Smiley Roti Viral Photo: ਵਿਅਕਤੀ ਨੇ ਪੋਸਟ ਕੀਤੀ ਰੋਟੀ ਦੀ ਤਸਵੀਰ, Swiggy ਨੇ ਲਿਖਿਆ ਅਜਿਹਾ, ਮਾਮਲਾ ਇੰਟਰਨੈੱਟ ‘ਤੇ ਵਾਇਰਲ
Viral Photo: Swiggy ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਬਹੁਤ ਮਜ਼ੇਦਾਰ ਪੋਸਟ ਕਰਦਾ ਹੈ। ਇਸੇ ਲਈ ਸਵਿਗੀ ਦੀਆਂ ਕਈ ਪੋਸਟਾਂ ਵਾਇਰਲ ਵੀ ਹੁੰਦੀਆਂ ਹਨ। ਯੂਜ਼ਰਸ ਵੀ ਇਨ੍ਹਾਂ ਪੋਸਟਾਂ 'ਤੇ ਕਾਫੀ ਰਿਏਕਸ਼ਨ ਦਿੰਦੇ ਹਨ। ਹੁਣ ਸਵਿਗੀ ਨੇ ਇਕ ਯੂਜ਼ਰ ਦੀ ਪੋਸਟ 'ਤੇ ਅਜਿਹਾ ਮਜ਼ਾਕੀਆ ਕੁਮੈਂਟ ਕੀਤਾ ਹੈ ਕਿ ਤੁਹਾਡਾ ਵੀ ਹਾਸਾ ਨਹੀਂ ਰੁਕੇਗਾ।
ਸੋਸ਼ਲ ਮੀਡੀਆ ‘ਤੇ ਕੁਝ ਅਜਿਹੇ ਹੈਂਡਲ ਹਨ ਜਿਨ੍ਹਾਂ ਨੂੰ ਲੋਕ ਉਨ੍ਹਾਂ ਦੀਆਂ ਮਜ਼ਾਕੀਆ ਪੋਸਟਾਂ ਕਾਰਨ ਫਾਲੋ ਕਰਦੇ ਹਨ। ਫੂਡ ਡਿਲੀਵਰੀ ਪਲੇਟਫਾਰਮ Swiggy ਵੀ ਇਸ ਮਾਮਲੇ ‘ਚ ਕਾਫੀ ਮਸ਼ਹੂਰ ਹੈ। ਇਸ ਦਾ ਸੋਸ਼ਲ ਮੀਡੀਆ ਪਲੇਟਫਾਰਮ ਵੀ ਅਜਿਹਾ ਹੀ ਹੈ ਜਿੱਥੇ ਯੂਜ਼ਰਸ ਨੂੰ ਕਾਫੀ ਮਨੋਰੰਜਨ ਮਿਲਦਾ ਹੈ ਅਤੇ ਫਿਰ ਕੁਝ ਅਜਿਹਾ ਹੀ ਹੋਇਆ ਹੈ। ਦਰਅਸਲ, ਇੱਕ ਯੂਜ਼ਰ ਨੇ ਰੋਟੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਉੱਤੇ ਇੱਕ ਸਮਾਈਲੀ ਨਜ਼ਰ ਆ ਰਹੀ ਸੀ।
ਫਿਰ ਕੀ, Swiggy ਨੂੰ ਬੱਸ ਇੱਕ ਮੌਕਾ ਚਾਹੀਦਾ ਹੈ। ਸਵਿਗੀ ਨੇ ਰੋਟੀ (ROTI) ਨੂੰ ਹਿੰਦੀ ਸ਼ਬਦ ‘ਰੋਤੀ’ ਕਹਿ ਕੇ ਮਜ਼ੇਦਾਰ ਕਮੈਂਟ ਕੀਤਾ ਹੈ। ਦਰਅਸਲ, ਯੂਜ਼ਰ ਨੇ ਰੋਟੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਸਮਾਈਲੀ ਚਿਹਰੇ ਦੇ ਨਿਸ਼ਾਨ ਸਨ। ਤਸਵੀਰ ਸ਼ੇਅਰ ਕਰਦੇ ਹੋਏ ਉਸਨੇ ਲਿਖਿਆ – ਮੰਮੀ ਨੇ ਮੈਨੂੰ ਜਲਦੀ ਰਸੋਈ ਵਿੱਚ ਆਉਣ ਲਈ ਕਿਹਾ ਤਾਂ ਜੋ ਉਹ ਮੈਨੂੰ ਸਮਾਈਲੀ ਚਿਹਰੇ ਦੇ ਨਾਲ ਰੋਟੀ ਦਿਖਾ ਸਕੇ।
mom told me to rush to the kitchen immediately so she could show me this roti with a smiley face pic.twitter.com/JWxqtMOx6T
— guillotine girl (@guill0tinegirl) March 17, 2024
ਇਹ ਵੀ ਪੜ੍ਹੋ
ਇਹ ਹੀ ਪੜ੍ਹੋ- ਹੋਲੀ ਤੇ ਮੈਟਰੋ ਚ ਕੁੜੀਆਂ ਨੇ ਫੈਲਾਈ ਅਸ਼ਲੀਲਤਾ
ਇਸ ‘ਤੇ ਟਿੱਪਣੀ ਕਰਦੇ ਹੋਏ ਸਵਿਗੀ ਨੇ ਲਿਖਿਆ- ਰੋਂਦੀ? ਨਹੀਂ, ਉਹ ਹੱਸਦੀ ਹੈ। ਸਵਿਗੀ ਦਾ ਇਹ ਕਮੈਂਟ ਕਾਫੀ ਵਾਇਰਲ ਹੋ ਰਹੀ ਹੈ। ਇਸ ‘ਤੇ ਕਈ ਲੋਕਾਂ ਨੇ ਵੀ ਕਮੈਂਟ ਕੀਤੇ ਹਨ। ਇਕ ਯੂਜ਼ਰ ਨੇ ਲਿਖਿਆ- ਨਹੀਂ, ਉਹ ਦੁਖੀ ਹੈ ਕਿ ਹੁਣ ਕੋਈ ਉਸ ਨੂੰ ਖਾ ਲਵੇਗਾ। ਕੋਈ ਉਸਨੂੰ ਬਚਾ ਲਵੇ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਹੱਸਣ ਵਾਲੀ ਰੋਟੀ ਹੈ। ਤੀਜੇ ਯੂਜ਼ਰ ਨੇ ਲਿਖਿਆ- ਨਹੀਂ, ਤੁਸੀਂ ਲੋਕ ਕੰਮਚੋਰ ਹੋ। ਇਹ ਰੋਂਦੀ ਨਹੀਂ ਰੋਟੀ ਲਿਖਿਆ ਹੈ।