Viral: ਪੁਲਿਸ ਵਾਲੇ ਦੀ ਦਿਲਕਸ਼ ਆਵਾਜ਼ ਨੇ ਜਿੱਤ ਲਿਆ ਦਿਲ; ਇੰਟਰਨੈੱਟ ਤੇ ਰੱਜ ਕੇ ਹੋ ਰਹੀ ਤਾਰੀਫ਼, ਦੇਖੋ Video
Delhi Police Cop Singing Video: ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦਿੱਲੀ ਦਾ ਇੱਕ ਪੁਲਿਸ ਕਰਮਚਾਰੀ ਫ਼ਿਲਮ "ਇਕ ਦੀਵਾਨੇ ਕੀ ਦੀਵਾਨੀਅਤ" ਦਾ ਟਾਈਟਲ ਟ੍ਰੈਕ "ਦੀਵਾਨੀਅਤ" ਗੁੰਗੁਨਾਉਂਦਾ ਦਿਖਾਈ ਦੇ ਰਿਹਾ ਹੈ। ਉਸਦੀ ਆਵਾਜ਼ ਵਿੱਚ ਅਜਿਹਾ ਜਾਦੂ ਹੈ ਕਿ ਸੁਣਨ ਵਾਲੇ ਰੱਜ ਕੇ ਪਿਆਰ ਲੁਟਾ ਰਹੇ ਹਨ।
ਦਿੱਲੀ ਪੁਲਿਸ (Delhi Police) ਦੇ ਇੱਕ ਜਵਾਨ ਰਜਤ ਰਾਠੌਰ (Rajat Rathor) ਦਾ ਵੀਡੀਓ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਰਜਤ ਨੇ ਆਪਣੀ ਸੁਰੀਲੀ ਗਾਇਕੀ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਦਿੱਤਾ ਹੈ। ਉਸਦੀ ਜਾਦੂਈ ਆਵਾਜ਼ ਨੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ। ਤੁਸੀਂ ਵੀ ਦੇਖੋ ਅਤੇ ਆਨੰਦ ਲਵੋ।
ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਰਜਤ ਰਾਠੌਰ ਕਾਰ ਵਿੱਚ ਬੈਠਾ ਹੋਏ ਹਨ ਅਤੇ ਫ਼ਿਲਮ ਇਕ ਦੀਵਾਨੇ ਕੀ ਦਿਵਾਨੀਅਤ (Ek Deewane Ki Deewaniyat) ਦਾ ਟਾਈਟਲ ਗੀਤ ਦੀਵਾਨੀਅਤ (Deewaniyat Song) ਗਾ ਰਹੇ ਹਨ। ਪੁਲਿਸ ਮੁਲਾਜਮ ਦੀ ਆਵਾਜ਼ ਵਿੱਚ ਅਜਿਹਾ ਜਾਦੂ ਹੈ ਕਿ ਸੁਣਨ ਵਾਲਿਆਂ ਦੇ ਦਿਲ ਖੁਸ਼ ਹੋ ਜਾਂਦੇ ਹਨ।
ਰਜਤ ਰਾਠੌਰ ਆਪਣੀ ਡਿਊਟੀ ਦੇ ਨਾਲ ਨਾਲ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ @rajat.rathor.rj ਤੇ ਸਿੰਗਿੰਗ ਨਾਲ ਸਬੰਧਤ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹੈ, ਜਿਨ੍ਹਾਂ ਨੂੰ ਲੋਕ ਬਹੁਤ ਪਸੰਦ ਕਰਦੇ ਹਨ।
ਲੱਖਾਂ ਵਾਰ ਦੇਖਿਆ ਗਿਆ ਵੀਡੀਓ
ਉਨ੍ਹਾਂ ਦਾ ਇਹ ਦੀਵਾਨੀਅਤ ਵਾਲਾ ਵੀਡੀਓ ਇਸ ਕਦਰ ਵਾਇਰਲ ਹੋ ਚੁੱਕਾ ਹੈ ਕਿ ਸਿਰਫ਼ ਦੋ ਦਿਨਾਂ ਵਿੱਚ ਹੀ ਇਸਨੂੰ 18 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ ਅਤੇ 1 ਲੱਖ 70 ਹਜ਼ਾਰ ਤੋਂ ਵੱਧ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਦਿੱਲੀ ਪੁਲਿਸ ਦੇ ਇਸ ਜਵਾਨ ਦੀ ਗਾਇਕੀ ਤੇ ਨੈਟਿਜ਼ਨਸ ਵਖਰੇ-ਵਖਰੇ ਤਰੀਕੇ ਨਾਲ ਕਮੈਂਟ ਕਰ ਰਹੇ ਹਨ। ਕੁਝ ਲੋਕ ਉਨ੍ਹਾਂ ਦੇ ਆਵਾਜ਼ ਦੀ ਤਾਰੀਫ਼ ਕਰ ਰਹੇ ਹਨ। ਇੱਕ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ – ਲੱਗਦਾ ਹੈ ਸਰ ਨੇ ਗ਼ਮ ਵਿੱਚ ਪੁਲਿਸ ਦਾ ਇਮਤਿਹਾਨ ਕਲੀਅਰ ਕਰ ਲਿਆ। ਦੂਜੇ ਨੇ ਕਿਹਾ ਮੋਟੀਵੇਸ਼ਨ ਹੋਵੇ ਤਾਂ ਅਜਿਹਾ! ਕੰਮ ਦੇ ਨਾਲ ਆਪਣਾ ਸ਼ੌਕ ਵੀ ਜਿਊਂਦਾ ਰੱਖਿਆ ਹੈ। ਇੱਕ ਮਹਿਲਾ ਯੂਜ਼ਰ ਤਾਂ ਇਸ ਕਦਰ ਦੀਵਾਨੀ ਹੋ ਗਈ ਕਿ ਉਹ ਇਹ ਵੀਡੀਓ ਵਾਰ-ਵਾਰ ਦੇਖ ਰਹੀ ਹੈ।


