16-01- 2025
TV9 Punjabi
Author: Rohit
ਦੁਨੀਆ ਦੇ ਸਭ ਤੋਂ ਵੱਡੇ ਅਧਿਆਤਮਿਕ ਮੇਲੇ ਮਹਾਂਕੁੰਭ ਵਿੱਚ ਇੱਕ IITIAN ਬਾਬਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਗੱਲਬਾਤ ਦੌਰਾਨ ਪੱਤਰਕਾਰ ਨੇ ਪੁੱਛਿਆ ਕਿ ਤੁਹਾਡੀ ਗੱਲਬਾਤ ਤੋਂ ਲੱਗਦਾ ਹੈ ਕਿ ਤੁਸੀਂ ਕਾਫ਼ੀ ਪੜ੍ਹੇ-ਲਿਖੇ ਹੋ। ਤਾਂ ਬਾਬੇ ਨੇ ਦੱਸਿਆ ਕਿ ਉਹਨਾਂ ਨੇ ਆਈਆਈਟੀ ਬੰਬੇ ਤੋਂ ਪੜ੍ਹਾਈ ਕੀਤੀ ਹੈ।
ਉਹਨਾਂ ਦੱਸਿਆ ਕਿ ਮੇਰਾ ਨਾਮ ਅਭੈ ਸਿੰਘ ਹੈ ਅਤੇ ਮੈਂ ਏਅਰੋਸਪੇਸ ਵਿੱਚ ਇੰਜੀਨੀਅਰਿੰਗ ਪੂਰੀ ਕੀਤੀ ਹੈ।
IITIAN ਸੰਤ ਨੇ ਕਿਹਾ ਕਿ ਫਿਲਮ 3 ਇਡੀਅਟਸ ਦੇ ਇੱਕ ਕਿਰਦਾਰ ਵਾਂਗ,ਉਹਨਾਂ ਨੇ ਇੰਜੀਨੀਅਰਿੰਗ ਪੂਰੀ ਕੀਤੀ ਅਤੇ ਫੋਟੋਗ੍ਰਾਫੀ ਸ਼ੁਰੂ ਕੀਤੀ। ਉਹਨਾਂ ਨੇ ਕੁਝ ਸਮਾਂ ਕੈਨੇਡਾ ਵਿੱਚ ਵੀ ਕੰਮ ਕੀਤਾ।
ਪੱਤਰਕਾਰ ਨੇ ਪੁੱਛਿਆ ਕਿ ਇੰਨੇ ਚੰਗੇ ਕਾਲਜ ਵਿੱਚ ਪੜ੍ਹ ਕੇ ਤੁਸੀਂ ਕਿਹੋ ਜਿਹੇ ਇਨਸਾਨ ਬਣ ਗਏ ਹੋ, ਜਿਸ ਵਿੱਚ ਲੰਬੇ ਨਹੁੰ ਅਤੇ ਕੰਠੀ ਮਾਲਾ ਵੀ ਸ਼ਾਮਲ ਹਨ।
ਸੰਤ ਅਭੈ ਸਿੰਘ ਨੇ ਕਿਹਾ ਕਿ ਮੈਂ ਜਿਸ ਅਵਸਥਾ ਵਿੱਚ ਹਾਂ ਉਹ ਸਭ ਤੋਂ ਸੁੰਦਰ ਅਤੇ ਸਭ ਤੋਂ ਵਧੀਆ ਹੈ। ਮੈਂ ਗਿਆਨ ਪ੍ਰਾਪਤ ਕਰਨ ਅਤੇ ਜ਼ਿੰਦਗੀ ਦੇ ਮਕਸਦ ਦੀ ਭਾਲ ਕਰਨ 'ਤੇ ਕੰਮ ਕਰ ਰਿਹਾ ਹਾਂ।
ਪਰਿਵਾਰ ਵਾਲਿਆਂ ਨੂੰ ਲੈਕੇ ਪੁੱਛੇ ਗਏ ਸਵਾਲ ਤੇ ਉਹਨਾਂ ਕਿਹਾ ਕਿ ਡੇਢ ਸਾਲ ਤੋਂ ਮੇਰੀ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਕੋਈ ਗੱਲ ਨਹੀਂ ਹੋਈ ਹੈ। ਹਰਿਆਣਾ ਉਹਨਾਂ ਦੀ ਜਨਮ ਭੂਮੀ ਹੈ।