Viral Dance Video: ਭਰਤਨਾਟਿਅਮ ਕਰਦੇ ਹੋਏ ਛੋਟੀ ਬੱਚੀ ਦੀ ਵੀਡੀਓ ਦੇਖ ਲੋਕ ਹੋਏ ਮੰਤਰਮੁਗਧ, ਕੁੜੀ ਨੇ ਜਿੱਤ ਲਿਆ ਸਭ ਦਾ ਦਿਲ

tv9-punjabi
Updated On: 

31 Mar 2025 13:30 PM

Viral Dance Video: ਇਹ ਛੋਟੀ ਕੁੜੀ ਅਤੇ ਉਸਦਾ ਭਰਤਨਾਟਿਅਮ ਵੀਡੀਓ ਸਾਨੂੰ ਸਿਖਾਉਂਦਾ ਹੈ ਕਿ Talent ਕਿਸੇ ਉਮਰ ਤੱਕ ਸੀਮਤ ਨਹੀਂ ਹੁੰਦਾ। ਉਸਦੀ ਨ੍ਰਿਤ ਕਲਾ ਨੇ ਨਾ ਸਿਰਫ਼ ਲੋਕਾਂ ਨੂੰ ਮੰਤਰਮੁਗਧ ਕੀਤਾ ਸਗੋਂ ਭਾਰਤੀ ਸੱਭਿਆਚਾਰ ਦੀ ਸੁੰਦਰਤਾ ਨੂੰ ਦੁਨੀਆ ਦੇ ਸਾਹਮਣੇ ਵੀ ਲਿਆਂਦਾ ਹੈ। ਵੀਡੀਓ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Viral Dance Video: ਭਰਤਨਾਟਿਅਮ ਕਰਦੇ ਹੋਏ ਛੋਟੀ ਬੱਚੀ ਦੀ ਵੀਡੀਓ ਦੇਖ ਲੋਕ ਹੋਏ ਮੰਤਰਮੁਗਧ, ਕੁੜੀ ਨੇ ਜਿੱਤ ਲਿਆ ਸਭ ਦਾ ਦਿਲ
Follow Us On

ਸੋਸ਼ਲ ਮੀਡੀਆ ‘ਤੇ Talent ਦੀ ਕੋਈ ਕਮੀ ਨਹੀਂ ਹੈ ਅਤੇ ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋਇਆ ਹੈ ਜਿਸਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਵੀਡੀਓ ਵਿੱਚ ਛੋਟੀ ਕੁੜੀ ਭਰਤਨਾਟਿਅਮ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੀ ਦਿਖਾਈ ਦੇ ਰਹੀ ਹੈ। ਲੋਕ ਉਸਦੀਆਂ ਛੋਟੀਆਂ ਉਂਗਲਾਂ ਦੀਆਂ ਮੁਦਰਾਵਾਂ, ਉਸਦੇ ਪੈਰਾਂ ਦੀ ਥਾਪ ਅਤੇ ਉਸਦੇ ਚਿਹਰੇ ਦੇ ਹਾਵ-ਭਾਵਾਂ ਤੋਂ ਮੋਹਿਤ ਹੋ ਗਏ। ਇਹ ਵੀਡੀਓ ਨਾ ਸਿਰਫ਼ ਕਲਾ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ ਬਲਕਿ ਇਹ ਵੀ ਦਰਸਾਉਂਦਾ ਹੈ ਕਿ ਪ੍ਰਤਿਭਾ ਉਮਰ ‘ਤੇ ਨਿਰਭਰ ਨਹੀਂ ਕਰਦੀ।

ਵਾਇਰਲ ਵੀਡੀਓ ਵਿੱਚ ਚਾਰ-ਪੰਜ ਸਾਲ ਦੀ ਬੱਚੀ ਨੂੰ ਰਵਾਇਤੀ ਭਰਤਨਾਟਿਅਮ ਪਹਿਰਾਵੇ ਵਿੱਚ ਨੱਚਦੇ ਦੇਖਿਆ ਜਾ ਸਕਦਾ ਹੈ। ਉਸਨੇ ਲਾਲ, ਨੀਲੇ ਅਤੇ ਸੁਨਹਿਰੀ ਰੰਗ ਦੀ ਸਾੜੀ, ਗਲੇ ਵਿੱਚ ਹਾਰ ਅਤੇ ਮੱਥੇ ‘ਤੇ ਬਿੰਦੀ ਲਗਾਈ ਹੋਈ ਹੈ ਅਤੇ ਉਹ ਆਪਣੇ ਹੱਥਾਂ ਨਾਲ ਸੁੰਦਰ ਮੁਦਰਾਵਾਂ ਬਣਾਉਂਦੀ ਹੋਈ ਅਤੇ ਆਪਣੇ ਪੈਰਾਂ ਨੂੰ ਸ਼ਾਸਤਰੀ ਸੰਗੀਤ ਦੀ ਧੁਨ ਨਾਲ ਮਿਲਾਉਂਦੀ ਹੋਈ ਦਿਖਾਈ ਦੇ ਰਹੀ ਹੈ। ਭਰਤਨਾਟਿਅਮ ਦੀਆਂ ਬਾਰੀਕੀਆਂ ਉਸਦੇ ਹਰ ਡਾਂਸ ਮੂਵ ਵਿੱਚ ਸਪੱਸ਼ਟ ਤੌਰ ‘ਤੇ ਨਜ਼ਰ ਆ ਹਹੀਆਂ ਹਨ। ਉਸਦਾ ਆਤਮਵਿਸ਼ਵਾਸ ਅਤੇ ਸਮਰਪਣ ਦੇਖ ਕੇ, ਇਹ ਵਿਸ਼ਵਾਸ ਕਰਨਾ ਔਖਾ ਹੈ ਕਿ ਉਹ ਇੰਨੀ ਛੋਟੀ ਉਮਰ ਵਿੱਚ ਇੰਨੀ ਕੁਸ਼ਲਤਾ ਨਾਲ ਨੱਚ ਸਕਦੀ ਹੈ।

ਇਹ ਵੀ ਪੜ੍ਹੋ- ਆਰਕੈਸਟਰਾ ਨਾਲ ਮਸਤੀ ਕਰ ਰਿਹਾ ਸੀ ਸ਼ਖਸ, ਨਜ਼ਾਰਾ ਦੇਖ ਮਾਂ ਨੇ ਬਣਾਈ ਰੇਲ

ਜਿਵੇਂ ਹੀ ਇਹ ਵੀਡੀਓ ਸੋਸ਼ਲ ਮੀਡੀਆ Platforms ‘ਤੇ ਸ਼ੇਅਰ ਹੋਇਆ, ਲੋਕ ਇਸਨੂੰ ਸ਼ੇਅਰ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਕੁਝ ਹੀ ਘੰਟਿਆਂ ਵਿੱਚ ਇਸਨੂੰ ਲੱਖਾਂ ਵਿਊਜ਼ ਮਿਲ ਗਏ ਅਤੇ ਲੋਕ ਇਸ ਛੋਟੀ ਜਿਹੀ ਡਾਂਸਰ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕ ਰਹੇ। ਇੱਕ ਯੂਜ਼ਰ ਨੇ ਲਿਖਿਆ, “ਇਸ ਉਮਰ ਵਿੱਚ ਇੰਨੀ Perfection! ਇਹ ਕੁੜੀ ਜਨਮ ਤੋਂ ਹੀ ਕਲਾਕਾਰ ਹੈ।” ਇੱਕ ਹੋਰ ਨੇ ਕਮੈਂਟ ਕੀਤਾ, “ਇਸ ਛੋਟੀ ਕੁੜੀ ਨੇ ਭਰਤਨਾਟਿਅਮ ਦੀ ਆਤਮਾ ਨੂੰ ਜ਼ਿੰਦਾ ਕਰ ਦਿੱਤਾ।