Shocking Video : ਪਹਾੜੀ ਕੁੱਤੇ ਨੇ ਦਿਖਾਈ ਆਪਣੀ ਤਾਕਤ, ਤੇਂਦੂਏ ਨੂੰ ਪਟਕ-ਪਟਕ ਕੇ ਭੰਨੀ ਆਕੜ, ਵੀਡੀਓ ਵਾਇਰਲ
Dog & Leopard Shocking Fight Video Viral : ਹੋ ਸਕਦਾ ਹੈ ਕੀ ਤੁਸੀਂ ਕਦੇ ਕੁੱਤੇ ਅਤੇ ਤੇਂਦੂਏ ਦੀ ਲੜਾਈ ਵੇਖੀ ਹੋਵੇ? ਜੇ ਨਹੀਂ, ਤਾਂ ਇਸ ਨਾਲ ਜੁੜਿਆ ਇੱਕ ਵੀਡੀਓ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ ਜਿੱਥੇ ਸਿਰਫ਼ 17 ਸਕਿੰਟਾਂ ਵਿੱਚ ਇੱਕ ਪਹਾੜੀ ਕੁੱਤੇ ਨੇ ਇੱਕ ਤੇਂਦੂਏ ਦੀ ਹਵਾ ਟਾਈਟ ਕਰ ਦਿੱਤੀ।
ਕਿਹਾ ਜਾਂਦਾ ਹੈ ਕਿ ਬਿੱਗ ਕੈਟਸ ਕਿਸੇ ਤੋਂ ਨਹੀਂ ਡਰਦੀਆਂ… ਉਹ ਅਜਿਹੀਆਂ ਹਨ ਕਿ ਉਹ ਕਿਸੇ ਵੀ ਜਾਨਵਰ ਦੀ ਜਾਨ ਆਸਾਨੀ ਨਾਲ ਲੈ ਸਕਦੀਆਂ ਹਨ। ਹਾਲਾਂਕਿ, ਇਹ ਕਿਹਾ ਜਾਂਦਾ ਹੈ ਕਿ ਹਰੇਕ ਸ਼ੇਰ ਤੇ ਇੱਕ ਸ਼ੇਰ ਹੁੰਦਾ ਹੀ ਹੈ, ਜੋ ਉਸ ਸ਼ੇਰ ਦੀ ਹਾਲਤ ਨੂੰ ਵੀ ਖਰਾਬ ਕਰ ਸਕਦਾ ਹੈ। ਇਸ ਨਾਲ ਸਬੰਧਤ ਇੱਕ ਵੀਡੀਓ ਇਨ੍ਹੀਂ ਦਿਨੀਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਹਾੜੀ ਕੁੱਤਾ ਤੇਂਦੂਏ ਦੀ ਹਾਲਤ ਪਤਲੀ ਕਰ ਦਿੰਦਾ ਹੈ ਅਤੇ ਕੁਝ ਮਿੰਟਾਂ ਵਿੱਚ ਤੇਂਦੂਏ ਦਾ ਹੰਕਾਰ ਤੋੜ ਕੇ ਉਸਨੂੰ ਸਾਈਡ ਕਰ ਦਿੰਦਾ ਹੈ।
ਅੱਜ ਤੱਕ, ਤੁਸੀਂ ਕਈ ਕਿਸਮਾਂ ਦੇ ਕੁੱਤੇ ਦੇਖੇ ਹੋਣਗੇ ਅਤੇ ਉਨ੍ਹਾਂ ਵਿੱਚੋਂ ਕੁਝ ਭਿਆਨਕ ਹੁੰਦੇ ਹਨ ਜਦੋਂ ਕਿ ਕੁਝ ਬਹੁਤ ਕੋਮਲ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਪਹਾੜੀ ਕੁੱਤੇ ਕਿੰਨੇ ਖਤਰਨਾਕ ਹੁੰਦੇ ਹਨ? ਜੇ ਨਹੀਂ, ਤਾਂ ਇਹ ਵਾਇਰਲ ਵੀਡੀਓ ਦੇਖੋ ਜਿੱਥੇ ਇੱਕ ਕੁੱਤੇ ਅਤੇ ਤੇਂਦੁਏ ਵਿਚਕਾਰ ਜੰਗ ਚੱਲ ਰਹੀ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁੱਤੇ ਨੇ ਇੱਕ ਵਾਰ ਵੀ ਤੇਂਦੂਏ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਲਗਾਤਾਰ ਜੰਗਲੀ ਤੇਂਦੂਏ ‘ਤੇ ਹਮਲਾ ਕਰਕੇ ਉਸਨੂੰ ਚਿੱਤ ਕਰ ਦਿੱਤਾ।
ਇੱਥੇ ਦੇਖੋ ਵੀਡੀਓ
बाघ तेंदुआ का शिकारी पहाड़ी भोटिया कुत्ता, यह तो बांध कर रखा था वरना तेंदुए को फ़ाड़ कर रख देता। pic.twitter.com/RqimqnokxN
— bhUpi Panwar (@askbhupi) January 8, 2025
ਇਹ ਵੀ ਪੜ੍ਹੋ
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤੇਂਦੂਆ ਅਤੇ ਪਹਾੜੀ ਕੁੱਤਾ ਇੱਕ ਦੂਜੇ ਨਾਲ ਲੜਦੇ ਦਿਖਾਈ ਦੇ ਰਹੇ ਹਨ, ਅਜਿਹੀ ਸਥਿਤੀ ਵਿੱਚ, ਜਦੋਂ ਵੀ ਤੇਂਦੂਆ ਕੁੱਤੇ ‘ਤੇ ਹਮਲਾ ਕਰਦਾ ਹੈ, ਕੁੱਤਾ ਆਪਣੇ ਤਰੀਕੇ ਨਾਲ ਬਦਲਾ ਲੈਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਕੁੱਤਾ ਤੇਂਦੂਏ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੰਦਾ। ਹਾਲਾਂਕਿ, ਇਸ ਦੌਰਾਨ ਤੇਂਦੂਆ ਵਾਪਸ ਲੜਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਪਰ ਪਹਾੜੀ ਕੁੱਤਾ ਉਸਨੂੰ ਹੋਰ ਵੀ ਬੁਰੀ ਤਰ੍ਹਾਂ ਪਟਕਨੀ ਦੇ ਦਿੰਤਾ ਹੈ। ਸਰਲ ਸ਼ਬਦਾਂ ਵਿੱਚ, ਜਿੰਨੀ ਵਾਰ ਚੀਤਾ ਉੱਠਦਾ ਹੈ, ਕੁੱਤਾ ਚੀਤੇ ਨੂੰ ਓਨੀ ਹੀ ਵਾਰ ਪਟਕਨੀ ਦਿੰਦਾ ਹੈ।
ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ @askbhupi ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਹ ਖ਼ਬਰ ਲਿਖੇ ਜਾਣ ਤੱਕ, ਹਜ਼ਾਰਾਂ ਲੋਕ ਇਸਨੂੰ ਦੇਖ ਚੁੱਕੇ ਹਨ ਅਤੇ ਕੂਮੈਂਟ ਕਰਕੇ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਜ਼ਿਆਦਾਤਰ ਯੂਜ਼ਰਸ ਨੇ ਲਿਖਿਆ ਕਿ ਇਨ੍ਹਾਂ ਕੁੱਤਿਆਂ ਦੀ ਗੱਲ ਹੀ ਵੱਖਰੀ ਹੈ, ਇਨ੍ਹਾਂ ਨੂੰ ਦੇਖ ਕੇ ਹੀ ਸ਼ੇਰ ਵੀ ਪਤਲੀ ਗਲੀ ਦਾ ਰਾਹ ਨਾਪ ਲੈਂਦਾ ਹੈ, ਫਿਰ ਇਸ ਤੇਂਦੁਏ ਦੀ ਕੀ ਮਜ਼ਾਲ ਹੈ।