ਇਸ ਦੇਸ਼ ‘ਚ ਸਿਰਫ਼ 8 ਰੁਪਏ ਲੀਟਰ ਮਿਲ ਰਿਹਾ ਪੈਟਰੋਲ, Viral Video ਦੇਖ ਕੇ ਨਹੀਂ ਹੋਵੇਗਾ ਯਕੀਨ

Published: 

01 Sep 2026 10:23 AM IST

Iran Petrol Price: ਈਰਾਨ ਵਿੱਚ 20 ਰੁਪਏ ਦੀ ਪਾਣੀ ਦੀ ਬੋਤਲ ਤੋਂ ਵੀ ਸਸਤਾ ਮਿਲ ਰਿਹਾ ਪੈਟਰੋਲ, ਵਲੌਗਰ ਗੌਰਵ ਸ਼ਰਮਾ ਨੇ 8 ਰੁਪਏ ਪ੍ਰਤੀ ਲੀਟਰ ਪੈਟਰੋਲ ਭਰਵਾਉਣ ਦੀ ਵਾਇਰਲ ਵੀਡੀਓ ਕੀਤੀ ਸਾਂਝੀ।

ਇਸ ਦੇਸ਼ ਚ ਸਿਰਫ਼ 8 ਰੁਪਏ ਲੀਟਰ ਮਿਲ ਰਿਹਾ ਪੈਟਰੋਲ, Viral Video ਦੇਖ ਕੇ ਨਹੀਂ ਹੋਵੇਗਾ ਯਕੀਨ

ਪਾਣੀ ਨਾਲੋਂ ਵੀ ਸਸਤਾ ਪੈਟਰੋਲ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਈਰਾਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉੱਥੇ ਦੇ ਪੈਟਰੋਲ ਦੇ ਰੇਟ (Petrol Price In Iran) ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ। ਇੱਕ ਭਾਰਤੀ ਟ੍ਰੈਵਲ ਵਲੌਗਰ ਗੌਰਵ ਸ਼ਰਮਾ ਨੇ ਇੰਸਟਾਗ੍ਰਾਮ ‘ਤੇ @wander.da ਅਕਾਊਂਟ ਰਾਹੀਂ ਸਾਂਝੀ ਕੀਤੀ ਇਸ ਵੀਡੀਓ ਵਿੱਚ ਦਿਖਾਇਆ ਹੈ ਕਿ ਈਰਾਨ ਵਿੱਚ ਪੈਟਰੋਲ ਪਾਣੀ ਦੀ ਬੋਤਲ ਤੋਂ ਵੀ ਕਈ ਗੁਣਾ ਸਸਤਾ ਮਿਲ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਗੌਰਵ ਈਰਾਨ ਦੇ ਇੱਕ ਪੈਟਰੋਲ ਪੰਪ ‘ਤੇ ਆਪਣੀ ਗੱਡੀ ਵਿੱਚ ਪੈਟਰੋਲ ਭਰਵਾਉਂਦੇ ਨਜ਼ਰ ਆ ਰਹੇ ਹਨ। ਉੱਥੇ ਪੈਟਰੋਲ ਭਰਵਾਉਣ ਲਈ ਇੱਕ ਖਾਸ ਫਿਊਲ ਕਾਰਡ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਕੋਲ ਨਹੀਂ ਸੀ। ਅਜਿਹੇ ਵਿੱਚ ਪੰਪ ਦੇ ਸਟਾਫ ਨੇ ਆਪਣੇ ਕਾਰਡ ਰਾਹੀਂ ਉਨ੍ਹਾਂ ਦੀ ਗੱਡੀ ਵਿੱਚ 33 ਲੀਟਰ ਪੈਟਰੋਲ ਭਰ ਦਿੱਤਾ।

ਜਦੋਂ ਪੇਮੈਂਟ ਕਰਨ ਦੀ ਵਾਰੀ ਆਈ ਤਾਂ ਕੁੱਲ ਬਿੱਲ 50 ਲੱਖ ਈਰਾਨੀ ਰਿਆਲ ਆਇਆ। ਭਾਰਤੀ ਕਰੰਸੀ ਵਿੱਚ ਬਦਲਣ ‘ਤੇ ਇਹ ਰਕਮ ਮਹਿਜ਼ 270 ਰੁਪਏ ਬਣਦੀ ਹੈ। ਇਸ ਹਿਸਾਬ ਨਾਲ ਉੱਥੇ ਪੈਟਰੋਲ ਦੀ ਕੀਮਤ ਸਿਰਫ਼ 8 ਰੁਪਏ ਪ੍ਰਤੀ ਲੀਟਰ ਪੈਂਦੀ ਹੈ, ਜੋ ਬਾਜ਼ਾਰ ਵਿੱਚ ਮਿਲਣ ਵਾਲੀ 20 ਰੁਪਏ ਦੀ ਪਾਣੀ ਦੀ ਬੋਤਲ ਤੋਂ ਵੀ ਕਾਫ਼ੀ ਘੱਟ ਹੈ।

ਵਲੌਗਰ ਨੇ ਆਪਣੇ ਕੈਪਸ਼ਨ ਵਿੱਚ ਇਹ ਵੀ ਦੱਸਿਆ ਕਿ ਉਨ੍ਹਾਂ ਲਈ 8 ਰੁਪਏ ਪ੍ਰਤੀ ਲੀਟਰ ਵਾਲਾ ਇਹ ਪੈਟਰੋਲ ਵੀ ਸਭ ਤੋਂ ਮਹਿੰਗਾ ਸੀ, ਕਿਉਂਕਿ ਇਸ ਤੋਂ ਅੱਗੇ ਵਾਲੇ ਪੈਟਰੋਲ ਪੰਪ ‘ਤੇ ਮਹਿਜ਼ 3 ਰੁਪਏ ਅਤੇ 2.5 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਮਿਲ ਰਿਹਾ ਸੀ।

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਮਜ਼ੇਦਾਰ ਰਿਐਕਸ਼ਨ ਦੇ ਰਹੇ ਹਨ। ਕੋਈ ਕਹਿ ਰਿਹਾ ਹੈ ਕਿ ਅਜਿਹੀਆਂ ਕੀਮਤਾਂ ਤਾਂ ਸਾਡੇ ਦਾਦਾ-ਪਰਦਾਦਿਆਂ ਦੇ ਸਮੇਂ ਵਿੱਚ ਵੀ ਨਹੀਂ ਸਨ, ਜਦਕਿ ਕੋਈ ਯਾਦ ਦਿਵਾ ਰਿਹਾ ਹੈ ਕਿ ਈਰਾਨ ਦੁਨੀਆ ਦੇ ਵੱਡੇ ਤੇਲ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ, ਇਸ ਲਈ ਉੱਥੇ ਪੈਟਰੋਲ ਦੀਆਂ ਕੀਮਤਾਂ ਇੰਨੀਆਂ ਘੱਟ ਹਨ।

ਇੱਥੇ ਦੇਖੋ ਵਾਇਰਲ ਵੀਡੀਓ

Loading...
Unable to load recommendations.
Follow Us
Related Stories
ਗਾਣੇ ਦੀ Beat ‘ਤੇ ਕੁੜੀ ਦਾ ਸ਼ਾਨਦਾਰ ਡਾਂਸ, ਵੀਡੀਓ ਦੇਖਣ ਤੋਂ ਬਾਅਦ ਨਹੀਂ ਹੱਟਣਗੀਆਂ ਨਜ਼ਰਾਂ… ਸਟੈਪਸ ਦੇਖ ਕੇ ਤੁਸੀਂ ਵੀ ਹੋ ਜਾਓਗੇ ਫੈਨ
ਮੁੰਬਈ ਵਿੱਚ ਬੰਬ ਦੀ ਧਮਕੀ ਤੋਂ ਬਾਅਦ ਹੜਕੰਪ, ਅਮਿਤਾਭ ਦਾ ਬੰਗਲਾ ਅਤੇ ਦਿਲਜੀਤ ਦਾ ਕੰਸਰਟ ਨਿਸ਼ਾਨੇ ਤੇ, ਜਾਂਚ ਚ ਜੁਟੀਆਂ ਏਜੰਸੀਆਂ
Viral Video: ‘ਆਜਾ ਨਚਲੇ’ ਗਾਣੇ ‘ਤੇ ਕੁੜੀ ਦੇ ਸ਼ਾਨਦਾਰ ਡਾਂਸ ਨੇ ਜਿੱਤਿਆ ਲੋਕਾਂ ਦਾ ਦਿਲ, ਖੂਬਸੂਰਤ ਅਦਾਵਾਂ ਦੇਖ ਫੈਨ ਹੋਏ ਲੋਕ
ਕੋਟਕਪੂਰਾ ‘ਚ ਮਜ਼ਦੂਰ ਔਰਤ ਨੇ 7 ਰੁਪਏ ਦੀ ਲਾਟਰੀ ਨਾਲ ਜਿੱਤਿਆ 1 ਕਰੋੜ ਦਾ ਇਨਾਮ, ਘਰ ‘ਚ ਪਏ ਭੰਗੜੇ
‘ਨਾ ਦਿੱਲੀ, ਨਾ ਗੁਜਰਾਤ…’ ਪਾਕਿਸਤਾਨ ਦੇ ਕਰਾਚੀ ਤੋਂ ਆਇਆ ਨਵਰਾਤਰੀ ਦਾ ਇਹ ਪਿਆਰਾ ਵੀਡੀਓ, ਜਿੱਤ ਰਿਹਾ ਹੈ ਸਭ ਦਾ ਦਿਲ!
China Viral Video: 12ਵੀਂ ਮੰਜ਼ਿਲ ‘ਤੇ ਲਟਕੀ ਸੀ 3 ਸਾਲ ਦੀ ਬੱਚੀ, ਗੁਆਂਢੀਆਂ ਨੇ ਆਪਣੀ ਜਾਨ ‘ਤੇ ਖੇਡ ਕੇ ਇੰਝ ਬਚਾਈ ਜਾਨ, ਦੇਖੋ ਵੀਡੀਓ