੋਂ ਵੱਧ) ਹੈ।