Viral Video: Reel ਦੇ ਅੱਗੇ ਕੁਝ ਨਹੀਂ ਦੇਖਦੇ ਅਜਿਹੇ ਨੌਜਵਾਨ, ਚੱਲਦੀ ਸਕੂਟੀ ਦਾ ਹੈਂਡਲ ਛੱਡ ਕੇ ਸ਼ਖਸ ਨੇ ਕੀਤਾ ਡਾਂਸ, ਵੀਡੀਓ ਵਾਇਰਲ
Viral Video: ਭੋਜਪੁਰੀ ਗੀਤ 'ਤੇ ਡਾਂਸ ਕਰਦੇ ਇਕ ਵਿਅਕਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵਿਅਕਤੀ ਨੇ ਚਲਦੇ ਸਕੂਟੀ ਦਾ ਹੈਂਡਲ ਛੱਡ ਕੇ ਨੱਚਦੇ ਹੋਏ ਵੀਡੀਓ ਬਣਾਇਆ ਹੈ। ਅਜਿਹੀਆਂ ਕਈ ਰੀਲਾਂ ਵਾਇਰਲ ਹੁੰਦੀਆਂ ਹਨ। ਜਿਨ੍ਹਾਂ ਵਿੱਚ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਰੀਲ ਬਣਾਉਂਦੇ ਨਜ਼ਰ ਆਉਂਦੇ ਹਨ।

ਰੀਲ ਦਾ ਭੂਤ ਅੱਜ ਦੀ ਪੀੜ੍ਹੀ ਦੇ ਸਿਰ ਇਸ ਹੱਦ ਤੱਕ ਸਵਾਰ ਹੋ ਗਿਆ ਹੈ ਕਿ ਉਹ ਇਸ ਤੋਂ ਅੱਗੇ ਉਨ੍ਹਾਂ ਨੂੰ ਕੁਝ ਨਹੀਂ ਦਿਖਾਈ ਦਿੰਦਾ ਹੈ। ਜ਼ਿਆਦਾਤਰ ਮੁੰਡੇ-ਕੁੜੀਆਂ ਨੂੰ ਰੀਲਾਂ ਬਣਾਉਣ ਵਿਚ ਹੀ ਦਿਲਚਸਪੀ ਹੁੰਦੀ ਹੈ ਅਤੇ ਜਦੋਂ ਵੀ ਮੌਕਾ ਮਿਲਦਾ ਹੈ ਤਾਂ ਉਹ ਰੀਲਾਂ ਬਣਾਉਣ ਲੱਗ ਜਾਂਦੇ ਹਨ। ਰੀਲ ਬਣਾਉਣਾ ਕੋਈ ਗਲਤ ਗੱਲ ਨਹੀਂ ਹੈ ਪਰ ਲੋਕ ਇਸ ਕਾਰਨ ਆਪਣੀ ਜਾਨ ਵੀ ਖਤਰੇ ‘ਚ ਪਾ ਦਿੰਦੇ ਹਨ। ਕੁਝ ਲੋਕ ਰੇਲ ਪਟੜੀ ਦੇ ਨੇੜੇ ਸੈਰ ਕਰਦੇ ਸਮੇਂ ਆਪਣੀ ਵੀਡੀਓ ਬਣਾਉਂਦੇ ਹਨ, ਜਦੋਂ ਕਿ ਕੁਝ ਲੋਕ ਕਿਸੇ ਹੋਰ ਖਤਰਨਾਕ ਜਗ੍ਹਾ ‘ਤੇ ਆਪਣੀ ਰੀਲ ਬਣਾਉਂਦੇ ਹਨ। ਫਿਲਹਾਲ ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਹੀ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਮੁੰਡਾ ਰੀਲ ਲਈ ਆਪਣੀ ਜਾਨ ਖਤਰੇ ‘ਚ ਪਾਉਂਦਾ ਨਜ਼ਰ ਆ ਰਿਹਾ ਹੈ।
ਵਾਇਰਲ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇਕ ਵਿਅਕਤੀ ਇਲੈਕਟ੍ਰਿਕ ਸਕੂਟੀ ‘ਤੇ ਕਿਤੇ ਜਾ ਰਿਹਾ ਹੈ। ਇਸ ਦੌਰਾਨ ਉਹ ਭੋਜਪੁਰੀ ਗੀਤਾਂ ‘ਤੇ ਡਾਂਸ ਕਰਦੇ ਹੋਏ ਆਪਣੀ ਵੀਡੀਓ ਰਿਕਾਰਡ ਕਰਵਾ ਰਿਹਾ ਹੈ। ਵਿਅਕਤੀ ਸਕੂਟੀ ‘ਤੇ ਸਵਾਰ ਹੋ ਕੇ ਡਾਂਸ ਸਟੈਪ ਕਰ ਰਿਹਾ ਹੈ ਅਤੇ ਉਸ ਦੀ ਵੀਡੀਓ ਵੀ ਬਣਾ ਰਿਹਾ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੌਰਾਨ ਵਿਅਕਤੀ ਨੇ ਸਕੂਟੀ ਦਾ ਹੈਂਡਲ ਪੂਰੀ ਤਰ੍ਹਾਂ ਨਾਲ ਛੱਡ ਦਿੱਤਾ ਹੈ ਅਤੇ ਬਿਨਾਂ ਕਿਸੇ ਡਰ ਦੇ ਉਹ ਡਾਂਸ ਕਰਦੇ ਹੋਏ ਵੀਡੀਓ ਰਿਕਾਰਡ ਕਰਵਾ ਰਿਹਾ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
In jaise chhapris ki wajah se zaada accidents hote 😡😡 pic.twitter.com/iPqg8QzzuH
— desi mojito 🇮🇳 (@desimojito) June 18, 2024
ਇਹ ਵੀ ਪੜ੍ਹੋ- Clean Shave ਕਰਵਾ ਕੇ ਸਰਪ੍ਰਾਈਜ ਦੇਣ ਆਇਆ ਬੇਟਾ ਤਾਂ ਪਿਤਾ ਨੇ ਕਰ ਦਿੱਤੀ ਇਹ ਹਰਕਤ
ਇਹ ਵੀ ਪੜ੍ਹੋ
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ ਸ਼ੇਅਰ ਕੀਤਾ ਗਿਆ ਹੈ, ਜੋ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ, @desimojito ਨਾਮ ਦੇ ਅਕਾਊਂਟ ਨਾਲ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਇਸ ਤਰ੍ਹਾਂ ਦੇ ਲੋਕਾਂ ਕਾਰਨ ਜ਼ਿਆਦਾ ਹਾਦਸੇ ਹੁੰਦੇ ਹਨ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 7 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਹੁਣ ਮੈਨੂੰ ਸੜਕ ‘ਤੇ ਚੱਲਦੇ ਹੋਏ ਵੀ ਇਨ੍ਹਾਂ ਛਪਰੀ ਲੋਕਾਂ ਤੋਂ ਡਰ ਲੱਗਦਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਉਹ ਖੁਦ ਦੀ ਹੀ ਨਹੀਂ ਸਗੋਂ ਦੂਜਿਆਂ ਦੀ ਜਾਨ ਲਈ ਵੀ ਖ਼ਤਰਾ ਹਨ।