AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

Ludhiana Lottery Winner : ਲੁਧਿਆਣਾ ਦੇ ਰਣਧੀਰ ਸਿੰਘ ਦੀ ਚਮਕੀ ਕਿਸਮਤ, 7 ਰੁਪਏ ਦੀ ਟਿਕਟ ਤੋਂ ਜਿੱਤੇ 1 ਕਰੋੜ ਰੁਪਏ

Ludhiana Lottery Winner Randhir Singh: ਲੁਧਿਆਣਾ ਦੇ ਲੱਖੋਵਾਲ ਪਿੰਡ ਦੇ ਰਹਿਣ ਵਾਲੇ 40 ਸਾਲਾ ਰਣਧੀਰ ਸਿੰਘ, ਜੋ ਕੱਲ੍ਹ ਤੱਕ ਦੋ ਵੇਲੇ ਦੀ ਰੋਟੀ ਲਈ ਐੱਫਸੀਆਈ (FCI) ਵਿੱਚ ਪਸੀਨਾ ਵਗਾਉਂਦਾ ਸੀ ਅਤੇ ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਸੀ, ਅੱਜ ਕਰੋੜਾਂ ਦਾ ਮਾਲਕ ਬਣ ਚੁੱਕਾ ਹੈ।

Ludhiana Lottery Winner : ਲੁਧਿਆਣਾ ਦੇ ਰਣਧੀਰ ਸਿੰਘ ਦੀ ਚਮਕੀ ਕਿਸਮਤ, 7 ਰੁਪਏ ਦੀ ਟਿਕਟ ਤੋਂ ਜਿੱਤੇ 1 ਕਰੋੜ ਰੁਪਏ
7 ਰੁਪਏ ਦੀ ਟਿਕਟ ਤੋਂ ਜਿੱਤੇ 1 ਕਰੋੜ ਰੁਪਏ
rajinder-arora-ludhiana
| Published: 14 May 2026 12:30 PM IST
Share

ਲੁਧਿਆਣਾ ਦੇ ਲੱਖੋਵਾਲ ਪਿੰਡ ਦੇ ਰਹਿਣ ਵਾਲੇ 40 ਸਾਲਾ ਰਣਧੀਰ ਸਿੰਘ, ਜੋ ਕੱਲ੍ਹ ਤੱਕ ਦੋ ਵੇਲੇ ਦੀ ਰੋਟੀ ਲਈ ਐੱਫਸੀਆਈ (FCI) ਵਿੱਚ ਪਸੀਨਾ ਵਗਾਉਂਦਾ ਸੀ ਅਤੇ ਕਰਜ਼ੇ ਦੇ ਬੋਝ ਹੇਠ ਦਬਿਆ ਹੋਇਆ ਸੀ, ਅੱਜ ਕਰੋੜਾਂ ਦਾ ਮਾਲਕ ਬਣ ਚੁੱਕਾ ਹੈ। ਸਿਰਫ਼ 7 ਰੁਪਏ ਦੀ ਇੱਕ ਲਾਟਰੀ ਟਿਕਟ ਨੇ ਰਣਧੀਰ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਹੀ ਬਦਲ ਦਿੱਤੀ ਹੈ।

ਦੁਪਹਿਰ ਨੂੰ ਖਰੀਦੀ ਟਿਕਟ, ਸ਼ਾਮ ਨੂੰ ਮਿਲੇ ਕਰੋੜਾਂ ਰੁਪਏ

9 ਤਾਰੀਖ ਦੀ ਦੁਪਹਿਰ ਰਣਧੀਰ ਸਿੰਘ ਹਰ ਰੋਜ਼ ਦੀ ਤਰ੍ਹਾਂ ਕੰਮ ਤੇ ਸਨ। ਇਸ ਦੌਰਾਨ ਉਨ੍ਹਾਂ ਨੇ ਕੋਹੜਾ ਸਥਿਤ ਗੁਪਤਾ ਲਾਟਰੀ ਤੋਂ ਸਿੱਕਿਮ ਸਟੇਟ ਲਾਟਰੀ ਦੀਆਂ 7-7 ਰੁਪਏ ਵਾਲੀਆਂ 4 ਬੰਡਲ ਟਿਕਟਾਂ ਖਰੀਦੀਆਂ। ਰਣਧੀਰ ਦੱਸਦੇ ਹਨ ਕਿ ਉਨ੍ਹਾਂ ਨੇ ਸਿਰਫ਼ ਆਪਣੀ ਕਿਸਮਤ ਅਜ਼ਮਾਉਣ ਲਈ ਇਹ ਟਿਕਟਾਂ ਲਈਆਂ ਸਨ। ਜਿਵੇਂ ਹੀ ਸ਼ਾਮ 6 ਵਜੇ ਡਰਾਅ ਦਾ ਨਤੀਜਾ ਘੋਸ਼ਿਤ ਹੋਇਆ, ਰਣਧੀਰ ਨੂੰ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਹੋਇਆ। ਉਨ੍ਹਾਂ ਨੇ 1 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤ ਲਿਆ ਸੀ।

45 ਹਜ਼ਾਰ ਨਾਲ ਸ਼ੁਰੂ ਹੋਇਆ ਸੀ ਸਫ਼ਰ

ਰਣਧੀਰ ਲਈ ਲਾਟਰੀ ਦਾ ਇਹ ਸ਼ੌਕ ਕੋਈ ਨਵਾਂ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕਿਸਮਤ ਅਜ਼ਮਾਈ ਸੀ, ਤਾਂ ਉਨ੍ਹਾਂ ਦੀ 45 ਹਜ਼ਾਰ ਰੁਪਏ ਦੀ ਲਾਟਰੀ ਨਿਕਲੀ ਸੀ। ਉਸ ਛੋਟੀ ਜਿਹੀ ਜਿੱਤ ਨੇ ਉਨ੍ਹਾਂ ਨੂੰ ਇਹ ਉਮੀਦ ਦਿੱਤੀ ਸੀ ਕਿ ਸ਼ਾਇਦ ਕਦੇ ਵੱਡਾ ਬਦਲਾਅ ਵੀ ਆਵੇਗਾ। ਤਦੋਂ ਤੋਂ ਉਹ ਕਦੇ-ਕਦੇ ਆਪਣੀ ਕਿਸਮਤ ਅਜ਼ਮਾਉਂਦੇ ਰਹਿੰਦੇ ਸਨ, ਪਰ ਇਸ ਵਾਰ ਤਾਂ ਕੁਦਰਤ ਨੇ ਉਨ੍ਹਾਂ ਦੇ ਘਰ ਦੀ ਗਰੀਬੀ ਨੂੰ ਹਮੇਸ਼ਾ ਲਈ ਮਿਟਾਉਣ ਦਾ ਫੈਸਲਾ ਕਰ ਲਿਆ ਸੀ।

ਬਿਮਾਰੀ ਅਤੇ ਕਰਜ਼ੇ ਤੋਂ ਮਿਲੇਗੀ ਮੁਕਤੀ

ਲਾਟਰੀ ਜਿੱਤਣ ਤੋਂ ਬਾਅਦ ਰਣਧੀਰ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਨਾਲ-ਨਾਲ ਪੁਰਾਣੇ ਸੰਘਰਸ਼ਾਂ ਦੇ ਹੰਝੂ ਵੀ ਸਨ। ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਕਿਹਾ, ਮੇਰੇ ਤੇ ਕਾਫੀ ਕਰਜ਼ਾ ਹੈ। ਆਪਣੀ ਅਤੇ ਪਤਨੀ ਦੀ ਬਿਮਾਰੀ ਦੇ ਇਲਾਜ ਲਈ ਮੈਂ ਲੋਕਾਂ ਤੋਂ ਪੈਸੇ ਉਧਾਰ ਲਏ ਸਨ, ਜਿਨ੍ਹਾਂ ਨੂੰ ਚੁਕਾਉਣਾ ਮੁਸ਼ਕਲ ਹੋ ਰਿਹਾ ਸੀ। ਹੁਣ ਸਭ ਤੋਂ ਪਹਿਲਾਂ ਮੈਂ ਆਪਣਾ ਸਾਰਾ ਕਰਜ਼ਾ ਉਤਾਰਾਂਗਾ।

ਰਣਧੀਰ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਬਜ਼ੁਰਗ ਮਾਤਾ-ਪਿਤਾ ਵੀ ਹਨ। ਹੁਣ ਤੱਕ ਉਹ ਸਾਧਨਾਂ ਦੀ ਕਮੀ ਕਾਰਨ ਉਨ੍ਹਾਂ ਦੀ ਉਹੋ ਜਿਹੀ ਸੇਵਾ ਨਹੀਂ ਕਰ ਸਕਦੇ ਸਨ, ਜਿਹੀ ਉਹ ਕਰਨਾ ਚਾਹੁੰਦੇ ਸਨ, ਪਰ ਹੁਣ ਉਹ ਆਪਣੇ ਮਾਤਾ-ਪਿਤਾ ਨੂੰ ਹਰ ਸੁਖ-ਸਹੂਲਤ ਦੇਣਾ ਚਾਹੁੰਦੇ ਹਨ।

ਬੱਚਿਆਂ ਦਾ ਭਵਿੱਖ: ਮਜ਼ਦੂਰ ਦਾ ਪੁੱਤ ਹੁਣ ਮਜ਼ਦੂਰ ਨਹੀਂ ਬਣੇਗਾ

ਰਣਧੀਰ ਦੇ ਦੋ ਬੱਚੇ ਹਨ, ਇੱਕ ਪੁੱਤ ਅਤੇ ਇੱਕ ਧੀ। ਉਨ੍ਹਾਂ ਦਾ ਪੁੱਤ ਪੜ੍ਹਾਈ ਵਿੱਚ ਕਾਫੀ ਹੋਣਹਾਰ ਹੈ, ਜਿਸ ਨੇ ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੀ 12ਵੀਂ ਦੀ ਪ੍ਰੀਖਿਆ ਵਿੱਚ 84% ਅੰਕ ਹਾਸਲ ਕਰਕੇ ਆਪਣੀ ਕਾਬਲੀਅਤ ਸਾਬਤ ਕੀਤੀ ਹੈ। ਰਣਧੀਰ ਦਾ ਸੰਕਲਪ ਹੈ ਕਿ ਹੁਣ ਉਹ ਇਨ੍ਹਾਂ ਪੈਸਿਆਂ ਦਾ ਸਭ ਤੋਂ ਵੱਡਾ ਹਿੱਸਾ ਆਪਣੇ ਬੱਚਿਆਂ ਦੀ ਉੱਚ ਸਿੱਖਿਆ ਤੇ ਖਰਚ ਕਰਨਗੇ। ਉਹ ਨਹੀਂ ਚਾਹੁੰਦੇ ਕਿ ਜੋ ਅਪਮਾਨ ਅਤੇ ਮਜ਼ਦੂਰੀ ਉਨ੍ਹਾਂ ਨੇ ਸਹੀ ਹੈ, ਉਹ ਉਨ੍ਹਾਂ ਦੇ ਬੱਚਿਆਂ ਨੂੰ ਵੀ ਦੇਖਣੀ ਪਵੇ।

ਏਜੰਸੀ ‘ਤੇ ਜਸ਼ਨ ਦਾ ਮਾਹੌਲ

ਕੱਲ੍ਹ, ਜਦੋਂ ਜੇਤੂ ਰਣਧੀਰ ਸਿੰਘ ਲੁਧਿਆਣਾ ਦੀ ਪੂਜਾ ਲਾਟਰੀ ਏਜੰਸੀ ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਏਜੰਸੀ ਦੇ ਮਾਲਕਾਂ ਅਤੇ ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਾ ਕੇ ਵਧਾਈ ਦਿੱਤੀ। ਪੂਰੇ ਇਲਾਕੇ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਕਿਵੇਂ ਇੱਕ ਸਧਾਰਣ ਮਜ਼ਦੂਰ ਆਪਣੀ ਮਿਹਨਤ ਅਤੇ ਪ੍ਰਮਾਤਮਾ ਦੇ ਆਸ਼ੀਰਵਾਦ ਨਾਲ ਕਰੋੜਪਤੀ ਬਣ ਗਿਆ।

ਇਥੇ ਦੇਖੋ ਵੀਡੀਓ

Follow Us
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!
Punjab Congress: ਪੰਜਾਬ ਕਾਂਗਰਸ ਦੇ ਲੀਡਰ ਲਗਾ ਰਹੇ ਦਿੱਲੀ ਦੇ ਗੇੜੇ, ਬਦਲ ਸਕਦਾ ਹੈ ਪ੍ਰਧਾਨ!...
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ
Lucknow Coaching Centre Fire: ਲਖਨਊ ਵਿੱਚ ਕੰਧ ਤੋੜ ਕੇ ਬੱਚਿਆਂ ਨੂੰ ਬਚਾਉਣ ਦੀ ਵੀਡੀਓ ਵਾਇਰਲ...
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ
5% ਤੋਂ ਵੱਧ ਫੀਸ ਨਹੀਂ ਵਧਾ ਸਕਣਗੇ Educational Institute, ਜਾਣੋ...ਪੰਜਾਬ ਕੈਬਨਿਟ ਦੇ ਵੱਡੇ ਫੈਸਲੇ...
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ
ਰਾਮ ਮੰਦਰ ਦਾਨ ਦੀ ਗਿਣਤੀ ਵਿੱਚ ਵੱਡੀ ਕਾਰਵਾਈ, 40 ਕਰਮਚਾਰੀ ਹਟਾਏ ਗਏ, ਜਾਂਚ ਜਾਰੀ...
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੇ ਰਾਹਤ ਕਦੋਂ? ਹਰਦੀਪ ਸਿੰਘ ਪੁਰੀ ਨੇ ਦਿੱਤਾ ਵੱਡਾ ਸੰਕੇਤ...
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?
BJP ਪ੍ਰਧਾਨ ਨਿਤਿਨ ਨਬੀਨ ਨੇ ਜਲੰਧਰ 'ਚ ਕੀਤਾ ਯੋਗਾ, ਜਾਣੋ ਪੰਜਾਬ ਚੋਣਾਂ ਬਾਰੇ ਕੀ ਬੋਲੇ?...
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ
ਬੀਜੇਪੀ ਦਾ ਮਿਸ਼ਨ 2027 ਪੰਜਾਬ, ਅੰਮ੍ਰਿਤਸਰ ਪਹੁੰਚੇ ਨਿਤਿਨ ਨਬੀਨ...
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ
Shimla Landslide: ਸੰਜੌਲੀ ਬਾਈਪਾਸ 'ਤੇ ਸੜਕ ਬੰਦ, ਘੰਟਿਆਂ ਤੱਕ ਫਸੀਆ ਰਹੀਆਂ ਗੱਡੀਆਂ...
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ
Rahul Gandhi Birthday: PM ਮੋਦੀ ਨੇ ਰਾਹੁਲ ਗਾਂਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ, ਚੰਗੀ ਸਿਹਤ ਦੀ ਕੀਤੀ ਕਾਮਨਾ...